ਦਸਮ ਗਰੰਥ । दसम ग्रंथ ।

Page 963

ਦੋਹਰਾ ॥

दोहरा ॥

ਮਨੁ ਤਰਫਤ ਤਵ ਮਿਲਨ ਕੋ; ਤਨੁ ਭੇਟਤ ਨਹਿ ਜਾਇ ॥

मनु तरफत तव मिलन को; तनु भेटत नहि जाइ ॥

ਜੀਭ ਜਰੋ ਤਿਨ ਨਾਰਿ ਕੀ; ਦੈ ਤੁਹਿ ਬਿਦਾ ਬੁਲਾਇ ॥੪੧॥

जीभ जरो तिन नारि की; दै तुहि बिदा बुलाइ ॥४१॥

ਕਬਿਤੁ ॥

कबितु ॥

ਕੋਊ ਦਿਨ ਰਹੋ, ਹਸਿ ਬੋਲੋ ਆਛੀ ਬਾਤੈ; ਕਹੋ ਕਹਾ ਸਸੁਰਾਰਿ ਕੀ ਅਨੋਖੀ ਪ੍ਰੀਤਿ ਪਾਗੀ ਹੈ? ॥

कोऊ दिन रहो, हसि बोलो आछी बातै; कहो कहा ससुरारि की अनोखी प्रीति पागी है? ॥

ਯਹੈ ਰਾਜ ਲੀਜੈ, ਯਾ ਕੋ ਰਾਜਾ ਹ੍ਵੈ ਕੈ ਰਾਜ ਕੀਜੈ; ਹਾਥੁ ਚਾਇ ਦੀਜੈ, ਮੋਹਿ ਯਹੈ ਜਿਯ ਜਾਗੀ ਹੈ ॥

यहै राज लीजै, या को राजा ह्वै कै राज कीजै; हाथु चाइ दीजै, मोहि यहै जिय जागी है ॥

ਤੁਮ ਕੋ ਨਿਹਾਰਿ ਕਿਯ ਮਾਰ ਨੈ ਸੁ ਮਾਰ ਮੋ ਕੌ; ਤਾ ਤੇ ਬਿਸੰਭਾਰ ਭਈ ਨੀਂਦ ਭੂਖਿ ਭਾਗੀ ਹੈ ॥

तुम को निहारि किय मार नै सु मार मो कौ; ता ते बिस्मभार भई नींद भूखि भागी है ॥

ਤਹਾ ਕੌ ਨ ਜੈਯੇ, ਮੇਰੀ ਸੇਜ ਕੋ ਸੁਹੈਯੈ ਆਨਿ; ਲਗਨ ਨਿਗੌਡੀ ਨਾਥ! ਤੇਰੇ ਸਾਥ ਲਾਗੀ ਹੈ ॥੪੨॥

तहा कौ न जैये, मेरी सेज को सुहैयै आनि; लगन निगौडी नाथ! तेरे साथ लागी है ॥४२॥

ਏਕ ਪਾਇ ਸੇਵਾ ਕਰੌ, ਚੇਰੀ ਹ੍ਵੈ ਕੈ ਨੀਰ ਭਰੌ; ਤੁਹੀ ਕੌ ਬਰੌ ਮੋਰੀ ਇਛਾ ਪੂਰੀ ਕੀਜਿਯੈ ॥

एक पाइ सेवा करौ, चेरी ह्वै कै नीर भरौ; तुही कौ बरौ मोरी इछा पूरी कीजियै ॥

ਯਹੈ ਰਾਜ ਲੇਹੁ, ਹਾਥ ਉਠਾਇ ਮੋ ਕੌ ਟੂਕ ਦੇਹੁ; ਹਮ ਸੌ ਬਢਾਵ ਨੇਹੁ, ਜਾ ਤੇ ਲਾਲ! ਜੀਜਿਯੈ ॥

यहै राज लेहु, हाथ उठाइ मो कौ टूक देहु; हम सौ बढाव नेहु, जा ते लाल! जीजियै ॥

ਜੌ ਕਹੌ ਬਿਕੈਹੌ, ਜਹਾ ਭਾਖੋ ਤਹਾ ਚਲੀ ਜੈਹੌ; ਐਸੋ ਹਾਲ ਹੇਰਿ ਨਾਥ! ਕਬਹੂੰ ਪ੍ਰਸੀਜਿਯੈ ॥

जौ कहौ बिकैहौ, जहा भाखो तहा चली जैहौ; ऐसो हाल हेरि नाथ! कबहूं प्रसीजियै ॥

ਯਾਹੀ ਠੌਰ ਰਹੋ, ਹਸਿ ਬੋਲੋ ਆਛੀ ਬਾਤੈ ਕਹੋ; ਜਾਨ ਸਸੁਰਾਰਿ ਕੋ, ਨ ਨਾਮੁ ਫੇਰ ਲੀਜਿਯੈ ॥੪੩॥

याही ठौर रहो, हसि बोलो आछी बातै कहो; जान ससुरारि को, न नामु फेर लीजियै ॥४३॥

ਸਵੈਯਾ ॥

सवैया ॥

ਕ੍ਯੋ ਨਿਜੁ ਤ੍ਰਿਯ ਤਜਿ ਕੇ ਸੁਨਿ ਸੁੰਦਰਿ! ਤੋਹਿ ਭਜੇ ਧ੍ਰਮ ਜਾਤ ਹਮਾਰੋ ॥

क्यो निजु त्रिय तजि के सुनि सुंदरि! तोहि भजे ध्रम जात हमारो ॥

ਰਾਜ ਕਰੌ ਅਪਨੇ ਤੁਮ ਹੀ; ਸੁਖ ਸੋ ਇਨ ਧਾਮਨ ਬੀਚ ਬਿਹਾਰੋ ॥

राज करौ अपने तुम ही; सुख सो इन धामन बीच बिहारो ॥

ਮੈ ਪ੍ਰਗਟਿਯੋ ਜਬ ਤੇ ਤਬ ਤੇ; ਤਜਿ ਕਾਨਿ ਤ੍ਰਿਯਾ ਨਹਿ ਆਨ ਨਿਹਾਰੋ ॥

मै प्रगटियो जब ते तब ते; तजि कानि त्रिया नहि आन निहारो ॥

ਕ੍ਯਾ ਤੁਮ ਖ੍ਯਾਲ ਪਰੋ ਹਮਰੇ? ਮਨ ਧੀਰ ਧਰੋ, ਰਘੁਨਾਥ ਉਚਾਰੋ ॥੪੪॥

क्या तुम ख्याल परो हमरे? मन धीर धरो, रघुनाथ उचारो ॥४४॥

ਕ੍ਰੋਰਿ ਉਪਾਇ ਕਰੋ ਲਲਨਾ! ਤੁਮ ਕੇਲ ਕਰੇ ਬਿਨੁ, ਮੈ ਨ ਟਰੋਂਗੀ ॥

क्रोरि उपाइ करो ललना! तुम केल करे बिनु, मै न टरोंगी ॥

ਭਾਜਿ ਰਹੋਬ ਕਹਾ ਹਮ ਤੇ ਤੁਮ? ਭਾਂਤਿ ਭਲੀ ਤੁਹਿ ਆਜ ਬਰੋਂਗੀ ॥

भाजि रहोब कहा हम ते तुम? भांति भली तुहि आज बरोंगी ॥

ਜੌ ਨ ਮਿਲੋ ਤੁਮ ਆਜੁ ਹਮੈ; ਅਬ ਹੀ ਤਬ ਮੈ ਬਿਖ ਖਾਇ ਮਰੋਂਗੀ ॥

जौ न मिलो तुम आजु हमै; अब ही तब मै बिख खाइ मरोंगी ॥

ਪ੍ਰੀਤਮ ਕੇ ਦਰਸੇ ਪਰਸੇ ਬਿਨੁ; ਪਾਵਕ ਮੈਨ ਪ੍ਰਵੇਸ ਕਰੋਂਗੀ ॥੪੫॥

प्रीतम के दरसे परसे बिनु; पावक मैन प्रवेस करोंगी ॥४५॥

ਮੋਹਨ ਬਾਚ ॥

मोहन बाच ॥

ਚੌਪਈ ॥

चौपई ॥

ਰੀਤਿ ਯਹੈ ਕੁਲ ਪਰੀ ਹਮਾਰੇ ॥

रीति यहै कुल परी हमारे ॥

ਸੁ ਮੈ ਕਹਤ ਹੋ ਤੀਰ ਤਿਹਾਰੇ ॥

सु मै कहत हो तीर तिहारे ॥

ਚਲ ਕਿਸਹੂੰ ਕੇ ਧਾਮ ਨ ਜਾਹੀ ॥

चल किसहूं के धाम न जाही ॥

ਚਲਿ ਆਵੈ, ਛੋਰੈ ਤਿਹ ਨਾਹੀ ॥੪੬॥

चलि आवै, छोरै तिह नाही ॥४६॥

ਜਬ ਯਹ ਬਾਤ ਤ੍ਰਿਯਹਿ ਸੁਨਿ ਪਾਈ ॥

जब यह बात त्रियहि सुनि पाई ॥

ਨਿਜੁ ਮਤਿ ਬੀਚ ਯਹੈ ਠਹਰਾਈ ॥

निजु मति बीच यहै ठहराई ॥

ਹੌਂ ਚਲਿ ਧਾਮ ਮੀਤ ਕੇ ਜੈਹੌ ॥

हौं चलि धाम मीत के जैहौ ॥

ਮਨ ਭਾਵਤ ਕੇ ਭੋਗ ਕਮੈਹੌ ॥੪੭॥

मन भावत के भोग कमैहौ ॥४७॥

ਸਵੈਯਾ ॥

सवैया ॥

ਆਜੁ ਪਯਾਨ ਕਰੋਗੀ ਤਹਾ ਸਖੀ! ਭੂਖਨ ਬਸਤ੍ਰ ਅਨੂਪ ਬਨਾਊ ॥

आजु पयान करोगी तहा सखी! भूखन बसत्र अनूप बनाऊ ॥

ਮੀਤ ਕੇ ਧਾਮ ਬਦ੍ਯੋ ਮਿਲਿਬੋ; ਨਿਸ ਹੋਤ ਨਹੀ, ਅਬ ਹੀ ਮਿਲ ਆਊ ॥

मीत के धाम बद्यो मिलिबो; निस होत नही, अब ही मिल आऊ ॥

ਸਾਵਨ ਮੋ ਮਨ ਭਾਵਨ ਕੇ ਲੀਏ; ਸਾਤ ਸਮੁੰਦ੍ਰਨ ਕੇ ਤਰਿ ਜਾਊ ॥

सावन मो मन भावन के लीए; सात समुंद्रन के तरि जाऊ ॥

ਕ੍ਰੋਰਿ ਉਪਾਉ ਕਰੌ ਸਜਨੀ! ਪਿਯ ਕੋ ਤਨ ਕੈ ਤਨ ਭੇਟਨ ਪਾਊ ॥੪੮॥

क्रोरि उपाउ करौ सजनी! पिय को तन कै तन भेटन पाऊ ॥४८॥

TOP OF PAGE

Dasam Granth