ਦਸਮ ਗਰੰਥ । दसम ग्रंथ ।

Page 982

ਦੋਹਰਾ ॥

दोहरा ॥

ਏਕ ਪ੍ਰਤਗ੍ਯਾ ਮੈ ਕਰੀ; ਜੌ ਤੁਮ ਕਰੌ ਬਨਾਇ ॥

एक प्रतग्या मै करी; जौ तुम करौ बनाइ ॥

ਤੌ ਹਮ ਕੌ ਬ੍ਯਾਹੋ ਅਬੈ; ਲੈ ਘਰ ਜਾਹੁ ਸੁਹਾਇ ॥੧੦॥

तौ हम कौ ब्याहो अबै; लै घर जाहु सुहाइ ॥१०॥

ਚੌਪਈ ॥

चौपई ॥

ਸ੍ਵਾਰੀ ਆਪੁ ਪਾਲਕੀ ਕੀਜੈ ॥

स्वारी आपु पालकी कीजै ॥

ਰਿਖਿਯਨ ਕੌ ਤਾ ਕੇ ਤਰ ਦੀਜੈ ॥

रिखियन कौ ता के तर दीजै ॥

ਅਧਿਕ ਧਵਾਵਤ ਤਿਨ ਹ੍ਯਾ ਐਯੈ ॥

अधिक धवावत तिन ह्या ऐयै ॥

ਤਬ ਮੁਹਿ ਹਾਥ ਆਜੁ ਹੀ ਪੈਯੈ ॥੧੧॥

तब मुहि हाथ आजु ही पैयै ॥११॥

ਤਬੈ ਪਾਲਕੀ ਤਾਹਿ ਮੰਗਾਯੋ ॥

तबै पालकी ताहि मंगायो ॥

ਮੁਨਿਯਨ ਕੋ ਤਾ ਕੇ ਤਰ ਲਾਯੋ ॥

मुनियन को ता के तर लायो ॥

ਜ੍ਯੋ ਹ੍ਵੈ ਸ੍ਰਮਤ ਅਸਿਤ ਮਨ ਧਰਹੀ ॥

ज्यो ह्वै स्रमत असित मन धरही ॥

ਤ੍ਯੋ ਤ੍ਯੋ ਕਠਿਨ ਕੋਰਰੇ ਪਰਹੀ ॥੧੨॥

त्यो त्यो कठिन कोररे परही ॥१२॥

ਦੋਹਰਾ ॥

दोहरा ॥

ਏਕ ਉਦਾਲਕ ਰਿਖਿ ਹੁਤੋ; ਦਿਯੋ ਸ੍ਰਾਪ ਰਿਸਿ ਠਾਨਿ ॥

एक उदालक रिखि हुतो; दियो स्राप रिसि ठानि ॥

ਤਬ ਤੇ ਗਿਰਿਯੋ ਇੰਦ੍ਰਤੁ ਤੇ; ਪਰਿਯੋ ਪ੍ਰਿਥੀ ਪਰ ਆਨ ॥੧੩॥

तब ते गिरियो इंद्रतु ते; परियो प्रिथी पर आन ॥१३॥

ਚੌਪਈ ॥

चौपई ॥

ਇਸੀ ਚਰਿਤ੍ਰ ਤੌਨ ਕੋ ਟਾਰਿਯੋ ॥

इसी चरित्र तौन को टारियो ॥

ਬਹੁਰਿ ਇੰਦ੍ਰ ਕੋ ਜਾਇ ਨਿਹਾਰਿਯੋ ॥

बहुरि इंद्र को जाइ निहारियो ॥

ਤਹ ਤੇ ਆਨਿ ਰਾਜੁ ਤਿਹ ਦਯੋ ॥

तह ते आनि राजु तिह दयो ॥

ਸੁਰ ਪੁਰ ਬਹੁਰ ਬਧਾਵੋ ਭਯੋ ॥੧੪॥

सुर पुर बहुर बधावो भयो ॥१४॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੭॥੨੨੯੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ सतरह चरित्र समापतम सतु सुभम सतु ॥११७॥२२९६॥अफजूं॥


ਚੌਪਈ ॥

चौपई ॥

ਪਛਿਮ ਦੇਵ ਰਾਵ ਬਡਭਾਗੀ ॥

पछिम देव राव बडभागी ॥

ਮੰਤ੍ਰ ਕਲਾ ਰਾਨੀ ਸੌ ਪਾਗੀ ॥

मंत्र कला रानी सौ पागी ॥

ਜੋ ਤ੍ਰਿਯ ਕਹੈ ਵਹੈ ਜੜ ਕਰਈ ॥

जो त्रिय कहै वहै जड़ करई ॥

ਬਿਨੁ ਪੂਛੈ ਕਛੁ ਤਿਹ ਨ ਨੁਸਰਈ ॥੧॥

बिनु पूछै कछु तिह न नुसरई ॥१॥

ਤਾ ਪਰ ਰਹਤ ਰਾਵ ਉਰਝਾਯੋ ॥

ता पर रहत राव उरझायो ॥

ਦੋਇ ਪੁਤ੍ਰ ਤਾ ਤੇ ਉਪਜਾਯੋ ॥

दोइ पुत्र ता ते उपजायो ॥

ਕਾਲ ਪਾਇ ਰਾਜਾ ਮਰਿ ਗਯੋ ॥

काल पाइ राजा मरि गयो ॥

ਰਾਜ ਪੁਤ੍ਰ ਤਾ ਕੇ ਕੋ ਭਯੋ ॥੨॥

राज पुत्र ता के को भयो ॥२॥

ਦੋਹਰਾ ॥

दोहरा ॥

ਏਕ ਪੁਰਖ ਆਯੋ ਤਹਾ; ਅਮਿਤ ਰੂਪ ਕੀ ਖਾਨਿ ॥

एक पुरख आयो तहा; अमित रूप की खानि ॥

ਲਖਿ ਰਾਨੀ ਤਿਹ ਬਸਿ ਭਈ; ਬਧੀ ਬਿਰਹ ਕੈ ਬਾਨ ॥੩॥

लखि रानी तिह बसि भई; बधी बिरह कै बान ॥३॥

ਸੋਰਠਾ ॥

सोरठा ॥

ਤਾ ਕੌ ਲਯੋ ਬੁਲਾਇ; ਪਠੈ ਸਹਚਰੀ ਏਕ ਤਿਹ ॥

ता कौ लयो बुलाइ; पठै सहचरी एक तिह ॥

ਕਹਿਯੋ ਬਿਰਾਜਹੁ ਆਇ; ਸੰਕ ਤ੍ਯਾਗ ਹਮ ਕੌ ਅਬੈ ॥੪॥

कहियो बिराजहु आइ; संक त्याग हम कौ अबै ॥४॥

ਚੌਪਈ ॥

चौपई ॥

ਤਬ ਸੁੰਦਰ ਤਿਨ ਹ੍ਰਿਦੈ ਬਿਚਾਰਿਯੋ ॥

तब सुंदर तिन ह्रिदै बिचारियो ॥

ਰਾਨੀ ਕੇ ਪ੍ਰਤਿ ਪ੍ਰਗਟ ਉਚਾਰਿਯੋ ॥

रानी के प्रति प्रगट उचारियो ॥

ਏਕ ਬਾਤ ਤੁਮ ਕਰੋ ਤਾ ਕਹਊ ॥

एक बात तुम करो ता कहऊ ॥

ਨਾਤਰ ਧਾਮ ਨ ਤੁਮਰੇ ਰਹਊ ॥੫॥

नातर धाम न तुमरे रहऊ ॥५॥

ਸੁ ਹੌ ਕਹੌ ਜੋ ਯਹ ਨਹਿ ਕਰੈ ॥

सु हौ कहौ जो यह नहि करै ॥

ਮੋਰ ਮਿਲਨ ਕੋ ਖ੍ਯਾਲ ਨ ਪਰੈ ॥

मोर मिलन को ख्याल न परै ॥

ਦੁਹਕਰ ਕਰਮ ਜੁ ਯਹ ਤ੍ਰਿਯ ਕਰਿ ਹੈ ॥

दुहकर करम जु यह त्रिय करि है ॥

ਤਬ ਯਹ ਆਜੁ ਸੁ ਹਮ ਕੋ ਬਰਿ ਹੈ ॥੬॥

तब यह आजु सु हम को बरि है ॥६॥

ਦੋਹਰਾ ॥

दोहरा ॥

ਏ ਜੂ ਪੂਤ ਜੁਗ ਤੁਮ ਜਨੇ; ਤਿਨ ਦੁਹੂਅਨ ਕੋ ਮਾਰਿ ॥

ए जू पूत जुग तुम जने; तिन दुहूअन को मारि ॥

ਗੋਦ ਡਾਰਿ ਸਿਰ ਦੁਹੂੰ ਕੇ; ਮਾਂਗਹੁ ਭੀਖ ਬਜਾਰ ॥੭॥

गोद डारि सिर दुहूं के; मांगहु भीख बजार ॥७॥

ਚੌਪਈ ॥

चौपई ॥

ਤਬ ਤਿਹ ਤ੍ਰਿਯਾ ਕਾਜ ਸੋਊ ਕਿਯੋ ॥

तब तिह त्रिया काज सोऊ कियो ॥

ਨਿਕਟ ਬੋਲਿ ਤਿਨ ਦੁਹੂੰਅਨ ਲਿਯੋ ॥

निकट बोलि तिन दुहूंअन लियो ॥

ਮਦਰਾ ਪ੍ਯਾਇ ਕੀਏ ਮਤਵਾਰੇ ॥

मदरा प्याइ कीए मतवारे ॥

ਖੜਗ ਕਾਢਿ ਦੋਊ ਪੂਤ ਸੰਘਾਰੇ ॥੮॥

खड़ग काढि दोऊ पूत संघारे ॥८॥

ਦੋਹਰਾ ॥

दोहरा ॥

ਦੁਹੂੰ ਸੁਤਨ ਕੇ ਕਾਟ ਸਿਰ; ਲਏ ਗੋਦ ਮੈ ਡਾਰਿ ॥

दुहूं सुतन के काट सिर; लए गोद मै डारि ॥

ਅਤਿਥ ਭੇਖ ਕੋ ਧਾਰਿ ਕਰਿ; ਮਾਗੀ ਭੀਖ ਬਜਾਰ ॥੯॥

अतिथ भेख को धारि करि; मागी भीख बजार ॥९॥

TOP OF PAGE

Dasam Granth