ਦਸਮ ਗਰੰਥ । दसम ग्रंथ । |
Page 930 ਦੋਹਰਾ ॥ दोहरा ॥ ਸਹਿ ਸੈਥੀ ਪਾਵਕ ਬਰਿਯੋ; ਦੁਹੂੰਅਨ ਲਯੋ ਬਚਾਇ ॥ सहि सैथी पावक बरियो; दुहूंअन लयो बचाइ ॥ ਕਾਮਾ ਦਈ ਦਿਜੋਤ ਮਹਿ; ਧੰਨ੍ਯ ਬਿਕ੍ਰਮਾਰਾਇ ॥੬੫॥ कामा दई दिजोत महि; धंन्य बिक्रमाराइ ॥६५॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੧॥੧੬੩੪॥ਅਫਜੂੰ॥ इति स्री चरित्र पख्याने पुरख चरित्रे मंत्री भूप स्मबादे इकानवो चरित्र समापतम सतु सुभम सतु ॥९१॥१६३४॥अफजूं॥ ਚੌਪਈ ॥ चौपई ॥ ਦਛਿਨ ਦੇਸ ਬਿਚਛਨ ਨਾਰੀ ॥ दछिन देस बिचछन नारी ॥ ਜੋਗੀ ਗਏ ਭਏ ਘਰ ਬਾਰੀ ॥ जोगी गए भए घर बारी ॥ ਮੰਗਲ ਸੈਨ ਰਾਵ ਜਗੁ ਕਹਈ ॥ मंगल सैन राव जगु कहई ॥ ਸਭ ਅਰਿ ਕੁਲ ਜਾ ਤੇ ਤ੍ਰਿਣ ਗਹਈ ॥੧॥ सभ अरि कुल जा ते त्रिण गहई ॥१॥ ਸਰੂਪ ਕਲਾ ਤਾ ਕੀ ਬਰ ਨਾਰੀ ॥ सरूप कला ता की बर नारी ॥ ਮਾਨਹੁ ਮਹਾ ਰੁਦ੍ਰ ਕੀ ਪ੍ਯਾਰੀ ॥ मानहु महा रुद्र की प्यारी ॥ ਤਾ ਸੋ ਨੇਹ ਨ੍ਰਿਪਤਿ ਕੋ ਰਹੈ ॥ ता सो नेह न्रिपति को रहै ॥ ਕਰੈ ਸੋਈ ਜੋਈ ਵਹ ਕਹੈ ॥੨॥ करै सोई जोई वह कहै ॥२॥ ਰੁਆਮਲ ਛੰਦ ॥ रुआमल छंद ॥ ਰੰਗ ਮਹਲ ਬਿਖੈ ਹੁਤੇ; ਨਰ ਰਾਇ ਤਵਨੈ ਕਾਲ ॥ रंग महल बिखै हुते; नर राइ तवनै काल ॥ ਰੂਪ ਪ੍ਰਭਾ ਬਿਰਾਜਤੀ; ਤਹ ਸੁੰਦਰੀ ਲੈ ਬਾਲ ॥ रूप प्रभा बिराजती; तह सुंदरी लै बाल ॥ ਕਾਨ੍ਹਰੇ ਨਾਦ ਔ ਨਫੀਰੀ; ਬੇਨੁ ਬੀਨ ਮ੍ਰਿਦੰਗ ॥ कान्हरे नाद औ नफीरी; बेनु बीन म्रिदंग ॥ ਭਾਂਤਿ ਭਾਂਤਿਨ ਕੇ ਕੁਲਾਹਲ; ਹੋਤ ਨਾਨਾ ਰੰਗ ॥੩॥ भांति भांतिन के कुलाहल; होत नाना रंग ॥३॥ ਏਕ ਨਟੂਆ ਤਹ ਰਹੈ; ਤਿਹ ਬਿਸੁਨ ਦਤ੍ਵਾ ਨਾਮ ॥ एक नटूआ तह रहै; तिह बिसुन दत्वा नाम ॥ ਰਾਵ ਜੂ ਤਾ ਕੌ ਨਚਾਵਤ; ਰਹੈ ਆਠੌ ਜਾਮ ॥ राव जू ता कौ नचावत; रहै आठौ जाम ॥ ਅਮਿਤ ਰੂਪ ਬਿਲੋਕਿ ਤਾ ਕੌ; ਰਾਨਿਯਹਿ ਨਿਜੁ ਨੈਨ ॥ अमित रूप बिलोकि ता कौ; रानियहि निजु नैन ॥ ਹ੍ਵੈ ਗਿਰੀ ਬਿਸੰਭਾਰ ਭੂ ਪੈ; ਬਧੀ ਸਾਯਕ ਮੈਨ ॥੪॥ ह्वै गिरी बिस्मभार भू पै; बधी सायक मैन ॥४॥ ਤੋਮਰ ਛੰਦ ॥ तोमर छंद ॥ ਰਾਨਿਯਿਹ ਸਖੀ ਪਠਾਇ ॥ रानियिह सखी पठाइ ॥ ਸੋ ਲਯੋ ਧਾਮ ਬੁਲਾਇ ॥ सो लयो धाम बुलाइ ॥ ਤਜਿ ਕੈ ਨ੍ਰਿਪਤਿ ਕੀ ਕਾਨਿ ॥ तजि कै न्रिपति की कानि ॥ ਤਾ ਸੌ ਰਮੀ ਰੁਚਿ ਮਾਨਿ ॥੫॥ ता सौ रमी रुचि मानि ॥५॥ ਤਿਹ ਅਮਿਤ ਰੂਪ ਨਿਹਾਰਿ ॥ तिह अमित रूप निहारि ॥ ਸਿਵ ਸਤ੍ਰੁ ਗਯੋ ਸਰ ਮਾਰਿ ॥ सिव सत्रु गयो सर मारि ॥ ਤਬ ਲੌ ਨ੍ਰਿਪਤਿ ਗਯੋ ਆਇ ॥ तब लौ न्रिपति गयो आइ ॥ ਅਬਲਾ ਅਧਿਕ ਦੁਖ ਪਾਇ ॥੬॥ अबला अधिक दुख पाइ ॥६॥ ਤਬ ਕਿਯੋ ਇਹੈ ਉਪਾਇ ॥ तब कियो इहै उपाइ ॥ ਇਕ ਦੇਗ ਲਈ ਮੰਗਾਇ ॥ इक देग लई मंगाइ ॥ ਤਾ ਪੈ ਤਵਾ ਕੌ ਦੀਨ ॥ ता पै तवा कौ दीन ॥ ਕੋਊ ਸਕੈ ਤਾਹਿ ਨ ਚੀਨ ॥੭॥ कोऊ सकै ताहि न चीन ॥७॥ ਜਾ ਮੈ ਘਨੌ ਜਲ ਪਰੈ ॥ जा मै घनौ जल परै ॥ ਤਰ ਕੌ ਨ ਬੂੰਦਿਕ ਢਰੈ ॥ तर कौ न बूंदिक ढरै ॥ ਤਾ ਮੈ ਗੁਲਾਬਹਿ ਪਾਇ ॥ ता मै गुलाबहि पाइ ॥ ਕਾਢਿਯੌ ਪਤਿਹਿ ਦਿਖਰਾਇ ॥੮॥ काढियौ पतिहि दिखराइ ॥८॥ ਦੋਹਰਾ ॥ दोहरा ॥ ਸੀਂਚ੍ਯੋ ਵਹੈ ਗੁਲਾਬ ਲੈ; ਪਤਿ ਕੀ ਪਗਿਯਾ ਮਾਹਿ ॥ सींच्यो वहै गुलाब लै; पति की पगिया माहि ॥ ਛਿਰਕਿ ਸਭਨ ਪਹਿ ਕਾਢਿਯੌ; ਭੇਦ ਲਹਿਯੋ ਜੜ ਨਾਹਿ ॥੯॥ छिरकि सभन पहि काढियौ; भेद लहियो जड़ नाहि ॥९॥ ਚੌਪਈ ॥ चौपई ॥ ਨਾਥ! ਬਾਗ ਜੋ ਮੈ ਲਗਵਾਯੋ ॥ नाथ! बाग जो मै लगवायो ॥ ਯਹ ਗੁਲਾਬ ਤਿਹ ਠਾਂ ਤੇ ਆਯੋ ॥ यह गुलाब तिह ठां ते आयो ॥ ਸਕਲ ਸਖਿਨ ਜੁਤ ਤੁਮ ਪੈ ਡਾਰਿਯੋ ॥ सकल सखिन जुत तुम पै डारियो ॥ ਪ੍ਰਫੁਲਤ ਭਯੋ ਜੜ, ਕਛੁ ਨ ਬਿਚਾਰਿਯੋ ॥੧੦॥ प्रफुलत भयो जड़, कछु न बिचारियो ॥१०॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੨॥੧੬੪੪॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे बानवो चरित्र समापतम सतु सुभम सतु ॥९२॥१६४४॥अफजूं॥ ਦੋਹਰਾ ॥ दोहरा ॥ ਚਲਿਯੋ ਜੁਲਾਹੋ ਸਾਹੁਰੇ; ਉਡਿ ਜਾ, ਕਹਤਾ ਜਾਇ ॥ चलियो जुलाहो साहुरे; उडि जा, कहता जाइ ॥ ਬਧਿਕਨ ਕੁਸਗੁਨ ਜਾਨਿ ਕੈ; ਮਾਰਿਯੋ ਤਾਹਿ ਬਨਾਇ ॥੧॥ बधिकन कुसगुन जानि कै; मारियो ताहि बनाइ ॥१॥ |
Dasam Granth |