ਦਸਮ ਗਰੰਥ । दसम ग्रंथ ।

Page 997

ਦੋਹਰਾ ॥

दोहरा ॥

ਬਜਿਯੋ ਜੂਝਊਆ ਦੁਹੂੰ ਦਿਸਿ; ਸੂਰਾ ਭਯੋ ਸੁਰੰਗ ॥

बजियो जूझऊआ दुहूं दिसि; सूरा भयो सुरंग ॥

ਪਖਰਾਰੇ ਨਾਚਤ ਭਏ; ਕਾਤਰ ਭਏ ਕੁਰੰਗ ॥੩॥

पखरारे नाचत भए; कातर भए कुरंग ॥३॥

ਭੁਜੰਗ ਛੰਦ ॥

भुजंग छंद ॥

ਮਹਾਬੀਰ ਗਾਜੇ ਮਹਾ ਕੋਪ ਕੈ ਕੈ ॥

महाबीर गाजे महा कोप कै कै ॥

ਤਿਸੀ ਛੇਤ੍ਰ ਛਤ੍ਰੀਨ ਕੋ ਛਿਪ੍ਰ ਛੈ ਕੈ ॥

तिसी छेत्र छत्रीन को छिप्र छै कै ॥

ਬ੍ਰਛੀ ਬਾਨ ਬਜ੍ਰਾਨ ਕੇ ਵਾਰ ਕੀਨੇ ॥

ब्रछी बान बज्रान के वार कीने ॥

ਕਿਤੇ ਖੇਤ ਮਾਰੇ ਕਿਤੇ ਛਾਡਿ ਦੀਨੇ ॥੪॥

किते खेत मारे किते छाडि दीने ॥४॥

ਕਿਤੇ ਖਿੰਗ ਖੰਗੇ, ਕਿਤੇ ਖੇਤ ਮਾਰੇ ॥

किते खिंग खंगे, किते खेत मारे ॥

ਘੁਰੇ ਘੋਰ ਬਾਜੰਤ੍ਰ, ਮਾਰੂ ਨਗਾਰੇ ॥

घुरे घोर बाजंत्र, मारू नगारे ॥

ਬਚਿਯੋ ਬੀਰ ਏਕੈ, ਨ ਬਾਜੰਤ੍ਰ ਬਾਜੀ ॥

बचियो बीर एकै, न बाजंत्र बाजी ॥

ਮਹਾ ਤ੍ਰਾਸ ਕੈ ਕੈ, ਮਹਾ ਸੈਨ ਭਾਜੀ ॥੫॥

महा त्रास कै कै, महा सैन भाजी ॥५॥

ਚੌਪਈ ॥

चौपई ॥

ਜਬ ਹੀ ਭਾਜਿ ਸੈਨ ਸਭ ਗਯੋ ॥

जब ही भाजि सैन सभ गयो ॥

ਕੋਪ ਤਬੈ ਰਾਜਾ ਕੋ ਭਯੋ ॥

कोप तबै राजा को भयो ॥

ਸਾਮੁਹਿ ਹ੍ਵੈ ਕੈ ਜੁਧ ਮਚਾਯੋ ॥

सामुहि ह्वै कै जुध मचायो ॥

ਦੇਖਨ ਇੰਦ੍ਰ ਦੇਵ ਰਨ ਆਯੋ ॥੬॥

देखन इंद्र देव रन आयो ॥६॥

ਬਿਸਨੁ ਦਤ ਅਤਿ ਹੀ ਸੁਭ ਕਾਰੀ ॥

बिसनु दत अति ही सुभ कारी ॥

ਉਹਿ ਦਿਸਿ ਕੋ ਰਾਜਾ ਹੰਕਾਰੀ ॥

उहि दिसि को राजा हंकारी ॥

ਸੋ ਆਪਨ ਲਰਬੇ ਕੋ ਧਾਯੋ ॥

सो आपन लरबे को धायो ॥

ਉਤ ਤੇ ਉਗ੍ਰ ਦਤ ਨ੍ਰਿਪ ਆਯੋ ॥੭॥

उत ते उग्र दत न्रिप आयो ॥७॥

ਦੋਊ ਸੈਨ ਰਾਵ ਦੋਊ ਲੈ ਕੈ ॥

दोऊ सैन राव दोऊ लै कै ॥

ਰਨ ਕੌ ਚਲੇ ਕੋਪ ਅਤਿ ਕੈ ਕੈ ॥

रन कौ चले कोप अति कै कै ॥

ਖੜਗ ਸੂਲ ਸੈਥੀ ਚਮਕਾਵਤ ॥

खड़ग सूल सैथी चमकावत ॥

ਮਾਰੂ ਰਾਗ ਸਿਧਾਰੇ ਗਾਵਤ ॥੮॥

मारू राग सिधारे गावत ॥८॥

ਸਵੈਯਾ ॥

सवैया ॥

ਤਾਜ ਪਰੇ ਕਹੂੰ ਸਾਜ ਜਿਰੇ; ਕਹੂੰ ਬਾਜ ਮਰੇ ਗਜਰਾਜ ਸੰਘਾਰੇ ॥

ताज परे कहूं साज जिरे; कहूं बाज मरे गजराज संघारे ॥

ਗਾਵਤ ਬੀਰ ਬਿਤਾਲ ਫਿਰੈ; ਕਹੂੰ ਨਾਚਤ ਭੂਤ ਭਯਾਨਕ ਭਾਰੇ ॥

गावत बीर बिताल फिरै; कहूं नाचत भूत भयानक भारे ॥

ਭੀਤ ਭਜੇ ਲਖਿ ਭੀਰ ਪਰੀ; ਅਤਿ ਤ੍ਰਾਸ ਭਰੇ ਸੁਨਿ ਨਾਦ ਨਗਾਰੇ ॥

भीत भजे लखि भीर परी; अति त्रास भरे सुनि नाद नगारे ॥

ਕਾਂਪਤ ਹੈ ਇਹ ਭਾਂਤਿ ਮਨੌ; ਗਨ ਗੋਰਨ ਕੇ ਜਨੁ ਓਰਨ ਮਾਰੇ ॥੯॥

कांपत है इह भांति मनौ; गन गोरन के जनु ओरन मारे ॥९॥

ਏਕ ਮਹਾ ਭਟ ਭੀਰ ਪਰੀ ਲਖਿ; ਭੀਤ ਭਏ ਸੁ ਚਲੇ ਭਜਿ ਕੈ ॥

एक महा भट भीर परी लखि; भीत भए सु चले भजि कै ॥

ਇਕ ਆਨਿ ਪਰੇ, ਨ ਟਰੇ ਰਨ ਤੇ; ਕਰਵਾਰ ਕਟਾਰਿਨ ਕੌ ਸਜਿ ਕੈ ॥

इक आनि परे, न टरे रन ते; करवार कटारिन कौ सजि कै ॥

ਇਕ ਪਾਨਿਹਿ ਪਾਨਿ ਰਟੈ ਮੁਖ ਤੇ; ਇਕ ਮਾਰਹਿ ਮਾਰਿ ਕਹੈ ਗ੍ਰਜਿ ਕੈ ॥

इक पानिहि पानि रटै मुख ते; इक मारहि मारि कहै ग्रजि कै ॥

ਇਕ ਜੂਝਿ ਮਰੈ, ਇਕ ਸ੍ਵਾਸਿ ਭਰੈ; ਇਕ ਆਨਿ ਅਰੈ, ਰਜਿਯਾ ਰਜਿ ਕੈ ॥੧੦॥

इक जूझि मरै, इक स्वासि भरै; इक आनि अरै, रजिया रजि कै ॥१०॥

ਦੋਹਰਾ ॥

दोहरा ॥

ਤਰਫਰਾਹਿ ਸੂਰਾ ਧਰਨਿ; ਬਰਖਿਯੋ ਸਾਰ ਅਪਾਰ ॥

तरफराहि सूरा धरनि; बरखियो सार अपार ॥

ਜੇ ਅਬ੍ਰਿਣੀ ਠਾਢੇ ਹੁਤੇ; ਬ੍ਰਿਣੀ ਕਰੇ ਕਰਤਾਰ ॥੧੧॥

जे अब्रिणी ठाढे हुते; ब्रिणी करे करतार ॥११॥

ਚੌਪਈ ॥

चौपई ॥

ਐਸੋ ਬੀਰ ਖੇਤ ਤਹ ਪਰਿਯੋ ॥

ऐसो बीर खेत तह परियो ॥

ਏਕ ਬੀਰ ਸਾਬਤ ਨ ਉਬਰਿਯੋ ॥

एक बीर साबत न उबरियो ॥

ਰਾਜਾ ਜੂ ਖੇਤ ਗਿਰਿ ਗਏ ॥

राजा जू खेत गिरि गए ॥

ਜੀਵਤ ਰਹੇ ਮ੍ਰਿਤਕ ਨਹਿ ਭਏ ॥੧੨॥

जीवत रहे म्रितक नहि भए ॥१२॥

ਦੋਹਰਾ ॥

दोहरा ॥

ਖੇਤ ਪਰੇ ਨ੍ਰਿਪ ਕੌ ਨਿਰਖਿ; ਭਾਜੇ ਸੁਭਟ ਅਨੇਕ ॥

खेत परे न्रिप कौ निरखि; भाजे सुभट अनेक ॥

ਸ੍ਯਾਮ ਭਨੈ ਰਨ ਭੂਮਿ ਮੈ; ਰਹਿਯੋ ਨ ਸੂਰਾ ਏਕ ॥੧੩॥

स्याम भनै रन भूमि मै; रहियो न सूरा एक ॥१३॥

ਕਬਿਤੁ ॥

कबितु ॥

ਭਾਰੇ ਭਾਰੇ ਸੂਰਮਾ, ਪੁਕਾਰੈ ਕੈ ਕੈ ਮਹਾ ਨਾਦ; ਰਾਨੀ! ਹਮ ਮਾਰੇ, ਰਾਜਾ ਜਿਯਤੇ ਸੰਘਾਰ ਹੈ ॥

भारे भारे सूरमा, पुकारै कै कै महा नाद; रानी! हम मारे, राजा जियते संघार है ॥

ਕੇਤੇ ਰਥ ਟੂਟੇ, ਕੇਤੇ ਸੂਰਨ ਕੇ ਸੀਸ ਫੂਟੇ; ਕੇਤੇ ਹਯ ਛੂਟੇ, ਕੇਤੇ ਹਯਹੂੰ ਪ੍ਰਹਾਰੇ ਹੈ ॥

केते रथ टूटे, केते सूरन के सीस फूटे; केते हय छूटे, केते हयहूं प्रहारे है ॥

ਕੇਤੇ ਕਰੀ ਮਾਰੇ, ਕੇਤੇ ਕਰਹਿ ਬਿਦਾਰੇ; ਕੇਤੇ ਜੁਧ ਤੇ ਨਿਵਾਰੇ, ਕੇਤੇ ਪੈਦਲ ਲਤਾਰੇ ਹੈ ॥

केते करी मारे, केते करहि बिदारे; केते जुध ते निवारे, केते पैदल लतारे है ॥

ਲੋਹ ਕੇ ਕਰਾਰੇ, ਕੇਤੇ ਅਸ੍ਵ ਹੂੰ ਉਤਾਰੇ; ਕੇਤੇ ਖੰਡੇ ਜਿਨਿ ਖੰਡ ਤੇ, ਅਖੰਡ ਖੰਡ ਡਾਰੇ ਹੈ ॥੧੪॥

लोह के करारे, केते अस्व हूं उतारे; केते खंडे जिनि खंड ते, अखंड खंड डारे है ॥१४॥

TOP OF PAGE

Dasam Granth