ਦਸਮ ਗਰੰਥ । दसम ग्रंथ ।

Page 904

ਤ੍ਰਿਯੋ ਬਾਚ ॥

त्रियो बाच ॥

ਕਬਿਤੁ ॥

कबितु ॥

ਜਾ ਕੋ ਲੋਨ ਖੈਯੈ, ਤਾ ਕੋ ਛੋਰਿ ਕਬਹੂੰ ਨ ਜੈਯੈ; ਜਾ ਕੋ ਲੋਨ ਖੈਯੈ, ਤਾ ਕੋ ਆਗੇ ਹ੍ਵੈ ਕੈ ਜੂਝਿਯੈ ॥

जा को लोन खैयै, ता को छोरि कबहूं न जैयै; जा को लोन खैयै, ता को आगे ह्वै कै जूझियै ॥

ਜਾ ਕੋ ਲੋਨ ਖੈਯੈ, ਤਾ ਕੋ ਦਗਾ ਕਬਹੂੰ ਨ ਦੈਯੈ; ਸਾਚੀ ਸੁਨਿ ਲੈਯੈ, ਤਾ ਸੌ ਸਾਚਹੂੰ ਕੋ ਲੂਝਿਯੈ ॥

जा को लोन खैयै, ता को दगा कबहूं न दैयै; साची सुनि लैयै, ता सौ साचहूं को लूझियै ॥

ਚੋਰੀ ਨ ਕਮੈਯੈ, ਆਪੁ ਦੇਵੈ ਸੋ ਭੀ ਬਾਟਿ ਖੈਯੈ; ਝੂਠ ਨ ਬਨੈਯੈ, ਕਛੂ ਲੈਬੇ ਕੌ ਨ ਰੂਝਿਯੈ ॥

चोरी न कमैयै, आपु देवै सो भी बाटि खैयै; झूठ न बनैयै, कछू लैबे कौ न रूझियै ॥

ਰੋਸ ਨ ਬਢੈਯੈ, ਬੁਰੀ ਭਾਖੈ ਸੋ ਭੀ ਮਾਨਿ ਲੈਯੈ; ਚਾਕਰੀ ਕਮੈਯੈ; ਨਾਥ! ਮੋਰੀ ਬਾਤ ਬੂਝਿਯੈ ॥੭॥

रोस न बढैयै, बुरी भाखै सो भी मानि लैयै; चाकरी कमैयै; नाथ! मोरी बात बूझियै ॥७॥

ਦੋਹਰਾ ॥

दोहरा ॥

ਬਨਿਯੈ ਜੂਤੀ ਖਾਇ ਕੈ; ਸੀਖ ਲਈ ਮਨ ਮਾਹਿ ॥

बनियै जूती खाइ कै; सीख लई मन माहि ॥

ਕਹ ਸ੍ਯਾਨੀ ਤ੍ਰਿਯ, ਗ੍ਰਿਹ ਗਯੋ; ਭੇਦ ਪਛਾਨ੍ਯੋ ਨਾਹਿ ॥੮॥

कह स्यानी त्रिय, ग्रिह गयो; भेद पछान्यो नाहि ॥८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤਿਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੩॥੧੨੮੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तिहतरो चरित्र समापतम सतु सुभम सतु ॥७३॥१२८४॥अफजूं॥

ਦੋਹਰਾ ॥

दोहरा ॥

ਚੋਰ ਏਕ ਚਤੁਰੋ ਰਹੈ; ਬੈਰਮ ਤਾ ਕੋ ਨਾਵ ॥

चोर एक चतुरो रहै; बैरम ता को नाव ॥

ਜਾਤ ਸੇਖਜਾਦੋ ਰਹੈ; ਬਸੈ ਕਾਲਪੀ ਗਾਵ ॥੧॥

जात सेखजादो रहै; बसै कालपी गाव ॥१॥

ਚੌਪਈ ॥

चौपई ॥

ਚੌ ਚੋਬਾ ਗ੍ਰਿਹ ਬਸਤ੍ਰ ਬਨਾਯੋ ॥

चौ चोबा ग्रिह बसत्र बनायो ॥

ਆਪਨ ਕੋ ਉਮਰਾਵ ਕਹਾਯੋ ॥

आपन को उमराव कहायो ॥

ਮੈ ਹਜਰਤਿ ਤੇ ਮਨਸਬ ਲਯੋ ॥

मै हजरति ते मनसब लयो ॥

ਪਲਵਲ ਦੇਸ ਪਰਗਨਾ ਭਯੋ ॥੨॥

पलवल देस परगना भयो ॥२॥

ਦੋਹਰਾ ॥

दोहरा ॥

ਤਾ ਕੇ ਕਛੁ ਉਪਚਾਰੁ ਕੋ; ਕੀਜੈ ਹ੍ਰਿਦੈ ਬਿਚਾਰ ॥

ता के कछु उपचारु को; कीजै ह्रिदै बिचार ॥

ਤਹਾ ਚਲਨ ਕੋ ਸਾਜੁ ਸਭ; ਲੀਜੈ ਮੋਲ ਸੁਧਾਰਿ ॥੩॥

तहा चलन को साजु सभ; लीजै मोल सुधारि ॥३॥

ਚੌਪਈ ॥

चौपई ॥

ਸਕਲ ਗਾਵ ਕੇ ਬਨਿਕ ਬੁਲਾਏ ॥

सकल गाव के बनिक बुलाए ॥

ਸੌ ਕੁ ਰੁਪੈਯਾ ਤਿਨ ਚਟਵਾਏ ॥

सौ कु रुपैया तिन चटवाए ॥

ਕਹਿਯੋ ਤ੍ਯਾਰ ਸਾਜੁ ਕਰਿ ਦੀਜੈ ॥

कहियो त्यार साजु करि दीजै ॥

ਅਬ ਹੀ ਰੋਕ ਰੁਪੈਯਾ ਲੀਜੈ ॥੪॥

अब ही रोक रुपैया लीजै ॥४॥

ਦੋਹਰਾ ॥

दोहरा ॥

ਰੋਕ ਰੁਪੈਯਨ ਖਰਚਿ ਕੈ; ਲੀਜੈ ਮੁਹਰ ਬਟਾਇ ॥

रोक रुपैयन खरचि कै; लीजै मुहर बटाइ ॥

ਭਰ ਬਰਦਾਰੀ ਕੋ ਘਨੋ; ਖਰਚਨ ਹੋਇ ਬਨਾਇ ॥੫॥

भर बरदारी को घनो; खरचन होइ बनाइ ॥५॥

ਚੌਪਈ ॥

चौपई ॥

ਜੋ ਤਿਨ ਕਹੀ ਸੁ ਬਨਿਕਨ ਮਾਨੀ ॥

जो तिन कही सु बनिकन मानी ॥

ਕਛੂ ਸੰਕ ਚਿਤ ਬੀਚ ਨ ਆਨੀ ॥

कछू संक चित बीच न आनी ॥

ਮੁਹਰੈ ਅਧਿਕ ਆਨਿ ਕਰ ਦਈ ॥

मुहरै अधिक आनि कर दई ॥

ਤਸਕਰ ਡਾਰਿ ਗੁਥਰਿਯਹਿ ਲਈ ॥੬॥

तसकर डारि गुथरियहि लई ॥६॥

ਦੋਹਰਾ ॥

दोहरा ॥

ਔਰ ਖਜਾਨੋ ਸਾਹੁ ਕੋ; ਸਭ ਹੀ ਲਯੋ ਮੰਗਾਇ ॥

और खजानो साहु को; सभ ही लयो मंगाइ ॥

ਜਾਇ ਜਹਾਨਾਬਾਦ ਮੈ; ਦੈਹੌ ਧਨ ਪਹੁਚਾਇ ॥੭॥

जाइ जहानाबाद मै; दैहौ धन पहुचाइ ॥७॥

ਚੌਪਈ ॥

चौपई ॥

ਬਨਿਯਨ ਕੇ ਬੈਠੇ ਸੋ ਗਯੋ ॥

बनियन के बैठे सो गयो ॥

ਸਭ ਹੀ ਧਨੁ ਇਕਠੋ ਕੈ ਲਯੋ ॥

सभ ही धनु इकठो कै लयो ॥

ਸਾਥਿਨ ਤਿਨਿ ਦ੍ਵਾਰ ਬੈਠਾਯੋ ॥

साथिन तिनि द्वार बैठायो ॥

ਸੋਯੋ ਖਾਨ ਨ ਜਾਤ ਜਗਾਯੋ ॥੮॥

सोयो खान न जात जगायो ॥८॥

ਦੋਹਰਾ ॥

दोहरा ॥

ਛੋਰਿ ਦ੍ਵਾਰੋ ਪਾਛਲੋ; ਭਾਜ ਗਏ ਤਤਕਾਲ ॥

छोरि द्वारो पाछलो; भाज गए ततकाल ॥

ਸਭ ਰੁਪਯਨ ਹਰ ਲੈ ਗਏ; ਬਨਿਯਾ ਭਏ ਬਿਹਾਲ ॥੯॥

सभ रुपयन हर लै गए; बनिया भए बिहाल ॥९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੪॥੧੨੯੩॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे चौहतरो चरित्र समापतम सतु सुभम सतु ॥७४॥१२९३॥अफजूं॥

ਦੋਹਰਾ ॥

दोहरा ॥

ਮੁਗਲ ਏਕ ਗਜਨੀ ਰਹੈ; ਬਖਤਿਯਾਰ ਤਿਹ ਨਾਮ ॥

मुगल एक गजनी रहै; बखतियार तिह नाम ॥

ਬਡੇ ਸਦਨ ਤਾ ਕੇ ਬਨੇ; ਬਹੁਤ ਗਾਠਿ ਮੈ ਦਾਮ ॥੧॥

बडे सदन ता के बने; बहुत गाठि मै दाम ॥१॥

ਤਾ ਕੇ ਘਰ ਇਕ ਹਯ ਹੁਤੋ; ਤਾ ਕੋ ਚੋਰ ਨਿਹਾਰਿ ॥

ता के घर इक हय हुतो; ता को चोर निहारि ॥

ਯਾ ਕੋ ਕ੍ਯੋ ਹੂੰ ਚੋਰਿਯੈ; ਕਛੂ ਚਰਿਤ੍ਰ ਸੁ ਧਾਰਿ ॥੨॥

या को क्यो हूं चोरियै; कछू चरित्र सु धारि ॥२॥

TOP OF PAGE

Dasam Granth