ਦਸਮ ਗਰੰਥ । दसम ग्रंथ ।

Page 974

ਪਾਵ ਖਿਸਤ ਪੌਰਿਨ ਤੇ ਭਯੋ ॥

पाव खिसत पौरिन ते भयो ॥

ਅਧਿਕ ਮਤ ਮੈਥੋ ਗਿਰਿ ਗਯੋ ॥

अधिक मत मैथो गिरि गयो ॥

ਉਰ ਤੇ ਉਗਰਿ ਕਟਾਰੀ ਲਾਗੀ ॥

उर ते उगरि कटारी लागी ॥

ਤਾ ਤੇ ਦੇਹ ਰਾਵ ਜੂ ਤ੍ਯਾਗੀ ॥੨੦॥

ता ते देह राव जू त्यागी ॥२०॥

ਦੋਹਰਾ ॥

दोहरा ॥

ਸੀੜਿਨ ਤੇ ਰਾਜਾ ਗਿਰਿਯੋ; ਪਰਿਯੋ ਧਰਨਿ ਪਰ ਆਨਿ ॥

सीड़िन ते राजा गिरियो; परियो धरनि पर आनि ॥

ਚੁਬੀ ਕਟਾਰੀ ਪੇਟ ਮੈ; ਤਾ ਤੇ ਤਜਿਯੋ ਪ੍ਰਾਨ ॥੨੧॥

चुबी कटारी पेट मै; ता ते तजियो प्रान ॥२१॥

ਚੌਪਈ ॥

चौपई ॥

ਸਭਨ ਸੁਨਤ ਯੌ ਕਥਾ ਉਚਾਰੀ ॥

सभन सुनत यौ कथा उचारी ॥

ਜਮਧਰ ਵਹੈ ਬਹੁਰਿ ਉਰਿ ਮਾਰੀ ॥

जमधर वहै बहुरि उरि मारी ॥

ਨ੍ਰਿਪ ਤ੍ਰਿਯ ਮਾਰਿ ਪ੍ਰਾਨ ਨਿਜੁ ਦੀਨੋ ॥

न्रिप त्रिय मारि प्रान निजु दीनो ॥

ਚਰਿਤ ਚੰਚਲਾ ਐਸੋ ਕੀਨੋ ॥੨੨॥

चरित चंचला ऐसो कीनो ॥२२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤੇਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੩॥੨੨੦੭॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ तेरह चरित्र समापतम सतु सुभम सतु ॥११३॥२२०७॥अफजूं॥


ਸਵੈਯਾ ॥

सवैया ॥

ਏਕ ਮਹਾ ਬਨ ਬੀਚ ਬਸੈ ਮੁਨਿ; ਸ੍ਰਿੰਗ ਧਰੇ ਰਿਖ ਸ੍ਰਿੰਗ ਕਹਾਯੋ ॥

एक महा बन बीच बसै मुनि; स्रिंग धरे रिख स्रिंग कहायो ॥

ਕੌਨਹੂੰ ਖ੍ਯਾਲ ਬਿਭਾਂਡਵ ਜੂ; ਮ੍ਰਿਗਿਯਾ ਹੂੰ ਕੀ ਕੋਖਿਹੂੰ ਤੇ ਉਪਜਾਯੋ ॥

कौनहूं ख्याल बिभांडव जू; म्रिगिया हूं की कोखिहूं ते उपजायो ॥

ਹੋਤ ਭਯੋ ਤਪਸੀ ਤਬ ਤੇ; ਜਬ ਤੇ ਬੁਧਿ ਲੈ ਸੁਧਿ ਕੋ ਠਹਰਾਯੋ ॥

होत भयो तपसी तब ते; जब ते बुधि लै सुधि को ठहरायो ॥

ਰੈਨਿ ਦਿਨਾ ਰਘੁਨਾਥ ਭਜੈ; ਕਬਹੂੰ ਪੁਰ ਭੀਤਰ ਭੂਲ ਨ ਆਯੋ ॥੧॥

रैनि दिना रघुनाथ भजै; कबहूं पुर भीतर भूल न आयो ॥१॥

ਬੀਚ ਕਰੈ ਤਪਸ੍ਯਾ ਬਨ ਕੇ ਮੁਨਿ; ਰਾਮ ਕੋ ਨਾਮੁ ਜਪੈ ਸੁਖੁ ਪਾਵੈ ॥

बीच करै तपस्या बन के मुनि; राम को नामु जपै सुखु पावै ॥

ਨ੍ਹਾਨ ਕਰੈ ਨਿਤ ਧ੍ਯਾਨ ਧਰੈ; ਮੁਖ ਬੇਦ ਰਰੈ ਹਰਿ ਕੀ ਲਿਵ ਲਾਵੈ ॥

न्हान करै नित ध्यान धरै; मुख बेद ररै हरि की लिव लावै ॥

ਰੀਤਿ ਚਲੈ ਖਟ ਸਾਸਤ੍ਰਨ ਕੀ; ਤਨ ਕਸਟ ਸਹੈ, ਮਨ ਕੋ ਨ ਡੁਲਾਵੈ ॥

रीति चलै खट सासत्रन की; तन कसट सहै, मन को न डुलावै ॥

ਭੂਖਿ ਪਿਆਸ ਲਗੈ ਜਬ ਹੀ; ਤਬ ਕਾਨਨ ਤੇ ਚੁਨਿ ਕੈ ਫਲ ਖਾਵੈ ॥੨॥

भूखि पिआस लगै जब ही; तब कानन ते चुनि कै फल खावै ॥२॥

ਕਾਲ ਬਿਤੀਤ ਭਯੋ ਇਹ ਰੀਤਿ; ਪਰਿਯੋ ਦੁਰਭਿਛ ਤਹਾ ਸੁਨਿ ਪਾਯੋ ॥

काल बितीत भयो इह रीति; परियो दुरभिछ तहा सुनि पायो ॥

ਬੀਜ ਰਹਿਯੋ ਨਹਿ ਏਕ ਤਹਾ; ਸਭ ਲੋਕ ਕਨੇਕਨ ਕੌ ਤਰਸਾਯੋ ॥

बीज रहियो नहि एक तहा; सभ लोक कनेकन कौ तरसायो ॥

ਜੇਤੇ ਪੜੇ ਬਹੁ ਬਿਪ੍ਰ ਹੁਤੇ; ਤਿਨ ਕੌ ਤਬ ਹੀ ਨ੍ਰਿਪ ਬੋਲਿ ਪਠਾਯੋ ॥

जेते पड़े बहु बिप्र हुते; तिन कौ तब ही न्रिप बोलि पठायो ॥

ਕੌਨ ਕੁਕਾਜ ਕਿਯੋ? ਕਹੋ ਮੈ; ਜਿਹ ਤੇ ਭ੍ਰਿਤ ਲੋਕਨ ਜੀਵ ਨ ਪਾਯੋ ॥੩॥

कौन कुकाज कियो? कहो मै; जिह ते भ्रित लोकन जीव न पायो ॥३॥

ਰਾਜ ਕਹੀ ਜਬ ਯੌ ਤਿਨ ਕੌ; ਤਬ ਬਿਪ੍ਰ ਸਭੈ ਇਹ ਭਾਂਤਿ ਉਚਾਰੇ ॥

राज कही जब यौ तिन कौ; तब बिप्र सभै इह भांति उचारे ॥

ਰੀਤ ਚਲੌ ਰਜਨੀਤਨ ਕੀ; ਤੁਮ ਕੋਊ ਨ ਦੇਖਿਯੋ ਪਾਪ ਤਿਹਾਰੇ ॥

रीत चलौ रजनीतन की; तुम कोऊ न देखियो पाप तिहारे ॥

ਸਿੰਮ੍ਰਿਤ ਮੈ ਖਟ ਸਾਸਤ੍ਰ ਮੈ; ਸਭ ਹੂੰ ਮਿਲ ਕ੍ਰੋਰਿ ਬਿਚਾਰ ਬਿਚਾਰੇ ॥

सिम्रित मै खट सासत्र मै; सभ हूं मिल क्रोरि बिचार बिचारे ॥

ਸ੍ਰਿੰਗੀ ਰਿਖੀਸਨ ਆਏ ਤਵਾਲਯ; ਯਾਹੀ ਚੁਭੈ ਚਿਤ ਬਾਤ ਹਮਾਰੇ ॥੪॥

स्रिंगी रिखीसन आए तवालय; याही चुभै चित बात हमारे ॥४॥

ਜੌ ਚਿਤ ਬੀਚ ਰੁਚੈ ਮਹਾਰਾਜ! ਬੁਲਾਇ ਕੈ ਮਾਨਸ ਸੋਈ ਪਠੈਯੈ ॥

जौ चित बीच रुचै महाराज! बुलाइ कै मानस सोई पठैयै ॥

ਕੌਨੇ ਉਪਾਇ ਬਿਭਾਂਡਵ ਕੋ ਸੁਤ; ਯਾ ਪੁਰ ਬੀਥਨ ਮੈ ਬਹਿਰੈਯੈ ॥

कौने उपाइ बिभांडव को सुत; या पुर बीथन मै बहिरैयै ॥

ਦੇਸ ਬਸੈ ਫਿਰਿ ਕਾਲ ਨਸੈ; ਚਿਤ ਭੀਤਰ ਸਾਚ ਇਹੈ ਠਹਿਰੈਯੈ ॥

देस बसै फिरि काल नसै; चित भीतर साच इहै ठहिरैयै ॥

ਜੌ ਨਹਿ ਆਵੈ, ਤੋ ਪੂਤ ਭਿਜਾਇ; ਕਿ ਆਪਨ ਜਾਇ ਉਤਾਇਲ ਲ੍ਯੈਯੈ ॥੫॥

जौ नहि आवै, तो पूत भिजाइ; कि आपन जाइ उताइल ल्यैयै ॥५॥

ਸੋਰਠਾ ॥

सोरठा ॥

ਭ੍ਰਿਤ ਮਿਤ ਪੂਤ ਪਠਾਇ; ਰਾਜਾ ਅਤਿ ਹਾਯਲ ਭਯੋ ॥

भ्रित मित पूत पठाइ; राजा अति हायल भयो ॥

ਆਪਨਹੂੰ ਲਪਟਾਇ; ਚਰਨ ਰਹਿਯੋ ਆਯੋ ਨ ਮੁਨਿ ॥੬॥

आपनहूं लपटाइ; चरन रहियो आयो न मुनि ॥६॥

TOP OF PAGE

Dasam Granth