ਦਸਮ ਗਰੰਥ । दसम ग्रंथ ।

Page 909

ਦੋਹਰਾ ॥

दोहरा ॥

ਸਭ ਕਾਹੂ ਕੋ ਪੋਖਈ; ਸਭ ਕਾਹੂ ਕੌ ਦੇਇ ॥

सभ काहू को पोखई; सभ काहू कौ देइ ॥

ਜੋ ਤਾ ਤੇ ਮੁਖ ਫੇਰਈ; ਮਾਂਗਿ ਮੀਚ ਕਹ ਲੇਇ ॥੬॥

जो ता ते मुख फेरई; मांगि मीच कह लेइ ॥६॥

ਚੌਪਈ ॥

चौपई ॥

ਏਕਨ ਸੋਖੈ ਏਕਨ ਭਰੈ ॥

एकन सोखै एकन भरै ॥

ਏਕਨ ਮਾਰੈ ਇਕਨਿ ਉਬਰੈ ॥

एकन मारै इकनि उबरै ॥

ਏਕਨ ਘਟਵੈ ਏਕ ਬਢਾਵੈ ॥

एकन घटवै एक बढावै ॥

ਦੀਨ ਦਯਾਲ ਯੌ ਚਰਿਤ ਦਿਖਾਵੈ ॥੭॥

दीन दयाल यौ चरित दिखावै ॥७॥

ਰੂਪ ਰੇਖ ਜਾ ਕੇ ਕਛੁ ਨਾਹੀ ॥

रूप रेख जा के कछु नाही ॥

ਭੇਖ ਅਭੇਖ ਸਭ ਕੇ ਘਟ ਮਾਹੀ ॥

भेख अभेख सभ के घट माही ॥

ਜਾ ਪਰ ਕ੍ਰਿਪਾ ਚਛੁ ਕਰਿ ਹੇਰੈ ॥

जा पर क्रिपा चछु करि हेरै ॥

ਤਾ ਕੀ ਕੌਨ ਛਾਹ ਕੌ ਛੇਰੈ ॥੮॥

ता की कौन छाह कौ छेरै ॥८॥

ਜਛ ਭੁਜੰਗ ਅਕਾਸ ਬਨਾਯੋ ॥

जछ भुजंग अकास बनायो ॥

ਦੇਵ ਅਦੇਵ ਥਪਿ ਬਾਦਿ ਰਚਾਯੋ ॥

देव अदेव थपि बादि रचायो ॥

ਭੂਮਿ ਬਾਰਿ ਪੰਚ ਤਤੁ ਪ੍ਰਕਾਸਾ ॥

भूमि बारि पंच ततु प्रकासा ॥

ਆਪਹਿ ਦੇਖਤ ਬੈਠ ਤਮਾਸਾ ॥੯॥

आपहि देखत बैठ तमासा ॥९॥

ਦੋਹਰਾ ॥

दोहरा ॥

ਜੀਵ ਜੰਤ ਸਭ ਥਾਪਿ ਕੈ; ਪੰਥ ਬਨਾਏ ਦੋਇ ॥

जीव जंत सभ थापि कै; पंथ बनाए दोइ ॥

ਝਗਰਿ ਪਚਾਏ ਆਪਿ ਮਹਿ; ਮੋਹਿ ਨ ਚੀਨੈ ਕੋਇ ॥੧੦॥

झगरि पचाए आपि महि; मोहि न चीनै कोइ ॥१०॥

ਚੌਪਈ ॥

चौपई ॥

ਯਹ ਸਭ ਭੇਦ ਸਾਧੁ ਕੋਊ ਜਾਨੈ ॥

यह सभ भेद साधु कोऊ जानै ॥

ਸਤਿਨਾਮੁ ਕੋ ਤਤ ਪਛਾਨੈ ॥

सतिनामु को तत पछानै ॥

ਜੋ ਸਾਧਕ ਯਾ ਕੌ ਲਖਿ ਪਾਵੈ ॥

जो साधक या कौ लखि पावै ॥

ਜਨਨੀ ਜਠਰ ਬਹੁਰਿ ਨਹਿ ਆਵੈ ॥੧੧॥

जननी जठर बहुरि नहि आवै ॥११॥

ਦੋਹਰਾ ॥

दोहरा ॥

ਜਬ ਜੋਗੀ ਐਸੇ ਕਹਿਯੋ; ਤਬ ਰਾਜੈ ਮੁਸਕਾਇ ॥

जब जोगी ऐसे कहियो; तब राजै मुसकाइ ॥

ਤਤ ਬ੍ਰਹਮ ਕੇ ਬਾਦਿ ਕੌ; ਉਚਰਤ ਭਯੋ ਬਨਾਇ ॥੧੨॥

तत ब्रहम के बादि कौ; उचरत भयो बनाइ ॥१२॥

ਚੌਪਈ ॥

चौपई ॥

ਜੋਗੀ ਡਿੰਭ? ਕਿ ਜੋਗੀ ਜਿਯਰੋ? ॥

जोगी डि्मभ? कि जोगी जियरो? ॥

ਜੋਗੀ ਦੇਹ? ਕਿ ਜੋਗੀ ਹਿਯਰੋ? ॥

जोगी देह? कि जोगी हियरो? ॥

ਸੋ ਜੋਗੀ, ਜੋ ਜੋਗ ਪਛਾਨੈ ॥

सो जोगी, जो जोग पछानै ॥

ਸਤਿਨਾਮੁ ਬਿਨੁ ਅਵਰੁ ਨ ਜਾਨੈ ॥੧੩॥

सतिनामु बिनु अवरु न जानै ॥१३॥

ਦੋਹਰਾ ॥

दोहरा ॥

ਡਿੰਭ ਦਿਖਾਯੋ ਜਗਤ ਕੋ; ਜੋਗੁ ਨ ਉਪਜਿਯੋ ਜੀਯ ॥

डि्मभ दिखायो जगत को; जोगु न उपजियो जीय ॥

ਯਾ ਜਗ ਕੇ ਸੁਖ ਤੇ ਗਯੋ; ਜਨਮ ਬ੍ਰਿਥਾ ਗੇ ਕੀਯ ॥੧੪॥

या जग के सुख ते गयो; जनम ब्रिथा गे कीय ॥१४॥

ਚੌਪਈ ॥

चौपई ॥

ਤਬ ਜੋਗੀ ਹਸਿ ਬਚਨ ਉਚਾਰੋ ॥

तब जोगी हसि बचन उचारो ॥

ਸੁਨਹੁ ਰਾਵ ਜੂ! ਗ੍ਯਾਨ ਹਮਾਰੋ ॥

सुनहु राव जू! ग्यान हमारो ॥

ਸੋ ਜੋਗੀ, ਜੋ ਜੋਗ ਪਛਾਨੈ ॥

सो जोगी, जो जोग पछानै ॥

ਸਤਿਨਾਮੁ ਬਿਨੁ ਅਵਰੁ ਨ ਜਾਨੈ ॥੧੫॥

सतिनामु बिनु अवरु न जानै ॥१५॥

ਦੋਹਰਾ ॥

दोहरा ॥

ਜਬ ਚਾਹਤ ਹੈ ਆਤਮਾ; ਇਕ ਤੇ ਭਯੋ ਅਨੇਕ ॥

जब चाहत है आतमा; इक ते भयो अनेक ॥

ਅਨਿਕ ਭਾਂਤਿ ਪਸਰਤ ਜਗਤ; ਬਹੁਰਿ ਏਕ ਕੋ ਏਕ ॥੧੬॥

अनिक भांति पसरत जगत; बहुरि एक को एक ॥१६॥

ਚੌਪਈ ॥

चौपई ॥

ਯਹ ਨਹਿ ਮਰੈ ਨ ਕਾਹੂ ਮਾਰੈ ॥

यह नहि मरै न काहू मारै ॥

ਭੂਲਾ ਲੋਕ ਭਰਮੁ ਬੀਚਾਰੈ ॥

भूला लोक भरमु बीचारै ॥

ਘਟ ਘਟ ਬ੍ਯਾਪਕ ਅੰਤਰਜਾਮੀ ॥

घट घट ब्यापक अंतरजामी ॥

ਸਭ ਹੀ ਮਹਿ ਰਵਿ ਰਹਿਯੋ ਸੁਆਮੀ ॥੧੭॥

सभ ही महि रवि रहियो सुआमी ॥१७॥

ਕਬਿਤੁ ॥

कबितु ॥

ਘੋਰਾ ਕਹੂੰ ਭਯੋ, ਕਹੂੰ ਹਾਥੀ ਹ੍ਵੈ ਕੈ ਗਯੋ ਕਹੂੰ; ਪੰਛੀ ਰੂਪ ਲਯੋ ਕਹੂੰ, ਫਲ ਫੂਲ ਰਹਿਯੋ ਹੈ ॥

घोरा कहूं भयो, कहूं हाथी ह्वै कै गयो कहूं; पंछी रूप लयो कहूं, फल फूल रहियो है ॥

ਪਾਵਕ ਹ੍ਵੈ ਦਹਿਯੋ ਕਹੂੰ, ਪੌਨ ਰੂਪ ਕਹਿਯੋ ਕਹੂੰ; ਚੀਤ ਹ੍ਵੈ ਕੈ ਗਹਿਯੋ ਕਹੂੰ, ਪਾਨੀ ਹ੍ਵੈ ਕੈ ਬਹਿਯੋ ਹੈ ॥

पावक ह्वै दहियो कहूं, पौन रूप कहियो कहूं; चीत ह्वै कै गहियो कहूं, पानी ह्वै कै बहियो है ॥

ਅੰਬਰ ਉਤਾਰੇ, ਰਾਵਨਾਦਿਕ ਸੰਘਾਰੇ ਕਹੂੰ; ਬਨ ਮੈ ਬਿਹਾਰੇ, ਐਸੇ ਬੇਦਨ ਮੈ ਕਹਿਯੋ ਹੈ ॥

अ्मबर उतारे, रावनादिक संघारे कहूं; बन मै बिहारे, ऐसे बेदन मै कहियो है ॥

ਪੁਰਖ ਹ੍ਵੈ ਆਪੁ ਕਹੂੰ, ਇਸਤ੍ਰਿਨ ਕੋ ਰੂਪ ਧਰਿਯੋ; ਮੂਰਖਨ ਭੇਦ ਤਾ ਕੋ ਨੈਕ ਹੂੰ ਨ ਲਹਿਯੋ ਹੈ ॥੧੮॥

पुरख ह्वै आपु कहूं, इसत्रिन को रूप धरियो; मूरखन भेद ता को नैक हूं न लहियो है ॥१८॥

ਚੌਪਈ ॥

चौपई ॥

ਕਵਨ ਮਰੈ? ਕਾ ਕੋ ਕੋਊ ਮਾਰੈ? ॥

कवन मरै? का को कोऊ मारै? ॥

ਭੂਲਾ ਲੋਕ ਭਰਮ ਬੀਚਾਰੈ ॥

भूला लोक भरम बीचारै ॥

ਯਹ ਨ ਮਰਤ, ਮਾਰਤ ਹੈ ਨਾਹੀ ॥

यह न मरत, मारत है नाही ॥

ਯੌ ਰਾਜਾ! ਸਮਝਹੁ ਮਨ ਮਾਹੀ ॥੧੯॥

यौ राजा! समझहु मन माही ॥१९॥

TOP OF PAGE

Dasam Granth