ਦਸਮ ਗਰੰਥ । दसम ग्रंथ ।

Page 1000

ਤ੍ਰਿਯ ਹੂੰ ਕੇ ਜਿਯ ਮੈ ਯੋ ਆਈ ॥

त्रिय हूं के जिय मै यो आई ॥

ਪ੍ਯਾਰੋ ਮਿਤ੍ਰ ਨ ਛੋਰਿਯੋ ਜਾਈ ॥

प्यारो मित्र न छोरियो जाई ॥

ਯਾ ਕੌ ਬ੍ਯਾਹਿ, ਕਹਾ ਮੈ ਕਰਿਹੌ? ॥

या कौ ब्याहि, कहा मै करिहौ? ॥

ਯਾਹੀ ਸੋ ਜੀਹੌ, ਕੈ ਮਰਿਹੌ ॥੩॥

याही सो जीहौ, कै मरिहौ ॥३॥

ਮੀਤ! ਭੋਗ ਤੁਮਰੇ ਮੈ ਰਸੀ ॥

मीत! भोग तुमरे मै रसी ॥

ਪਤਿ ਤ੍ਰਿਯ ਭਾਵ ਜਾਨਿ ਗ੍ਰਿਹ ਬਸੀ ॥

पति त्रिय भाव जानि ग्रिह बसी ॥

ਮੇਰੋ ਚਿਤ ਚੋਰਿ ਤੈ ਲੀਨੋ ॥

मेरो चित चोरि तै लीनो ॥

ਤਾ ਤੇ ਜਾਤ ਬ੍ਯਾਹ ਨਹਿ ਕੀਨੋ ॥੪॥

ता ते जात ब्याह नहि कीनो ॥४॥

ਦੋਹਰਾ ॥

दोहरा ॥

ਸਾਚ ਕਹਤ ਜਿਯ ਕੀ ਤੁਮੈ; ਸੁਨਿਹੌ ਮੀਤ! ਬਨਾਇ ॥

साच कहत जिय की तुमै; सुनिहौ मीत! बनाइ ॥

ਮੁਖ ਮਾਂਗੇ ਬਰੁ ਦੇਤ ਨਹਿ; ਘੋਲ ਘੁਮਾਈ ਮਾਇ ॥੫॥

मुख मांगे बरु देत नहि; घोल घुमाई माइ ॥५॥

ਚੌਪਈ ॥

चौपई ॥

ਅਬ ਮੁਹਿ ਮੀਤ! ਕਹੋ ਕਾ ਕਰੌਂ? ॥

अब मुहि मीत! कहो का करौं? ॥

ਤੋਹਿ ਛਾਡਿ, ਵਾ ਕੌ ਨਹਿ ਬਰੌਂ ॥

तोहि छाडि, वा कौ नहि बरौं ॥

ਮੋ ਕਹੁ, ਬਾਜ ਪ੍ਰਿਸਟਿ ਪਰ ਡਾਰੋ ॥

मो कहु, बाज प्रिसटि पर डारो ॥

ਆਪਨ ਲੈ ਕਰਿ ਸੰਗ ਸਿਧਾਰੋ ॥੬॥

आपन लै करि संग सिधारो ॥६॥

ਦੋਹਰਾ ॥

दोहरा ॥

ਜਬ ਲੌ ਹਮਰੇ ਧਾਮ ਨਹਿ; ਗਏ ਬਰਾਤੀ ਆਇ ॥

जब लौ हमरे धाम नहि; गए बराती आइ ॥

ਤਬ ਲੌ ਮੁਹਿ ਤੈ ਬਾਜ ਪੈ; ਡਾਰਿ ਲਿਜਾਇ ਤੁ ਜਾਇ ॥੭॥

तब लौ मुहि तै बाज पै; डारि लिजाइ तु जाइ ॥७॥

ਸਵੈਯਾ ॥

सवैया ॥

ਤੇਰੇ ਹੀ ਸੰਗ ਬਿਰਾਜ ਹੋ ਮੀਤ! ਮੈ; ਔਰ ਕਰੌਗੀ ਕਹਾ ਪਤਿ ਕੈ ਕੈ? ॥

तेरे ही संग बिराज हो मीत! मै; और करौगी कहा पति कै कै? ॥

ਤੋਹੂ ਕੌ ਆਜੁ ਬਰੌ ਨ ਟਰੌ; ਮਰਿਹੌ ਨਹਿ ਹਾਲ ਹਲਾਹਲ ਖੈ ਕੈ ॥

तोहू कौ आजु बरौ न टरौ; मरिहौ नहि हाल हलाहल खै कै ॥

ਨੇਹੁ ਬਢਾਇ ਸੁ ਕੇਲ ਕਮਾਇ ਸੁ; ਦੇਤ ਤਿਨੈ, ਅਪਨੀ ਤ੍ਰਿਯ ਕੈ ਕੈ ॥

नेहु बढाइ सु केल कमाइ सु; देत तिनै, अपनी त्रिय कै कै ॥

ਵੈ ਦਿਨ ਭੂਲਿ ਗਏ ਤੁਮ ਕੋ? ਜਿਯ ਹੋ ਕੈਸੋ? ਲਾਲਨ! ਲਾਜ ਲਜੈ ਕੈ ॥੮॥

वै दिन भूलि गए तुम को? जिय हो कैसो? लालन! लाज लजै कै ॥८॥

ਪੀਰੀ ਹ੍ਵੈ ਜਾਤ, ਘਨੀ ਪਛੁਤਾਤ; ਬਿਯਾਹ ਕੀ ਜੋ ਕੋਊ ਬਾਤ ਸੁਨਾਵੈ ॥

पीरी ह्वै जात, घनी पछुतात; बियाह की जो कोऊ बात सुनावै ॥

ਪਾਨ ਸੋ ਪਾਨ ਮਰੋਰਤ ਮਾਨਿਨਿ; ਦਾਂਤਨ ਸੋ ਅੰਗੁਰੀਨ ਚਬਾਵੈ ॥

पान सो पान मरोरत मानिनि; दांतन सो अंगुरीन चबावै ॥

ਨਾਰਿ ਨਿਵਾਇ, ਖਨੈ ਪੁਹਮੀ ਨਖ; ਰੇਖ ਲਖੈ ਮਨ ਮੈ ਪਛੁਤਾਵੈ ॥

नारि निवाइ, खनै पुहमी नख; रेख लखै मन मै पछुतावै ॥

ਪ੍ਯਾਰੀ ਕੋ ਪੀਯ ਰੁਚੈ ਮਿਰਜਾ; ਪਰੁ ਬ੍ਯਾਹੁ ਕਿਧੋ ਮਨ ਮੈ ਨ ਸੁਹਾਵੈ ॥੯॥

प्यारी को पीय रुचै मिरजा; परु ब्याहु किधो मन मै न सुहावै ॥९॥

ਦੋਹਰਾ ॥

दोहरा ॥

ਰੁਚਿਰ ਰਮਨ ਤੁਮਰੈ ਰਚੀ; ਔਰ ਸੁਹਾਤ ਨ ਮੋਹਿ ॥

रुचिर रमन तुमरै रची; और सुहात न मोहि ॥

ਬ੍ਯਾਹਿ ਬਰਾਤੀ ਜਾਇ ਹੈ; ਲਾਜ ਨ ਐਹੈ ਤੋਹਿ? ॥੧੦॥

ब्याहि बराती जाइ है; लाज न ऐहै तोहि? ॥१०॥

ਸਵੈਯਾ ॥

सवैया ॥

ਨੈਸਕਿ ਮੋਰਿ ਗਏ ਅਨਤੈ; ਨਹਿ ਜਾਨਤ ਪ੍ਰੀਤਮ ਜੀਤ ਰਹੈਗੋ ॥

नैसकि मोरि गए अनतै; नहि जानत प्रीतम जीत रहैगो ॥

ਪ੍ਯਾਰੀ ਹੀ ਪ੍ਯਾਰੀ ਪੁਕਾਰਤ ਆਰਤਿ; ਬੀਥਨ ਮੈ ਬਹੁ ਬਾਰ ਕਹੈਗੋ ॥

प्यारी ही प्यारी पुकारत आरति; बीथन मै बहु बार कहैगो ॥

ਤੋ ਹਮਰੈ ਇਨ ਕੇ ਦੁਹੂੰ ਬੀਚ; ਕਹੌ ਕਿਹ ਭਾਂਤਿ ਸਨੇਹ ਰਹੈਗੋ? ॥

तो हमरै इन के दुहूं बीच; कहौ किह भांति सनेह रहैगो? ॥

ਕੌਨ ਹੀ ਕਾਜ ਸੁ ਜੀਬੋ? ਸਖੀ! ਜਬ ਪ੍ਰੀਤਿ ਬਧ੍ਯੋ ਨਿਜੁ ਮੀਤ ਦਹੈਗੋ ॥੧੧॥

कौन ही काज सु जीबो? सखी! जब प्रीति बध्यो निजु मीत दहैगो ॥११॥

ਚੌਪਈ ॥

चौपई ॥

ਯਹੈ ਮਾਨਨੀ ਮੰਤ੍ਰ ਬਿਚਾਰਿਯੋ ॥

यहै माननी मंत्र बिचारियो ॥

ਬੋਲਿ ਸਖੀ ਪ੍ਰਤਿ ਬਚਨ ਉਚਾਰਿਯੋ ॥

बोलि सखी प्रति बचन उचारियो ॥

ਮਿਰਜਾ ਸਾਥ ਜਾਇ ਤੁਮ ਕਹਿਯਹੁ ॥

मिरजा साथ जाइ तुम कहियहु ॥

ਆਜੁ ਆਨਿ ਸਾਹਿਬਾ ਕੌ ਗਹਿਯਹੁ ॥੧੨॥

आजु आनि साहिबा कौ गहियहु ॥१२॥

ਜਬ ਵਹ ਆਇ ਬ੍ਯਾਹਿ ਕਰਿ ਲੈ ਹੈ ॥

जब वह आइ ब्याहि करि लै है ॥

ਤੁਮਰੇ ਡਾਰਿ ਫੂਲ ਸਿਰ ਜੈ ਹੈ ॥

तुमरे डारि फूल सिर जै है ॥

ਮੋਰੇ ਗਏ ਕਹੋ ਕਾ ਕਰਿਹੋ? ॥

मोरे गए कहो का करिहो? ॥

ਉਰ ਮੈ ਮਾਰਿ ਕਟਾਰੀ ਮਰਿਹੋ ॥੧੩॥

उर मै मारि कटारी मरिहो ॥१३॥

ਦੋਹਰਾ ॥

दोहरा ॥

ਜੌ ਹਮ ਸੈ ਲਾਗੀ ਕਛੂ; ਤੁਮਰੀ ਲਗਨਿ ਬਨਾਇ ॥

जौ हम सै लागी कछू; तुमरी लगनि बनाइ ॥

ਤੌ ਮੋ ਕੋ ਲੈ ਜਾਇਯੋ; ਆਜ ਨਿਸਾ ਕੌ ਆਇ ॥੧੪॥

तौ मो को लै जाइयो; आज निसा कौ आइ ॥१४॥

TOP OF PAGE

Dasam Granth