ਦਸਮ ਗਰੰਥ । दसम ग्रंथ । |
Page 928 ਚੌਪਈ ॥ चौपई ॥ ਬਿਕ੍ਰਮ ਸੈਨਿ ਤਹਾ ਚਲਿ ਆਯੋ ॥ बिक्रम सैनि तहा चलि आयो ॥ ਆਨ ਗੌਰਜਾ ਕੌ ਸਿਰ ਨ੍ਯਾਯੋ ॥ आन गौरजा कौ सिर न्यायो ॥ ਬਾਚਿ ਦੋਹਰਾ ਕੋ ਚਕਿ ਰਹਿਯੋ ॥ बाचि दोहरा को चकि रहियो ॥ ਕੋ ਬਿਰਹੀ ਆਯੋ ਹ੍ਯਾ, ਕਹਿਯੋ ॥੩੭॥ को बिरही आयो ह्या, कहियो ॥३७॥ ਦੋਹਰਾ ॥ दोहरा ॥ ਕੋ ਬਿਰਹੀ ਆਯੋ ਹ੍ਯਾ; ਤਾ ਕੌ ਲੇਹੁ ਬੁਲਾਇ ॥ को बिरही आयो ह्या; ता कौ लेहु बुलाइ ॥ ਜੋ ਵਹੁ ਕਹੈ, ਸੋ ਹੌ ਕਰੌ; ਤਾ ਕੌ ਜਿਯਨ ਉਪਾਇ ॥੩੮॥ जो वहु कहै, सो हौ करौ; ता कौ जियन उपाइ ॥३८॥ ਚੌਪਈ ॥ चौपई ॥ ਬਿਕ੍ਰਮ ਮਾਧਵ ਬੋਲਿ ਪਠਾਯੋ ॥ बिक्रम माधव बोलि पठायो ॥ ਆਦਰੁ ਦੈ ਆਸਨੁ ਬੈਠਾਯੋ ॥ आदरु दै आसनु बैठायो ॥ ਕਹਸਿ ਦਿਜਾਗ੍ਯਾ ਦੇਹੁ ਸੁ ਕਰਿਹੌ ॥ कहसि दिजाग्या देहु सु करिहौ ॥ ਪ੍ਰਾਨਨ ਲਗੇ ਹੇਤੁ ਤੁਹਿ ਲਰਿਹੋ ॥੩੯॥ प्रानन लगे हेतु तुहि लरिहो ॥३९॥ ਜਬ ਮਾਧਵ ਕਹਿ ਭੇਦ ਸੁਨਾਯੋ ॥ जब माधव कहि भेद सुनायो ॥ ਤਬ ਬਿਕ੍ਰਮ ਸਭ ਸੈਨ ਬੁਲਾਯੋ ॥ तब बिक्रम सभ सैन बुलायो ॥ ਸਾਜੇ ਸਸਤ੍ਰ ਕੌਚ ਤਨ ਧਾਰੇ ॥ साजे ससत्र कौच तन धारे ॥ ਕਾਮਵਤੀ ਕੀ ਓਰ ਸਿਧਾਰੇ ॥੪੦॥ कामवती की ओर सिधारे ॥४०॥ ਸੋਰਠਾ ॥ सोरठा ॥ ਦੂਤ ਪਠਾਯੋ ਏਕ; ਕਾਮਸੈਨ ਨ੍ਰਿਪ ਸੌ ਕਹੈ ॥ दूत पठायो एक; कामसैन न्रिप सौ कहै ॥ ਕਾਮਕੰਦਲਾ ਏਕ; ਦੈ ਸਭ ਦੇਸ ਉਬਾਰਿਯੈ ॥੪੧॥ कामकंदला एक; दै सभ देस उबारियै ॥४१॥ ਚੌਪਈ ॥ चौपई ॥ ਕਾਮਵਤੀ ਭੀਤਰ ਦੂਤਾਯੋ ॥ कामवती भीतर दूतायो ॥ ਕਾਮਸੈਨ ਜੂ ਕੋ ਸਿਰੁ ਨ੍ਯਾਯੋ ॥ कामसैन जू को सिरु न्यायो ॥ ਬਿਕ੍ਰਮ ਕਹਿਯੋ ਸੁ ਤਾਹਿ ਸੁਨਾਵਾ ॥ बिक्रम कहियो सु ताहि सुनावा ॥ ਅਧਿਕ ਰਾਵ ਕੋ ਦੁਖ ਉਪਜਾਵਾ ॥੪੨॥ अधिक राव को दुख उपजावा ॥४२॥ ਦੋਹਰਾ ॥ दोहरा ॥ ਨਿਸਿਸਿ ਚੜੇ ਦਿਨ ਕੇ ਭਏ; ਨਿਸਿ ਰਵਿ ਕਰੈ ਉਦੋਤ ॥ निसिसि चड़े दिन के भए; निसि रवि करै उदोत ॥ ਕਾਮਕੰਦਲਾ ਕੋ ਦਿਯਬ; ਤਊ ਨ ਹਮ ਤੇ ਹੋਤ ॥੪੩॥ कामकंदला को दियब; तऊ न हम ते होत ॥४३॥ ਦੂਤੋ ਬਾਚ ॥ दूतो बाच ॥ ਭੁਜੰਗ ਛੰਦ ॥ भुजंग छंद ॥ ਸੁਨੋ ਰਾਜ! ਕਹਾ ਨਾਰਿ ਕਾਮਾ ਬਿਚਾਰੀ ॥ सुनो राज! कहा नारि कामा बिचारी ॥ ਕਹਾ ਗਾਠਿ ਬਾਧੀ? ਤੁਮੈ ਜਾਨਿ ਪ੍ਯਾਰੀ ॥ कहा गाठि बाधी? तुमै जानि प्यारी ॥ ਕਹੀ ਮਾਨਿ ਮੇਰੀ, ਕਹਾ ਨਾਹਿ ਭਾਖੋ ॥ कही मानि मेरी, कहा नाहि भाखो ॥ ਇਨੈ ਦੈ ਮਿਲੌ, ਤਾਹਿ ਕੌ ਗਰਬ ਰਾਖੋ ॥੪੪॥ इनै दै मिलौ, ताहि कौ गरब राखो ॥४४॥ ਹਠੀ ਹੈ ਹਮਾਰੀ ਸੁ ਤੁਮਹੂੰ ਪਛਾਨੋ ॥ हठी है हमारी सु तुमहूं पछानो ॥ ਦਿਸਾ ਚਾਰਿ ਜਾ ਕੀ ਸਦਾ ਲੋਹ ਮਾਨੋ ॥ दिसा चारि जा की सदा लोह मानो ॥ ਬਲੀ ਦੇਵ ਆਦੇਵ ਜਾ ਕੌ ਬਖਾਨੈ ॥ बली देव आदेव जा कौ बखानै ॥ ਕਹਾ ਰੋਕ ਤੂ? ਤੌਨ ਸੋ ਜੁਧੁ ਠਾਨੈ ॥੪੫॥ कहा रोक तू? तौन सो जुधु ठानै ॥४५॥ ਬਜੀ ਦੁੰਦਭੀ ਦੀਹ ਦਰਬਾਰ ਭਾਰੇ ॥ बजी दुंदभी दीह दरबार भारे ॥ ਜਬੈ ਦੂਤ ਕਟੁ ਬੈਨ ਐਸੇ ਉਚਾਰੇ ॥ जबै दूत कटु बैन ऐसे उचारे ॥ ਹਠਿਯੋ ਬੀਰ ਹਾਠੌ ਕਹਿਯੋ ਜੁਧ ਮੰਡੋ ॥ हठियो बीर हाठौ कहियो जुध मंडो ॥ ਕਹਾ ਬਿਕ੍ਰਮਾ? ਕਾਲ ਕੋ ਖੰਡ ਖੰਡੋ ॥੪੬॥ कहा बिक्रमा? काल को खंड खंडो ॥४६॥ ਚੜਿਯੋ ਲੈ ਅਨੀ ਕੋ ਬਲੀ ਬੀਰ ਭਾਰੇ ॥ चड़ियो लै अनी को बली बीर भारे ॥ ਖੰਡੇਲੇ ਬਘੇਲੇ ਪੰਧੇਰੇ ਪਵਾਰੇ ॥ खंडेले बघेले पंधेरे पवारे ॥ ਗਹਰਵਾਰ ਚੌਹਾਨ ਗਹਲੌਤ ਦੌਰੈ ॥ गहरवार चौहान गहलौत दौरै ॥ ਮਹਾ ਜੰਗ ਜੋਧਾ ਜਿਤੇ ਨਾਹਿ ਔਰੈ ॥੪੭॥ महा जंग जोधा जिते नाहि औरै ॥४७॥ ਸੁਨ੍ਯੋ ਬਿਕ੍ਰਮਾ ਬੀਰ ਸਭ ਹੀ ਬੁਲਾਏ ॥ सुन्यो बिक्रमा बीर सभ ही बुलाए ॥ ਠਟੇ ਠਾਟ ਗਾੜੇ ਚਲੇ ਖੇਤ ਆਏ ॥ ठटे ठाट गाड़े चले खेत आए ॥ ਦੁਹੂੰ ਓਰ ਤੇ ਸੂਰ ਸੈਨਾ ਉਮੰਗੈ ॥ दुहूं ओर ते सूर सैना उमंगै ॥ ਮਿਲੇ ਜਾਇ ਜਮੁਨਾ ਮਨੌ ਧਾਇ ਗੰਗੈ ॥੪੮॥ मिले जाइ जमुना मनौ धाइ गंगै ॥४८॥ ਕਿਤੇ ਬੀਰ ਕਰਵਾਰਿ ਕਾਢੈ ਚਲਾਵੈ ॥ किते बीर करवारि काढै चलावै ॥ ਕਿਤੇ ਚਰਮ ਪੈ ਘਾਇ ਤਾ ਕੋ ਬਚਾਵੈ ॥ किते चरम पै घाइ ता को बचावै ॥ ਕਿਤੋ ਬਰਮ ਪੈ ਚਰਮ ਰੁਪਿ ਗਰਮ ਝਾਰੈ ॥ कितो बरम पै चरम रुपि गरम झारै ॥ ਉਠੈ ਨਾਦ ਭਾਰੇ ਛੁਟੈ ਚਿੰਨਗਾਰੈ ॥੪੯॥ उठै नाद भारे छुटै चिंनगारै ॥४९॥ ਕਿਤੇ ਗੋਫਨੈ ਗੁਰਜ ਗੋਲਾ ਚਲਾਵੈ ॥ किते गोफनै गुरज गोला चलावै ॥ ਕਿਤੇ ਅਰਧ ਚੰਦ੍ਰਾਦਿ ਬਾਨਾ ਬਜਾਵੈ ॥ किते अरध चंद्रादि बाना बजावै ॥ ਕਿਤੇ ਸੂਲ ਸੈਥੀ ਸੂਆ ਹਾਥ ਲੈ ਕੈ ॥ किते सूल सैथी सूआ हाथ लै कै ॥ ਮੰਡੇ ਆਨਿ ਜੋਧਾ ਮਹਾ ਕੋਪ ਹ੍ਵੈ ਕੈ ॥੫੦॥ मंडे आनि जोधा महा कोप ह्वै कै ॥५०॥ |
Dasam Granth |