ਦਸਮ ਗਰੰਥ । दसम ग्रंथ । |
Page 908 ਦੋਹਰਾ ॥ दोहरा ॥ ਬਿੰਦ੍ਰਾਬਨ ਗ੍ਰਿਹ ਨੰਦ ਕੇ; ਕਾਨ੍ਹ ਲਯੋ ਅਵਤਾਰ ॥ बिंद्राबन ग्रिह नंद के; कान्ह लयो अवतार ॥ ਤੀਨਿ ਲੋਕ ਜਾ ਕੋ ਸਦਾ; ਨਿਤਿ ਉਠਿ ਕਰਤ ਜੁਹਾਰ ॥੧॥ तीनि लोक जा को सदा; निति उठि करत जुहार ॥१॥ ਚੌਪਈ ॥ चौपई ॥ ਸਭ ਗੋਪੀ ਤਾ ਕੇ ਗੁਨ ਗਾਵਹਿ ॥ सभ गोपी ता के गुन गावहि ॥ ਨਿਤਿਯ ਕਿਸਨ ਕਹ ਸੀਸ ਝੁਕਾਵਹਿ ॥ नितिय किसन कह सीस झुकावहि ॥ ਮਨ ਮਹਿ ਬਸ੍ਯੋ ਪ੍ਰੇਮ ਅਤਿ ਭਾਰੀ ॥ मन महि बस्यो प्रेम अति भारी ॥ ਤਨ ਮਨ ਦੇਤ ਅਪਨੋ ਵਾਰੀ ॥੨॥ तन मन देत अपनो वारी ॥२॥ ਰਾਧਾ ਨਾਮ ਗੋਪਿ ਇਕ ਰਹੈ ॥ राधा नाम गोपि इक रहै ॥ ਕ੍ਰਿਸਨ ਕ੍ਰਿਸਨ ਮੁਖ ਤੇ ਨਿਤਿ ਕਹੈ ॥ क्रिसन क्रिसन मुख ते निति कहै ॥ ਜਗਨਾਯਕ ਸੌ ਪ੍ਰੇਮ ਲਗਾਯੋ ॥ जगनायक सौ प्रेम लगायो ॥ ਸੂਤ ਸਿਧਨ ਕੀ ਭਾਂਤਿ ਬਢਾਯੋ ॥੩॥ सूत सिधन की भांति बढायो ॥३॥ ਦੋਹਰਾ ॥ दोहरा ॥ ਕ੍ਰਿਸਨ ਕ੍ਰਿਸਨ ਮੁਖ ਤੇ ਕਹੈ; ਛੋਰਿ ਧਾਮ ਕੋ ਕਾਮ ॥ क्रिसन क्रिसन मुख ते कहै; छोरि धाम को काम ॥ ਨਿਸਦਿਨ ਰਟਤ ਬਿਹੰਗ ਜ੍ਯੋ; ਜਗਨਾਯਕ ਕੋ ਨਾਮ ॥੪॥ निसदिन रटत बिहंग ज्यो; जगनायक को नाम ॥४॥ ਚੌਪਈ ॥ चौपई ॥ ਤ੍ਰਾਸ ਨ ਪਿਤੁ ਮਾਤਾ ਕੋ ਕਰੈ ॥ त्रास न पितु माता को करै ॥ ਕ੍ਰਿਸਨ ਕ੍ਰਿਸਨ ਮੁਖ ਤੇ ਉਚਰੈ ॥ क्रिसन क्रिसन मुख ते उचरै ॥ ਹੇਰਨਿ ਤਾਹਿ ਨਿਤ ਉਠਿ ਆਵੈ ॥ हेरनि ताहि नित उठि आवै ॥ ਨੰਦ ਜਸੋਮਤਿ ਦੇਖਿ ਲਜਾਵੈ ॥੫॥ नंद जसोमति देखि लजावै ॥५॥ ਸਵੈਯਾ ॥ सवैया ॥ ਜੋਬਨ ਜੇਬ ਜਗੇ ਅਤਿ ਸੁੰਦਰ; ਜਾਤ ਜਰਾਵ ਜੁਰੀ ਕਹ ਨਾਤੈ ॥ जोबन जेब जगे अति सुंदर; जात जराव जुरी कह नातै ॥ ਅੰਗ ਹੁਤੇ ਬ੍ਰਿਜ ਲੋਗ ਸਭੇ; ਹਰਿ ਰਾਇ ਬਨਾਇ ਕਹੀ ਇਕ ਬਾਤੈ ॥ अंग हुते ब्रिज लोग सभे; हरि राइ बनाइ कही इक बातै ॥ ਹਾਥ ਉਚਾਇ ਹਨੀ ਛਤਿਯਾ; ਮੁਸਕਾਇ ਲਜਾਇ ਸਖੀ ਚਹੂੰ ਘਾਤੈ ॥ हाथ उचाइ हनी छतिया; मुसकाइ लजाइ सखी चहूं घातै ॥ ਨੈਨਨ ਸੌ ਕਹਿਯੋ ਏ ਜਦੁਨਾਥ ਸੁ; ਭੌਹਨ ਸੌ ਕਹਿਯੋ, ਜਾਹੁ ਇਹਾ ਤੈ ॥੬॥ नैनन सौ कहियो ए जदुनाथ सु; भौहन सौ कहियो, जाहु इहा तै ॥६॥ ਦੋਹਰਾ ॥ दोहरा ॥ ਨੈਨਨ ਸੋ ਹਰਿ ਰਾਇ ਕਹਿ; ਭੌਹਨ ਉਤਰ ਦੀਨ ॥ नैनन सो हरि राइ कहि; भौहन उतर दीन ॥ ਭੇਦ ਨ ਪਾਯੋ ਕੌਨਹੂੰ; ਕ੍ਰਿਸਨ ਬਿਦਾ ਕਰ ਦੀਨ ॥੭॥ भेद न पायो कौनहूं; क्रिसन बिदा कर दीन ॥७॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੦॥੧੩੪੪॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे असीवो चरित्र समापतम सतु सुभम सतु ॥८०॥१३४४॥अफजूं॥ ਦੋਹਰਾ ॥ दोहरा ॥ ਨਗਰ ਸਿਰੋਮਨਿ ਕੋ ਹੁਤੋ; ਸਿੰਘ ਸਿਰੋਮਨਿ ਭੂਪ ॥ नगर सिरोमनि को हुतो; सिंघ सिरोमनि भूप ॥ ਅਮਿਤ ਦਰਬੁ ਘਰ ਮੈ ਧਰੇ; ਸੁੰਦਰ ਕਾਮ ਸਰੂਪ ॥੧॥ अमित दरबु घर मै धरे; सुंदर काम सरूप ॥१॥ ਚੌਪਈ ॥ चौपई ॥ ਦ੍ਰਿਗ ਧੰਨ੍ਯਾ ਤਾ ਕੀ ਬਰ ਨਾਰੀ ॥ द्रिग धंन्या ता की बर नारी ॥ ਨ੍ਰਿਪ ਕੋ ਰਹੈ ਲਾਜ ਤੇ ਪ੍ਯਾਰੀ ॥ न्रिप को रहै लाज ते प्यारी ॥ ਏਕ ਦਿਵਸ ਰਾਜ ਘਰ ਆਯੋ ॥ एक दिवस राज घर आयो ॥ ਰੰਗ ਨਾਥ ਜੋਗਿਯਹਿ ਬੁਲਾਯੋ ॥੨॥ रंग नाथ जोगियहि बुलायो ॥२॥ ਦੋਹਰਾ ॥ दोहरा ॥ ਬ੍ਰਹਮ ਬਾਦ ਤਾ ਸੌ ਕਿਯੋ; ਰਾਜੈ ਨਿਕਟਿ ਬੁਲਾਇ ॥ ब्रहम बाद ता सौ कियो; राजै निकटि बुलाइ ॥ ਜੁ ਕਛੁ ਕਥਾ ਤਿਨ ਸੌ ਭਈ; ਸੋ ਮੈ ਕਹਤ ਬਨਾਇ ॥੩॥ जु कछु कथा तिन सौ भई; सो मै कहत बनाइ ॥३॥ ਏਕ ਨਾਥ ਸਭ ਜਗਤ ਮੈ; ਬ੍ਯਾਪਿ ਰਹਿਯੋ ਸਭ ਦੇਸ ॥ एक नाथ सभ जगत मै; ब्यापि रहियो सभ देस ॥ ਸਭ ਜੋਨਿਨ ਮੈ ਰਵਿ ਰਹਿਯੋ; ਊਚ ਨੀਚ ਕੇ ਭੇਸ ॥੪॥ सभ जोनिन मै रवि रहियो; ऊच नीच के भेस ॥४॥ ਚੌਪਈ ॥ चौपई ॥ ਸਰਬ ਬ੍ਯਾਪੀ ਸ੍ਰੀਪਤਿ ਜਾਨਹੁ ॥ सरब ब्यापी स्रीपति जानहु ॥ ਸਭ ਹੀ ਕੋ ਪੋਖਕ ਕਰਿ ਮਾਨਹੁ ॥ सभ ही को पोखक करि मानहु ॥ ਸਰਬ ਦਯਾਲ ਮੇਘ ਜਿਮਿ ਢਰਈ ॥ सरब दयाल मेघ जिमि ढरई ॥ ਸਭ ਕਾਹੂ ਕਰ ਕਿਰਪਾ ਕਰਈ ॥੫॥ सभ काहू कर किरपा करई ॥५॥ |
Dasam Granth |