ਦਸਮ ਗਰੰਥ । दसम ग्रंथ ।

Page 994

ਚੌਪਈ ॥

चौपई ॥

ਬੀਸ ਹਜਾਰ ਕਰੀ ਕੁਪਿ ਮਾਰੇ ॥

बीस हजार करी कुपि मारे ॥

ਤੀਸ ਹਜਾਰ ਅਸ੍ਵ ਹਨਿ ਡਾਰੈ ॥

तीस हजार अस्व हनि डारै ॥

ਚਾਲਿਸ ਸਹਸ ਰਥਿਨ ਰਥ ਟੂਟੈ ॥

चालिस सहस रथिन रथ टूटै ॥

ਸਾਠਿ ਸਹਸ੍ਰ ਰਥੀ ਹੂੰ ਕੂਟੇ ॥੨੧॥

साठि सहस्र रथी हूं कूटे ॥२१॥

ਦੋਹਰਾ ॥

दोहरा ॥

ਏਤੀ ਸੈਨ ਸੰਘਾਰਿ ਕੈ; ਪੈਦਲ ਹਨ੍ਯੋ ਅਪਾਰ ॥

एती सैन संघारि कै; पैदल हन्यो अपार ॥

ਜਨੁ ਕਰਿ ਜਏ ਨ ਕਾਂਖਿ; ਤੇ ਆਏ ਨਹਿ ਸੰਸਾਰ ॥੨੨॥

जनु करि जए न कांखि; ते आए नहि संसार ॥२२॥

ਚੌਪਈ ॥

चौपई ॥

ਸਭ ਹੀ ਬੀਰ ਜੁਧ ਕਰਿ ਹਾਰੇ ॥

सभ ही बीर जुध करि हारे ॥

ਤਿਨ ਤੇ ਗਏ ਨ ਦਾਨੌ ਮਾਰੈ ॥

तिन ते गए न दानौ मारै ॥

ਖੇਤ ਛੋਰਿ ਸਭ ਹੀ ਘਰ ਗਏ ॥

खेत छोरि सभ ही घर गए ॥

ਮਤੋ ਕਰਤ ਐਸੀ ਬਿਧਿ ਭਏ ॥੨੩॥

मतो करत ऐसी बिधि भए ॥२३॥

ਸਵੈਯਾ ॥

सवैया ॥

ਕੈਸੇ ਹੂੰ ਮਾਰਿਯੋ ਮਰੈ ਨ ਨਿਸਾਚਰ; ਜੁਧ ਸਭੈ ਕਰਿ ਕੈ ਭਟ ਹਾਰੇ ॥

कैसे हूं मारियो मरै न निसाचर; जुध सभै करि कै भट हारे ॥

ਬਾਨ ਕ੍ਰਿਪਾਨ ਗਦਾ ਬਰਛੀਨ ਕੇ; ਭਾਂਤਿ ਅਨੇਕਨ ਘਾਇ ਪ੍ਰਹਾਰੇ ॥

बान क्रिपान गदा बरछीन के; भांति अनेकन घाइ प्रहारे ॥

ਸੋ ਨਹਿ ਭਾਜਤ, ਗਾਜਤ ਹੈ ਰਨ; ਹੋਤ ਨਿਵਰਤਨ ਕ੍ਯੋ ਹੂੰ ਨਿਵਾਰੇ ॥

सो नहि भाजत, गाजत है रन; होत निवरतन क्यो हूं निवारे ॥

ਦੇਸ ਤਜੈ ਕਹੂੰ ਜਾਇ ਬਸੈ ਕਹ? ਆਵਤ ਹੈ ਮਨ ਮੰਤ੍ਰ ਤਿਹਾਰੇ ॥੨੪॥

देस तजै कहूं जाइ बसै कह? आवत है मन मंत्र तिहारे ॥२४॥

ਚੌਪਈ ॥

चौपई ॥

ਇੰਦ੍ਰਮਤੀ ਬੇਸ੍ਵਾ ਤਹ ਰਹਈ ॥

इंद्रमती बेस्वा तह रहई ॥

ਅਧਿਕ ਰੂਪ ਤਾ ਕੌ ਜਗ ਕਹਈ ॥

अधिक रूप ता कौ जग कहई ॥

ਸੂਰਜ ਚੰਦ੍ਰ ਜੋਤਿ ਜੋ ਧਾਰੀ ॥

सूरज चंद्र जोति जो धारी ॥

ਜਨੁ ਯਾਹੀ ਤੇ ਲੈ ਉਜਿਯਾਰੀ ॥੨੫॥

जनु याही ते लै उजियारी ॥२५॥

ਦੋਹਰਾ ॥

दोहरा ॥

ਤਿਨ ਬੀਰਾ ਤਹ ਤੇ ਲਯੋ; ਚਲੀ ਤਹਾਂ ਕਹ ਧਾਇ ॥

तिन बीरा तह ते लयो; चली तहां कह धाइ ॥

ਬਸਤ੍ਰ ਪਹਿਰਿ ਤਿਤ ਕੌ ਚਲੀ; ਜਿਤ ਅਸੁਰਨ ਕੋ ਰਾਇ ॥੨੬॥

बसत्र पहिरि तित कौ चली; जित असुरन को राइ ॥२६॥

ਚੌਪਈ ॥

चौपई ॥

ਮੇਵਾ ਔਰ ਮਿਠਾਈ ਲਈ ॥

मेवा और मिठाई लई ॥

ਮਾਟਨ ਮੋ ਧਰ ਪਰ ਭਰਿ ਦਈ ॥

माटन मो धर पर भरि दई ॥

ਜਹ ਫਲ ਖਾਤ ਅਸੁਰ ਕੋ ਰਾਈ ॥

जह फल खात असुर को राई ॥

ਤਿਨ ਲੈ ਬਨ ਸੌ ਸਕਲ ਲਗਾਈ ॥੨੭॥

तिन लै बन सौ सकल लगाई ॥२७॥

ਜਬ ਦਾਨੋ ਕੌ ਭੂਖਿ ਸੰਤਾਯੋ ॥

जब दानो कौ भूखि संतायो ॥

ਤਬ ਬਨ ਕੇ ਭਛਨ ਫਲ ਆਯੋ ॥

तब बन के भछन फल आयो ॥

ਮਾਟ ਫੋਰਿ ਪਕਵਾਨ ਚਬਾਇਸ ॥

माट फोरि पकवान चबाइस ॥

ਮਦਰਾ ਪਿਯਤ ਅਧਿਕ ਮਨ ਭਾਇਸ ॥੨੮॥

मदरा पियत अधिक मन भाइस ॥२८॥

ਪੀ ਮਦਰਾ ਭਯੋ ਮਤ ਅਭਿਮਾਨੀ ॥

पी मदरा भयो मत अभिमानी ॥

ਯਹ ਜਬ ਬਾਤ ਬੇਸੁਵਨ ਜਾਨੀ ॥

यह जब बात बेसुवन जानी ॥

ਭਾਂਤਿ ਭਾਂਤਿ ਬਾਦਿਤ੍ਰ ਬਜਾਏ ॥

भांति भांति बादित्र बजाए ॥

ਗੀਤਿ ਅਨੇਕ ਤਾਨ ਕੈ ਗਾਏ ॥੨੯॥

गीति अनेक तान कै गाए ॥२९॥

ਜ੍ਯੋਂ ਜ੍ਯੋਂ ਪਾਤ੍ਰ ਨਾਚਤੀ ਆਵੈ ॥

ज्यों ज्यों पात्र नाचती आवै ॥

ਤ੍ਯੋਂ ਤ੍ਯੋਂ ਦਾਨੋ ਸੀਸ ਢੁਰਾਵੈ ॥

त्यों त्यों दानो सीस ढुरावै ॥

ਕੋਪ ਕਥਾ ਜਿਯ ਤੇ ਜਬ ਗਈ ॥

कोप कथा जिय ते जब गई ॥

ਕਰ ਕੀ ਗਦਾ ਬਖਸਿ ਕਰ ਦਈ ॥੩੦॥

कर की गदा बखसि कर दई ॥३०॥

ਆਈ ਨਿਕਟ ਲਖੀ ਜਬ ਪ੍ਯਾਰੀ ॥

आई निकट लखी जब प्यारी ॥

ਹੁਤੀ ਕ੍ਰਿਪਾਨ ਸੋਊ ਦੈ ਡਾਰੀ ॥

हुती क्रिपान सोऊ दै डारी ॥

ਆਯੁਧ ਬਖਸਿ ਨਿਰਾਯੁਧ ਭਯੋ ॥

आयुध बखसि निरायुध भयो ॥

ਯਹ ਸਭ ਭੇਦ ਤਿਨੈ ਲਖਿ ਲਯੋ ॥੩੧॥

यह सभ भेद तिनै लखि लयो ॥३१॥

ਨਾਚਤ ਨਿਕਟ ਦੈਂਤ ਕੇ ਆਈ ॥

नाचत निकट दैंत के आई ॥

ਸਾਂਕਰ ਕਰ ਸੋਂ ਗਈ ਛੁਆਈ ॥

सांकर कर सों गई छुआई ॥

ਤਾ ਸੋ ਜੰਤ੍ਰ ਮੰਤ੍ਰ ਇਹ ਕੀਯੋ ॥

ता सो जंत्र मंत्र इह कीयो ॥

ਭੇਟ੍ਯੋ ਤਨਿਕ ਕੈਦ ਕਰਿ ਲੀਯੋ ॥੩੨॥

भेट्यो तनिक कैद करि लीयो ॥३२॥

ਦੋਹਰਾ ॥

दोहरा ॥

ਤਨਿਕ ਛੁਅਤ ਤਾ ਕੇ ਤੁਰਤ; ਬਾਂਧਿ ਗਯੋ ਤਤਕਾਲ ॥

तनिक छुअत ता के तुरत; बांधि गयो ततकाल ॥

ਦਾਨਵ ਕੋ ਬਾਂਧਤ ਭਈ; ਇਹ ਚਰਿਤ੍ਰ ਕਰਿ ਬਾਲ ॥੩੩॥

दानव को बांधत भई; इह चरित्र करि बाल ॥३३॥

ਭੁਜੰਗ ਛੰਦ ॥

भुजंग छंद ॥

ਛਲਿਯੋ ਛੈਲ ਦਾਨੋ, ਇਸੀ ਛਲੈ ਬਾਲਾ ॥

छलियो छैल दानो, इसी छलै बाला ॥

ਲੀਯੋ ਬਸ੍ਯ ਕੈ ਕੈ, ਮਹਾ ਰੂਪ ਆਲਾ ॥

लीयो बस्य कै कै, महा रूप आला ॥

ਬੰਧ੍ਯੋ ਬੀਰ, ਮੰਤ੍ਰਾਨ ਕੇ ਜੋਰ ਆਯੋ ॥

बंध्यो बीर, मंत्रान के जोर आयो ॥

ਸਭੈ ਗ੍ਰਾਮ ਬਾਸੀਨ, ਕੌ ਲੈ ਦਿਖਾਯੋ ॥੩੪॥

सभै ग्राम बासीन, कौ लै दिखायो ॥३४॥

TOP OF PAGE

Dasam Granth