ਦਸਮ ਗਰੰਥ । दसम ग्रंथ ।

Page 975

ਸਵੈਯਾ ॥

सवैया ॥

ਬੈਠਿ ਬਿਚਾਰ ਕੀਯੋ ਸਭ ਲੋਗਨ; ਕੌਨ ਉਪਾਇ ਕਹੋ ਅਬ ਕੀਜੈ? ॥

बैठि बिचार कीयो सभ लोगन; कौन उपाइ कहो अब कीजै? ॥

ਆਪਹਿ ਜਾਇ ਥਕਿਯੋ ਹਮਰੋ ਨ੍ਰਿਪ; ਸੋ ਰਿਖਿ ਤੌ ਅਜਹੂੰ ਨਹਿ ਭੀਜੈ ॥

आपहि जाइ थकियो हमरो न्रिप; सो रिखि तौ अजहूं नहि भीजै ॥

ਜੋ ਤਿਹ ਲ੍ਯਾਇ ਬੁਲਾਇ ਯਹਾ; ਤਿਹ ਕੌ ਯਹ ਦੇਸ ਦੁਧਾ ਕਰਿ ਦੀਜੈ ॥

जो तिह ल्याइ बुलाइ यहा; तिह कौ यह देस दुधा करि दीजै ॥

ਯਾ ਤੇ ਲਜਾਇ ਸਬੋ ਗ੍ਰਿਹ ਆਇ; ਮੁਨੀ ਸੁਖ ਪਾਇ, ਸਭੈ ਤਪੁ ਛੀਜੈ ॥੭॥

या ते लजाइ सबो ग्रिह आइ; मुनी सुख पाइ, सभै तपु छीजै ॥७॥

ਪਾਤ੍ਰ ਸਰੂਪ ਹੁਤੀ ਤਿਹ ਠੌਰ; ਸੋਊ ਚਲਿ ਕੈ ਨ੍ਰਿਪ ਕੇ ਗ੍ਰਿਹ ਆਈ ॥

पात्र सरूप हुती तिह ठौर; सोऊ चलि कै न्रिप के ग्रिह आई ॥

ਭੇਦ ਅਭੇਦ ਕੀ ਬਾਤ ਸਭੈ; ਕਹਿ ਕੈ ਮੁਖ ਤੇ ਸਭ ਹੀ ਸਮੁਝਾਈ ॥

भेद अभेद की बात सभै; कहि कै मुख ते सभ ही समुझाई ॥

ਪਾਨ ਚਬਾਇ ਚਲੀ ਤਿਤ ਕੋ; ਮਨ ਦੇਵ ਅਦੇਵਨ ਕੋ ਬਿਰਮਾਈ ॥

पान चबाइ चली तित को; मन देव अदेवन को बिरमाई ॥

ਅਨੰਦ ਲੋਕ ਭਏ ਤਜਿ ਸੋਕ; ਸੁ ਸੋਕ ਕੀ ਬਾਤ ਸਭੈ ਬਿਸਰਾਈ ॥੮॥

अनंद लोक भए तजि सोक; सु सोक की बात सभै बिसराई ॥८॥

ਕਾ ਬਪੁਰੋ ਮੁਨਿ ਹੈ; ਸੁਨਿ ਹੇ ਨ੍ਰਿਪ! ਨੈਕ ਜੋ ਨੈਨ ਨਿਹਾਰਨ ਪੈਹੌ ॥

का बपुरो मुनि है; सुनि हे न्रिप! नैक जो नैन निहारन पैहौ ॥

ਰੂਪ ਦਿਖਾਇ ਤਿਸੈ ਉਰਝਾਇ; ਸੁ ਬਾਤਨ ਸੌ ਅਪਨੇ ਬਸਿ ਕੈਹੌ ॥

रूप दिखाइ तिसै उरझाइ; सु बातन सौ अपने बसि कैहौ ॥

ਪਾਗ ਬੰਧਾਇ, ਜਟਾਨ ਮੁੰਡਾਇ ਸੁ; ਤਾ ਨ੍ਰਿਪ! ਜਾਇ ਤਵਾਲਯ ਲ੍ਯੈਹੌ ॥

पाग बंधाइ, जटान मुंडाइ सु; ता न्रिप! जाइ तवालय ल्यैहौ ॥

ਕੇਤਿਕ ਬਾਤ ਸੁਨੋ ਇਹ ਨਾਥ! ਤਵਾਨਨ ਤੇ ਟੁਕ ਆਇਸੁ ਪੈਹੌ ॥੯॥

केतिक बात सुनो इह नाथ! तवानन ते टुक आइसु पैहौ ॥९॥

ਕੇਤਿਕ ਬਾਤ ਸੁਨੋ ਮੁਹਿ ਹੇ ਨ੍ਰਿਪ! ਤਾਰਨ ਤੋਰਿ ਅਕਾਸ ਤੇ ਲ੍ਯੈਹੌ ॥

केतिक बात सुनो मुहि हे न्रिप! तारन तोरि अकास ते ल्यैहौ ॥

ਦੇਵ ਅਦੇਵ ਕਹਾ ਨਰ ਹੈ? ਬਰ ਦੇਵਨ ਕੋ ਛਿਨ ਮੈ ਬਸਿ ਕੈਹੌ ॥

देव अदेव कहा नर है? बर देवन को छिन मै बसि कैहौ ॥

ਦ੍ਯੋਸ ਕੇ ਬੀਚ ਚੜੈ ਹੌ ਨਿਸਾਕਰ; ਰੈਨਿ ਸਮੈ ਰਵਿ ਕੋ ਪ੍ਰਗਟੈ ਹੌ ॥

द्योस के बीच चड़ै हौ निसाकर; रैनि समै रवि को प्रगटै हौ ॥

ਗ੍ਯਾਰਹ ਰੁਦ੍ਰਨ ਕੋ ਹਰਿ ਕੌ; ਬਿਧਿ ਕੀ ਬੁਧਿ ਕੌ ਬਿਧਿ ਸੌ ਬਿਸਰੈਹੌ ॥੧੦॥

ग्यारह रुद्रन को हरि कौ; बिधि की बुधि कौ बिधि सौ बिसरैहौ ॥१०॥

ਦੋਹਰਾ ॥

दोहरा ॥

ਐਸੇ ਬਚਨ ਉਚਾਰਿ ਤ੍ਰਿਯ; ਤਹ ਤੇ ਕਿਯੋ ਪਯਾਨ ॥

ऐसे बचन उचारि त्रिय; तह ते कियो पयान ॥

ਪਲਕ ਏਕ ਬੀਤੀ ਨਹੀ; ਤਹਾ ਪਹੂੰਚੀ ਆਨਿ ॥੧੧॥

पलक एक बीती नही; तहा पहूंची आनि ॥११॥

ਸਵੈਯਾ ॥

सवैया ॥

ਦੇਖਿ ਤਪੋਧਨ ਕੌ ਬਨ ਮਾਨਨਿ; ਮੋਹਿ ਰਹੀ ਮਨ ਮੈ ਸੁਖੁ ਪਾਯੋ ॥

देखि तपोधन कौ बन माननि; मोहि रही मन मै सुखु पायो ॥

ਖਾਤ ਬਿਭਾਂਡਵ ਜੂ ਫਲ ਥੋ; ਤਿਨ ਡਾਰਿਨ ਸੋ ਪਕਵਾਨ ਲਗਾਯੋ ॥

खात बिभांडव जू फल थो; तिन डारिन सो पकवान लगायो ॥

ਭੂਖ ਲਗੀ ਜਬ ਹੀ ਮੁਨਿ ਕੌ; ਤਬ ਹੀ ਤਹ ਠੌਰ ਛੁਧਾਤਰ ਆਯੋ ॥

भूख लगी जब ही मुनि कौ; तब ही तह ठौर छुधातर आयो ॥

ਤੇ ਫਲ ਖਾਇ ਰਹਿਯੋ ਬਿਸਮਾਇ; ਮਹਾ ਮਨ ਭੀਤਰ ਮੋਦ ਬਢਾਯੋ ॥੧੨॥

ते फल खाइ रहियो बिसमाइ; महा मन भीतर मोद बढायो ॥१२॥

ਸੋਚ ਬਿਚਾਰ ਕੀਯੋ ਚਿਤ ਮੋ ਮੁਨਿ; ਏ ਫਲ ਦੈਵ ਕਹਾ ਉਪਜਾਯੋ? ॥

सोच बिचार कीयो चित मो मुनि; ए फल दैव कहा उपजायो? ॥

ਕਾਨਨ ਮੈ ਨਿਰਖੇ ਨਹਿ ਨੇਤ੍ਰਨ; ਆਜੁ ਲਗੇ ਕਬਹੂੰ ਨ ਚਬਾਯੋ ॥

कानन मै निरखे नहि नेत्रन; आजु लगे कबहूं न चबायो ॥

ਕੈ ਮਘਵਾ ਬਲੁ ਕੈ ਛਲੁ ਕੈ; ਹਮਰੇ ਤਪ ਕੋ ਅਵਿਲੋਕਨ ਆਯੋ ॥

कै मघवा बलु कै छलु कै; हमरे तप को अविलोकन आयो ॥

ਕੈ ਜਗਦੀਸ ਕ੍ਰਿਪਾ ਕਰਿ ਮੋ ਪਰ; ਮੋਰੇ ਰਿਝਾਵਨ ਕਾਜ ਬਨਾਯੋ ॥੧੩॥

कै जगदीस क्रिपा करि मो पर; मोरे रिझावन काज बनायो ॥१३॥

ਆਨੰਦ ਯੌ ਉਪਜ੍ਯੋ ਮਨ ਮੈ ਮੁਨਿ; ਚੌਕ ਰਹਿਯੋ ਬਨ ਕੇ ਫਲ ਖੈ ਕੈ ॥

आनंद यौ उपज्यो मन मै मुनि; चौक रहियो बन के फल खै कै ॥

ਕਾਰਨ ਹੈ ਸੁ ਕਛੂ ਇਨ ਮੈ; ਕਹਿ ਐਸੇ ਰਹਿਯੋ ਚਹੂੰ ਓਰ ਚਿਤੈ ਕੈ ॥

कारन है सु कछू इन मै; कहि ऐसे रहियो चहूं ओर चितै कै ॥

ਹਾਰ ਸਿੰਗਾਰ ਧਰੇ ਇਕ ਸੁੰਦਰਿ; ਠਾਢੀ ਤਹਾ ਮਨ ਮੋਦ ਬਢੈ ਕੈ ॥

हार सिंगार धरे इक सुंदरि; ठाढी तहा मन मोद बढै कै ॥

ਸੋਭਿਤ ਹੈ ਮਹਿ ਭੂਖਨ ਪੈ; ਮਹਿਭੂਖਨ ਕੌ ਮਨੋ ਭੂਖਿਤ ਕੈ ਕੈ ॥੧੪॥

सोभित है महि भूखन पै; महिभूखन कौ मनो भूखित कै कै ॥१४॥

TOP OF PAGE

Dasam Granth