ਦਸਮ ਗਰੰਥ । दसम ग्रंथ ।

Page 998

ਸਵੈਯਾ ॥

सवैया ॥

ਜੋਰਿ ਸਭਾ ਸੁਭ ਬੋਲਿ ਬਡੇ ਭਟ; ਔਰ ਉਪਾਇ ਕਹੌ ਸੁ ਕਰੈ ॥

जोरि सभा सुभ बोलि बडे भट; और उपाइ कहौ सु करै ॥

ਉਨ ਸੂਰਨ ਤੇ ਨਹਿ ਏਕ ਬਚਿਯੋ; ਦੁਖ ਹੈ ਛਤਿਯਾ, ਕਿਹ ਭਾਂਤਿ ਭਰੈ? ॥

उन सूरन ते नहि एक बचियो; दुख है छतिया, किह भांति भरै? ॥

ਕ੍ਯੋ ਨ ਦੇਹੁ ਬਨਾਇ ਬਡੇ ਦਲ ਕੌ; ਸੰਗ ਜਾਇ ਤਹੀ ਫਿਰਿ ਜੂਝਿ ਮਰੈ ॥

क्यो न देहु बनाइ बडे दल कौ; संग जाइ तही फिरि जूझि मरै ॥

ਫਿਰਿ ਹੈ ਕਿਧੌ ਜੀਤਿ ਅਯੋਧਨ ਕੋ; ਨਹਿ ਰਾਇ ਮਰੇ, ਤਹੀ ਜਾਇ ਮਰੈ ॥੧੫॥

फिरि है किधौ जीति अयोधन को; नहि राइ मरे, तही जाइ मरै ॥१५॥

ਦੋਹਰਾ ॥

दोहरा ॥

ਭਾਂਤਿ ਭਾਂਤਿ ਮਾਰੂ ਮੰਡੇ; ਕੰਤ ਜੁਝਿਯੋ ਰਨ ਮਾਹਿ ॥

भांति भांति मारू मंडे; कंत जुझियो रन माहि ॥

ਸਾਜਿ ਸੈਨ ਚਤੁਰੰਗਨੀ; ਚਲਹੁ ਤਹਾਂ ਕਹ ਜਾਇ ॥੧੬॥

साजि सैन चतुरंगनी; चलहु तहां कह जाइ ॥१६॥

ਸਵੈਯਾ ॥

सवैया ॥

ਮਾਰਿ ਪਰੇ ਬਿਸੰਭਾਰ ਧਰਾ ਪਰ; ਸੂਰ ਸਭੇ ਸੁਖ ਸੁਧ ਅਨੀਕੇ ॥

मारि परे बिस्मभार धरा पर; सूर सभे सुख सुध अनीके ॥

ਤਾ ਪਰ ਕੰਤ ਸੁਨਿਯੋ ਜੁ ਜੁਝਿਯੋ; ਦਿਨ ਰੈਨਿ ਬਸੈ ਜੋਊ ਅੰਤਰ ਜੀਕੇ ॥

ता पर कंत सुनियो जु जुझियो; दिन रैनि बसै जोऊ अंतर जीके ॥

ਤਾ ਬਿਨੁ ਹਾਰ ਸਿੰਗਾਰ ਅਪਾਰ; ਸਭੈ ਸਜਨੀ! ਮੁਹਿ ਲਾਗਤ ਫੀਕੇ ॥

ता बिनु हार सिंगार अपार; सभै सजनी! मुहि लागत फीके ॥

ਕੈ ਰਿਪੁ ਮਾਰਿ ਮਿਲੋ ਮੈ ਪਿਯਾ ਸੰਗ; ਨਾਤਰ ਪਯਾਨ ਕਰੋ ਸੰਗ ਪੀ ਕੇ ॥੧੭॥

कै रिपु मारि मिलो मै पिया संग; नातर पयान करो संग पी के ॥१७॥

ਜੋਰਿ ਮਹਾ ਦਲ ਕੋਰਿ ਕਈ ਭਟ; ਭੂਖਨ ਅੰਗ ਸੁਰੰਗ ਸੁਹਾਏ ॥

जोरि महा दल कोरि कई भट; भूखन अंग सुरंग सुहाए ॥

ਬਾਧਿ ਕ੍ਰਿਪਾਨ ਪ੍ਰਚੰਡ ਚੜ੍ਹੀ ਰਥ; ਦੇਵ ਅਦੇਵ ਸਭੈ ਬਿਰਮਾਏ ॥

बाधि क्रिपान प्रचंड चड़्ही रथ; देव अदेव सभै बिरमाए ॥

ਬੀਰੀ ਚਬਾਤ ਕਛੂ ਮੁਸਕਾਤ; ਸੁ ਮੋਤਿਨ ਹਾਰ ਹਿਯੇ ਉਰਝਾਏ ॥

बीरी चबात कछू मुसकात; सु मोतिन हार हिये उरझाए ॥

ਅੰਗ ਦੁਕੂਲ ਫਬੈ ਸਿਰ ਫੂਲ; ਬਿਲੋਕਿ ਪ੍ਰਭਾ ਦਿਵ ਨਾਥ ਲਜਾਏ ॥੧੮॥

अंग दुकूल फबै सिर फूल; बिलोकि प्रभा दिव नाथ लजाए ॥१८॥

ਦੋਹਰਾ ॥

दोहरा ॥

ਜੋਰਿ ਅਨੀ ਗਾੜੇ ਸੁਭਟ; ਤਹ ਤੇ ਕਿਯੋ ਪਯਾਨ ॥

जोरि अनी गाड़े सुभट; तह ते कियो पयान ॥

ਪਲਕ ਏਕ ਲਾਗੀ ਨਹੀ; ਤਹਾ ਪਹੂਚੈ ਆਨਿ ॥੧੯॥

पलक एक लागी नही; तहा पहूचै आनि ॥१९॥

ਸਵੈਯਾ ॥

सवैया ॥

ਆਵਤ ਹੀ ਅਤਿ ਜੁਧ ਕਰਿਯੋ; ਤਿਨ ਬਾਜ ਕਰੀ ਰਥ ਕ੍ਰੋਰਿਨ ਕੂਟੇ ॥

आवत ही अति जुध करियो; तिन बाज करी रथ क्रोरिन कूटे ॥

ਪਾਸਨ ਪਾਸਿ ਲਏ ਅਰਿ ਕੇਤਿਕ; ਸੂਰਨ ਕੇ ਸਿਰ ਕੇਤਿਕ ਟੂਟੇ ॥

पासन पासि लए अरि केतिक; सूरन के सिर केतिक टूटे ॥

ਹੇਰਿ ਟਰੇ ਕੋਊ ਆਨਿ ਅਰੇ; ਇਕ ਜੂਝਿ ਪਰੇ ਰਨ ਪ੍ਰਾਨ ਨਿਖੂਟੇ ॥

हेरि टरे कोऊ आनि अरे; इक जूझि परे रन प्रान निखूटे ॥

ਪੌਨ ਸਮਾਨ ਛੁਟੇ ਤ੍ਰਿਯ ਬਾਨ; ਸਭੈ ਦਲ ਬਾਦਲ ਸੇ ਚਲਿ ਫੂਟੇ ॥੨੦॥

पौन समान छुटे त्रिय बान; सभै दल बादल से चलि फूटे ॥२०॥

ਚੌਪਈ ॥

चौपई ॥

ਮਾਨਵਤੀ ਜਿਹ ਓਰ ਸਿਧਾਰੇ ॥

मानवती जिह ओर सिधारे ॥

ਏਕ ਤੀਰ ਇਕ ਸ੍ਵਾਰ ਸੰਘਾਰੇ ॥

एक तीर इक स्वार संघारे ॥

ਪਖਰੇ ਕੇਤੇ ਪਦੁਮ ਬਿਦਾਰੇ ॥

पखरे केते पदुम बिदारे ॥

ਕੋਟਿਕ ਕਰੀ ਖੇਤ ਮੈ ਮਾਰੇ ॥੨੧॥

कोटिक करी खेत मै मारे ॥२१॥

ਦੋਹਰਾ ॥

दोहरा ॥

ਸਭ ਸਖਿਯਾ ਹਰਖਤਿ ਭਈ; ਕਾਤਰ ਭਈ ਨ ਕੋਇ ॥

सभ सखिया हरखति भई; कातर भई न कोइ ॥

ਜੁਧ ਕਾਜ ਸਭ ਹੀ ਚਲੀ; ਕਾਲ ਕਰੈ, ਸੋ ਹੋਇ ॥੨੨॥

जुध काज सभ ही चली; काल करै, सो होइ ॥२२॥

ਸਵੈਯਾ ॥

सवैया ॥

ਚਾਬੁਕ ਮਾਰਿ ਤੁਰੰਗ ਧਸੀ ਰਨ; ਕਾਢਿ ਕ੍ਰਿਪਾਨ ਬਡੇ ਭਟ ਘਾਏ ॥

चाबुक मारि तुरंग धसी रन; काढि क्रिपान बडे भट घाए ॥

ਪਾਸਨ ਪਾਸਿ ਲਏ ਅਰਿ ਕੇਤਿਕ; ਜੀਵਤ ਹੀ ਗਹਿ ਜੇਲ ਚਲਾਏ ॥

पासन पासि लए अरि केतिक; जीवत ही गहि जेल चलाए ॥

ਚੂਰਨ ਕੀਨ ਗਦਾ ਗਹਿ ਕੈ; ਇਕ ਬਾਨਨ ਸੌ ਜਮ ਲੋਕ ਪਠਾਏ ॥

चूरन कीन गदा गहि कै; इक बानन सौ जम लोक पठाए ॥

ਜੀਤਿ ਲਏ ਅਰਿ ਏਕ ਅਨੇਕ; ਨਿਹਾਰਿ ਰਹੇ ਰਨ ਛਾਡਿ ਪਰਾਏ ॥੨੩॥

जीति लए अरि एक अनेक; निहारि रहे रन छाडि पराए ॥२३॥

TOP OF PAGE

Dasam Granth