ਦਸਮ ਗਰੰਥ । दसम ग्रंथ ।

Page 1009

ਸਵੈਯਾ ॥

सवैया ॥

ਹਿੰਮਤ ਸਿੰਘ ਕਹੀ ਹਸਿ ਕੈ; ਚਿਤ ਮੈ ਅਤਿ ਰੋਸ ਕੋ ਮਾਰਿ ਮਰੂਰੋ ॥

हिमत सिंघ कही हसि कै; चित मै अति रोस को मारि मरूरो ॥

ਏਕ ਧਨੀ ਨਵ ਜੋਬਨ ਦੂਸਰ; ਤੀਸਰੇ ਹੋ ਪੁਰਸੋਤਮ ਪੂਰੋ ॥

एक धनी नव जोबन दूसर; तीसरे हो पुरसोतम पूरो ॥

ਆਖਿਨ ਮੂੰਦਿ ਹਨ੍ਯੋ ਕੁਪਿਯਾ ਕਹ; ਯਾ ਪਰ ਕੋਪ ਕਿਯੋ ਸਭ ਕੂਰੋ ॥

आखिन मूंदि हन्यो कुपिया कह; या पर कोप कियो सभ कूरो ॥

ਕੈਸੇ ਕੈ ਆਜੁ ਹਨੋ ਇਹ ਕੋ? ਜੁ ਹੈ ਰਾਵ ਬਡੋ ਅਰੁ ਸੁੰਦਰ ਸੂਰੋ ॥੨੫॥

कैसे कै आजु हनो इह को? जु है राव बडो अरु सुंदर सूरो ॥२५॥

ਚੌਪਈ ॥

चौपई ॥

ਕਹਿ ਐਸੀ ਨ੍ਰਿਪ ਸੀਸ ਢੁਰਾਯੋ ॥

कहि ऐसी न्रिप सीस ढुरायो ॥

ਤਾ ਸੁੰਦਰਿ ਪਰ ਕਛੁ ਨ ਬਸਾਯੋ ॥

ता सुंदरि पर कछु न बसायो ॥

ਗ੍ਰਿਹ ਤੇ ਕਾਢਿ ਤ੍ਰਿਯਹਿ ਪੁਨਿ ਦੀਨੀ ॥

ग्रिह ते काढि त्रियहि पुनि दीनी ॥

ਇਹ ਚਰਿਤ੍ਰ ਸੇਤੀ ਹਰਿ ਲੀਨੀ ॥੨੬॥

इह चरित्र सेती हरि लीनी ॥२६॥

ਦੋਹਰਾ ॥

दोहरा ॥

ਤਿਹ ਰਾਨੀ ਪਾਵਤ ਭਈ; ਐਸੋ ਚਰਿਤ੍ਰ ਬਨਾਇ ॥

तिह रानी पावत भई; ऐसो चरित्र बनाइ ॥

ਲੈ ਤਾ ਕੋ ਗ੍ਰਿਹ ਕੋ ਗਯੋ; ਅਧਿਕ ਹ੍ਰਿਦੈ ਸੁਖ ਪਾਇ ॥੨੭॥

लै ता को ग्रिह को गयो; अधिक ह्रिदै सुख पाइ ॥२७॥

ਸੋਰਠਾ ॥

सोरठा ॥

ਸਕਿਯੋ ਨ ਭੇਦ ਪਛਾਨਿ; ਇਹ ਛਲ ਸੋ ਛੈਲੀ ਛਲ੍ਯੋ ॥

सकियो न भेद पछानि; इह छल सो छैली छल्यो ॥

ਰਹਿਯੋ ਮੋਨਿ ਮੁਖਿ ਠਾਨਿ; ਨਾਰ ਰਹਿਯੋ ਨਿਹੁਰਾਇ ਕੈ ॥੨੮॥

रहियो मोनि मुखि ठानि; नार रहियो निहुराइ कै ॥२८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤੇਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੩॥੨੬੫੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ तेतीसवो चरित्र समापतम सतु सुभम सतु ॥१३३॥२६५२॥अफजूं॥


ਚੌਪਈ ॥

चौपई ॥

ਸਬਕ ਸਿੰਘ ਰਾਜਾ ਇਕ ਭਾਰੀ ॥

सबक सिंघ राजा इक भारी ॥

ਬਾਜ ਮਤੀ ਤਾ ਕੀ ਬਰ ਨਾਰੀ ॥

बाज मती ता की बर नारी ॥

ਕਾਹੂ ਸੋ ਨਹਿ ਰਾਵ ਲਜਾਵੈ ॥

काहू सो नहि राव लजावै ॥

ਸਭ ਇਸਤ੍ਰਿਨ ਸੋ ਕੇਲ ਕਮਾਵੈ ॥੧॥

सभ इसत्रिन सो केल कमावै ॥१॥

ਜੋ ਇਸਤ੍ਰੀ ਤਿਹ ਕਹੇ ਨ ਆਵੈ ॥

जो इसत्री तिह कहे न आवै ॥

ਤਾ ਕੀ ਖਾਟ ਉਠਾਇ ਮੰਗਾਵੈ ॥

ता की खाट उठाइ मंगावै ॥

ਅਧਿਕ ਭੋਗ ਤਾ ਸੋ ਨ੍ਰਿਪ ਕਰਈ ॥

अधिक भोग ता सो न्रिप करई ॥

ਰਾਨੀ ਤੇ ਜਿਯ ਨੈਕ ਨ ਡਰਈ ॥੨॥

रानी ते जिय नैक न डरई ॥२॥

ਬਾਜ ਮਤੀ ਜਿਯ ਅਧਿਕ ਰਿਸਾਵੈ ॥

बाज मती जिय अधिक रिसावै ॥

ਸਬਕ ਸਿੰਘ ਪਰ ਕਛੁ ਨ ਬਸਾਵੈ ॥

सबक सिंघ पर कछु न बसावै ॥

ਤਬ ਤ੍ਰਿਯ ਏਕ ਚਰਿਤ੍ਰ ਬਿਚਾਰਿਯੋ ॥

तब त्रिय एक चरित्र बिचारियो ॥

ਰਾਜਾ ਕੋ ਦੁਰਮਤਿ ਤੇ ਟਾਰਿਯੋ ॥੩॥

राजा को दुरमति ते टारियो ॥३॥

ਰੂਪਵਤੀ ਜੋ ਤ੍ਰਿਯ ਲਖਿ ਪਾਵੈ ॥

रूपवती जो त्रिय लखि पावै ॥

ਸਬਕ ਸਿੰਘ ਸੋ ਜਾਇ ਸੁਨਾਵੈ ॥

सबक सिंघ सो जाइ सुनावै ॥

ਤੁਮ ਰਾਜਾ ਤਿਹ ਤ੍ਰਿਯਾ ਬੁਲਾਵੋ ॥

तुम राजा तिह त्रिया बुलावो ॥

ਕਾਮ ਕੇਲ ਤਿਹ ਸਾਥ ਕਮਾਵੋ ॥੪॥

काम केल तिह साथ कमावो ॥४॥

ਜਬ ਯੌ ਬਚਨ ਰਾਵ ਸੁਨਿ ਪਾਵੈ ॥

जब यौ बचन राव सुनि पावै ॥

ਤੌਨ ਤ੍ਰਿਯਾ ਕੋ ਬੋਲਿ ਪਠਾਵੈ ॥

तौन त्रिया को बोलि पठावै ॥

ਜਾ ਕੀ ਰਾਨੀ ਪ੍ਰਭਾ ਉਚਾਰੈ ॥

जा की रानी प्रभा उचारै ॥

ਤਾ ਕੇ ਰਾਜਾ ਸੰਗ ਬਿਹਾਰੈ ॥੫॥

ता के राजा संग बिहारै ॥५॥

ਯਾ ਮੈ ਕਹੋ ਕਹਾ ਘਟ ਗਈ? ॥

या मै कहो कहा घट गई? ॥

ਜਾਨੁਕ ਹੋਹੂੰ ਭਿਟੋਅਨਿ ਭਈ ॥

जानुक होहूं भिटोअनि भई ॥

ਜਾ ਤੇ ਮੋਰ ਰਾਵ ਸੁਖ ਪਾਵੈ ॥

जा ते मोर राव सुख पावै ॥

ਵਹੈ ਬਾਤ ਹਮਰੇ ਜਿਯ ਭਾਵੈ ॥੬॥

वहै बात हमरे जिय भावै ॥६॥

ਬਲੀ ਏਕ ਸੁੰਦਰ ਲਖਿ ਪਾਯੋ ॥

बली एक सुंदर लखि पायो ॥

ਪ੍ਰਥਮ ਤਵਨ ਕੀ ਤ੍ਰਿਯਹਿ ਭਿਟਾਯੋ ॥

प्रथम तवन की त्रियहि भिटायो ॥

ਜਬ ਵਹੁ ਪੁਰਖ ਅਧਿਕ ਰਿਸਿ ਭਰਿਯੋ ॥

जब वहु पुरख अधिक रिसि भरियो ॥

ਤਬ ਤਾ ਸੋ ਯੌ ਬਚਨ ਉਚਰਿਯੋ ॥੭॥

तब ता सो यौ बचन उचरियो ॥७॥

ਦੋਹਰਾ ॥

दोहरा ॥

ਕਾਮ ਕੇਲ ਤਾ ਸੌ ਕਰਿਯੋ; ਰਾਨੀ ਅਤਿ ਸੁਖ ਪਾਇ ॥

काम केल ता सौ करियो; रानी अति सुख पाइ ॥

ਬਹੁਰਿ ਬਚਨ ਤਿਹ ਪੁਰਖ ਸੋ; ਐਸੋ ਕਹਿਯੋ ਸੁਨਾਇ ॥੮॥

बहुरि बचन तिह पुरख सो; ऐसो कहियो सुनाइ ॥८॥

ਚੌਪਈ ॥

चौपई ॥

ਤੁਮਰੀ ਪ੍ਰਭਾ ਕਹੋ ਕਾ ਰਹੀ? ॥

तुमरी प्रभा कहो का रही? ॥

ਨਿਜ ਨਾਰੀ ਰਾਜੈ ਜੋ ਚਹੀ ॥

निज नारी राजै जो चही ॥

ਜਾ ਕੀ ਤ੍ਰਿਯ ਸੋ ਔਰ ਬਿਹਾਰੈ ॥

जा की त्रिय सो और बिहारै ॥

ਧ੍ਰਿਗ ਤਾ ਕੋ ਸਭ ਜਗਤ ਉਚਾਰੈ ॥੯॥

ध्रिग ता को सभ जगत उचारै ॥९॥

TOP OF PAGE

Dasam Granth