ਦਸਮ ਗਰੰਥ । दसम ग्रंथ ।

Page 906

ਦੋਹਰਾ ॥

दोहरा ॥

ਚੰਦ੍ਰਪੁਰੀ ਭੀਤਰ ਹੁਤੋ; ਚੰਦ੍ਰ ਸੈਨ ਇਕ ਰਾਵ ॥

चंद्रपुरी भीतर हुतो; चंद्र सैन इक राव ॥

ਬਲ ਗੁਨ ਬੀਰਜ ਮੈ ਜਨੁਕ; ਤ੍ਰਿਦਸੇਸ੍ਵਰ ਕੇ ਭਾਵ ॥੧॥

बल गुन बीरज मै जनुक; त्रिदसेस्वर के भाव ॥१॥

ਭਾਗਵਤੀ ਤਾ ਕੀ ਤ੍ਰਿਯਾ; ਜਾ ਕੋ ਰੂਪ ਅਪਾਰ ॥

भागवती ता की त्रिया; जा को रूप अपार ॥

ਰਤਿ ਰਤਿਨਾਥ ਪਛਾਨਿ ਤਿਹ; ਝੁਕਿ ਝੁਕਿ ਕਰਹਿ ਜੁਹਾਰ ॥੨॥

रति रतिनाथ पछानि तिह; झुकि झुकि करहि जुहार ॥२॥

ਏਕ ਪੁਰਖ ਸੁੰਦਰ ਹੁਤੋ; ਰਾਨੀ ਲਯੋ ਬੁਲਾਇ ॥

एक पुरख सुंदर हुतो; रानी लयो बुलाइ ॥

ਭੋਗ ਅਧਿਕ ਤਾ ਸੋ ਕਿਯੋ; ਹ੍ਰਿਦੈ ਹਰਖ ਉਪਜਾਇ ॥੩॥

भोग अधिक ता सो कियो; ह्रिदै हरख उपजाइ ॥३॥

ਚੌਪਈ ॥

चौपई ॥

ਕੇਲ ਕਰਤ ਰਾਜਾ ਜੂ ਆਯੋ ॥

केल करत राजा जू आयो ॥

ਰਾਨੀ ਹ੍ਰਿਦੈ ਅਧਿਕ ਦੁਖੁ ਪਾਯੋ ॥

रानी ह्रिदै अधिक दुखु पायो ॥

ਯਾ ਕੋ ਦਯਾ! ਕਹੌ ਕਾ ਕਰਿਹੌ? ॥

या को दया! कहौ का करिहौ? ॥

ਯਾ ਕੇ ਹਨੇ ਬਹੁਰਿ ਹੌ ਮਰਿਹੌ ॥੪॥

या के हने बहुरि हौ मरिहौ ॥४॥

ਜਾਰ ਬਾਚ ॥

जार बाच ॥

ਤਬੈ ਜਾਰ ਯੌ ਕਥਾ ਉਚਾਰੀ ॥

तबै जार यौ कथा उचारी ॥

ਰਾਨੀ ਕਰਹੁ ਨ ਚਿੰਤ ਹਮਾਰੀ ॥

रानी करहु न चिंत हमारी ॥

ਯਹ ਤਰਬੂਜ ਕਾਟਿ ਮੁਹਿ ਦੀਜੈ ॥

यह तरबूज काटि मुहि दीजै ॥

ਯਾ ਕੀ ਗਰੀ ਭਛ ਕਰ ਲੀਜੈ ॥੫॥

या की गरी भछ कर लीजै ॥५॥

ਤਬ ਰਾਨੀ ਸੋਊ ਕਾਜ ਕਮਾਯੋ ॥

तब रानी सोऊ काज कमायो ॥

ਕਾਟਿ ਤਾਹਿ ਤਰਬੂਜ ਖੁਲਾਯੋ ॥

काटि ताहि तरबूज खुलायो ॥

ਲੈ ਖੋਪਰ ਤਿਨ ਸਿਰ ਪੈ ਧਰਿਯੋ ॥

लै खोपर तिन सिर पै धरियो ॥

ਸ੍ਵਾਸ ਲੇਤ ਕਹ ਛੇਕੌ ਕਰਿਯੋ ॥੬॥

स्वास लेत कह छेकौ करियो ॥६॥

ਦੋਹਰਾ ॥

दोहरा ॥

ਧਰਿ ਖੋਪਰ ਸਿਰ ਪਰ ਨਦੀ; ਤਰਿਯੋ ਨ੍ਰਿਪਤਿ ਡਰ ਸੋਇ ॥

धरि खोपर सिर पर नदी; तरियो न्रिपति डर सोइ ॥

ਦਿਨ ਲੋਗਨ ਦੇਖਤ ਗਯੋ; ਭੇਦ ਨ ਜਾਨਤ ਕੋਇ ॥੭॥

दिन लोगन देखत गयो; भेद न जानत कोइ ॥७॥

ਤਬ ਰਾਨੀ ਐਸੇ ਕਹਿਯੋ; ਸੁਨਿਯੈ ਬਚਨ ਰਸਾਲ ॥

तब रानी ऐसे कहियो; सुनियै बचन रसाल ॥

ਬਹਤ ਜਾਤ ਤਰਬੂਜ ਜੋ; ਮੋਹਿ ਮਿਲੈ ਦਰਹਾਲ ॥੮॥

बहत जात तरबूज जो; मोहि मिलै दरहाल ॥८॥

ਬਚਨੁ ਸੁਨਤ ਰਾਜਾ ਤਬੈ; ਪਠਏ ਮਨੁਖ ਅਨੇਕ ॥

बचनु सुनत राजा तबै; पठए मनुख अनेक ॥

ਜਾਤ ਬਹੇ ਤਰਬੂਜ ਕੌ; ਪਹੁਚਤ ਭਯੋ ਨ ਏਕ ॥੯॥

जात बहे तरबूज कौ; पहुचत भयो न एक ॥९॥

ਚੌਪਈ ॥

चौपई ॥

ਤਬ ਰਾਨੀ ਯੌ ਬਚਨ ਉਚਾਰੇ ॥

तब रानी यौ बचन उचारे ॥

ਸੁਨਹੁ ਨਾਥ! ਬਡਭਾਗ ਹਮਾਰੇ ॥

सुनहु नाथ! बडभाग हमारे ॥

ਬੂਡਿ ਕੋਊ ਜਾ ਕੇ ਹਿਤ ਮਰੈ ॥

बूडि कोऊ जा के हित मरै ॥

ਮੋਰ ਮੂੰਡ ਅਪਜਸ ਬਹੁ ਧਰੈ ॥੧੦॥

मोर मूंड अपजस बहु धरै ॥१०॥

ਦੋਹਰਾ ॥

दोहरा ॥

ਰਾਨੀ ਹਿਤ ਹਿਦਵਾਨ ਕੇ; ਮਨੁਖ ਬੁਰਾਯੋ ਏਕ ॥

रानी हित हिदवान के; मनुख बुरायो एक ॥

ਯਹ ਅਪਜਸ ਨ ਕਬਹੁ ਮਿਟੈ; ਭਾਖਹਿ ਲੋਗ ਅਨੇਕ ॥੧੧॥

यह अपजस न कबहु मिटै; भाखहि लोग अनेक ॥११॥

ਚੌਪਈ ॥

चौपई ॥

ਆਪਹਿ ਦੈ ਤਰਬੂਜ ਤਰਾਯੋ ॥

आपहि दै तरबूज तरायो ॥

ਆਪਹਿ ਆਇ ਨ੍ਰਿਪਹਿ ਰਿਸਵਾਯੋ ॥

आपहि आइ न्रिपहि रिसवायो ॥

ਆਪਹਿ ਹੋਰਿ ਮਨੁਛਨ ਲੀਨਾ ॥

आपहि होरि मनुछन लीना ॥

ਤ੍ਰਿਯਾ ਚਰਿਤ੍ਰ ਨ ਕਿਨਹੂੰ ਚੀਨਾ ॥੧੨॥

त्रिया चरित्र न किनहूं चीना ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਤਹਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੭॥੧੩੨੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे सततहरो चरित्र समापतम सतु सुभम सतु ॥७७॥१३२२॥अफजूं॥

TOP OF PAGE

Dasam Granth