ਦਸਮ ਗਰੰਥ । दसम ग्रंथ ।

Page 1010

ਦੋਹਰਾ ॥

दोहरा ॥

ਪ੍ਰਥਮ ਭੋਗ ਮਨ ਭਾਵਤੋ; ਰਾਨੀ ਕਿਯੋ ਬਨਾਇ ॥

प्रथम भोग मन भावतो; रानी कियो बनाइ ॥

ਬਹੁਰਿ ਬਚਨ ਤਾ ਸੌ ਕਹਿਯੋ; ਐਸੇ ਰਿਸ ਉਪਜਾਇ ॥੧੦॥

बहुरि बचन ता सौ कहियो; ऐसे रिस उपजाइ ॥१०॥

ਚੌਪਈ ॥

चौपई ॥

ਤੁਮਰੀ ਤ੍ਰਿਯ ਕੌ ਰਾਵ ਬੁਲਾਵੈ ॥

तुमरी त्रिय कौ राव बुलावै ॥

ਕਾਮ ਭੋਗ ਤਿਹ ਸਾਥ ਕਮਾਵੈ ॥

काम भोग तिह साथ कमावै ॥

ਤੂ ਨਹਿ ਮਰਿਯੋ ਲਾਜ ਕੋ ਮਰਈ ॥

तू नहि मरियो लाज को मरई ॥

ਪਾਵਕ ਬਿਖੈ ਜਾਇ ਨਹਿ ਜਰਈ ॥੧੧॥

पावक बिखै जाइ नहि जरई ॥११॥

ਦੋਹਰਾ ॥

दोहरा ॥

ਕੈ ਯਹ ਮੂਰਖ ਰਾਵ ਤੇ; ਬਦਲੋ ਲੇਹਿ ਬਨਾਇ ॥

कै यह मूरख राव ते; बदलो लेहि बनाइ ॥

ਨਾਤਰ ਬਦ੍ਰਿਕਾਸ੍ਰਮ ਬਿਖੈ; ਗਰੌ ਹਿਮਾਚਲ ਜਾਇ ॥੧੨॥

नातर बद्रिकास्रम बिखै; गरौ हिमाचल जाइ ॥१२॥

ਚੌਪਈ ॥

चौपई ॥

ਜੋ ਤ੍ਰਿਯ! ਕਹੋ ਮੋਹਿ ਸੋ ਕਰੌ ॥

जो त्रिय! कहो मोहि सो करौ ॥

ਸਬਕ ਸਿੰਘ ਤੇ ਨੈਕ ਨ ਡਰੌ ॥

सबक सिंघ ते नैक न डरौ ॥

ਇਨ ਕੀਨੋ ਗ੍ਰਿਹ ਖ੍ਵਾਰ ਹਮਾਰੋ ॥

इन कीनो ग्रिह ख्वार हमारो ॥

ਮੈਹੂੰ ਤਿਹ ਤ੍ਰਿਯ ਸੰਗ ਬਿਹਾਰੋ ॥੧੩॥

मैहूं तिह त्रिय संग बिहारो ॥१३॥

ਰੋਮਾਂਤਕ ਤੁਮ ਪ੍ਰਥਮ ਲਗਾਵੋ ॥

रोमांतक तुम प्रथम लगावो ॥

ਸਕਲ ਤ੍ਰਿਯਾ ਕੌ ਭੇਸ ਛਕਾਵੋ ॥

सकल त्रिया कौ भेस छकावो ॥

ਜਬ ਤੁਮ ਕੌ ਰਾਜਾ ਲਖਿ ਪੈ ਹੈ ॥

जब तुम कौ राजा लखि पै है ॥

ਤੁਰਤੁ ਮਦਨ ਕੇ ਬਸਿ ਹ੍ਵੈ ਜੈ ਹੈ ॥੧੪॥

तुरतु मदन के बसि ह्वै जै है ॥१४॥

ਜਾਰ ਕੇਸ ਸਭ ਦੂਰਿ ਕਰਾਏ ॥

जार केस सभ दूरि कराए ॥

ਭੂਖਨ ਅੰਗ ਅਨੂਪ ਸੁਹਾਏ ॥

भूखन अंग अनूप सुहाए ॥

ਜਾਇ ਦਰਸ ਰਾਜਾ ਕੋ ਦਿਯੋ ॥

जाइ दरस राजा को दियो ॥

ਨ੍ਰਿਪ ਕੋ ਮੋਹਿ ਆਤਮਾ ਲਿਯੋ ॥੧੫॥

न्रिप को मोहि आतमा लियो ॥१५॥

ਜਬ ਰਾਜੈ ਤਾ ਕੋ ਲਖਿ ਪਾਯੋ ॥

जब राजै ता को लखि पायो ॥

ਦੌਰਿ ਸਦਨ ਰਾਨੀ ਕੇ ਆਯੋ ॥

दौरि सदन रानी के आयो ॥

ਹੇ ਸੁੰਦਰਿ ਮੈ ਤ੍ਰਿਯਿਕ ਨਿਹਾਰੀ ॥

हे सुंदरि मै त्रियिक निहारी ॥

ਜਾਨੁਕ ਮਹਾ ਰੁਦ੍ਰ ਕੀ ਪ੍ਯਾਰੀ ॥੧੬॥

जानुक महा रुद्र की प्यारी ॥१६॥

ਜੋ ਮੁਹਿ ਤਿਹ ਤੂ ਆਜ ਮਿਲਾਵੈਂ ॥

जो मुहि तिह तू आज मिलावैं ॥

ਜੋ ਮਾਂਗੈ ਮੁਖ ਤੇ, ਸੋ ਪਾਵੈਂ ॥

जो मांगै मुख ते, सो पावैं ॥

ਰਾਨੀ ਫੂਲਿ ਬਚਨ ਸੁਨਿ ਗਈ ॥

रानी फूलि बचन सुनि गई ॥

ਜੋ ਮੈ ਚਾਹਤ ਥੀ, ਸੋਊ ਭਈ ॥੧੭॥

जो मै चाहत थी, सोऊ भई ॥१७॥

ਸੁਨਤ ਬਚਨ ਰਾਨੀ ਗ੍ਰਿਹ ਆਈ ॥

सुनत बचन रानी ग्रिह आई ॥

ਤੌਨ ਜਾਰ ਕੋ ਦਯੋ ਭਿਟਾਈ ॥

तौन जार को दयो भिटाई ॥

ਜਬ ਤਾ ਕੋ ਨ੍ਰਿਪ ਹਾਥ ਚਲਾਯੋ ॥

जब ता को न्रिप हाथ चलायो ॥

ਪਕਰਿ ਰਾਵ ਕੋ ਤਰੇ ਦਬਾਯੋ ॥੧੮॥

पकरि राव को तरे दबायो ॥१८॥

ਨ੍ਰਿਪ ਕੋ ਪਕਰਿ ਭੁਜਨ ਤੇ ਲਿਯੋ ॥

न्रिप को पकरि भुजन ते लियो ॥

ਗੁਦਾ ਭੋਗ ਤਾ ਕੋ ਦ੍ਰਿੜ ਕਿਯੋ ॥

गुदा भोग ता को द्रिड़ कियो ॥

ਤੋਰਿ ਤਾਰਿ ਤਨ ਰੁਧਿਰ ਚਲਾਯੋ ॥

तोरि तारि तन रुधिर चलायो ॥

ਅਧਿਕ ਰਾਵ ਮਨ ਮਾਝ ਲਜਾਯੋ ॥੧੯॥

अधिक राव मन माझ लजायो ॥१९॥

ਦੋਹਰਾ ॥

दोहरा ॥

ਗੁਦਾ ਭੋਗ ਭੇ ਤੇ ਨ੍ਰਿਪਤਿ; ਮਨ ਮਹਿ ਰਹਿਯੋ ਲਜਾਇ ॥

गुदा भोग भे ते न्रिपति; मन महि रहियो लजाइ ॥

ਤਾ ਦਿਨ ਤੇ ਕਾਹੂੰ ਤ੍ਰਿਯਹਿ; ਲਯੋ ਨ ਨਿਕਟਿ ਬੁਲਾਇ ॥੨੦॥

ता दिन ते काहूं त्रियहि; लयो न निकटि बुलाइ ॥२०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੪॥੨੬੭੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ चौतीसवो चरित्र समापतम सतु सुभम सतु ॥१३४॥२६७२॥अफजूं॥


ਦੋਹਰਾ ॥

दोहरा ॥

ਦੁਹਿਤਾ ਸਾਹੁ ਫਿਰੰਗ ਕੀ; ਜਾ ਕੋ ਰੂਪ ਅਪਾਰ ॥

दुहिता साहु फिरंग की; जा को रूप अपार ॥

ਤੀਨਿ ਭਵਨ ਭੀਤਰ ਕਹੂੰ; ਤਾ ਸਮ ਔਰ ਨ ਨਾਰਿ ॥੧॥

तीनि भवन भीतर कहूं; ता सम और न नारि ॥१॥

ਚੌਪਈ ॥

चौपई ॥

ਅਬਦੁਲ ਨਾਮ ਮੁਲਾਨਾ ਭਾਰੋ ॥

अबदुल नाम मुलाना भारो ॥

ਸਹਿਰ ਜਹਾਨਾਬਾਦਿ ਉਜਿਯਾਰੋ ॥

सहिर जहानाबादि उजियारो ॥

ਹਾਜਰਾਤਿ ਜਬ ਬੈਠਿ ਮੰਗਾਵੈ ॥

हाजराति जब बैठि मंगावै ॥

ਦੇਵ ਭੂਤ ਜਿਨਾਨ ਬੁਲਾਵੈ ॥੨॥

देव भूत जिनान बुलावै ॥२॥

ਦੋਹਰਾ ॥

दोहरा ॥

ਦੇਵ ਭੂਤ ਜਿਨਾਤ ਕਹ; ਲੇਵੈ ਨਿਕਟ ਬੁਲਾਇ ॥

देव भूत जिनात कह; लेवै निकट बुलाइ ॥

ਜੌਨ ਬਾਤ ਚਿਤ ਮੈ ਰੁਚੈ; ਤਿਨ ਤੇ ਲੇਤ ਮੰਗਾਇ ॥੩॥

जौन बात चित मै रुचै; तिन ते लेत मंगाइ ॥३॥

TOP OF PAGE

Dasam Granth