ਦਸਮ ਗਰੰਥ । दसम ग्रंथ ।

Page 914

ਸਵੈਯਾ ॥

सवैया ॥

ਦੇਸ ਤਜੋ ਕਰਿ ਭੇਸ ਤਪੋ ਧਨ; ਕੇਸ ਮਰੋਰਿ ਜਟਾਨਿ ਸਵਾਰੌਂ ॥

देस तजो करि भेस तपो धन; केस मरोरि जटानि सवारौं ॥

ਲੇਸ ਕਰੌ ਨ ਕਛੂ ਧਨ ਕੌ; ਪ੍ਰਭ ਕੀ ਪਨਿਯਾ ਪਰ ਹ੍ਵੈ ਤਨ ਵਾਰੌਂ ॥

लेस करौ न कछू धन कौ; प्रभ की पनिया पर ह्वै तन वारौं ॥

ਬਾਲਕ ਕ੍ਰੋਰਿ ਕਰੌ ਇਕ ਓਰ; ਸੁ ਬਸਤ੍ਰਨ ਛੋਰਿ ਕੈ ਰਾਮ ਸੰਭਾਰੌਂ ॥

बालक क्रोरि करौ इक ओर; सु बसत्रन छोरि कै राम स्मभारौं ॥

ਇੰਦ੍ਰ ਕੋ ਰਾਜ ਨਹੀ ਮੁਹਿ ਕਾਜ; ਬਿਨਾ ਮਹਾਰਾਜ ਸਭੈ ਘਰ ਜਾਰੌਂ ॥੭੦॥

इंद्र को राज नही मुहि काज; बिना महाराज सभै घर जारौं ॥७०॥

ਅੰਗਨ ਮੈ ਸਜਿਹੌ ਭਗਵੈ ਪਟ; ਹਾਥ ਬਿਖੈ ਚਿਪਿਯਾ ਗਹਿ ਲੈਹੌਂ ॥

अंगन मै सजिहौ भगवै पट; हाथ बिखै चिपिया गहि लैहौं ॥

ਮੁੰਦ੍ਰਨ ਕਾਨ ਧਰੈ ਅਪਨੇ; ਤਵ ਮੂਰਤਿ ਭਿਛਹਿ ਮਾਂਗਿ ਅਘੈਹੌਂ ॥

मुंद्रन कान धरै अपने; तव मूरति भिछहि मांगि अघैहौं ॥

ਨਾਥ! ਚਲੌ ਤੁਮ ਠੌਰ ਜਹਾ; ਹਮਹੂੰ ਤਿਹ ਠੌਰ ਬਿਖੈ ਚਲਿ ਜੈਹੋ ॥

नाथ! चलौ तुम ठौर जहा; हमहूं तिह ठौर बिखै चलि जैहो ॥

ਧਾਮ ਰਹੋ ਨਹਿ, ਬਾਤ ਕਹੋ; ਪਟ ਫਾਰਿ ਸਭੈ ਅਬ ਜੋਗਿਨ ਹ੍ਵੈਹੌਂ ॥੭੧॥

धाम रहो नहि, बात कहो; पट फारि सभै अब जोगिन ह्वैहौं ॥७१॥

ਰਾਜਾ ਬਾਚੁ ॥

राजा बाचु ॥

ਰਾਨੀ ਕੋ ਰੂਪ ਨਿਹਾਰਿ ਮਹੀਪਤਿ; ਸੋਚ ਬਿਚਾਰ ਕਰਿਯੋ ਚਿਤ ਮਾਹੀ ॥

रानी को रूप निहारि महीपति; सोच बिचार करियो चित माही ॥

ਰਾਜ ਕਰੋ ਸੁਖ ਸੋ ਸੁਨਿ ਸੁੰਦਰਿ! ਤੋਹਿ ਤਜੇ ਲਰਕਾ ਮਰਿ ਜਾਹੀ ॥

राज करो सुख सो सुनि सुंदरि! तोहि तजे लरका मरि जाही ॥

ਸੋ ਨ ਮਿਟੈ, ਨ ਹਟੈ ਬਨ ਤੇ; ਨ੍ਰਿਪ ਝਾਰਿ ਪਛੋਰਿ ਭਲੇ ਅਵਗਾਹੀ ॥

सो न मिटै, न हटै बन ते; न्रिप झारि पछोरि भले अवगाही ॥

ਮਾਤ ਪਰੀ ਬਿਲਲਾਤ ਧਰਾ ਪਰ; ਨਾਰਿ ਹਠੀ ਹਠ ਛਾਡਤ ਨਾਹੀ ॥੭੨॥

मात परी बिललात धरा पर; नारि हठी हठ छाडत नाही ॥७२॥

ਅੜਿਲ ॥

अड़िल ॥

ਜਬ ਰਾਨੀ ਨ੍ਰਿਪ ਲਖੀ; ਸਤਿ ਜੋਗਿਨਿ ਭਈ ॥

जब रानी न्रिप लखी; सति जोगिनि भई ॥

ਛੋਰਿ ਨ ਚਲਿਯੋ ਧਾਮ; ਸੰਗ ਅਪੁਨੇ ਲਈ ॥

छोरि न चलियो धाम; संग अपुने लई ॥

ਧਾਰਿ ਜੋਗ ਕੋ ਭੇਸ; ਮਾਤ ਪਹਿ ਆਇਯੋ ॥

धारि जोग को भेस; मात पहि आइयो ॥

ਹੋ ਭੇਸ ਜੋਗ ਨ੍ਰਿਪ ਹੇਰਿ; ਸਭਨ ਦੁਖ ਪਾਇਯੋ ॥੭੩॥

हो भेस जोग न्रिप हेरि; सभन दुख पाइयो ॥७३॥

ਦੋਹਰਾ ॥

दोहरा ॥

ਬਿਦਾ ਦੀਜਿਯੈ ਦਾਸ ਕੌ; ਬਨ ਕੌ ਕਰੈ ਪਯਾਨ ॥

बिदा दीजियै दास कौ; बन कौ करै पयान ॥

ਬੇਦ ਬਿਧਾਨਨ ਧ੍ਯਾਇ ਹੌ; ਜੌ ਭਵ ਕੇ ਭਗਵਾਨ ॥੭੪॥

बेद बिधानन ध्याइ हौ; जौ भव के भगवान ॥७४॥

ਮਾਤਾ ਬਾਚ ॥

माता बाच ॥

ਸਵੈਯਾ ॥

सवैया ॥

ਪੂਤ! ਰਹੌ ਬਲਿ ਜਾਉ ਕਛੂ ਦਿਨ; ਪਾਲ ਕਰੌ ਇਨ ਦੇਸਨ ਕੌ ॥

पूत! रहौ बलि जाउ कछू दिन; पाल करौ इन देसन कौ ॥

ਤੁਹਿ ਕ੍ਯੋ ਕਰਿ ਜਾਨ ਕਹੋ ਮੁਖ ਤੇ? ਅਤਿ ਹੀ ਦੁਖ ਲਾਗਤ ਹੈ ਮਨ ਕੌ ॥

तुहि क्यो करि जान कहो मुख ते? अति ही दुख लागत है मन कौ ॥

ਗ੍ਰਿਹ ਤੇ ਤੁਹਿ ਕਾਢਿ ਇਤੋ ਸੁਖ ਛਾਡਿ; ਕਹਾ ਕਹਿ ਹੌ ਇਨ ਲੋਗਨ ਕੌ? ॥

ग्रिह ते तुहि काढि इतो सुख छाडि; कहा कहि हौ इन लोगन कौ? ॥

ਸੁਨੁ ਸਾਚੁ ਸਪੂਤ! ਕਹੋ ਮੁਖ ਤੇ; ਤੁਹਿ ਕੈਸੇ ਕੈ ਦੇਉ ਬਿਦਾ ਬਨ ਕੌ? ॥੭੫॥

सुनु साचु सपूत! कहो मुख ते; तुहि कैसे कै देउ बिदा बन कौ? ॥७५॥

ਚੌਪਈ ॥

चौपई ॥

ਰਾਜ ਕਰੋ ਸੁਤ ਬਨ ਨ ਪਧਾਰੋ ॥

राज करो सुत बन न पधारो ॥

ਮੇਰੇ ਕਹਿਯੋ ਮੰਤ੍ਰ ਬੀਚਾਰੋ ॥

मेरे कहियो मंत्र बीचारो ॥

ਲੋਗਨ ਕੇ ਕਹਿਬੋ ਅਨੁਸਰਿਯੈ ॥

लोगन के कहिबो अनुसरियै ॥

ਰਾਜ ਜੋਗ ਘਰਿ ਹੀ ਮਹਿ ਕਰਿਯੈ ॥੭੬॥

राज जोग घरि ही महि करियै ॥७६॥

ਰਾਜਾ ਬਾਚ ॥

राजा बाच ॥

ਦੋਹਰਾ ॥

दोहरा ॥

ਮਾਤਹਿ ਸੀਸ ਝੁਕਾਇ ਕੈ; ਪੁਨਿ ਬੋਲਿਯੋ ਨ੍ਰਿਪ ਬੈਨ ॥

मातहि सीस झुकाइ कै; पुनि बोलियो न्रिप बैन ॥

ਊਚ ਨੀਚ ਰਾਜਾ ਪ੍ਰਜਾ; ਜੈ ਹੈ ਜਮ ਕੇ ਐਨ ॥੭੭॥

ऊच नीच राजा प्रजा; जै है जम के ऐन ॥७७॥

ਸਵੈਯਾ ॥

सवैया ॥

ਮਾਤ ਕੀ ਬਾਤ ਨ ਮਾਨੀ ਕਛੂ; ਤਜਿ ਰੋਵਤ ਹੀ ਰਨਿਵਾਸਹਿ ਆਯੋ ॥

मात की बात न मानी कछू; तजि रोवत ही रनिवासहि आयो ॥

ਆਵਤ ਹੀ ਦਿਜ ਲੋਗ ਬੁਲਾਇ; ਜਿਤੋ ਧਨ ਹੋ ਘਰ ਮੋ, ਸੁ ਲੁਟਾਯੋ ॥

आवत ही दिज लोग बुलाइ; जितो धन हो घर मो, सु लुटायो ॥

ਸੰਗ ਲਏ ਬਨਿਤਾ ਅਪੁਨੀ; ਬਨਿ ਕੈ ਜੁਗਿਯਾ ਬਨ ਓਰ ਸਿਧਾਯੋ ॥

संग लए बनिता अपुनी; बनि कै जुगिया बन ओर सिधायो ॥

ਤ੍ਯਾਗ ਕੈ ਦੇਸ, ਭਯੇ ਅਥਿਤੇਸ; ਭਜੌ ਜਗਤੇਸ ਯਹੇ ਠਹਰਾਯੋ ॥੭੮॥

त्याग कै देस, भये अथितेस; भजौ जगतेस यहे ठहरायो ॥७८॥

TOP OF PAGE

Dasam Granth