ਦਸਮ ਗਰੰਥ । दसम ग्रंथ । |
Page 1001 ਅੜਿਲ ॥ अड़िल ॥ ਰੰਗਵਤੀ ਇਹ ਭਾਂਤਿ; ਜਬੈ ਸੁਨਿ ਪਾਇਯੋ ॥ रंगवती इह भांति; जबै सुनि पाइयो ॥ ਸਕਲ ਪੁਰਖ ਕੌ ਭੇਸ; ਤਬ ਆਪੁ ਬਨਾਇਯੋ ॥ सकल पुरख कौ भेस; तब आपु बनाइयो ॥ ਹ੍ਵੈ ਕੈ ਬਾਜ ਅਰੂੜਿ; ਤਬੈ ਤਹ ਕੌ ਚਲੀ ॥ ह्वै कै बाज अरूड़ि; तबै तह कौ चली ॥ ਹੋ ਲੀਨੈ ਸਕਲ ਸੁਬੇਸ; ਸਖੀ ਬੀਸਕ ਭਲੀ ॥੧੫॥ हो लीनै सकल सुबेस; सखी बीसक भली ॥१५॥ ਚੌਪਈ ॥ चौपई ॥ ਚਲੀ ਸਖੀ ਆਵਤ ਤਹ ਭਈ ॥ चली सखी आवत तह भई ॥ ਜਹ ਕਛੁ ਸੁਧਿ ਮਿਰਜਾ ਕੀ ਲਈ ॥ जह कछु सुधि मिरजा की लई ॥ ਸਖੀ ਸਹਿਤ ਚਲਿ ਸੀਸ ਝੁਕਾਯੋ ॥ सखी सहित चलि सीस झुकायो ॥ ਤੋਹਿ ਸਾਹਿਬਾਂ ਬੇਗ ਬੁਲਾਯੋ ॥੧੬॥ तोहि साहिबां बेग बुलायो ॥१६॥ ਮਿਰਜਾ ਸੁਨਤ ਬਾਤ, ਚੜਿ ਧਾਯੋ ॥ मिरजा सुनत बात, चड़ि धायो ॥ ਪਲਕ ਨ ਭਈ, ਗਾਵ ਤਹ ਆਯੋ ॥ पलक न भई, गाव तह आयो ॥ ਯਹ ਸੁਧਿ ਜਬੈ ਸਾਹਿਬਾਂ ਪਾਈ ॥ यह सुधि जबै साहिबां पाई ॥ ਤੁਰਤੁ ਏਕ ਤਹ ਸਖੀ ਪਠਾਈ ॥੧੭॥ तुरतु एक तह सखी पठाई ॥१७॥ ਦੋਹਰਾ ॥ दोहरा ॥ ਸੁਨੋ ਮਿਤ੍ਰ! ਬਿਨੁ ਨਿਸਿ ਭਈ; ਹ੍ਯਾ ਨ ਪਹੂਚਹੁ ਆਇ ॥ सुनो मित्र! बिनु निसि भई; ह्या न पहूचहु आइ ॥ ਜਿਨ ਕੋਊ ਸੋਧਿ ਪਛਾਨਿ ਕੈ; ਤਿਨ ਪ੍ਰਤਿ ਕਹੈ ਨ ਜਾਇ ॥੧੮॥ जिन कोऊ सोधि पछानि कै; तिन प्रति कहै न जाइ ॥१८॥ ਚੌਪਈ ॥ चौपई ॥ ਬਹੁਰਿ ਸਖੀ ਤਿਹ ਆਨਿ ਜਤਾਯੋ ॥ बहुरि सखी तिह आनि जतायो ॥ ਬੈਠਿ ਬਾਗ ਮੈ ਦਿਵਸ ਬਿਤਾਯੋ ॥ बैठि बाग मै दिवस बितायो ॥ ਸੂਰਜ ਛਪਿਯੋ ਰੈਨਿ ਜਬ ਭਈ ॥ सूरज छपियो रैनि जब भई ॥ ਬਾਟ ਗਾਵ ਤਾ ਕੇ ਕੀ ਲਈ ॥੧੯॥ बाट गाव ता के की लई ॥१९॥ ਰੈਨਿ ਭਈ ਤਾ ਕੇ ਤਬ ਗਯੋ ॥ रैनि भई ता के तब गयो ॥ ਡਾਰਤ ਬਾਜ ਪ੍ਰਿਸਟਿ ਤਿਹ ਭਯੋ ॥ डारत बाज प्रिसटि तिह भयो ॥ ਹਰਿ ਤਾ ਕੋ ਦੇਸੌਰ ਸਿਧਾਰਿਯੋ ॥ हरि ता को देसौर सिधारियो ॥ ਜੋ ਪਹੁਚਿਯੋ, ਤਾ ਕੋ ਸਰ ਮਾਰਿਯੋ ॥੨੦॥ जो पहुचियो, ता को सर मारियो ॥२०॥ ਰੈਨਿ ਸਕਲ ਤਾ ਕੋ ਲੈ ਗਯੋ ॥ रैनि सकल ता को लै गयो ॥ ਉਤਰਤ ਚੜੇ ਦਿਵਸ ਕੇ ਭਯੋ ॥ उतरत चड़े दिवस के भयो ॥ ਥੋ ਸੁ ਕੁਮਾਰ ਅਧਿਕ ਤਨ ਹਾਰਿਯੋ ॥ थो सु कुमार अधिक तन हारियो ॥ ਔਰ ਸਾਹਿਬਾਂ ਸਾਥ ਬਿਹਾਰਿਯੋ ॥੨੧॥ और साहिबां साथ बिहारियो ॥२१॥ ਸ੍ਰਮਤ ਭਯੋ ਤਹ ਕਛੁ ਸ੍ਵੈ ਰਹਿਯੋ ॥ स्रमत भयो तह कछु स्वै रहियो ॥ ਤਬ ਲੌ ਸਭ ਸਮਧਿਨ ਸੁਨਿ ਲਯੋ ॥ तब लौ सभ समधिन सुनि लयो ॥ ਚੜੇ ਤੁਰੈ ਸਭ ਸੂਰ ਰਿਸਾਏ ॥ चड़े तुरै सभ सूर रिसाए ॥ ਬਾਂਧੇ ਗੋਲ ਤਹਾਂ ਕਹ ਧਾਏ ॥੨੨॥ बांधे गोल तहां कह धाए ॥२२॥ ਤਬ ਸਾਹਿਬਾਂ ਦ੍ਰਿਗ ਛੋਰਿ ਨਿਹਾਰਾ ॥ तब साहिबां द्रिग छोरि निहारा ॥ ਹੇਰੈ ਚਹੂੰ ਓਰ ਅਸਵਾਰਾ ॥ हेरै चहूं ओर असवारा ॥ ਸੰਗ ਭਾਈ ਦੋਊ ਤਾਹਿ ਨਿਹਾਰੇ ॥ संग भाई दोऊ ताहि निहारे ॥ ਕਰੁਣਾ ਬਹੇ ਨੈਨ ਕਜਰਾਰੇ ॥੨੩॥ करुणा बहे नैन कजरारे ॥२३॥ ਜੌ ਹਮਰੇ ਪਤਿ ਇਨੇ ਨਿਹਰਿ ਹੈ ॥ जौ हमरे पति इने निहरि है ॥ ਦੁਹੂੰ ਬਾਨ ਦੁਹੂਅਨੰ ਕਹ ਹਰਿ ਹੈ ॥ दुहूं बान दुहूअनं कह हरि है ॥ ਤਾ ਤੇ ਕਛੂ ਜਤਨ ਅਬ ਕੀਜੈ ॥ ता ते कछू जतन अब कीजै ॥ ਜਾ ਤੇ ਰਾਖਿ ਭਾਇਯਨ ਲੀਜੈ ॥੨੪॥ जा ते राखि भाइयन लीजै ॥२४॥ ਸੋਵਤ ਹੁਤੋ ਮੀਤ ਨ ਜਗਾਯੋ ॥ सोवत हुतो मीत न जगायो ॥ ਜਾਂਡ ਭਏ ਤਰਕਸ ਅਟਕਾਯੋ ॥ जांड भए तरकस अटकायो ॥ ਔਰ ਸਸਤ੍ਰ ਲੈ ਕਹੂੰ ਦੁਰਾਏ ॥ और ससत्र लै कहूं दुराए ॥ ਖੋਜੇ ਹੁਤੇ ਜਾਤ ਨਹਿ ਪਾਏ ॥੨੫॥ खोजे हुते जात नहि पाए ॥२५॥ ਤਬ ਲੌ ਆਇ ਸੂਰ ਸਭ ਗਏ ॥ तब लौ आइ सूर सभ गए ॥ ਮਾਰੋ ਮਾਰ ਪੁਕਾਰਤ ਭਏ ॥ मारो मार पुकारत भए ॥ ਤਬ ਮਿਰਜਾ ਜੂ ਨੈਨ ਉਘਾਰੇ ॥ तब मिरजा जू नैन उघारे ॥ ਕਹਾ ਗਏ ਹਥਿਯਾਰ ਹਮਾਰੇ? ॥੨੬॥ कहा गए हथियार हमारे? ॥२६॥ ਭੌਡੀ ਰਾਂਡ! ਕਹਿਯੋ, ਕ੍ਯਾ ਕਰਿਯੋ? ॥ भौडी रांड! कहियो, क्या करियो? ॥ ਤਰਕਸ ਟਾਂਗਿ ਜਾਂਡ ਪੈ ਧਰਿਯੋ ॥ तरकस टांगि जांड पै धरियो ॥ ਪਹੁਚੇ ਆਨਿ ਪਖਰਿਯਾ ਭਾਰੇ ॥ पहुचे आनि पखरिया भारे ॥ ਕਹਾ ਧਰੇ ਤੇ ਸਸਤ੍ਰ ਹਮਾਰੇ? ॥੨੭॥ कहा धरे ते ससत्र हमारे? ॥२७॥ ਸਸਤ੍ਰਨ ਬਿਨਾ ਕਹੋ ਕਿਹ ਮਾਰੋ? ॥ ससत्रन बिना कहो किह मारो? ॥ ਕਹੁ ਨਾਰੀ! ਕ੍ਯਾ ਮੰਤ੍ਰ ਬਿਚਾਰੋ? ॥ कहु नारी! क्या मंत्र बिचारो? ॥ ਸਾਥੀ ਕੋਊ ਸੰਗ ਮੈ ਨਾਹੀ ॥ साथी कोऊ संग मै नाही ॥ ਚਿੰਤਾ ਅਧਿਕ ਇਹੈ ਚਿਤ ਮਾਹੀ ॥੨੮॥ चिंता अधिक इहै चित माही ॥२८॥ ਹੇਰ ਰਹਿਯੋ ਆਯੁਧ ਨਹਿ ਪਾਏ ॥ हेर रहियो आयुध नहि पाए ॥ ਤਬ ਲਗ ਘੇਰ ਦੁਬਹਿਯਾ ਆਏ ॥ तब लग घेर दुबहिया आए ॥ ਤ੍ਰਿਯ ਕੋ ਬਾਜ ਪ੍ਰਿਸਟਿ ਪਰ ਡਾਰਿਯੋ ॥ त्रिय को बाज प्रिसटि पर डारियो ॥ ਨਗਰ ਆਪਨੇ ਓਰ ਸਿਧਾਰਿਯੋ ॥੨੯॥ नगर आपने ओर सिधारियो ॥२९॥ |
Dasam Granth |