ਦਸਮ ਗਰੰਥ । दसम ग्रंथ ।

Page 905

ਆਨਿ ਚਾਕਰੀ ਕੀ ਕਰੀ; ਤਾ ਕੇ ਧਾਮ ਤਲਾਸ ॥

आनि चाकरी की करी; ता के धाम तलास ॥

ਮੁਗਲ ਮਹੀਨਾ ਕੈ ਤੁਰਤ; ਚਾਕਰ ਕੀਨੋ ਤਾਸ ॥੩॥

मुगल महीना कै तुरत; चाकर कीनो तास ॥३॥

ਚੌਪਈ ॥

चौपई ॥

ਮਹਿਯਾਨਾ ਅਪਨੋ ਕਰਵਾਯੋ ॥

महियाना अपनो करवायो ॥

ਕਰਜਾਈ ਕੋ ਨਾਮੁ ਸੁਨਾਯੋ ॥

करजाई को नामु सुनायो ॥

ਤਾ ਕੀ ਸੇਵਾ ਕੋ ਬਹੁ ਕਰਿਯੋ ॥

ता की सेवा को बहु करियो ॥

ਬਖਤਿਯਾਰ ਕੋ ਧਨੁ ਹੈ ਹਰਿਯੋ ॥੪॥

बखतियार को धनु है हरियो ॥४॥

ਦੋਹਰਾ ॥

दोहरा ॥

ਦਿਨ ਕੋ ਧਨੁ ਹੈ ਹਰਿ ਚਲ੍ਯੋ; ਕਰਜਾਈ ਕਹਲਾਇ ॥

दिन को धनु है हरि चल्यो; करजाई कहलाइ ॥

ਸਕਲ ਲੋਕ ਠਟਕੇ ਰਹੈ; ਰੈਨਾਈ ਲਖਿ ਪਾਇ ॥੫॥

सकल लोक ठटके रहै; रैनाई लखि पाइ ॥५॥

ਚੌਪਈ ॥

चौपई ॥

ਪਾਛੇ ਮੁਗਲ ਪੀਟਤੋ ਆਯੋ ॥

पाछे मुगल पीटतो आयो ॥

ਕਰਜਾਈ ਧਨੁ ਤੁਰਾ ਚੁਰਾਯੋ ॥

करजाई धनु तुरा चुरायो ॥

ਜੋ ਇਹ ਬੈਨਨ ਕੋ ਸੁਨਿ ਪਾਵੈ ॥

जो इह बैनन को सुनि पावै ॥

ਤਾ ਹੀ ਕੋ ਝੂਠੋ ਠਹਰਾਵੈ ॥੬॥

ता ही को झूठो ठहरावै ॥६॥

ਜਾ ਤੇ ਦਰਬੁ ਕਰਜੁ ਲੈ ਖਾਯੋ ॥

जा ते दरबु करजु लै खायो ॥

ਕਹਾ ਭਯੋ? ਤਿਨ ਤੁਰਾ ਚੁਰਾਯੋ ॥

कहा भयो? तिन तुरा चुरायो ॥

ਕ੍ਯੋਂ ਤੈ ਦਰਬੁ ਉਧਾਰੋ ਲਯੋ? ॥

क्यों तै दरबु उधारो लयो? ॥

ਕਹਾ ਭਯੋ? ਜੋ ਹੈ ਲੈ ਗਯੋ ॥੭॥

कहा भयो? जो है लै गयो ॥७॥

ਦੋਹਰਾ ॥

दोहरा ॥

ਵਾਹੀ ਕੋ ਝੂਠਾ ਕਿਯੋ; ਭੇਦ ਨ ਪਾਵੈ ਕੋਇ ॥

वाही को झूठा कियो; भेद न पावै कोइ ॥

ਵਹ ਦਿਨ ਧਨ ਹੈ ਹਰ ਗਯੋ; ਰਾਮ ਕਰੈ, ਸੋ ਹਇ ॥੮॥

वह दिन धन है हर गयो; राम करै, सो हइ ॥८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੫॥੧੩੦੨॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे पचहतरो चरित्र समापतम सतु सुभम सतु ॥७५॥१३०२॥अफजूं॥

ਦੋਹਰਾ ॥

दोहरा ॥

ਪੁਨਿ ਮੰਤ੍ਰੀ ਐਸੇ ਕਹਿਯੋ; ਸੁਨਿਯੈ ਕਥਾ ਨ੍ਰਿਪਾਲ! ॥

पुनि मंत्री ऐसे कहियो; सुनियै कथा न्रिपाल! ॥

ਤੇਹੀ ਚੋਰ ਚਰਿਤ੍ਰ ਇਕ; ਕਿਯੋ ਸੁ ਕਹੋ ਉਤਾਲ ॥੧॥

तेही चोर चरित्र इक; कियो सु कहो उताल ॥१॥

ਚੌਪਈ ॥

चौपई ॥

ਜਬ ਤਸਕਰ ਧਨੁ ਤੁਰਾ ਚੁਰਾਯੋ ॥

जब तसकर धनु तुरा चुरायो ॥

ਪੁਨਿ ਤਾ ਕੇ ਚਿਤ ਮੈ ਯੌ ਆਯੋ ॥

पुनि ता के चित मै यौ आयो ॥

ਅਤਿਭੁਤ ਏਕ ਚਰਿਤ੍ਰ ਬਨੈਯੇ ॥

अतिभुत एक चरित्र बनैये ॥

ਤ੍ਰਿਯ ਸੁੰਦਰਿ ਜਾ ਤੇ ਗ੍ਰਿਹ ਪੈਯੈ ॥੨॥

त्रिय सुंदरि जा ते ग्रिह पैयै ॥२॥

ਦੋਹਰਾ ॥

दोहरा ॥

ਧਾਮ ਜਵਾਈ ਆਪਨੋ; ਰਾਖ੍ਯੋ ਨਾਮੁ ਬਨਾਇ ॥

धाम जवाई आपनो; राख्यो नामु बनाइ ॥

ਬਿਧਵਾ ਤ੍ਰਿਯ ਕੇ ਧਾਮ ਮੈ; ਡੇਰਾ ਕੀਨੋ ਜਾਇ ॥੩॥

बिधवा त्रिय के धाम मै; डेरा कीनो जाइ ॥३॥

ਚੌਪਈ ॥

चौपई ॥

ਵਾ ਕੇ ਹ੍ਰਿਦੈ ਅਨੰਦਿਤ ਭਯੋ ॥

वा के ह्रिदै अनंदित भयो ॥

ਮੋਰੇ ਧਾਮ ਪੂਤ ਬਿਧਿ ਦਯੋ ॥

मोरे धाम पूत बिधि दयो ॥

ਧਾਮ ਜਵਾਈ ਨਾਮੁ ਜਤਾਯੋ ॥

धाम जवाई नामु जतायो ॥

ਆਦਰੁ ਕੈ ਭੋਜਨਹਿ ਖਵਾਯੋ ॥੪॥

आदरु कै भोजनहि खवायो ॥४॥

ਚੌਪਈ ॥

चौपई ॥

ਐਸੀ ਭਾਂਤਿ ਬਰਿਸ ਜਬ ਬੀਤੀ ॥

ऐसी भांति बरिस जब बीती ॥

ਵਹ ਤ੍ਰਿਯ ਦੁਖ ਤੇ ਭਈ ਨਿਚੀਤੀ ॥

वह त्रिय दुख ते भई निचीती ॥

ਵਹ ਤਿਹ ਘਰ ਕੋ ਕਾਮੁ ਚਲਾਵੈ ॥

वह तिह घर को कामु चलावै ॥

ਬਿਧਵਾ ਬਧੂ ਖੇਦ ਨਹਿ ਪਾਵੈ ॥੫॥

बिधवा बधू खेद नहि पावै ॥५॥

ਦੋਹਰਾ ॥

दोहरा ॥

ਕੇਤਿਕ ਦਿਨ ਤਹ ਚਲਿ ਗਯੋ; ਤਾ ਕੀ ਸੁਤਾ ਚੁਰਾਇ ॥

केतिक दिन तह चलि गयो; ता की सुता चुराइ ॥

ਤ੍ਰਿਯ ਰੋਵਤ ਕੁਟਵਾਰ ਕੇ; ਤਟ ਚਟ ਕੂਕੀ ਜਾਇ ॥੬॥

त्रिय रोवत कुटवार के; तट चट कूकी जाइ ॥६॥

ਚੌਪਈ ॥

चौपई ॥

ਧਾਮ ਜਵਾਈ ਦੁਹਿਤਾ ਹਰੀ ॥

धाम जवाई दुहिता हरी ॥

ਦੇਖਹ ਦੈਵ ਕਹਾ ਇਹ ਕਰੀ? ॥

देखह दैव कहा इह करी? ॥

ਸੂਰ ਉਦੋਤ ਗਯੋ, ਨਹਿ ਆਯੋ ॥

सूर उदोत गयो, नहि आयो ॥

ਮੈ ਤਿਨ ਕੋ ਕਛੁ ਸੋਧ ਨ ਪਾਯੋ ॥੭॥

मै तिन को कछु सोध न पायो ॥७॥

ਕਾਜੀ ਕੋਟਵਾਰ ਜਬ ਸੁਨ੍ਯੋ ॥

काजी कोटवार जब सुन्यो ॥

ਦੁਹੂੰ ਬਿਹਸਿ ਕੈ ਮਾਥੋ ਧੁਨ੍ਯੋ ॥

दुहूं बिहसि कै माथो धुन्यो ॥

ਜਾ ਕੋ ਸੁਤਾ ਦਾਨੁ ਤੈ ਦਯੋ ॥

जा को सुता दानु तै दयो ॥

ਕਹਾ ਭਯੋ? ਜੌ ਗ੍ਰਿਹ ਲੈ ਗਯੋ ॥੮॥

कहा भयो? जौ ग्रिह लै गयो ॥८॥

ਸਭਹਿਨ ਤਹਿ ਝੂਠੀ ਕਰਿ ਮਾਨ੍ਯੋ ॥

सभहिन तहि झूठी करि मान्यो ॥

ਭੇਦ ਅਭੇਦ ਕਛੁ ਹ੍ਰਿਦੈ ਨ ਜਾਨ੍ਯੋ ॥

भेद अभेद कछु ह्रिदै न जान्यो ॥

ਲੂਟਿ ਦਰਬੁ ਤਾ ਕੋ ਸਭ ਲਯੋ ॥

लूटि दरबु ता को सभ लयो ॥

ਤਬ ਹੀ ਦੇਸ ਨਿਕਾਰੋ ਦਯੋ ॥੯॥

तब ही देस निकारो दयो ॥९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਿਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੬॥੧੩੧੦॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे छिहतरो चरित्र समापतम सतु सुभम सतु ॥७६॥१३१०॥अफजूं॥

TOP OF PAGE

Dasam Granth