ਦਸਮ ਗਰੰਥ । दसम ग्रंथ ।

Page 981

ਸਵੈਯਾ ॥

सवैया ॥

ਗਾੜ ਪਰੀ ਇਹ ਭਾਂਤਿ ਤਹਾ; ਇਤ ਸੁੰਦ ਉਤੇ ਅਪਸੁੰਦ ਹਕਾਰੋ ॥

गाड़ परी इह भांति तहा; इत सुंद उते अपसुंद हकारो ॥

ਪਟਿਸਿ ਲੋਹਹਥੀ ਪਰਸੇ; ਅਮਿਤਾਯੁਧ ਲੈ ਕਰ ਕੋਪ ਪ੍ਰਹਾਰੇ ॥

पटिसि लोहहथी परसे; अमितायुध लै कर कोप प्रहारे ॥

ਰਾਜ ਪਰੇ ਕਹੂੰ ਤਾਜ ਹਿਰੇ; ਤਰਫੈ ਕਹੂੰ ਬੀਰ ਕ੍ਰਿਪਾਨਨ ਮਾਰੇ ॥

राज परे कहूं ताज हिरे; तरफै कहूं बीर क्रिपानन मारे ॥

ਆਪਸ ਮੈ ਲਰਿ ਬੀਰ ਦੋਊ; ਬਸਿ ਕਾਲ ਭਏ ਕਰਤਾਰ ਸੰਘਾਰੇ ॥੧੯॥

आपस मै लरि बीर दोऊ; बसि काल भए करतार संघारे ॥१९॥

ਚੌਪਈ ॥

चौपई ॥

ਆਪਸ ਬੀਚ ਬੀਰ ਲਰਿ ਮਰੇ ॥

आपस बीच बीर लरि मरे ॥

ਬਜ੍ਰ ਬਾਨ ਬਿਛੂਅਨ ਬ੍ਰਿਨ ਕਰੇ ॥

बज्र बान बिछूअन ब्रिन करे ॥

ਫੂਲ ਅਨੇਕ ਮੇਘ ਜ੍ਯੋ ਬਰਖੇ ॥

फूल अनेक मेघ ज्यो बरखे ॥

ਦੇਵਰਾਜ ਦੇਵਨ ਜੁਤ ਹਰਖੇ ॥੨੦॥

देवराज देवन जुत हरखे ॥२०॥

ਦੋਹਰਾ ॥

दोहरा ॥

ਦੁਹੂੰ ਭ੍ਰਾਤ ਬਧਿ ਕੈ ਤ੍ਰਿਯਾ; ਗਈ ਬ੍ਰਹਮ ਪੁਰ ਧਾਇ ॥

दुहूं भ्रात बधि कै त्रिया; गई ब्रहम पुर धाइ ॥

ਜੈ ਜੈਕਾਰ ਅਪਾਰ ਹੂਅ; ਹਰਖੇ ਮਨ ਸੁਰ ਰਾਇ ॥੨੧॥

जै जैकार अपार हूअ; हरखे मन सुर राइ ॥२१॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸੋਹਲਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੬॥੨੨੮੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ सोहलवो चरित्र समापतम सतु सुभम सतु ॥११६॥२२८२॥अफजूं॥


ਚੌਪਈ ॥

चौपई ॥

ਦੈਤਨ ਤੁਮਲ ਜੁਧੁ ਜਬ ਕੀਨੋ ॥

दैतन तुमल जुधु जब कीनो ॥

ਦੇਵਰਾਜ ਗ੍ਰਿਹ ਕੋ ਮਗੁ ਲੀਨੋ ॥

देवराज ग्रिह को मगु लीनो ॥

ਕਮਲ ਨਾਲਿ ਭੀਤਰ ਛਪਿ ਰਹਿਯੋ ॥

कमल नालि भीतर छपि रहियो ॥

ਸਚਿਯਹਿ ਆਦਿ ਕਿਸੂ ਨਹਿ ਲਹਿਯੋ ॥੧॥

सचियहि आदि किसू नहि लहियो ॥१॥

ਬਾਸਵ ਕੌ ਖੋਜਨ ਸਭ ਲਾਗੇ ॥

बासव कौ खोजन सभ लागे ॥

ਸਚੀ ਸਮੇਤ ਅਸੰਖ ਨੁਰਾਗੇ ॥

सची समेत असंख नुरागे ॥

ਢੂੰਢਿ ਫਿਰੇ ਕਾਹੂੰ ਨਹਿ ਪਾਯੋ ॥

ढूंढि फिरे काहूं नहि पायो ॥

ਦੇਵਨ ਅਮਿਤ ਸੋਕ ਉਪਜਾਯੋ ॥੨॥

देवन अमित सोक उपजायो ॥२॥

ਦੋਹਰਾ ॥

दोहरा ॥

ਬ੍ਰਹਸਪਤਿ ਕੌ ਬੋਲਿਯੋ ਤਬੈ; ਸਭਹਿਨ ਕਿਯੋ ਬਿਚਾਰ ॥

ब्रहसपति कौ बोलियो तबै; सभहिन कियो बिचार ॥

ਖੋਜਿ ਥਕੇ ਪਾਯੋ ਨਹੀ; ਕਹ ਗਯੋ ਅਦਿਤ ਕੁਮਾਰ? ॥੩॥

खोजि थके पायो नही; कह गयो अदित कुमार? ॥३॥

ਚੌਪਈ ॥

चौपई ॥

ਕੈਧੌ ਜੂਝਿ ਖੇਤ ਮੈ ਮਰਿਯੋ ॥

कैधौ जूझि खेत मै मरियो ॥

ਕੈਧੌ ਤ੍ਰਸਤ ਦਰੀ ਮਹਿ ਦੁਰਿਯੋ ॥

कैधौ त्रसत दरी महि दुरियो ॥

ਭਜਿਯੋ ਜੁਧ ਤੇ ਅਧਿਕ ਲਜਾਯੋ ॥

भजियो जुध ते अधिक लजायो ॥

ਅਤਿਥ ਗਯੋ ਹ੍ਵੈ ਧਾਮ ਨ ਆਯੋ ॥੪॥

अतिथ गयो ह्वै धाम न आयो ॥४॥

ਸੁਕ੍ਰਾਚਾਰਜ ਬਾਚ ॥

सुक्राचारज बाच ॥

ਦੋਹਰਾ ॥

दोहरा ॥

ਸੁਕ੍ਰਾਚਾਰਜ ਯੌ ਕਹਿਯੋ; ਕੀਜੈ ਯਹੈ ਬਿਚਾਰ ॥

सुक्राचारज यौ कहियो; कीजै यहै बिचार ॥

ਰਾਜ ਜੁਜਾਤਹਿ ਦੀਜਿਯੈ; ਯਹੈ ਮੰਤ੍ਰ ਕੋ ਸਾਰ ॥੫॥

राज जुजातहि दीजियै; यहै मंत्र को सार ॥५॥

ਚੌਪਈ ॥

चौपई ॥

ਤ੍ਰਿਦਸ ਇਕਤ੍ਰ ਸਕਲ ਹ੍ਵੈ ਗਏ ॥

त्रिदस इकत्र सकल ह्वै गए ॥

ਇੰਦ੍ਰਤੁ ਦੇਤ ਜੁਜਤਹਿ ਭਏ ॥

इंद्रतु देत जुजतहि भए ॥

ਜਬ ਤਿਨ ਰਾਜ ਇੰਦ੍ਰ ਮੋ ਪਾਯੋ ॥

जब तिन राज इंद्र मो पायो ॥

ਰੂਪ ਨਿਹਾਰ ਸਚੀ ਲਲਚਾਯੋ ॥੬॥

रूप निहार सची ललचायो ॥६॥

ਕਹਿਯੋ ਤਾਹਿ ਸੁਨਿ ਸਚੀ ਪਿਆਰੀ! ॥

कहियो ताहि सुनि सची पिआरी! ॥

ਅਬ ਹੋਵਹੁ ਤੁਮ ਤ੍ਰਿਯਾ ਹਮਾਰੀ ॥

अब होवहु तुम त्रिया हमारी ॥

ਖੋਜਤ ਇੰਦ੍ਰ ਹਾਥ ਨਹਿ ਐਹੈ ॥

खोजत इंद्र हाथ नहि ऐहै ॥

ਤਾ ਕਹ ਖੋਜਿ ਕਹੂੰ ਕਾ ਕੈਹੈ? ॥੭॥

ता कह खोजि कहूं का कैहै? ॥७॥

ਰੋਇ ਸਚੀ ਯੌ ਬਚਨ ਉਚਾਰੋ ॥

रोइ सची यौ बचन उचारो ॥

ਗਯੋ ਏਸ ਪਰਦੇਸ ਹਮਾਰੋ ॥

गयो एस परदेस हमारो ॥

ਜੇ ਹਮਰੇ ਸਤ ਕੌ ਤੂੰ ਟਰਿ ਹੈਂ ॥

जे हमरे सत कौ तूं टरि हैं ॥

ਮਹਾ ਨਰਕ ਕੇ ਭੀਤਰ ਪਰਿ ਹੈਂ ॥੮॥

महा नरक के भीतर परि हैं ॥८॥

ਯਹ ਪਾਪੀ ਤਜਿ ਹੈ ਮੁਹਿ ਨਾਹੀ ॥

यह पापी तजि है मुहि नाही ॥

ਬਹੁ ਚਿੰਤਾ ਹਮਰੋ ਮਨ ਮਾਹੀ ॥

बहु चिंता हमरो मन माही ॥

ਤਾ ਤੇ ਕਛੂ ਚਰਿਤ੍ਰ ਬਿਚਰਿਯੈ ॥

ता ते कछू चरित्र बिचरियै ॥

ਯਾ ਕੌ ਦੂਰਿ ਰਾਜ ਤੇ ਕਰਿਯੈ ॥੯॥

या कौ दूरि राज ते करियै ॥९॥

TOP OF PAGE

Dasam Granth