ਦਸਮ ਗਰੰਥ । दसम ग्रंथ ।

Page 934

ਦੋਹਰਾ ॥

दोहरा ॥

ਮਰਗ ਜੌਹਡੇ ਕੇ ਬਿਖੈ; ਏਕ ਪਠਾਨੀ ਨਾਰ ॥

मरग जौहडे के बिखै; एक पठानी नार ॥

ਬੈਰਮ ਖਾਂ ਤਾ ਕੋ ਰਹੈ; ਭਰਤਾ ਅਤਿ ਸੁਭ ਕਾਰ ॥੧॥

बैरम खां ता को रहै; भरता अति सुभ कार ॥१॥

ਤਵਨ ਪਠਾਨੀ ਕੋ ਹੁਤੋ; ਨਾਮ ਗੌਹਰਾ ਰਾਇ ॥

तवन पठानी को हुतो; नाम गौहरा राइ ॥

ਜਾਨੁ ਕਨਕ ਕੀ ਪੁਤ੍ਰਿਕਾ; ਬਿਧਨਾ ਰਚੀ ਬਨਾਇ ॥੨॥

जानु कनक की पुत्रिका; बिधना रची बनाइ ॥२॥

ਅਰਿ ਬਲੁ ਕੈ ਆਵਤ ਭਏ; ਤਾ ਪੈ ਅਤਿ ਦਲ ਜੋਰਿ ॥

अरि बलु कै आवत भए; ता पै अति दल जोरि ॥

ਦੈ ਹੈ ਯਾਹਿ ਨਿਕਾਰਿ ਕੈ; ਲੈ ਹੈ ਦੇਸ ਮਰੋਰਿ ॥੩॥

दै है याहि निकारि कै; लै है देस मरोरि ॥३॥

ਚੌਪਈ ॥

चौपई ॥

ਦੂਤ ਤਬੈ ਬੈਰਮ ਪਹਿ ਆਯੋ ॥

दूत तबै बैरम पहि आयो ॥

ਤਾ ਕੋ ਅਧਿਕ ਰੋਸ ਉਪਜਾਯੋ ॥

ता को अधिक रोस उपजायो ॥

ਬੈਠਿਯੋ ਕਹਾ? ਦੈਵ ਕੇ ਖੋਏ! ॥

बैठियो कहा? दैव के खोए! ॥

ਤੋ ਪੈ ਕਰੇ ਆਰਬਿਨ ਢੋਏ ॥੪॥

तो पै करे आरबिन ढोए ॥४॥

ਬੈਰਮ ਅਧਿਕ ਬਚਨ ਸੁਨਿ ਡਰਿਯੋ ॥

बैरम अधिक बचन सुनि डरियो ॥

ਆਪੁ ਭਜਨ ਕੋ ਸਾਮੋ ਕਰਿਯੋ ॥

आपु भजन को सामो करियो ॥

ਤਦ ਚਲਿ ਤੀਰ ਪਠਾਨੀ ਆਈ ॥

तद चलि तीर पठानी आई ॥

ਤਾ ਸੋ ਕਹਿਯੋ ਸੁ ਚਹੌ ਸੁਨਾਈ ॥੫॥

ता सो कहियो सु चहौ सुनाई ॥५॥

ਦੋਹਰਾ ॥

दोहरा ॥

ਤੋਰ ਪਿਤਾ ਐਸੋ ਹੁਤੋ; ਜਾ ਕੋ ਜਗ ਮੈ ਨਾਮ ॥

तोर पिता ऐसो हुतो; जा को जग मै नाम ॥

ਤੂ ਕਾਤਰ ਐਸੋ ਭਯੋ; ਛਾਡਿ ਚਲਿਯੋ ਸੰਗ੍ਰਾਮ ॥੬॥

तू कातर ऐसो भयो; छाडि चलियो संग्राम ॥६॥

ਚੌਪਈ ॥

चौपई ॥

ਅਪਨੀ ਪਗਿਯਾ ਮੋ ਕਹ ਦੀਜੈ ॥

अपनी पगिया मो कह दीजै ॥

ਮੇਰੀ ਪਹਿਰ ਇਜਾਰਹਿ ਲੀਜੈ ॥

मेरी पहिर इजारहि लीजै ॥

ਜਬ ਮੈ ਸਸਤ੍ਰ ਤਿਹਾਰੋ ਧਰਿਹੌ ॥

जब मै ससत्र तिहारो धरिहौ ॥

ਟੂਕ ਟੂਕ ਬੈਰਿਨ ਕੇ ਕਰਿਹੌ ॥੭॥

टूक टूक बैरिन के करिहौ ॥७॥

ਯੌ ਕਹਿ ਪਤਿਹਿ ਭੋਹਰੇ ਦੀਨੋ ॥

यौ कहि पतिहि भोहरे दीनो ॥

ਤਾ ਕੈ ਛੀਨਿ ਆਯੁਧਨ ਲੀਨੋ ॥

ता कै छीनि आयुधन लीनो ॥

ਸਸਤ੍ਰ ਬਾਧਿ ਨਰ ਭੇਖ ਬਨਾਯੋ ॥

ससत्र बाधि नर भेख बनायो ॥

ਪਹਿਰਿ ਕਵਚ ਦੁੰਦਭੀ ਬਜਾਯੋ ॥੮॥

पहिरि कवच दुंदभी बजायो ॥८॥

ਦੋਹਰਾ ॥

दोहरा ॥

ਸੈਨ ਸਕਲ ਲੈ ਕੈ ਚੜੀ; ਸੂਰਨ ਸਕਲ ਜਤਾਇ ॥

सैन सकल लै कै चड़ी; सूरन सकल जताइ ॥

ਬੈਰਮ ਖਾਂ ਮੁਹਿ ਭ੍ਰਿਤ ਕੌ; ਬੀਰਾ ਦਯੋ ਬੁਲਾਇ ॥੯॥

बैरम खां मुहि भ्रित कौ; बीरा दयो बुलाइ ॥९॥

ਚੌਪਈ ॥

चौपई ॥

ਸੈਨਾ ਸਕਲ ਸੰਗ ਲੈ ਧਾਈ ॥

सैना सकल संग लै धाई ॥

ਬਾਂਧੇ ਗੋਲ ਸਾਮੁਹੇ ਆਈ ॥

बांधे गोल सामुहे आई ॥

ਬੈਰਮ ਖਾਂ ਇਕ ਭ੍ਰਿਤ ਪਠਾਯੋ ॥

बैरम खां इक भ्रित पठायो ॥

ਮੋ ਕਹ ਜੀਤਿ ਤਬ ਆਗੇ ਜਾਯੋ ॥੧੦॥

मो कह जीति तब आगे जायो ॥१०॥

ਯੌ ਸੁਨਿ ਸੂਰ ਸਕਲ ਰਿਸ ਭਰੇ ॥

यौ सुनि सूर सकल रिस भरे ॥

ਭਾਂਤਿ ਭਾਂਤਿ ਕੈ ਆਯੁਧੁ ਧਰੇ ॥

भांति भांति कै आयुधु धरे ॥

ਤਾ ਕੋ ਘੇਰਿ ਦਸੌ ਦਿਸਿ ਆਏ ॥

ता को घेरि दसौ दिसि आए ॥

ਤਾਨਿ ਕਮਾਨਨ ਬਾਨ ਚਲਾਏ ॥੧੧॥

तानि कमानन बान चलाए ॥११॥

ਦੋਹਰਾ ॥

दोहरा ॥

ਅਸਿ ਫਾਸੀ ਧਰਿ ਸਿਪਰ ਲੈ; ਗੁਰਜ ਗੁਫਨ ਲੈ ਹਾਥ ॥

असि फासी धरि सिपर लै; गुरज गुफन लै हाथ ॥

ਗਿਰਿ ਗਿਰਿ ਗੇ ਜੋਧਾ ਧਰਨਿ; ਬਿਧੈ ਬਰਛਿਯਨ ਸਾਥ ॥੧੨॥

गिरि गिरि गे जोधा धरनि; बिधै बरछियन साथ ॥१२॥

ਭੁਜੰਗ ਛੰਦ ॥

भुजंग छंद ॥

ਲਏ ਹਾਥ ਸੈਥੀ ਅਰਬ ਖਰਬ ਧਾਏ ॥

लए हाथ सैथी अरब खरब धाए ॥

ਬੰਧੇ ਗੋਲ ਹਾਠੇ ਹਠੀ ਖੇਤ ਆਏ ॥

बंधे गोल हाठे हठी खेत आए ॥

ਮਹਾ ਕੋਪ ਕੈ ਬਾਲ ਕੇ ਤੀਰ ਢੂਕੇ ॥

महा कोप कै बाल के तीर ढूके ॥

ਦੁਹੂੰ ਓਰ ਤੇ ਮਾਰ ਹੀ ਮਾਰਿ ਕੂਕੇ ॥੧੩॥

दुहूं ओर ते मार ही मारि कूके ॥१३॥

ਸਵੈਯਾ ॥

सवैया ॥

ਛੋਰਿ ਨਿਸਾਸਨ ਕੇ ਫਰਰੇ ਭਟ; ਢੋਲ ਢਮਾਕਨ ਦੈ ਕਰਿ ਢੂਕੇ ॥

छोरि निसासन के फररे भट; ढोल ढमाकन दै करि ढूके ॥

ਢਾਲਨ ਕੌ ਗਹਿ ਕੈ ਕਰ ਭੀਤਰ; ਮਾਰ ਹੀ ਮਾਰਿ ਦਸੌ ਦਿਸਿ ਕੂਕੇ ॥

ढालन कौ गहि कै कर भीतर; मार ही मारि दसौ दिसि कूके ॥

ਵਾਰ ਅਪਾਰ ਬਹੇ ਕਈ ਬਾਰ; ਗਏ ਛੁਟਿ ਕੰਚਨ ਕੋਟਿ ਕਨੂਕੇ ॥

वार अपार बहे कई बार; गए छुटि कंचन कोटि कनूके ॥

ਲੋਹ ਲੁਹਾਰ ਗੜੈ ਜਨੁ ਜਾਰਿ; ਉਠੈ ਇਕ ਬਾਰਿ ਤ੍ਰਿਨਾਰਿ ਭਭੂਕੇ ॥੧੪॥

लोह लुहार गड़ै जनु जारि; उठै इक बारि त्रिनारि भभूके ॥१४॥

ਭੁਜੰਗ ਛੰਦ ॥

भुजंग छंद ॥

ਗੁਰਿਏ ਖੇਲ ਮਹਮੰਦਿਲੇ ਜਾਕ ਧਾਏ ॥

गुरिए खेल महमंदिले जाक धाए ॥

ਦਓਜਈ ਅਫਰੀਦੀਏ ਕੋਪਿ ਆਏ ॥

दओजई अफरीदीए कोपि आए ॥

ਹਠੇ ਸੂਰ ਲੋਦੀ ਮਹਾ ਕੋਪ ਕੈ ਕੈ ॥

हठे सूर लोदी महा कोप कै कै ॥

ਪਰੇ ਆਨਿ ਕੈ ਬਾਢਵਾਰੀਨ ਲੈ ਕੈ ॥੧੫॥

परे आनि कै बाढवारीन लै कै ॥१५॥

TOP OF PAGE

Dasam Granth