ਦਸਮ ਗਰੰਥ । दसम ग्रंथ ।

Page 921

ਚੌਪਈ ॥

चौपई ॥

ਉਰੀਚੰਗ ਉਚਿਸ੍ਰਵ ਰਾਜਾ ॥

उरीचंग उचिस्रव राजा ॥

ਜਾ ਕੀ ਤੁਲਿ ਕਹੂੰ ਨਹਿ ਸਾਜਾ ॥

जा की तुलि कहूं नहि साजा ॥

ਰੂਪ ਕਲਾ ਤਾ ਕੀ ਵਰ ਨਾਰੀ ॥

रूप कला ता की वर नारी ॥

ਮਾਨਹੁ ਕਾਮ ਕੰਦਲਾ ਪ੍ਯਾਰੀ ॥੧॥

मानहु काम कंदला प्यारी ॥१॥

ਦੋਹਰਾ ॥

दोहरा ॥

ਇੰਦ੍ਰ ਨਾਥ ਜੋਗੀ ਹੁਤੋ; ਸੋ ਤਹਿ ਨਿਕਸਿਯੋ ਆਇ ॥

इंद्र नाथ जोगी हुतो; सो तहि निकसियो आइ ॥

ਝਰਨਨ ਤੇ ਝਾਈ ਪਰੀ; ਰਾਨੀ ਲਯੋ ਬੁਲਾਇ ॥੨॥

झरनन ते झाई परी; रानी लयो बुलाइ ॥२॥

ਚੌਪਈ ॥

चौपई ॥

ਜੋਗੀ ਦੈ ਅੰਜਨੁ ਤਹ ਆਵੈ ॥

जोगी दै अंजनु तह आवै ॥

ਗੁਟਕੈ ਬਲੁ ਕੈ ਬਹੁ ਉਡਿ ਜਾਵੈ ॥

गुटकै बलु कै बहु उडि जावै ॥

ਜਿਸੀ ਠੌਰ ਚਾਹੈ, ਤਿਸੁ ਜਾਵੈ ॥

जिसी ठौर चाहै, तिसु जावै ॥

ਭਾਂਤਿ ਭਾਂਤਿ ਕੈ ਭੋਗ ਕਮਾਵੈ ॥੩॥

भांति भांति कै भोग कमावै ॥३॥

ਭਾਂਤਿ ਭਾਂਤਿ ਕੇ ਦੇਸ ਨਿਹਾਰੈ ॥

भांति भांति के देस निहारै ॥

ਭਾਂਤਿ ਭਾਂਤਿ ਕੀ ਪ੍ਰਭਾ ਬਿਚਾਰੈ ॥

भांति भांति की प्रभा बिचारै ॥

ਅੰਜਨ ਬਲ ਤਿਹ ਕੋਊ ਨ ਪਾਵੈ ॥

अंजन बल तिह कोऊ न पावै ॥

ਤਿਸੀ ਠੌਰ ਰਨਿਯਹਿ ਲੈ ਜਾਵੈ ॥੪॥

तिसी ठौर रनियहि लै जावै ॥४॥

ਦੋਹਰਾ ॥

दोहरा ॥

ਭਾਂਤਿ ਭਾਂਤਿ ਕੇ ਦੇਸ ਮੈ; ਭਾਂਤਿ ਭਾਂਤਿ ਕਰਿ ਗੌਨ ॥

भांति भांति के देस मै; भांति भांति करि गौन ॥

ਐਸੇ ਸੁਖਨ ਬਿਲੋਕਿ ਕੈ; ਨ੍ਰਿਪ ਪਰ ਰੀਝਤ ਕੌਨ? ॥੫॥

ऐसे सुखन बिलोकि कै; न्रिप पर रीझत कौन? ॥५॥

ਚੌਪਈ ॥

चौपई ॥

ਜਬ ਯਹ ਭੇਦ ਰਾਵ ਲਖਿ ਪਾਵਾ ॥

जब यह भेद राव लखि पावा ॥

ਅਧਿਕ ਕੋਪ ਮਨ ਮਾਝ ਬਸਾਵਾ ॥

अधिक कोप मन माझ बसावा ॥

ਚਿਤ ਮਹਿ ਕਹਿਯੋ, ਕੌਨ ਬਿਧਿ ਕੀਜੈ? ॥

चित महि कहियो, कौन बिधि कीजै? ॥

ਜਾ ਤੇ ਨਾਸ ਤ੍ਰਿਯਾ ਕਰਿ ਦੀਜੈ ॥੬॥

जा ते नास त्रिया करि दीजै ॥६॥

ਰਾਜਾ ਤਹਾ ਆਪਿ ਚਲਿ ਆਯੋ ॥

राजा तहा आपि चलि आयो ॥

ਪਾਇਨ ਕੋ ਖਰਕੋ ਨ ਜਤਾਯੋ ॥

पाइन को खरको न जतायो ॥

ਸੇਜ ਸੋਤ ਜੋਗਿਯਹਿ ਨਿਹਾਰਿਯੋ ॥

सेज सोत जोगियहि निहारियो ॥

ਕਾਢਿ ਕ੍ਰਿਪਾਨ ਮਾਰ ਹੀ ਡਾਰਿਯੋ ॥੭॥

काढि क्रिपान मार ही डारियो ॥७॥

ਗੁਟਕਾ ਹੁਤੋ ਹਾਥ ਮਹਿ ਲਯੋ ॥

गुटका हुतो हाथ महि लयो ॥

ਜੁਗਿਯਹਿ ਡਾਰਿ ਕੁਠਰਿਯਹਿ ਦਯੋ ॥

जुगियहि डारि कुठरियहि दयो ॥

ਸ੍ਰੋਨ ਪੋਛ ਬਸਤ੍ਰਨ ਸੋ ਡਾਰਿਯੋ ॥

स्रोन पोछ बसत्रन सो डारियो ॥

ਸੇਵਤ ਰਾਨੀ ਕਛੁ ਨ ਬਿਛਾਰਿਯੋ ॥੮॥

सेवत रानी कछु न बिछारियो ॥८॥

ਦੋਹਰਾ ॥

दोहरा ॥

ਜੁਗਿਯਾ ਹੂ ਕੇ ਬਕਤ੍ਰ ਤੇ; ਪਤਿਯਾ ਲਿਖੀ ਬਨਾਇ ॥

जुगिया हू के बकत्र ते; पतिया लिखी बनाइ ॥

ਰਾਨੀ ਮੈ ਬੇਖਰਚਿ ਹੌਂ; ਕਛੁ ਮੁਹਿ ਦੇਹੁ ਪਠਾਇ ॥੯॥

रानी मै बेखरचि हौं; कछु मुहि देहु पठाइ ॥९॥

ਚੌਪਈ ॥

चौपई ॥

ਇਸੀ ਭਾਂਤਿ ਲਿਖਿ ਨਿਤਿ ਪਠਾਵੈ ॥

इसी भांति लिखि निति पठावै ॥

ਸਭ ਰਾਨੀ ਕੋ ਦਰਬ ਚੁਰਾਵੈ ॥

सभ रानी को दरब चुरावै ॥

ਧਨੀ ਹੁਤੀ ਨਿਰਧਨ ਹ੍ਵੈ ਗਈ ॥

धनी हुती निरधन ह्वै गई ॥

ਨ੍ਰਿਪਹੂੰ ਡਾਰਿ ਚਿਤ ਤੇ ਦਈ ॥੧੦॥

न्रिपहूं डारि चित ते दई ॥१०॥

ਜੋ ਨ੍ਰਿਪ ਧਨੁ ਇਸਤ੍ਰੀ ਤੇ ਪਾਵੈ ॥

जो न्रिप धनु इसत्री ते पावै ॥

ਟਕਾ ਟਕਾ ਕਰਿ ਦਿਜਨ ਲੁਟਾਵੈ ॥

टका टका करि दिजन लुटावै ॥

ਤਿਹ ਸੌਤਿਨ ਸੌ ਕੇਲ ਕਮਾਵੈ ॥

तिह सौतिन सौ केल कमावै ॥

ਤਾ ਕੇ ਨਿਕਟ ਨ ਕਬਹੂੰ ਆਵੈ ॥੧੧॥

ता के निकट न कबहूं आवै ॥११॥

ਸਭ ਤਾ ਕੋ ਧਨੁ ਲਯੋ ਚੁਰਾਈ ॥

सभ ता को धनु लयो चुराई ॥

ਸੌਤਿਨ ਕੇ ਗ੍ਰਿਹ ਭੀਖ ਮੰਗਾਈ ॥

सौतिन के ग्रिह भीख मंगाई ॥

ਲਏ ਠੀਕਰੌ ਹਾਥ ਬਿਹਾਰੈ ॥

लए ठीकरौ हाथ बिहारै ॥

ਭੀਖਿ ਸੋਤਿ ਤਾ ਕੋ ਨਹਿ ਡਾਰੈ ॥੧੨॥

भीखि सोति ता को नहि डारै ॥१२॥

ਦ੍ਵਾਰ ਦ੍ਵਾਰ ਤੇ ਭੀਖ ਮੰਗਾਈ ॥

द्वार द्वार ते भीख मंगाई ॥

ਦਰਬੁ ਹੁਤੋ, ਸੋ ਰਹਿਯੋ ਨ ਕਾਈ ॥

दरबु हुतो, सो रहियो न काई ॥

ਭੂਖਨ ਮਰਤ ਦੁਖਿਤ ਅਤਿ ਭਈ ॥

भूखन मरत दुखित अति भई ॥

ਟੂਕਨ ਹੀ ਮਾਂਗਤ ਮਰਿ ਗਈ ॥੧੩॥

टूकन ही मांगत मरि गई ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੫॥੧੫੨੩॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे पचासीवो चरित्र समापतम सतु सुभम सतु ॥८५॥१५२३॥अफजूं॥

TOP OF PAGE

Dasam Granth