ਦਸਮ ਗਰੰਥ । दसम ग्रंथ ।

Page 935

ਚੌਪਈ ॥

चौपई ॥

ਪਰੀ ਬਾਢਵਾਰੀਨ ਕੀ ਮਾਰਿ ਭਾਰੀ ॥

परी बाढवारीन की मारि भारी ॥

ਗਏ ਜੂਝਿ ਜੋਧਾ ਬਡੇਈ ਹੰਕਾਰੀ ॥

गए जूझि जोधा बडेई हंकारी ॥

ਮਹਾ ਮਾਰਿ ਬਾਨਨ ਕੀ ਗਾੜ ਐਸੀ ॥

महा मारि बानन की गाड़ ऐसी ॥

ਮਨੌ ਕੁਆਰ ਕੇ ਮੇਘ ਕੀ ਬ੍ਰਿਸਟਿ ਜੈਸੀ ॥੧੬॥

मनौ कुआर के मेघ की ब्रिसटि जैसी ॥१६॥

ਪਰੇ ਆਨਿ ਜੋਧਾ ਚਹੂੰ ਓਰ ਭਾਰੇ ॥

परे आनि जोधा चहूं ओर भारे ॥

ਮਹਾ ਮਾਰ ਹੀ ਮਾਰਿ ਐਸੇ ਪੁਕਾਰੇ ॥

महा मार ही मारि ऐसे पुकारे ॥

ਹਟੇ ਨਾਹਿ ਛਤ੍ਰੀ ਛਕੇ ਛੋਭ ਐਸੇ ॥

हटे नाहि छत्री छके छोभ ऐसे ॥

ਮਨੋ ਸਾਚ ਸ੍ਰੀ ਕਾਲ ਕੀ ਜ੍ਵਾਲ ਜੈਸੇ ॥੧੭॥

मनो साच स्री काल की ज्वाल जैसे ॥१७॥

ਧਏ ਅਰਬ ਆਛੇ ਮਹਾ ਸੂਰ ਭਾਰੀ ॥

धए अरब आछे महा सूर भारी ॥

ਕਰੈ ਤੀਨਹੂੰ ਲੋਕ ਜਿਨ ਕੌ ਜੁਹਾਰੀ ॥

करै तीनहूं लोक जिन कौ जुहारी ॥

ਲਏ ਹਾਥ ਤਿਰਸੂਲ ਐਸੋ ਭ੍ਰਮਾਵੈ ॥

लए हाथ तिरसूल ऐसो भ्रमावै ॥

ਮਨੋ ਮੇਘ ਮੈ ਦਾਮਨੀ ਦਮਕਿ ਜਾਵੈ ॥੧੮॥

मनो मेघ मै दामनी दमकि जावै ॥१८॥

ਚੌਪਈ ॥

चौपई ॥

ਧਾਏ ਬੀਰ ਜੋਰਿ ਦਲ ਭਾਰੀ ॥

धाए बीर जोरि दल भारी ॥

ਬਾਨਾ ਬਧੇ ਬਡੇ ਹੰਕਾਰੀ ॥

बाना बधे बडे हंकारी ॥

ਤਾਨ ਧਨੁਹਿਯਨ ਬਾਨ ਚਲਾਵੈ ॥

तान धनुहियन बान चलावै ॥

ਬਾਂਧੇ ਗੋਲ ਸਾਮੁਹੇ ਆਵੈ ॥੧੯॥

बांधे गोल सामुहे आवै ॥१९॥

ਜਬ ਅਬਲਾ ਵਹ ਨੈਨ ਨਿਹਾਰੇ ॥

जब अबला वह नैन निहारे ॥

ਭਾਂਤਿ ਭਾਂਤਿ ਕੇ ਸਸਤ੍ਰ ਪ੍ਰਹਾਰੇ ॥

भांति भांति के ससत्र प्रहारे ॥

ਮੂੰਡ ਜੰਘ ਬਾਹਨ ਬਿਨੁ ਕੀਨੇ ॥

मूंड जंघ बाहन बिनु कीने ॥

ਪਠੈ ਧਾਮ ਜਮ ਕੇ ਸੋ ਦੀਨੇ ॥੨੦॥

पठै धाम जम के सो दीने ॥२०॥

ਜੂਝਿ ਅਨੇਕ ਸੁਭਟ ਰਨ ਗਏ ॥

जूझि अनेक सुभट रन गए ॥

ਹੈ ਗੈ ਰਥੀ ਬਿਨਾ ਅਸਿ ਭਏ ॥

है गै रथी बिना असि भए ॥

ਜੂਝੈ ਬੀਰ ਖੇਤ ਭਟ ਭਾਰੀ ॥

जूझै बीर खेत भट भारी ॥

ਨਾਚੇ ਸੂਰ ਬੀਰ ਹੰਕਾਰੀ ॥੨੧॥

नाचे सूर बीर हंकारी ॥२१॥

ਦੋਹਰਾ ॥

दोहरा ॥

ਲਗੇ ਬ੍ਰਿਣਨ ਕੇ ਸੂਰਮਾ; ਪਰੇ ਧਰਨਿ ਪੈ ਆਇ ॥

लगे ब्रिणन के सूरमा; परे धरनि पै आइ ॥

ਗਿਰ ਪਰੇ ਉਠਿ ਪੁਨਿ ਲਰੇ; ਅਧਿਕ ਹ੍ਰਿਦੈ ਕਰਿ ਚਾਇ ॥੨੨॥

गिर परे उठि पुनि लरे; अधिक ह्रिदै करि चाइ ॥२२॥

ਭੁਜੰਗ ਛੰਦ ॥

भुजंग छंद ॥

ਕਿਤੇ ਗੋਫਨੈ ਗੁਰਜ ਗੋਲੇ ਉਭਾਰੈ ॥

किते गोफनै गुरज गोले उभारै ॥

ਕਿਤੇ ਚੰਦ੍ਰ ਤ੍ਰਿਸੂਲ ਸੈਥੀ ਸੰਭਾਰੈ ॥

किते चंद्र त्रिसूल सैथी स्मभारै ॥

ਕਿਤੇ ਪਰਘ ਫਾਸੀ ਲਏ ਹਾਥ ਡੋਲੈ ॥

किते परघ फासी लए हाथ डोलै ॥

ਕਿਤੇ ਮਾਰ ਹੀ ਮਾਰਿ ਕੈ ਬੀਰ ਬੋਲੈ ॥੨੩॥

किते मार ही मारि कै बीर बोलै ॥२३॥

ਦੋਹਰਾ ॥

दोहरा ॥

ਅਤਿ ਚਿਤ ਕੋਪ ਬਢਾਇ ਕੈ; ਸੂਰਨ ਸਕਲਨ ਘਾਇ ॥

अति चित कोप बढाइ कै; सूरन सकलन घाइ ॥

ਜਹਾ ਬਾਲਿ ਠਾਢੀ ਹੁਤੀ; ਤਹਾ ਪਰਤ ਭੇ ਆਇ ॥੨੪॥

जहा बालि ठाढी हुती; तहा परत भे आइ ॥२४॥

ਚੌਪਈ ॥

चौपई ॥

ਕਿਚਪਚਾਇ ਜੋਧਾ ਸਮੁਹਾਵੈ ॥

किचपचाइ जोधा समुहावै ॥

ਚਟਪਟ ਸੁਭਟ ਬਿਕਟ ਕਟਿ ਜਾਵੈ ॥

चटपट सुभट बिकट कटि जावै ॥

ਜੂਝਿ ਪ੍ਰਾਨ ਸਨਮੁਖ ਜੇ ਦੇਹੀ ॥

जूझि प्रान सनमुख जे देही ॥

ਡਾਰਿ ਬਿਵਾਨ ਬਰੰਗਨਿ ਲੇਹੀ ॥੨੫॥

डारि बिवान बरंगनि लेही ॥२५॥

ਦੋਹਰਾ ॥

दोहरा ॥

ਜੇ ਭਟ ਆਨਿ ਅਪਛਰਨਿ; ਲਏ ਬਿਵਾਨ ਚੜਾਇ ॥

जे भट आनि अपछरनि; लए बिवान चड़ाइ ॥

ਤਿਨਿ ਪ੍ਰਤਿ ਔਰ ਨਿਹਾਰਿ ਕੈ; ਲਰਤੁ ਸੂਰ ਸਮੁਹਾਇ ॥੨੬॥

तिनि प्रति और निहारि कै; लरतु सूर समुहाइ ॥२६॥

ਭੁਜੰਗ ਛੰਦ ॥

भुजंग छंद ॥

ਚਹੂੰ ਓਰ ਤੇ ਚਾਵਡੈ ਚੀਤਕਾਰੀ ॥

चहूं ओर ते चावडै चीतकारी ॥

ਰਹੇ ਗਿਧ ਆਕਾਸ ਮੰਡਰਾਇ ਭਾਰੀ ॥

रहे गिध आकास मंडराइ भारी ॥

ਲਗੇ ਘਾਇ ਜੋਧਾ ਗਿਰੇ ਭੂਮਿ ਭਾਰੇ ॥

लगे घाइ जोधा गिरे भूमि भारे ॥

ਐਸੀ ਭਾਂਤਿ ਝੂਮੇ ਮਨੌ ਮਤਵਾਰੇ ॥੨੭॥

ऐसी भांति झूमे मनौ मतवारे ॥२७॥

ਪਰੀ ਬਾਨ ਗੋਲਾਨ ਕੀ ਭੀਰ ਭਾਰੀ ॥

परी बान गोलान की भीर भारी ॥

ਬਹੈ ਤੀਰ ਤਰਵਾਰਿ ਕਾਤੀ ਕਟਾਰੀ ॥

बहै तीर तरवारि काती कटारी ॥

ਹਠੈ ਐਠਿਯਾਰੇ ਮਹਾਬੀਰ ਧਾਏ ॥

हठै ऐठियारे महाबीर धाए ॥

ਬਧੇ ਗੋਲ ਗਾੜੇ ਚਲੇ ਖੇਤ ਆਏ ॥੨੮॥

बधे गोल गाड़े चले खेत आए ॥२८॥

ਗੁਰਿਯਾ ਖੇਲ ਮਹਮੰਦਿ ਲੇਜਾਕ ਮਾਰੇ ॥

गुरिया खेल महमंदि लेजाक मारे ॥

ਦਓਜਈ ਅਫਰੀਤਿ ਲੋਦੀ ਸੰਘਾਰੇ ॥

दओजई अफरीति लोदी संघारे ॥

ਬਲੀ ਸੂਰ ਨ੍ਯਾਜੀ ਐਸੀ ਭਾਂਤਿ ਕੂਟੇ ॥

बली सूर न्याजी ऐसी भांति कूटे ॥

ਚਲੇ ਭਾਜ ਜੋਧਾ ਸਭੈ ਸੀਸ ਫੂਟੇ ॥੨੯॥

चले भाज जोधा सभै सीस फूटे ॥२९॥

TOP OF PAGE

Dasam Granth