ਦਸਮ ਗਰੰਥ । दसम ग्रंथ ।

Page 920

ਰਾਨੀ ਬਚਨ ਸੁਨਤ ਡਰਿ ਗਈ ॥

रानी बचन सुनत डरि गई ॥

ਚੀਨਤ ਕਛੂ ਉਪਾਇ ਨ ਭਈ ॥

चीनत कछू उपाइ न भई ॥

ਜਾ ਤੇ ਜਾਮਾਤਾ ਨਹਿ ਮਰਿਯੈ ॥

जा ते जामाता नहि मरियै ॥

ਸੁਤਾ ਸਹਿਤ ਇਹ ਜਿਯਤ ਨਿਕਰਿਯੈ ॥੮॥

सुता सहित इह जियत निकरियै ॥८॥

ਰਾਨੀ ਏਕ ਮੰਗਾਇ ਪਿਟਾਰੋ ॥

रानी एक मंगाइ पिटारो ॥

ਦੁਹੂੰਅਨ ਦੁਹੂੰ ਕਨਾਰੇ ਡਾਰੋ ॥

दुहूंअन दुहूं कनारे डारो ॥

ਏਕ ਪਿਟਾਰੋ ਔਰ ਮੰਗਾਯੋ ॥

एक पिटारो और मंगायो ॥

ਵਹ ਪਿਟਾਰ ਤਿਹ ਭੀਤਰ ਪਾਯੋ ॥੯॥

वह पिटार तिह भीतर पायो ॥९॥

ਦੋਹਰਾ ॥

दोहरा ॥

ਅੰਤਰ ਹੂੰ ਕੇ ਪਿਟਾਰ ਮੈ; ਡਾਰੇ ਰਤਨ ਅਪਾਰ ॥

अंतर हूं के पिटार मै; डारे रतन अपार ॥

ਤਿਹ ਢਕਨੌ ਦੈ ਦੁਤਿਯ ਮੈ; ਦਈ ਮਿਠਾਈ ਡਾਰਿ ॥੧੦॥

तिह ढकनौ दै दुतिय मै; दई मिठाई डारि ॥१०॥

ਚੌਪਈ ॥

चौपई ॥

ਦੁਤਿਯ ਪਿਟਾਰ ਮਿਠਾਈ ਡਾਰੀ ॥

दुतिय पिटार मिठाई डारी ॥

ਵਹ ਪਿਟਾਰ ਨਹਿ ਦੇਤ ਦਿਖਾਰੀ ॥

वह पिटार नहि देत दिखारी ॥

ਸਭ ਕੋ ਦ੍ਰਿਸਟਿ ਸਿਰੀਨੀ ਆਵੈ ॥

सभ को द्रिसटि सिरीनी आवै ॥

ਤਾ ਕੋ ਭੇਦ ਨ ਕੋਉ ਪਾਵੈ ॥੧੧॥

ता को भेद न कोउ पावै ॥११॥

ਪਠੇ ਚੇਰਿ ਯਹ ਨ੍ਰਿਪਤਿ ਬੁਲਾਯੋ ॥

पठे चेरि यह न्रिपति बुलायो ॥

ਗਹਿ ਬਹਿਯਾ ਸਭ ਸਦਨ ਦਿਖਾਯੋ ॥

गहि बहिया सभ सदन दिखायो ॥

ਹਮ ਕਾ ਤੁਮ ਤੇ ਨੈਕ ਨ ਡਰਿ ਹੈ ॥

हम का तुम ते नैक न डरि है ॥

ਬਿਨੁ ਤਵ ਕਹੇ ਸਗਾਈ ਕਰਿ ਹੈ ॥੧੨॥

बिनु तव कहे सगाई करि है ॥१२॥

ਰਾਨੀ ਬਾਚ ॥

रानी बाच ॥

ਦੋਹਰਾ ॥

दोहरा ॥

ਚਿਤ ਕੋ ਸੋਕ ਨਿਵਾਰਿ ਕੈ; ਰਾਵ! ਕਚਹਿਰੀ ਜਾਹੁ ॥

चित को सोक निवारि कै; राव! कचहिरी जाहु ॥

ਤਵ ਹਿਤ ਧਰੀ ਬਨਾਇ ਕੈ; ਚਲਹੁ ਮਿਠਾਈ ਖਾਹੁ ॥੧੩॥

तव हित धरी बनाइ कै; चलहु मिठाई खाहु ॥१३॥

ਚੌਪਈ ॥

चौपई ॥

ਛੋਰਿ ਪਿਟਾਰਿ ਪਕਵਾਨ ਖਵਾਯੋ ॥

छोरि पिटारि पकवान खवायो ॥

ਵਹ ਕਛੁ ਭੇਦ ਰਾਇ ਨਹਿ ਪਾਯੋ ॥

वह कछु भेद राइ नहि पायो ॥

ਪੁਨਿ ਇਹ ਕਹਿਯੋ ਦਾਨ ਕਰਿ ਦੀਜੈ ॥

पुनि इह कहियो दान करि दीजै ॥

ਮੇਰੋ ਕਹਿਯੋ ਮਾਨ ਨ੍ਰਿਪ! ਲੀਜੈ ॥੧੪॥

मेरो कहियो मान न्रिप! लीजै ॥१४॥

ਜਬ ਪਿਟਾਰ ਤਿਹ ਛੋਰਿ ਦਿਖਾਯੋ ॥

जब पिटार तिह छोरि दिखायो ॥

ਅਤਿ ਡਰ ਜਾਮਾਤਾ ਮਨ ਆਯੋ ॥

अति डर जामाता मन आयो ॥

ਅਬ ਹੀ ਮੋਕਹ ਪਕਰਿ ਨਿਕਰਿ ਹੈ ॥

अब ही मोकह पकरि निकरि है ॥

ਬਹੁਰੋ ਬਾਂਧਿ ਮਾਰਹੀ ਡਰਿ ਹੈ ॥੧੫॥

बहुरो बांधि मारही डरि है ॥१५॥

ਹੌ ਇਹ ਠੌਰ ਆਨ ਤ੍ਰਿਯ ਮਾਰਿਯੋ ॥

हौ इह ठौर आन त्रिय मारियो ॥

ਅਬ ਉਪਾਇ ਕ੍ਯਾ ਕਰੋ ਬਿਚਾਰਿਯੋ? ॥

अब उपाइ क्या करो बिचारियो? ॥

ਕਾ ਸੌ ਕਹੌ? ਸੰਗ ਕੋਊ ਨਾਹੀ ॥

का सौ कहौ? संग कोऊ नाही ॥

ਇਹ ਚਿੰਤਾ ਤਾ ਕੇ ਮਨ ਮਾਹੀ ॥੧੬॥

इह चिंता ता के मन माही ॥१६॥

ਦੋਹਰਾ ॥

दोहरा ॥

ਸਸਤ੍ਰ ਅਸਤ੍ਰ ਘੋਰਾ ਨਹੀ; ਸਾਥੀ ਸੰਗ ਨ ਕੋਇ ॥

ससत्र असत्र घोरा नही; साथी संग न कोइ ॥

ਅਤਿ ਮੁਸਕਿਲ ਮੋ ਕੌ ਬਨੀ; ਕਰਤਾ ਕਰੈ ਸੁ ਹੋਇ ॥੧੭॥

अति मुसकिल मो कौ बनी; करता करै सु होइ ॥१७॥

ਸਾਥੀ ਕੋਊ ਸੰਗ ਨਹੀ; ਕਾ ਸੋ ਕਰੋ ਪੁਕਾਰ? ॥

साथी कोऊ संग नही; का सो करो पुकार? ॥

ਮਨਸਾ ਬਾਚਾ ਕਰਮਨਾ; ਮੋਹਿ ਹਨਿ ਹੈ ਨਿਰਧਾਰ ॥੧੮॥

मनसा बाचा करमना; मोहि हनि है निरधार ॥१८॥

ਖਾਇ ਮਿਠਾਈ ਰਾਵ ਤਬ; ਦੀਯੋ ਪਿਟਾਰੋ ਦਾਨ ॥

खाइ मिठाई राव तब; दीयो पिटारो दान ॥

ਵਹ ਬਿਵਾਹਿ ਤਿਹ ਲੈ ਗਯੋ; ਅਧਿਕ ਹ੍ਰਿਦੈ ਸੁਖੁ ਮਾਨਿ ॥੧੯॥

वह बिवाहि तिह लै गयो; अधिक ह्रिदै सुखु मानि ॥१९॥

ਦੁਹਿਤ ਜਾਮਾਤਾ ਸਹਿਤ; ਜੀਯਤ ਦਯੋ ਪਠਾਇ ॥

दुहित जामाता सहित; जीयत दयो पठाइ ॥

ਸਭ ਦੇਖਤ ਦਿਨ ਕਾਢਿਯੋ; ਨ੍ਰਿਪਹਿ ਮਠਾਈ ਖ੍ਵਾਇ ॥੨੦॥

सभ देखत दिन काढियो; न्रिपहि मठाई ख्वाइ ॥२०॥

ਚੌਪਈ ॥

चौपई ॥

ਬਨਿਤਾ ਚਰਿਤ ਹਾਥ ਨਹਿ ਆਯੋ ॥

बनिता चरित हाथ नहि आयो ॥

ਦੈਵ ਦੈਤ ਕਿਨਹੂੰ ਨਹਿ ਪਾਯੋ ॥

दैव दैत किनहूं नहि पायो ॥

ਤ੍ਰਿਯਾ ਚਰਿਤ੍ਰ ਨ ਕਿਸਹੂ ਕਹਿਯੈ ॥

त्रिया चरित्र न किसहू कहियै ॥

ਚਿਤ ਮੈ ਸਮਝਿ ਮੋਨਿ ਹ੍ਵੈ ਰਹਿਯੋ ॥੨੧॥

चित मै समझि मोनि ह्वै रहियो ॥२१॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਰਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੪॥੧੫੧੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे चौरासीवो चरित्र समापतम सतु सुभम सतु ॥८४॥१५१०॥अफजूं॥

TOP OF PAGE

Dasam Granth