ਦਸਮ ਗਰੰਥ । दसम ग्रंथ । |
Page 1019 ਦੋਹਰਾ ॥ दोहरा ॥ ਹਿਜਲੀ ਬੰਦਰ ਕੋ ਰਹੈ; ਬਾਨੀ ਰਾਇ ਨਰੇਸ ॥ हिजली बंदर को रहै; बानी राइ नरेस ॥ ਮੇਘਮਤੀ ਰਾਨੀ ਤਹਾਂ; ਰਤਿ ਕੇ ਰਹਤ ਸੁਬੇਸ ॥੧॥ मेघमती रानी तहां; रति के रहत सुबेस ॥१॥ ਮਜਲਿਸਿ ਰਾਇ ਬਿਲੋਕਿ ਕੈ; ਰੀਝਿ ਰਹੀ ਤ੍ਰਿਯ ਸੋਇ ॥ मजलिसि राइ बिलोकि कै; रीझि रही त्रिय सोइ ॥ ਬੋਲਿ ਭੋਗ ਤਾ ਸੌ ਕਿਯੋ; ਰਘੁਪਤਿ ਕਰੈ ਸੁ ਹੋਇ ॥੨॥ बोलि भोग ता सौ कियो; रघुपति करै सु होइ ॥२॥ ਚੌਪਈ ॥ चौपई ॥ ਬਾਨੀ ਰਾਇ ਜਬ ਯੌ ਸੁਨਿ ਪਾਯੋ ॥ बानी राइ जब यौ सुनि पायो ॥ ਕੋਊ ਜਾਰ ਹਮਾਰੇ ਆਯੋ ॥ कोऊ जार हमारे आयो ॥ ਦੋਊ ਬਾਧਿ ਭੁਜਾ ਇਹ ਲੈਹੌ ॥ दोऊ बाधि भुजा इह लैहौ ॥ ਗਹਰੀ ਨਦੀ ਬੀਚ ਬੁਰਵੈਹੌ ॥੩॥ गहरी नदी बीच बुरवैहौ ॥३॥ ਰਾਨੀ ਬਾਤ ਜਬੈ ਸੁਨ ਪਾਈ ॥ रानी बात जबै सुन पाई ॥ ਏਕ ਗੋਹ ਕੌ ਲਯੋ ਮੰਗਾਈ ॥ एक गोह कौ लयो मंगाई ॥ ਬਾਧਿ ਰਸਨ ਤਾ ਸੋ ਇਕ ਲਿਯੋ ॥ बाधि रसन ता सो इक लियो ॥ ਤਾਹਿ ਚਰਾਇ ਦਿਵਾਰਹਿ ਦਿਯੋ ॥੪॥ ताहि चराइ दिवारहि दियो ॥४॥ ਦੋਹਰਾ ॥ दोहरा ॥ ਤਾ ਸੋ ਰਸਨ ਬਨ੍ਹਾਇ ਕੈ; ਜਾਰਹਿ ਦਯੋ ਲੰਘਾਇ ॥ ता सो रसन बन्हाइ कै; जारहि दयो लंघाइ ॥ ਮੂੜ ਰਾਵ ਚਕ੍ਰਿਤ ਰਹਿਯੋ; ਸਕਿਯੋ ਚਰਿਤ੍ਰ ਨ ਪਾਇ ॥੫॥ मूड़ राव चक्रित रहियो; सकियो चरित्र न पाइ ॥५॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੦॥੨੭੮੮॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे इक सौ चालीसवो चरित्र समापतम सतु सुभम सतु ॥१४०॥२७८८॥अफजूं॥ ਦੋਹਰਾ ॥ दोहरा ॥ ਭਸਮਾਂਗਦ ਦਾਨੋ ਬਡੋ; ਭੀਮ ਪੁਰੀ ਕੇ ਮਾਹਿ ॥ भसमांगद दानो बडो; भीम पुरी के माहि ॥ ਤਾਹਿ ਬਰਾਬਰਿ ਭਾਸਕਰਿ; ਜੁਧ ਸਮੈ ਮੋ ਨਾਹਿ ॥੧॥ ताहि बराबरि भासकरि; जुध समै मो नाहि ॥१॥ ਚੌਪਈ ॥ चौपई ॥ ਤਿਨ ਬਹੁ ਬੈਠਿ ਤਪਸ੍ਯਾ ਕਿਯੋ ॥ तिन बहु बैठि तपस्या कियो ॥ ਯੌ ਬਰਦਾਨ ਰੁਦ੍ਰ ਤੇ ਲਿਯੋ ॥ यौ बरदान रुद्र ते लियो ॥ ਜਾ ਕੇ ਸਿਰ ਪਰ ਹਾਥ ਲਗਾਵੈ ॥ जा के सिर पर हाथ लगावै ॥ ਜਰਿ ਬਰਿ ਭਸਮ ਸੁ ਨਰ ਹੋ ਜਾਵੈ ॥੨॥ जरि बरि भसम सु नर हो जावै ॥२॥ ਤਿਨ ਗੌਰੀ ਕੋ ਰੂਪ ਨਿਹਾਰਿਯੋ ॥ तिन गौरी को रूप निहारियो ॥ ਯਹੈ ਆਪਨੇ ਹ੍ਰਿਦੈ ਬਿਚਾਰਿਯੋ ॥ यहै आपने ह्रिदै बिचारियो ॥ ਸਿਵ ਕੇ ਸੀਸ ਹਾਥ ਮੈ ਧਰਿਹੋ ॥ सिव के सीस हाथ मै धरिहो ॥ ਛਿਨ ਮੈ ਯਾਹਿ ਭਸਮ ਕਰਿ ਡਰਿਹੋ ॥੩॥ छिन मै याहि भसम करि डरिहो ॥३॥ ਚਿਤ ਮੈ ਇਹੈ ਚਿੰਤ ਕਰਿ ਧਾਯੋ ॥ चित मै इहै चिंत करि धायो ॥ ਮਹਾ ਰੁਦ੍ਰ ਕੇ ਬਧ ਹਿਤ ਆਯੋ ॥ महा रुद्र के बध हित आयो ॥ ਮਹਾ ਰੁਦ੍ਰ ਜਬ ਨੈਨ ਨਿਹਾਰਿਯੋ ॥ महा रुद्र जब नैन निहारियो ॥ ਨਿਜੁ ਤ੍ਰਿਯ ਕੋ ਲੈ ਸੰਗ ਸਿਧਾਰਿਯੋ ॥੪॥ निजु त्रिय को लै संग सिधारियो ॥४॥ ਰੁਦ੍ਰ ਭਜਤ ਦਾਨੋ ਹੂੰ ਧਾਯੋ ॥ रुद्र भजत दानो हूं धायो ॥ ਦਛਿਨ ਪੂਰਬ ਸਿਵਹਿ ਭ੍ਰਮਾਯੋ ॥ दछिन पूरब सिवहि भ्रमायो ॥ ਪੁਨਿ ਪਛਿਮ ਕੋ ਹਰ ਜੂ ਧਯੋ ॥ पुनि पछिम को हर जू धयो ॥ ਪਾਛੇ ਲਗਿਯੋ ਤਾਹਿ ਸੋ ਗਯੋ ॥੫॥ पाछे लगियो ताहि सो गयो ॥५॥ ਦੋਹਰਾ ॥ दोहरा ॥ ਤੀਨਿ ਦਿਸਨ ਮੈ ਭ੍ਰਮਿ ਰਹਿਯੋ; ਠੌਰ ਨ ਪਾਯੋ ਕੋਇ ॥ तीनि दिसन मै भ्रमि रहियो; ठौर न पायो कोइ ॥ ਉਤਰ ਦਿਸਿ ਕੋ ਪੁਨਿ ਭਜਿਯੋ; ਹਰਿ ਜੂ ਕਰੈ ਸੁ ਹੋਇ ॥੬॥ उतर दिसि को पुनि भजियो; हरि जू करै सु होइ ॥६॥ ਚੌਪਈ ॥ चौपई ॥ ਜਬ ਉਤਰ ਕੋ ਰੁਦ੍ਰ ਸਿਧਾਯੋ ॥ जब उतर को रुद्र सिधायो ॥ ਭਸਮਾਂਗਦ ਪਾਛੇ ਤਿਹ ਧਾਯੋ ॥ भसमांगद पाछे तिह धायो ॥ ਯਾ ਕੋ ਭਸਮ ਅਬੈ ਕਰਿ ਦੈਹੋ ॥ या को भसम अबै करि दैहो ॥ ਛੀਨਿ ਪਾਰਬਤੀ ਕੋ ਤ੍ਰਿਯ ਕੈਹੋ ॥੭॥ छीनि पारबती को त्रिय कैहो ॥७॥ ਪਾਰਬਤੀ ਬਾਚ ॥ पारबती बाच ॥ ਦੋਹਰਾ ॥ दोहरा ॥ ਯਾ ਬੌਰਾ ਤੇ ਮੂੜ! ਤੈ; ਕਾ ਬਰੁ ਲਿਯੋ ਬਨਾਇ ॥ या बौरा ते मूड़! तै; का बरु लियो बनाइ ॥ ਸਭ ਝੂਠਾ ਸੋ ਜਾਨਿਯੈ; ਲੀਨ ਅਬੈ ਪਤਿਯਾਇ ॥੮॥ सभ झूठा सो जानियै; लीन अबै पतियाइ ॥८॥ ਚੌਪਈ ॥ चौपई ॥ ਪ੍ਰਥਮ ਹਾਥ ਨਿਜੁ ਸਿਰ ਪਰ ਧਰੋ ॥ प्रथम हाथ निजु सिर पर धरो ॥ ਲਹਿਹੋ ਏਕ ਕੇਸ ਜਬ ਜਰੋ ॥ लहिहो एक केस जब जरो ॥ ਤਬ ਸਿਰ ਕਰ ਸਿਵ ਜੂ ਕੇ ਧਰਿਯੋ ॥ तब सिर कर सिव जू के धरियो ॥ ਮੋ ਕੋ ਨਿਜੁ ਨਾਰੀ ਲੈ ਕਰਿਯੋ ॥੯॥ मो को निजु नारी लै करियो ॥९॥ |
Dasam Granth |