ਦਸਮ ਗਰੰਥ । दसम ग्रंथ ।

Page 980

ਮਹਾ ਰੁਦ੍ਰ ਤੇ ਜਬ ਬਰੁ ਪਾਯੋ ॥

महा रुद्र ते जब बरु पायो ॥

ਸਭ ਲੋਕਨ ਚਿਤ ਤੇ ਬਿਸਰਾਯੋ ॥

सभ लोकन चित ते बिसरायो ॥

ਜੋ ਕੋਊ ਦੇਵ ਦ੍ਰਿਸਟਿ ਮੈ ਆਵੈ ॥

जो कोऊ देव द्रिसटि मै आवै ॥

ਜਿਯ ਲੈ ਕੇ ਫਿਰ ਜਾਨ ਨ ਪਾਵੈ ॥੩॥

जिय लै के फिर जान न पावै ॥३॥

ਐਸੀ ਭਾਂਤਿ ਬਹੁਤ ਦੁਖ ਦਏ ॥

ऐसी भांति बहुत दुख दए ॥

ਦੇਵ ਸਭੈ ਬ੍ਰਹਮਾ ਪੈ ਗਏ ॥

देव सभै ब्रहमा पै गए ॥

ਬਿਸੁਕਰਮਹਿ ਬਿਧਿ ਬੋਲਿ ਪਠਾਯੋ ॥

बिसुकरमहि बिधि बोलि पठायो ॥

ਇਹੈ ਮੰਤ੍ਰ ਕੋ ਸਾਰ ਪਕਾਯੋ ॥੪॥

इहै मंत्र को सार पकायो ॥४॥

ਬਿਸੁਕਰਮਾ ਪ੍ਰਤਿ ਬਿਧਹਿ ਉਚਾਰੋ ॥

बिसुकरमा प्रति बिधहि उचारो ॥

ਏਕ ਤ੍ਰਿਯਹਿ ਤੁਮ ਆਜੁ ਸਵਾਰੋ ॥

एक त्रियहि तुम आजु सवारो ॥

ਰੂਪਵਤੀ ਜਾ ਸਮ ਨਹਿ ਕੋਈ ॥

रूपवती जा सम नहि कोई ॥

ਐਸੀ ਕਰੋ ਸੁੰਦਰੀ ਸੋਈ ॥੫॥

ऐसी करो सुंदरी सोई ॥५॥

ਦੋਹਰਾ ॥

दोहरा ॥

ਬਿਸੁਕਰਮਾ ਇਹ ਬਚਨ ਸੁਨਿ; ਧਾਮ ਗਯੋ ਤਿਹ ਕਾਲ ॥

बिसुकरमा इह बचन सुनि; धाम गयो तिह काल ॥

ਤੁਰਤ ਬਨਾਇ ਤਿਲੋਤਮਹਿ; ਆਨਿਯੋ ਤਹਾ ਉਤਾਲ ॥੬॥

तुरत बनाइ तिलोतमहि; आनियो तहा उताल ॥६॥

ਬਿਸੁਕਰਮਾ ਅਬਲਾ ਕਰੀ; ਅਮਿਤੁ ਰੂਪ ਨਿਧਿ ਸੋਇ ॥

बिसुकरमा अबला करी; अमितु रूप निधि सोइ ॥

ਜੋ ਹੇਰੈ, ਰੀਝੈ ਵਹੈ; ਜਤੀ ਨ ਕਹਿਯਤ ਕੋਇ ॥੭॥

जो हेरै, रीझै वहै; जती न कहियत कोइ ॥७॥

ਅਮਿਤ ਰੂਪ ਤਾ ਕੋ ਨਿਰਖਿ; ਸਭ ਅਬਲਾ ਰਿਸਿ ਖਾਹਿ ॥

अमित रूप ता को निरखि; सभ अबला रिसि खाहि ॥

ਜਿਨਿ ਹਮਰੇ ਪਤਿ ਹੇਰਿ ਇਹ; ਯਾਹੀ ਕੇ ਹ੍ਵੈ ਜਾਹਿ ॥੮॥

जिनि हमरे पति हेरि इह; याही के ह्वै जाहि ॥८॥

ਐਸੋ ਭੇਖ ਸੁ ਧਾਰਿ ਤ੍ਰਿਯ; ਤਹ ਤੇ ਕੀਓ ਪਯਾਨ ॥

ऐसो भेख सु धारि त्रिय; तह ते कीओ पयान ॥

ਸਹਿਰ ਥਨੇਸਰ ਕੇ ਬਿਖੈ; ਤੁਰਤ ਪਹੂੰਚੀ ਆਨ ॥੯॥

सहिर थनेसर के बिखै; तुरत पहूंची आन ॥९॥

ਜਹਾ ਬਾਗ ਤਿਨ ਕੋ ਹੁਤੋ; ਤਹਾ ਪਹੂੰਚੀ ਆਇ ॥

जहा बाग तिन को हुतो; तहा पहूंची आइ ॥

ਦੇਵ ਦੈਤ ਤਾ ਕੌ ਨਿਰਖਿ; ਰੂਪ ਰਹੇ ਉਰਝਾਇ ॥੧੦॥

देव दैत ता कौ निरखि; रूप रहे उरझाइ ॥१०॥

ਚੌਪਈ ॥

चौपई ॥

ਬਾਲ ਬਿਹਰਤੀ ਬਾਗ ਨਿਹਾਰੀ ॥

बाल बिहरती बाग निहारी ॥

ਸਭਾ ਛੋਰਿ ਦੋਊ ਉਠੇ ਹੰਕਾਰੀ ॥

सभा छोरि दोऊ उठे हंकारी ॥

ਤੀਰ ਤਿਲੋਤਮ ਕੇ ਚਲਿ ਆਏ ॥

तीर तिलोतम के चलि आए ॥

ਬ੍ਯਾਹਨ ਕੋ ਦੋਊ ਲਲਚਾਏ ॥੧੧॥

ब्याहन को दोऊ ललचाए ॥११॥

ਸੁੰਦ ਕਹਿਯੋ ਯਾ ਕੌ ਮੈ ਬਰਿ ਹੌ ॥

सुंद कहियो या कौ मै बरि हौ ॥

ਕਹਿਯੋ ਅਪਸੁੰਦ ਯਾਹਿ ਮੈ ਕਰਿ ਹੌ ॥

कहियो अपसुंद याहि मै करि हौ ॥

ਰਾਰਿ ਪਰੀ ਦੁਹੂੰਅਨ ਮੈ ਭਾਰੀ ॥

रारि परी दुहूंअन मै भारी ॥

ਬਿਚਰੇ ਸੂਰਬੀਰ ਹੰਕਾਰੀ ॥੧੨॥

बिचरे सूरबीर हंकारी ॥१२॥

ਭੁਜੰਗ ਛੰਦ ॥

भुजंग छंद ॥

ਪਰਿਯੋ ਲੋਹ ਗਾੜੋ ਮਹਾ ਬੀਰ ਮਾਂਡੇ ॥

परियो लोह गाड़ो महा बीर मांडे ॥

ਝੁਕੇ ਆਨਿ ਚਾਰੋ ਦਿਸਾ ਕਾਢਿ ਖਾਂਡੇ ॥

झुके आनि चारो दिसा काढि खांडे ॥

ਛਕੇ ਛੋਭ ਛਤ੍ਰੀ ਮਹਾ ਘਾਇ ਮੇਲੈ ॥

छके छोभ छत्री महा घाइ मेलै ॥

ਕਿਤੇ ਢਾਲਿ ਤਿਰਸੂਲ ਖਗਾਨ ਖੇਲੈ ॥੧੩॥

किते ढालि तिरसूल खगान खेलै ॥१३॥

ਸੋਰਠਾ ॥

सोरठा ॥

ਬਾਜਨ ਬਜੇ ਅਨੇਕ; ਸੁਭਟ ਸਭੈ ਹਰਖਤ ਭਏ ॥

बाजन बजे अनेक; सुभट सभै हरखत भए ॥

ਜੀਵਤ ਬਚਿਯੋ ਨ ਏਕ; ਕਾਲ ਬੀਰ ਚਾਬੇ ਸਕਲ ॥੧੪॥

जीवत बचियो न एक; काल बीर चाबे सकल ॥१४॥

ਦੋਹਰਾ ॥

दोहरा ॥

ਜੁਝੈ ਜੁਝਊਆ ਕੇ ਬਜੇ; ਸੂਰਬੀਰ ਸਮੁਹਾਇ ॥

जुझै जुझऊआ के बजे; सूरबीर समुहाइ ॥

ਗਜੇ ਸੁੰਦ ਅਪਸੁੰਦ ਤਬ; ਢੋਲ ਮ੍ਰਿਦੰਗ ਬਜਾਇ ॥੧੫॥

गजे सुंद अपसुंद तब; ढोल म्रिदंग बजाइ ॥१५॥

ਚੌਪਈ ॥

चौपई ॥

ਪ੍ਰਥਮ ਮਾਰਿ ਬਾਨਨ ਕੀ ਪਰੀ ॥

प्रथम मारि बानन की परी ॥

ਦੁਤਿਯ ਮਾਰਿ ਸੈਥਿਨ ਸੌ ਧਰੀ ॥

दुतिय मारि सैथिन सौ धरी ॥

ਤ੍ਰਿਤਿਯ ਜੁਧ ਤਰਵਾਰਿਨ ਪਰਿਯੋ ॥

त्रितिय जुध तरवारिन परियो ॥

ਚੌਥੋ ਭੇਰ ਕਟਾਰਿਨ ਕਰਿਯੋ ॥੧੬॥

चौथो भेर कटारिन करियो ॥१६॥

ਦੋਹਰਾ ॥

दोहरा ॥

ਮੁਸਟ ਜੁਧ ਪੰਚਮ ਭਯੋ; ਬਰਖਿਯੋ ਲੋਹ ਅਪਾਰ ॥

मुसट जुध पंचम भयो; बरखियो लोह अपार ॥

ਊਚ ਨੀਚ ਕਾਤਰ ਸੁਭਟ; ਸਭ ਕੀਨੇ ਇਕ ਸਾਰ ॥੧੭॥

ऊच नीच कातर सुभट; सभ कीने इक सार ॥१७॥

ਬਜ੍ਰ ਬਾਨ ਬਰਛਾ ਬਿਛੂਆ; ਬਰਖੇ ਬਿਸਿਖ ਅਨੇਕ ॥

बज्र बान बरछा बिछूआ; बरखे बिसिख अनेक ॥

ਊਚ ਨੀਚ ਕਾਤਰ ਸੁਭਟ; ਜਿਯਤ ਨ ਉਬਰਿਯੋ ਏਕ ॥੧੮॥

ऊच नीच कातर सुभट; जियत न उबरियो एक ॥१८॥

TOP OF PAGE

Dasam Granth