ਦਸਮ ਗਰੰਥ । दसम ग्रंथ ।

Page 978

ਸੁਰੀ ਆਸੁਰੀ ਕਿੰਨ੍ਰਨੀ; ਤਾ ਸਮ ਔਰ ਨ ਕੋਇ ॥

सुरी आसुरी किंन्रनी; ता सम और न कोइ ॥

ਰੂਪਵਤੀ ਤ੍ਰੈ ਲੋਕ ਮੈ; ਤਾ ਸੀ ਅਉਰ ਨ ਹੋਇ ॥੨॥

रूपवती त्रै लोक मै; ता सी अउर न होइ ॥२॥

ਸਿਵਾ ਸਚੀ ਸੀਤਾ ਸਤੀ; ਤਾ ਕੋ ਰੂਪ ਨਿਹਾਰਿ ॥

सिवा सची सीता सती; ता को रूप निहारि ॥

ਰਹਤ ਨਾਰਿ ਨਿਹੁਰਾਇ ਕਰਿ; ਨਿਜ ਘਟਿ ਰੂਪ ਬਿਚਾਰਿ ॥੩॥

रहत नारि निहुराइ करि; निज घटि रूप बिचारि ॥३॥

ਗੌਤਮ ਰਿਖਿ ਕੇ ਦੇਵ ਸਭ; ਗਏ ਕੌਨਹੂੰ ਕਾਜ ॥

गौतम रिखि के देव सभ; गए कौनहूं काज ॥

ਰੂਪ ਅਹਿਲ੍ਯਾ ਕੋ ਨਿਰਖਿ; ਰੀਝਿ ਰਹਿਯੋ ਸੁਰ ਰਾਜ ॥੪॥

रूप अहिल्या को निरखि; रीझि रहियो सुर राज ॥४॥

ਅੜਿਲ ॥

अड़िल ॥

ਬਾਸਵ ਕੀ ਛਬਿ ਹੇਰਿ; ਤਿਯਾ ਹੂ ਬਸਿ ਭਈ ॥

बासव की छबि हेरि; तिया हू बसि भई ॥

ਬਿਰਹ ਸਮੁੰਦ ਕੇ ਬੀਚ; ਬੂਡਿ ਸਭ ਹੀ ਗਈ ॥

बिरह समुंद के बीच; बूडि सभ ही गई ॥

ਤੀਨ ਲੋਕ ਕੋ ਨਾਥ; ਜੁ ਭੇਟਨ ਪਾਇਯੈ ॥

तीन लोक को नाथ; जु भेटन पाइयै ॥

ਹੋ ਜੋਬਨ ਜੜ ਮੁਨਿ ਤੀਰ; ਨ ਬ੍ਰਿਥਾ ਗਵਾਇਯੈ ॥੫॥

हो जोबन जड़ मुनि तीर; न ब्रिथा गवाइयै ॥५॥

ਦੋਹਰਾ ॥

दोहरा ॥

ਤਬ ਅਬਲਾ ਸੁਰ ਰਾਜ ਕੇ; ਮੋਹੀ ਰੂਪ ਨਿਹਾਰਿ ॥

तब अबला सुर राज के; मोही रूप निहारि ॥

ਹਰ ਅਰਿ ਸਰ ਤਾ ਕੌ ਹਨ੍ਯੌ; ਘਾਯਲਿ ਭਈ ਸੁਮਾਰ ॥੬॥

हर अरि सर ता कौ हन्यौ; घायलि भई सुमार ॥६॥

ਚੌਪਈ ॥

चौपई ॥

ਕੌਨ ਉਪਾਇ ਸੁਰੇਸਹਿ ਪੈਯੈ ॥

कौन उपाइ सुरेसहि पैयै ॥

ਪਠੈ ਸਹਚਰੀ ਤਾਹਿ ਬੁਲੈਯੈ ॥

पठै सहचरी ताहि बुलैयै ॥

ਏਕ ਰੈਨਿ ਜੌ ਭੇਟਨ ਪਾਊ ॥

एक रैनि जौ भेटन पाऊ ॥

ਤਾ ਪਰ ਸੁਨੋ ਸਖੀ! ਬਲਿ ਜਾਊ ॥੭॥

ता पर सुनो सखी! बलि जाऊ ॥७॥

ਦੋਹਰਾ ॥

दोहरा ॥

ਜੋਗਨੇਸੁਰੀ ਸਹਚਰੀ; ਸੋ ਤਿਨ ਲਈ ਬੁਲਾਇ ॥

जोगनेसुरी सहचरी; सो तिन लई बुलाइ ॥

ਸਕਲ ਭੇਦ ਸਮੁਝਾਇ ਕੈ; ਹਰਿ ਪ੍ਰਤਿ ਦਈ ਪਠਾਇ ॥੮॥

सकल भेद समुझाइ कै; हरि प्रति दई पठाइ ॥८॥

ਜਾਇ ਕਹਿਯੋ ਸੁਰ ਰਾਜ ਸੋ; ਭੇਦ ਸਖੀ ਸਮਝਾਇ ॥

जाइ कहियो सुर राज सो; भेद सखी समझाइ ॥

ਸੁਨਤ ਅਹਿਲ੍ਯਾ ਕੀ ਬ੍ਰਿਥਾ; ਰੀਝਿ ਰਹਿਯੋ ਸੁਰ ਰਾਇ ॥੯॥

सुनत अहिल्या की ब्रिथा; रीझि रहियो सुर राइ ॥९॥

ਸਵੈਯਾ ॥

सवैया ॥

ਬਾਲਿ ਗਿਰੀ ਬਿਸੰਭਾਰ ਸੁਨੋ ਹਰਿ! ਭਾਲ ਬਿਖੈ ਬਿੰਦਿਯੋ ਨ ਦਿਯੋ ਹੈ ॥

बालि गिरी बिस्मभार सुनो हरि! भाल बिखै बिंदियो न दियो है ॥

ਟਾਮਨ ਸੋ ਕੇਹੂੰ ਤਾਹਿ ਕਰਿਯੋ ਜਿਨ; ਆਜੁ ਲਗੇ ਨ ਸਿੰਗਾਰ ਕਿਯੌ ਹੈ ॥

टामन सो केहूं ताहि करियो जिन; आजु लगे न सिंगार कियौ है ॥

ਬੀਰੀ ਚਬਾਇ ਸਕੈ ਨ ਸਖੀ; ਪਰ ਪਾਇ ਰਹੀ, ਨਹਿ ਪਾਨਿ ਪਿਯੋ ਹੈ ॥

बीरी चबाइ सकै न सखी; पर पाइ रही, नहि पानि पियो है ॥

ਬੇਗਿ ਚਲੋ, ਬਨਿ ਬੈਠੇ ਕਹਾ? ਮਨ ਮਾਨਨਿ ਕੋ ਮਨੋ ਮੋਹਿ ਲਿਯੋ ਹੈ ॥੧੦॥

बेगि चलो, बनि बैठे कहा? मन माननि को मनो मोहि लियो है ॥१०॥

ਕ੍ਰੋਰਿ ਕ੍ਰਲਾਪ ਕਰੈ ਕਮਲਾਛਣਿ; ਦ੍ਯੋਸ ਨਿਸਾ ਕਬਹੂੰ ਨਹਿ ਸੋਵੈ ॥

क्रोरि क्रलाप करै कमलाछणि; द्योस निसा कबहूं नहि सोवै ॥

ਸਾਂਪਿਨ ਜ੍ਯੋ ਸਸਕੈ ਛਿਤ ਊਪਰ; ਲੋਕ ਕੀ ਲਾਜ ਸਭੈ ਹਠਿ ਖੋਵੇ ॥

सांपिन ज्यो ससकै छित ऊपर; लोक की लाज सभै हठि खोवे ॥

ਹਾਰ ਸਿੰਗਾਰ ਧਰੈ ਨਹਿ ਸੁੰਦਰਿ; ਆਂਸ੍ਵਨ ਸੌ ਸਸਿ ਆਨਨ ਧੋਵੈ ॥

हार सिंगार धरै नहि सुंदरि; आंस्वन सौ ससि आनन धोवै ॥

ਬੇਗਿ ਚਲੋ, ਬਨਿ ਬੈਠੇ ਕਹਾ? ਤਵ ਮਾਰਗਿ ਕੋ ਮੁਨਿ ਮਾਨਿਨ ਜੋਵੈ ॥੧੧॥

बेगि चलो, बनि बैठे कहा? तव मारगि को मुनि मानिन जोवै ॥११॥

ਬਾਤ ਤਪੀਸ੍ਵਰਨਿ ਕੀ ਸੁਨਿ ਬਾਸਵ; ਬੇਗਿ ਚਲਿਯੋ ਜਹਾ ਬਾਲ ਬਿਹਾਰੈ ॥

बात तपीस्वरनि की सुनि बासव; बेगि चलियो जहा बाल बिहारै ॥

ਬੀਰੀ ਚਬਾਇ ਸੁ ਬੇਖ ਬਨਾਇ; ਸੁ ਬਾਰਹਿ ਬਾਰ ਸਿੰਗਾਰ ਸਵਾਰੈ ॥

बीरी चबाइ सु बेख बनाइ; सु बारहि बार सिंगार सवारै ॥

ਘਾਤ ਪਛਾਨਿ ਚਲਿਯੋ ਤਿਤ ਕੌ; ਮੁਨਿ ਸ੍ਰਾਪ ਕੇ ਤਾਪ ਝੁਕੈ ਝਿਝਕਾਰੈ ॥

घात पछानि चलियो तित कौ; मुनि स्राप के ताप झुकै झिझकारै ॥

ਜਾਇ ਸਕੈ ਹਟਿਹੂੰ ਨ ਰਹੈ; ਮਤਵਾਰੇ ਕੀ ਭਾਂਤਿ ਡਿਗੈ ਡਗ ਡਾਰੈ ॥੧੨॥

जाइ सकै हटिहूं न रहै; मतवारे की भांति डिगै डग डारै ॥१२॥

ਬੇਗਿ ਮਿਲੋ ਮਨ ਭਾਵਿਤ ਭਾਵਨਿ; ਪ੍ਯਾਰੇ ਜੂ! ਆਜੁ ਤਿਹਾਰੇ ਭਏ ਹੈਂ ॥

बेगि मिलो मन भावित भावनि; प्यारे जू! आजु तिहारे भए हैं ॥

ਭੇਟਨ ਕੌ ਮਹਿਰਾਜ! ਸਮੈ; ਮੁਨਿ ਰਾਜ ਧਿਯਾਨ ਮੌ ਆਜੁ ਗਏ ਹੈਂ ॥

भेटन कौ महिराज! समै; मुनि राज धियान मौ आजु गए हैं ॥

ਮੀਤ ਅਲਿੰਗਨ ਚੁੰਬਨ ਆਸਨ; ਭਾਂਤਿ ਅਨੇਕਨ ਆਨਿ ਲਏ ਹੈਂ ॥

मीत अलिंगन चु्मबन आसन; भांति अनेकन आनि लए हैं ॥

ਮੋਦ ਬਢਿਯੋ ਮਨ ਭਾਮਨਿ ਕੇ; ਮੁਨਿ ਜਾ ਚਿਤ ਤੇ ਬਿਸਰਾਇ ਦਏ ਹੈਂ ॥੧੩॥

मोद बढियो मन भामनि के; मुनि जा चित ते बिसराइ दए हैं ॥१३॥

TOP OF PAGE

Dasam Granth