ਦਸਮ ਗਰੰਥ । दसम ग्रंथ ।

Page 979

ਦੋਹਰਾ ॥

दोहरा ॥

ਬਨ੍ਯੋ ਠਨ੍ਯੋ ਸੁੰਦਰ ਘਨੋ; ਤੀਨਿ ਲੋਕ ਕੋ ਰਾਇ ॥

बन्यो ठन्यो सुंदर घनो; तीनि लोक को राइ ॥

ਬਾਸਵ ਸੋ ਪਤਿ ਪਾਇ ਤ੍ਰਿਯ; ਮੁਨਿਹਿ ਦਯੋ ਬਿਸਰਾਇ ॥੧੪॥

बासव सो पति पाइ त्रिय; मुनिहि दयो बिसराइ ॥१४॥

ਸਵੈਯਾ ॥

सवैया ॥

ਸ੍ਰੋਨਨ ਮੋ ਖਰਕੋ ਸੁਨਿ ਕੈ; ਤਬ ਹੀ ਮੁਨਿ ਨਾਯਕ ਚੌਕਿ ਪਰਿਯੋ ਹੈ ॥

स्रोनन मो खरको सुनि कै; तब ही मुनि नायक चौकि परियो है ॥

ਧਿਯਾਨ ਦਿਯੋ ਤਜਿ ਕੇ ਸਭ ਹੀ; ਤਬ ਹੀ ਰਿਸ ਕੇ ਤਨ ਸਾਥ ਜਰਿਯੋ ਹੈ ॥

धियान दियो तजि के सभ ही; तब ही रिस के तन साथ जरियो है ॥

ਧਾਮ ਕੀ ਓਰ ਚਲਿਯੋ ਉਠਿ ਕੈ; ਸੁਰ ਰਾਜ ਲਖਿਯੋ ਤਰ ਖਾਟ ਦੁਰਿਯੋ ਹੈ ॥

धाम की ओर चलियो उठि कै; सुर राज लखियो तर खाट दुरियो है ॥

ਚੌਕਿ ਰਹਿਯੋ ਚਿਤ ਮਾਝ ਕਹਿਯੋ; ਯਹ ਕਾਹੂੰ ਨਿਲਾਜ ਕੁਕਾਜ ਕਰਿਯੋ ਹੈ ॥੧੫॥

चौकि रहियो चित माझ कहियो; यह काहूं निलाज कुकाज करियो है ॥१५॥

ਦੋਹਰਾ ॥

दोहरा ॥

ਰਿਖਿ ਗੋਤਮ ਰਿਸਿ ਕੈ ਕਹਿਯੋ; ਕੋ ਆਯੋ ਇਹ ਧਾਮ? ॥

रिखि गोतम रिसि कै कहियो; को आयो इह धाम? ॥

ਤਬ ਤਿਹ ਅਸ ਉਤਰ ਦਿਯੋ; ਰਿਖਹਿ ਬਿਹਸਿ ਕਰਿ ਬਾਮ ॥੧੬॥

तब तिह अस उतर दियो; रिखहि बिहसि करि बाम ॥१६॥

ਚੌਪਈ ॥

चौपई ॥

ਮਾਂਜਾਰ ਇਹ ਠਾਂ ਇਕ ਆਯੋ ॥

मांजार इह ठां इक आयो ॥

ਤਮੁ ਕੌ ਹੇਰਿ ਅਧਿਕ ਡਰ ਪਾਯੋ ॥

तमु कौ हेरि अधिक डर पायो ॥

ਚਿਤ ਅਤਿ ਤ੍ਰਸਤ ਖਾਟ ਤਰ ਦੁਰਿਯੋ ॥

चित अति त्रसत खाट तर दुरियो ॥

ਮੈ ਮੁਨਿ ਜੂ! ਤੁਹਿ ਸਾਚੁ ਉਚਰਿਯੋ ॥੧੭॥

मै मुनि जू! तुहि साचु उचरियो ॥१७॥

ਤੋਟਕ ਛੰਦ ॥

तोटक छंद ॥

ਮੁਨਿ ਰਾਜ ਕਛੁ ਨਹਿ ਭੇਦ ਲਹਿਯੋ ॥

मुनि राज कछु नहि भेद लहियो ॥

ਤ੍ਰਿਯ ਜੋ ਕਿਯ ਸੋ ਪਤਿ ਸਾਥ ਕਹਿਯੋ ॥

त्रिय जो किय सो पति साथ कहियो ॥

ਮਾਂਜਾਰ ਦੁਰਿਯੋ ਇਹ ਖਾਟ ਤਰੈ ॥

मांजार दुरियो इह खाट तरै ॥

ਜਨੁ ਬਾਸਵ ਕੀ ਸਭ ਸੋਭ ਧਰੈ ॥੧੮॥

जनु बासव की सभ सोभ धरै ॥१८॥

ਇਹ ਆਜਿ ਮੁਨੀ! ਜਿਨਿ ਕੋਪ ਕਰੋ ॥

इह आजि मुनी! जिनि कोप करो ॥

ਗ੍ਰਿਹਤੀ ਜੁਤ ਜਾਨਿ ਰਹਿਯੋ ਤੁਮਰੋ ॥

ग्रिहती जुत जानि रहियो तुमरो ॥

ਤੁਮ ਜਾਇ ਤਿਹੀ ਗ੍ਰਿਹ ਹੋਮ ਕਰੋ ॥

तुम जाइ तिही ग्रिह होम करो ॥

ਰਘੁਬੀਰ ਕਿ ਨਾਮਹਿ ਕੋ ਉਚਰੋ ॥੧੯॥

रघुबीर कि नामहि को उचरो ॥१९॥

ਸੁਨਿ ਬੈਨ ਤਹੀ ਮੁਨਿ ਜਾਤ ਭਯੋ ॥

सुनि बैन तही मुनि जात भयो ॥

ਰਿਖਿ ਨਾਰਿ ਸੁਰੇਸ ਨਿਕਾਰਿ ਦਯੋ ॥

रिखि नारि सुरेस निकारि दयो ॥

ਕਈ ਦ੍ਯੋਸ ਬਿਤੇ ਤਿਹ ਭੇਦ ਸੁਨ੍ਯੋ ॥

कई द्योस बिते तिह भेद सुन्यो ॥

ਅਤਿ ਹੀ ਰਿਸਿ ਕੈ ਨਿਜੁ ਸੀਸੁ ਧੁਨ੍ਯੋ ॥੨੦॥

अति ही रिसि कै निजु सीसु धुन्यो ॥२०॥

ਤਬ ਹੀ ਰਿਸਿ ਕੈ ਰਿਖਿ ਸ੍ਰਾਪ ਦਿਯੋ ॥

तब ही रिसि कै रिखि स्राप दियो ॥

ਸੁਰ ਨਾਯਕ ਕੌ ਭਗਵਾਨ ਕਿਯੋ ॥

सुर नायक कौ भगवान कियो ॥

ਭਗ ਤਾਹਿ ਸਹੰਸ੍ਰ ਭਏ ਤਨ ਮੈ ॥

भग ताहि सहंस्र भए तन मै ॥

ਤ੍ਰਿਦਸੇਸ ਲਜਾਇ ਰਹਿਯੋ ਮਨ ਮੈ ॥੨੧॥

त्रिदसेस लजाइ रहियो मन मै ॥२१॥

ਦੋਹਰਾ ॥

दोहरा ॥

ਸ੍ਰਾਪ ਦਿਯੈ ਤ੍ਰਿਯ ਕੌ ਬਹੁਰਿ; ਜੋ ਤੈ ਕਿਯੋ ਚਰਿਤ੍ਰ ॥

स्राप दियै त्रिय कौ बहुरि; जो तै कियो चरित्र ॥

ਤੈ ਪਾਹਨ ਕੀ ਚਾਰਿ ਜੁਗ; ਹੋਹਿ ਸਿਲਾ ਅਪਵਿਤ੍ਰ ॥੨੨॥

तै पाहन की चारि जुग; होहि सिला अपवित्र ॥२२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪੰਦ੍ਰਹਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੫॥੨੨੬੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ पंद्रहवो चरित्र समापतम सतु सुभम सतु ॥११५॥२२६१॥अफजूं॥


ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਬਢੈ ਸੁੰਦ ਅਪਸੁੰਦ ਦ੍ਵੈ ਦੈਤ ਭਾਰੀ ॥

बढै सुंद अपसुंद द्वै दैत भारी ॥

ਕਰੈ ਤੀਨਹੂੰ ਲੋਕ ਜਿਨ ਕੌ ਜੁਹਾਰੀ ॥

करै तीनहूं लोक जिन कौ जुहारी ॥

ਮਹਾ ਕੈ ਤਪਸ੍ਯਾ ਸਿਵੈ ਸੋ ਰਿਝਾਯੋ ॥

महा कै तपस्या सिवै सो रिझायो ॥

ਮਰੈ ਨਾਹਿ ਮਾਰੈ ਯਹੈ ਦਾਨ ਪਾਯੋ ॥੧॥

मरै नाहि मारै यहै दान पायो ॥१॥

ਚੌਪਈ ॥

चौपई ॥

ਰੀਝਿ ਰੁਦ੍ਰ ਯੌ ਬਚਨ ਉਚਾਰੇ ॥

रीझि रुद्र यौ बचन उचारे ॥

ਤੁਮ ਨਹਿ ਮਰੋ ਕਿਸੂ ਤੇ ਮਾਰੇ ॥

तुम नहि मरो किसू ते मारे ॥

ਜੌ ਆਪਸ ਮੈ ਰਾਰਿ ਬਢੈਹੋ ॥

जौ आपस मै रारि बढैहो ॥

ਤੌ ਜਮ ਕੇ ਘਰ ਕੋ ਦੋਊ ਜੈਹੋ ॥੨॥

तौ जम के घर को दोऊ जैहो ॥२॥

TOP OF PAGE

Dasam Granth