ਦਸਮ ਗਰੰਥ । दसम ग्रंथ । |
Page 972 ਪਰ ਧਨ ਗਨੌ ਪਖਾਨ ਸੋ; ਪਰ ਪਤਿ ਪਿਤਾ ਸਮਾਨ ॥ पर धन गनौ पखान सो; पर पति पिता समान ॥ ਪਿਯ ਕਾਰਨ ਜਿਯ ਮੈ ਤਜੌ; ਸੁਰਪੁਰ ਕਰੌ ਪਯਾਨ ॥੧੯॥ पिय कारन जिय मै तजौ; सुरपुर करौ पयान ॥१९॥ ਚੌਪਈ ॥ चौपई ॥ ਪੁਨਿ ਰਾਜੈ ਇਹ ਭਾਂਤਿ ਉਚਾਰੀ ॥ पुनि राजै इह भांति उचारी ॥ ਏਤੇ ਹਠਿ ਜਿਨਿ ਕਰੋ ਪਿਯਾਰੀ! ॥ एते हठि जिनि करो पियारी! ॥ ਪ੍ਰਾਨ ਪਤਨ ਆਪਨ ਜਿਨਿ ਕੀਜੈ ॥ प्रान पतन आपन जिनि कीजै ॥ ਆਧੋ ਰਾਜ ਹਮਾਰੋ ਲੀਜੈ ॥੨੦॥ आधो राज हमारो लीजै ॥२०॥ ਕੌਨ ਕਾਜ? ਨ੍ਰਿਪ! ਰਾਜ ਹਮਾਰੈ ॥ कौन काज? न्रिप! राज हमारै ॥ ਸਦਾ ਰਹੋ ਇਹ ਧਾਮ ਤਿਹਾਰੈ ॥ सदा रहो इह धाम तिहारै ॥ ਮੈ ਜੁਗ ਚਾਰਿ ਲਗੈ ਨਹਿ ਥੀਹੌ ॥ मै जुग चारि लगै नहि थीहौ ॥ ਪਿਯ ਕੇ ਮਰੇ ਬਹੁਰਿ ਮੈ ਜੀਹੌ ॥੨੧॥ पिय के मरे बहुरि मै जीहौ ॥२१॥ ਤਬ ਰਾਨੀ ਨ੍ਰਿਪ ਬਹੁਰਿ ਪਠਾਈ ॥ तब रानी न्रिप बहुरि पठाई ॥ ਯਾ ਕੋ ਕਹੋ ਬਹੁਰਿ ਤੁਮ ਜਾਈ ॥ या को कहो बहुरि तुम जाई ॥ ਜ੍ਯੋ ਤ੍ਯੋ ਯਾ ਤੇ ਯਾਹਿ ਨਿਵਰਿਯਹੁ ॥ ज्यो त्यो या ते याहि निवरियहु ॥ ਜੋ ਵਹ ਕਹੈ ਵਹੈ ਤੁਮ ਕਰਿਯਹੁ ॥੨੨॥ जो वह कहै वहै तुम करियहु ॥२२॥ ਤਬ ਰਾਨੀ ਤਾ ਪੈ ਚਲਿ ਗਈ ॥ तब रानी ता पै चलि गई ॥ ਬਾਤ ਕਰਤ ਬਹੁਤੈ ਬਿਧਿ ਭਈ ॥ बात करत बहुतै बिधि भई ॥ ਕਹਿਯੋ ਸਤੀ ਸੋਊ ਬਚ ਮੈ ਕਹੂੰ ॥ कहियो सती सोऊ बच मै कहूं ॥ ਇਨ ਤੇ ਹੋਇ ਨ ਸੋ ਹਠ ਗਹੂੰ ॥੨੩॥ इन ते होइ न सो हठ गहूं ॥२३॥ ਰਨਿਯਹਿ ਕਹਿਯੋ ਸਤੀ ਪਤਿ ਦੈ ਹੌ ॥ रनियहि कहियो सती पति दै हौ ॥ ਮੋਰੇ ਅਗ੍ਰ ਦਾਸਿਨੀ ਹ੍ਵੈ ਹੌ ॥ मोरे अग्र दासिनी ह्वै हौ ॥ ਤਵ ਦੇਖਤ ਤੇਰੋ ਨ੍ਰਿਪ ਰਾਊ ॥ तव देखत तेरो न्रिप राऊ ॥ ਤਵ ਘਟ ਦੈ ਸਿਰ ਨੀਰ ਭਰਾਊ ॥੨੪॥ तव घट दै सिर नीर भराऊ ॥२४॥ ਰਾਨੀ ਕਹਿਯੋ ਪਤਿਹਿ ਤੁਹਿ ਦੈ ਹੌ ॥ रानी कहियो पतिहि तुहि दै हौ ॥ ਤੋਰੇ ਅਗ੍ਰ ਦਾਸਿਨੀ ਹ੍ਵੈ ਹੌ ॥ तोरे अग्र दासिनी ह्वै हौ ॥ ਦ੍ਰਿਗ ਦੇਖਤ ਨਿਰਪ ਤੁਹਿ ਰਮਵਾਊ ॥ द्रिग देखत निरप तुहि रमवाऊ ॥ ਗਗਰੀ ਬਾਰਿ ਸੀਸ ਧਰਿ ਲ੍ਯਾਊ ॥੨੫॥ गगरी बारि सीस धरि ल्याऊ ॥२५॥ ਪਾਵਕ ਬੀਚ ਸਤੀ ਜਿਨਿ ਜਰੋ ॥ पावक बीच सती जिनि जरो ॥ ਕਛੂ ਬਕਤ੍ਰ ਤੇ ਹਮੈ ਉਚਰੋ ॥ कछू बकत्र ते हमै उचरो ॥ ਜੌ ਤੂ ਕਹੈ ਤ ਤੋ ਕੌ ਬਰਿ ਹੌ ॥ जौ तू कहै त तो कौ बरि हौ ॥ ਰਾਂਕਹੁ ਤੇ ਰਾਨੀ ਤੁਹਿ ਕਰਿ ਹੌ ॥੨੬॥ रांकहु ते रानी तुहि करि हौ ॥२६॥ ਯੌ ਕਹਿ ਪਕਰਿ ਬਾਹ ਤੇ ਲਯੋ ॥ यौ कहि पकरि बाह ते लयो ॥ ਡੋਰੀ ਬੀਚ ਡਾਰਿ ਕਰਿ ਦਯੋ ॥ डोरी बीच डारि करि दयो ॥ ਤੁਮ ਤ੍ਰਿਯ ਜਿਨਿ ਪਾਵਕ ਮੋ ਜਰੋ ॥ तुम त्रिय जिनि पावक मो जरो ॥ ਮੋਹੂ ਕੋ ਭਰਤਾ ਲੈ ਕਰੋ ॥੨੭॥ मोहू को भरता लै करो ॥२७॥ ਦੋਹਰਾ ॥ दोहरा ॥ ਸਭਹਿਨ ਕੇ ਦੇਖਤ ਤਿਸੈ; ਲਯੋ ਬਿਵਾਨ ਚੜਾਇ ॥ सभहिन के देखत तिसै; लयो बिवान चड़ाइ ॥ ਇਹ ਚਰਿਤ੍ਰ ਤਾ ਕੋ ਬਰਿਯੋ; ਰਾਨੀ ਕਿਯੋ ਬਨਾਇ ॥੨੮॥ इह चरित्र ता को बरियो; रानी कियो बनाइ ॥२८॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਾਰਹਾ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੨॥੨੧੮੫॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे इक सौ बारहा चरित्र समापतम सतु सुभम सतु ॥११२॥२१८५॥अफजूं॥ ਦੋਹਰਾ ॥ दोहरा ॥ ਬਿਸਨ ਸਿੰਘ ਰਾਜਾ ਬਡੋ; ਬੰਗਸ ਮੈ ਬਡਭਾਗ ॥ बिसन सिंघ राजा बडो; बंगस मै बडभाग ॥ ਊਚ ਨੀਚ ਤਾ ਕੈ ਪ੍ਰਜਾ; ਰਹੀ ਚਰਨ ਸੌ ਲਾਗ ॥੧॥ ऊच नीच ता कै प्रजा; रही चरन सौ लाग ॥१॥ ਚੌਪਈ ॥ चौपई ॥ ਕ੍ਰਿਸਨ ਕੁਅਰਿ ਤਾ ਕੇ ਪਟਰਾਨੀ ॥ क्रिसन कुअरि ता के पटरानी ॥ ਜਾਨੁਕ ਤੀਰ ਸਿੰਧ ਮਥਿਆਨੀ ॥ जानुक तीर सिंध मथिआनी ॥ ਨੈਨ ਦਿਪੈ ਨੀਕੇ ਕਜਰਾਰੇ ॥ नैन दिपै नीके कजरारे ॥ ਲਖੇ ਹੋਤ ਲਲਨਾ ਮਤਵਾਰੇ ॥੨॥ लखे होत ललना मतवारे ॥२॥ ਦੋਹਰਾ ॥ दोहरा ॥ ਰੂਪ ਦਿਪੈ ਤਾ ਕੋ ਅਮਿਤ; ਸੋਭਾ ਮਿਲਤ ਅਪਾਰ ॥ रूप दिपै ता को अमित; सोभा मिलत अपार ॥ ਹੇਰਿ ਰਾਇ ਕੋ ਚਿਤ ਬਧ੍ਯੌ; ਸਕਤ ਨ ਬਹੁਰਿ ਉਬਾਰ ॥੩॥ हेरि राइ को चित बध्यौ; सकत न बहुरि उबार ॥३॥ ਚੌਪਈ ॥ चौपई ॥ ਤਾ ਸੌ ਨੇਹ ਰਾਵ ਕੋ ਭਾਰੀ ॥ ता सौ नेह राव को भारी ॥ ਨ੍ਰਿਪਹੂੰ ਕੋ ਅਤਿ ਚਾਹਤ ਪ੍ਯਾਰੀ ॥ न्रिपहूं को अति चाहत प्यारी ॥ ਦੁਹੂੰਅਨ ਪਰਮ ਪ੍ਰੀਤ ਭੀ ਐਸੀ ॥ दुहूंअन परम प्रीत भी ऐसी ॥ ਸੀਤਾ ਸੋ ਰਘੁਨਾਥਨ ਵੈਸੀ ॥੪॥ सीता सो रघुनाथन वैसी ॥४॥ |
Dasam Granth |