ਦਸਮ ਗਰੰਥ । दसम ग्रंथ ।

Page 1024

ਪ੍ਰਥਮ ਬਕੀ ਕੋ ਮਾਰਿ; ਬਹੁਰਿ ਬਗੁਲਾਸੁਰ ਮਾਰਿਯੋ ॥

प्रथम बकी को मारि; बहुरि बगुलासुर मारियो ॥

ਸਕਟਾਸੁਰ ਕੇਸਿਯਹਿ; ਕੇਸ ਗਹਿ ਕੰਸ ਪਛਾਰਿਯੋ ॥

सकटासुर केसियहि; केस गहि कंस पछारियो ॥

ਆਘਾਸੁਰ ਤ੍ਰਿਣਵਰਤ; ਮੁਸਟ ਚੰਡੂਰ ਬਿਦਾਰੇ ॥

आघासुर त्रिणवरत; मुसट चंडूर बिदारे ॥

ਹੋ ਲੀਜੈ ਹਮੈ ਬਚਾਇ; ਸਕਲ ਹਮ ਸਰਨਿ ਤਿਹਾਰੇ ॥੫੨॥

हो लीजै हमै बचाइ; सकल हम सरनि तिहारे ॥५२॥

ਮਧੁ ਕੌ ਪ੍ਰਥਮ ਸੰਘਾਰਿ; ਬਹੁਰਿ ਮੁਰ ਮਰਦਨ ਕੀਨੋ ॥

मधु कौ प्रथम संघारि; बहुरि मुर मरदन कीनो ॥

ਦਾਵਾਨਲ ਤੇ ਰਾਖਿ; ਸਕਲ ਗੋਪਨ ਕੋ ਲੀਨੋ ॥

दावानल ते राखि; सकल गोपन को लीनो ॥

ਮਹਾ ਕੋਪਿ ਕਰਿ ਇੰਦ੍ਰ; ਜਬੈ ਬਰਖਾ ਬਰਖਾਈ ॥

महा कोपि करि इंद्र; जबै बरखा बरखाई ॥

ਹੋ ਤਿਸੀ ਠੌਰ ਤੁਮ ਆਨ ਭਏ; ਬ੍ਰਿਜਨਾਥ! ਸਹਾਈ ॥੫੩॥

हो तिसी ठौर तुम आन भए; ब्रिजनाथ! सहाई ॥५३॥

ਦੋਹਰਾ ॥

दोहरा ॥

ਜਹ ਸਾਧਨ ਸੰਕਟ ਬਨੈ; ਤਹ ਤਹ ਲਏ ਬਚਾਇ ॥

जह साधन संकट बनै; तह तह लए बचाइ ॥

ਅਬ ਹਮਹੋ ਸੰਕਟ ਬਨਿਯੋ; ਕੀਜੈ ਆਨਿ ਸਹਾਇ ॥੫੪॥

अब हमहो संकट बनियो; कीजै आनि सहाइ ॥५४॥

ਅੜਿਲ ॥

अड़िल ॥

ਚਿਤ੍ਰ ਕਲਾ ਇਹ ਭਾਂਤਿ; ਦੀਨ ਹ੍ਵੈ ਜਬ ਕਹੀ ॥

चित्र कला इह भांति; दीन ह्वै जब कही ॥

ਤਾ ਕੀ ਬ੍ਰਿਥਾ ਸਮਸਤ; ਚਿਤ ਜਦੁਪਤਿ ਲਈ ॥

ता की ब्रिथा समसत; चित जदुपति लई ॥

ਹ੍ਵੈ ਕੈ ਗਰੁੜ ਅਰੂੜ; ਪਹੁੰਚੈ ਆਇ ਕੈ ॥

ह्वै कै गरुड़ अरूड़; पहुंचै आइ कै ॥

ਹੋ ਬਿਕਟ ਸੁਭਟ ਚਟਪਟ; ਕਟਿ ਦਏ ਰਿਸਾਇ ਕੈ ॥੫੫॥

हो बिकट सुभट चटपट; कटि दए रिसाइ कै ॥५५॥

ਚੌਪਈ ॥

चौपई ॥

ਭੀਰਿ ਪਰੇ ਭਾਜੇ ਭਟ ਭਾਰੇ ॥

भीरि परे भाजे भट भारे ॥

ਜਾਇ ਰਾਵ ਪੈ ਬਹੁਰਿ ਪੁਕਾਰੇ ॥

जाइ राव पै बहुरि पुकारे ॥

ਬੈਠਿਯੋ ਕਹਾ? ਦੈਵ ਕੇ ਘਾਏ! ॥

बैठियो कहा? दैव के घाए! ॥

ਚੜ੍ਹੇ ਗਰੁੜ, ਗਰੁੜਧ੍ਵਜ ਆਏ ॥੫੬॥

चड़्हे गरुड़, गरुड़ध्वज आए ॥५६॥

ਦੋਹਰਾ ॥

दोहरा ॥

ਯੌ ਸੁਨਿ ਕੈ ਰਾਜਾ ਤਬੈ; ਰਨ ਚੜਿ ਚਲਿਯੋ ਰਿਸਾਤ ॥

यौ सुनि कै राजा तबै; रन चड़ि चलियो रिसात ॥

ਬਾਧਿ ਬਢਾਰੀ ਉਮਗਿਯੋ; ਕੌਚ ਨ ਪਹਿਰ੍ਯੋ ਗਾਤ ॥੫੭॥

बाधि बढारी उमगियो; कौच न पहिर्यो गात ॥५७॥

ਚੌਪਈ ॥

चौपई ॥

ਜੋਰੇ ਸੈਨ ਜਾਤ ਭਯੋ ਤਹਾ ॥

जोरे सैन जात भयो तहा ॥

ਗਾਜਤ ਕ੍ਰਿਸਨ ਸਿੰਘ ਜੂ ਜਹਾ ॥

गाजत क्रिसन सिंघ जू जहा ॥

ਅਸਤ੍ਰ ਸਸਤ੍ਰ ਕਰਿ ਕੋਪ ਚਲਾਏ ॥

असत्र ससत्र करि कोप चलाए ॥

ਕਾਟਿ ਸ੍ਯਾਮ ਸਭ ਭੂਮਿ ਗਿਰਾਏ ॥੫੮॥

काटि स्याम सभ भूमि गिराए ॥५८॥

ਨਰਾਜ ਛੰਦ ॥

नराज छंद ॥

ਸਹਸ੍ਰ ਹੀ ਭੁਜਾਨ ਮੈ; ਸਹਸ੍ਰ ਅਸਤ੍ਰ ਸਸਤ੍ਰ ਲੈ ॥

सहस्र ही भुजान मै; सहस्र असत्र ससत्र लै ॥

ਹਠਿਯੋ ਰਿਸਾਇ ਕੈ ਹਠੀ; ਕਮਾਨ ਬਾਨ ਪਾਨ ਲੈ ॥

हठियो रिसाइ कै हठी; कमान बान पान लै ॥

ਬਧੇ ਰਥੀ ਮਹਾਰਥੀ; ਅਪ੍ਰਮਾਨ ਬਾਨ ਮਾਰਿ ਕੈ ॥

बधे रथी महारथी; अप्रमान बान मारि कै ॥

ਦਏ ਪਠਾਇ ਸ੍ਵਰਗ; ਸੂਰ ਕੋਪ ਕੌ ਸਭਾਰਿ ਕੈ ॥੫੯॥

दए पठाइ स्वरग; सूर कोप कौ सभारि कै ॥५९॥

ਚੌਪਈ ॥

चौपई ॥

ਬਹੁ ਸਾਇਕ ਜਦੁਪਤਿ ਕੌ ਮਾਰੇ ॥

बहु साइक जदुपति कौ मारे ॥

ਬਹੁ ਬਾਨਨ ਸੋ ਗਰੁੜ ਪ੍ਰਹਾਰੇ ॥

बहु बानन सो गरुड़ प्रहारे ॥

ਬਹੁ ਸੂਲਨ ਸੋ ਰਥੀ ਪਰੋਏ ॥

बहु सूलन सो रथी परोए ॥

ਲਗੇ ਸੁਭਟ ਸੈਹਥਿਯਨ ਸੋਏ ॥੬੦॥

लगे सुभट सैहथियन सोए ॥६०॥

ਤਬ ਸ੍ਰੀ ਕੋਪ ਕ੍ਰਿਸਨ ਕਰਿ ਦੀਨੋ ॥

तब स्री कोप क्रिसन करि दीनो ॥

ਖੰਡ ਖੰਡ ਸਤ੍ਰਾਸਤ੍ਰ ਕੀਨੋ ॥

खंड खंड सत्रासत्र कीनो ॥

ਬਾਣਾਸੁਰਹਿ ਬਾਨ ਬਹੁ ਮਾਰੇ ॥

बाणासुरहि बान बहु मारे ॥

ਬੇਧਿ ਬਰਮ ਧਨੁ ਚਰਮ ਸਿਧਾਰੇ ॥੬੧॥

बेधि बरम धनु चरम सिधारे ॥६१॥

ਅੜਿਲ ॥

अड़िल ॥

ਬਹੁਰਿ ਕ੍ਰਿਸਨ ਜੀ; ਬਾਨ ਚਲਾਏ ਕੋਪ ਕਰਿ ॥

बहुरि क्रिसन जी; बान चलाए कोप करि ॥

ਬਾਣਾਸੁਰ ਕੇ ਚਰਮ; ਬਰਮ ਸਰਬਾਸਤ੍ਰ ਹਰਿ ॥

बाणासुर के चरम; बरम सरबासत्र हरि ॥

ਸੂਤ ਮਾਰਿ ਹੈ ਚਾਰੋ; ਦਏ ਗਿਰਾਇ ਕੈ ॥

सूत मारि है चारो; दए गिराइ कै ॥

ਹੋ ਰਥੀ ਮਹਾਰਥ ਅਤਿ; ਰਥਿਯਨ ਕੋ ਘਾਇ ਕੈ ॥੬੨॥

हो रथी महारथ अति; रथियन को घाइ कै ॥६२॥

ਚਮਕਿ ਠਾਂਢ ਭੂਅ ਭਯੋ; ਅਯੁਧਨ ਧਾਰਿ ਕੈ ॥

चमकि ठांढ भूअ भयो; अयुधन धारि कै ॥

ਗਰੁੜ ਗਰੁੜ ਨਾਯਕ ਕੋ; ਬਿਸਿਖ ਪ੍ਰਹਾਰਿ ਕੈ ॥

गरुड़ गरुड़ नायक को; बिसिख प्रहारि कै ॥

ਸਾਤ ਸਾਤਕਹਿ; ਆਠ ਅਰੁਜਨਹਿ ਮਾਰਿ ਕਰਿ ॥

सात सातकहि; आठ अरुजनहि मारि करि ॥

ਹੋ ਕੋਟਿ ਕਰੀ ਕੁਰਰਾਇ; ਹਨੇ ਰਿਸਿ ਧਾਰਿ ਕਰਿ ॥੬੩॥

हो कोटि करी कुरराइ; हने रिसि धारि करि ॥६३॥

TOP OF PAGE

Dasam Granth