ਦਸਮ ਗਰੰਥ । दसम ग्रंथ ।

Page 995

ਪ੍ਰਥਮ ਗ੍ਰਾਮ ਬਾਸੀਨ, ਕੌ ਲੈ ਦਿਖਾਰਿਯੋ ॥

प्रथम ग्राम बासीन, कौ लै दिखारियो ॥

ਪੁਨਿਰ ਖੋਦਿ ਭੂਮੈ, ਤਿਸੈ ਗਾਡਿ ਡਾਰਿਯੋ ॥

पुनिर खोदि भूमै, तिसै गाडि डारियो ॥

ਜਿਨੈ ਲੈ ਗਦਾ ਕੋ, ਘਨੋ ਬੀਰ ਮਾਰੇ ॥

जिनै लै गदा को, घनो बीर मारे ॥

ਭਏ ਤੇਜ ਮੰਤ੍ਰਾਨ, ਕੇਤੇ ਬਿਚਾਰੇ ॥੩੫॥

भए तेज मंत्रान, केते बिचारे ॥३५॥

ਦੋਹਰਾ ॥

दोहरा ॥

ਜਿਨ ਖੇਚਰ ਕਰ ਖਗ ਲੈ; ਖਤ੍ਰੀ ਹਨੇ ਅਪਾਰ ॥

जिन खेचर कर खग लै; खत्री हने अपार ॥

ਤੇ ਛੈਲੀ ਇਹ ਛਲ ਛਲਿਯੋ; ਐਸੋ ਚਰਿਤ੍ਰ ਬਿਚਾਰ ॥੩੬॥

ते छैली इह छल छलियो; ऐसो चरित्र बिचार ॥३६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੫॥੨੪੬੭॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ पचीसवो चरित्र समापतम सतु सुभम सतु ॥१२५॥२४६७॥अफजूं॥


ਦੋਹਰਾ ॥

दोहरा ॥

ਦੇਸ ਤਪੀਸਾ ਕੇ ਬਿਖੈ; ਗੜੀ ਸਿਨਸਿਨੀ ਏਕ ॥

देस तपीसा के बिखै; गड़ी सिनसिनी एक ॥

ਜੀਤਿ ਨ ਕੋਊ ਤਿਹ ਸਕਿਯੋ; ਭਿਰਿ ਭਿਰਿ ਗਏ ਅਨੇਕ ॥੧॥

जीति न कोऊ तिह सकियो; भिरि भिरि गए अनेक ॥१॥

ਚੌਪਈ ॥

चौपई ॥

ਅਬਦੁਲ ਨਬੀ ਤਹਾ ਕਹ ਧਾਯੋ ॥

अबदुल नबी तहा कह धायो ॥

ਚਾਰਿ ਦ੍ਯੋਸ ਲਗਿ ਜੁਧ ਮਚਾਯੋ ॥

चारि द्योस लगि जुध मचायो ॥

ਅਧਿਕ ਮਾਰਿ ਗੋਲਿਨ ਕੀ ਭਈ ॥

अधिक मारि गोलिन की भई ॥

ਭ੍ਰਿਤਨ ਬਿਸਰ ਸਕਲ ਸੁਧਿ ਗਈ ॥੨॥

भ्रितन बिसर सकल सुधि गई ॥२॥

ਆਖਰ ਗੜੀ ਤਵਨ ਕੌ ਤੋਰਿਯੋ ॥

आखर गड़ी तवन कौ तोरियो ॥

ਯਾ ਕੌ ਕਿਨੀ ਨ ਮੁਹਰੋ ਮੋਰਿਯੋ ॥

या कौ किनी न मुहरो मोरियो ॥

ਅਟਕਤ ਏਕ ਅਟਾਰੀ ਭਈ ॥

अटकत एक अटारी भई ॥

ਅਧਿਕ ਮਾਰਿ ਗੋਲਿਨ ਕੀ ਦਈ ॥੩॥

अधिक मारि गोलिन की दई ॥३॥

ਭਰਿ ਭਰਿ ਤੁਪਕ ਤਵਨ ਤ੍ਰਿਯ ਲ੍ਯਾਵੈ ॥

भरि भरि तुपक तवन त्रिय ल्यावै ॥

ਲੈ ਲੈ ਕਰ ਮੈ ਪੁਰਖ ਚਲਾਵੈ ॥

लै लै कर मै पुरख चलावै ॥

ਤਕਿ ਤਕਿ ਤਨ ਜਾ ਕੇ ਮੈ ਮਾਰੈ ॥

तकि तकि तन जा के मै मारै ॥

ਹੈ ਗੈ ਰਥ ਬੀਰਾਨ ਬਿਦਾਰੈ ॥੪॥

है गै रथ बीरान बिदारै ॥४॥

ਭਰਿ ਬੰਦੂਕ ਤ੍ਰਿਯ ਸਿਸਤ ਬਨਾਈ ॥

भरि बंदूक त्रिय सिसत बनाई ॥

ਖਾਨ ਨਬੀ ਕੇ ਹ੍ਰਿਦੈ ਲਗਾਈ ॥

खान नबी के ह्रिदै लगाई ॥

ਲਾਗਤ ਘਾਇ ਹਾਹਿ ਨਹਿ ਭਾਖਿਯੋ ॥

लागत घाइ हाहि नहि भाखियो ॥

ਮਾਰਿ ਪਾਲਕੀ ਭੀਤਰਿ ਰਾਖਿਯੋ ॥੫॥

मारि पालकी भीतरि राखियो ॥५॥

ਦੋਹਰਾ ॥

दोहरा ॥

ਨਬੀ ਤੁਪਕ ਕੇ ਸੰਗ ਹਨ੍ਯੋ; ਉਤੈ ਜੁਧ ਅਤਿ ਹੋਇ ॥

नबी तुपक के संग हन्यो; उतै जुध अति होइ ॥

ਇਤਿ ਭ੍ਰਿਤ ਪਤਿ ਲੈ ਘਰ ਗਏ; ਉਤੈ ਨ ਜਾਨਤ ਕੋਇ ॥੬॥

इति भ्रित पति लै घर गए; उतै न जानत कोइ ॥६॥

ਏਕ ਤੋਪਚੀ ਤੁਪਕ ਲੈ; ਬਾਧੀ ਸਿਸਤ ਬਨਾਇ ॥

एक तोपची तुपक लै; बाधी सिसत बनाइ ॥

ਤਾ ਕੇ ਪਤਿ ਕੇ ਉਰ ਬਿਖੈ; ਗੋਲੀ ਹਨੀ ਰਿਸਾਇ ॥੭॥

ता के पति के उर बिखै; गोली हनी रिसाइ ॥७॥

ਚੌਪਈ ॥

चौपई ॥

ਲਗੇ ਤੁਪਕ ਕੇ ਬ੍ਰਿਣ ਭਟ ਜੂਝਿਯੋ ॥

लगे तुपक के ब्रिण भट जूझियो ॥

ਠਾਢੀ ਨਿਕਟ ਤਵਨ ਤ੍ਰਿਯ ਬੂਝਿਯੋ ॥

ठाढी निकट तवन त्रिय बूझियो ॥

ਚਕਮਕ ਝਾਰਿ ਕਢੀ ਚਿਨਗਾਰੀ ॥

चकमक झारि कढी चिनगारी ॥

ਤਿਨ ਛਪਰਨ ਮੋ ਛਿਪ੍ਰ ਪ੍ਰਜਾਰੀ ॥੮॥

तिन छपरन मो छिप्र प्रजारी ॥८॥

ਮੁਗਲ ਸੇਖ ਸੈਯਦ ਤਹ ਆਏ ॥

मुगल सेख सैयद तह आए ॥

ਤਾ ਤ੍ਰਿਯ ਕੋ ਯੌ ਬਚਨ ਸੁਨਾਏ ॥

ता त्रिय को यौ बचन सुनाए ॥

ਅਬ ਤੂੰ ਇਸਤ੍ਰੀ ਹੋਹਿ ਹਮਾਰੀ ॥

अब तूं इसत्री होहि हमारी ॥

ਨਿਕਟ ਲਾਗਿ ਇਹ ਭਾਂਤਿ ਉਚਾਰੀ ॥੯॥

निकट लागि इह भांति उचारी ॥९॥

ਦੋਹਰਾ ॥

दोहरा ॥

ਸੁਤ ਬਾਲਕ ਭਰਤਾ ਮਰਿਯੋ; ਇਨ ਕੋ ਪ੍ਰਥਮ ਜਰਾਇ ॥

सुत बालक भरता मरियो; इन को प्रथम जराइ ॥

ਬਹੁਰਿ ਤਿਹਾਰੋ ਧਾਮ ਮੈ; ਆਜੁ ਬਸੌਗੀ ਆਇ ॥੧੦॥

बहुरि तिहारो धाम मै; आजु बसौगी आइ ॥१०॥

ਚੌਪਈ ॥

चौपई ॥

ਪ੍ਰਥਮ ਚਿਤਾ ਮੈ ਸੁਤ ਕੌ ਡਾਰਿਯੋ ॥

प्रथम चिता मै सुत कौ डारियो ॥

ਮ੍ਰਿਤਕ ਖਸਮ ਕੌ ਬਹੁਰਿ ਪ੍ਰਜਾਰਿਯੋ ॥

म्रितक खसम कौ बहुरि प्रजारियो ॥

ਬਹੁਰੌ ਕਾਂਖਿ ਮੁਗਲ ਕੋ ਭਰੀ ॥

बहुरौ कांखि मुगल को भरी ॥

ਆਪਨ ਲੈ ਪਾਵਕ ਮੋ ਪਰੀ ॥੧੧॥

आपन लै पावक मो परी ॥११॥

TOP OF PAGE

Dasam Granth