ਦਸਮ ਗਰੰਥ । दसम ग्रंथ ।

Page 903

ਚੌਪਈ ॥

चौपई ॥

ਜਬ ਰਾਨੀ ਐਸੇ ਸੁਨੁ ਪਾਯੋ ॥

जब रानी ऐसे सुनु पायो ॥

ਬੋਲਿ ਸਾਹੁ ਕੋ ਧਾਮ ਪਠਾਯੋ ॥

बोलि साहु को धाम पठायो ॥

ਭਾਂਤਿ ਭਾਂਤਿ ਆਸਨ ਤਿਹ ਦੀਨੋ ॥

भांति भांति आसन तिह दीनो ॥

ਉਰ ਅਪਨੇ ਤੇ ਜੁਦਾ ਨ ਕੀਨੋ ॥੧੧॥

उर अपने ते जुदा न कीनो ॥११॥

ਦੋਹਰਾ ॥

दोहरा ॥

ਤਬ ਲਗ ਰਾਜਾ ਤੁਰਤ ਹੀ; ਧਾਮ ਗਯੋ ਤਿਹ ਆਇ ॥

तब लग राजा तुरत ही; धाम गयो तिह आइ ॥

ਚਾਰਿ ਮਮਟਿ ਯਹਿ ਤਹ ਦਯੋ; ਸੋਕ ਹ੍ਰਿਦੈ ਉਪਜਾਇ ॥੧੨॥

चारि ममटि यहि तह दयो; सोक ह्रिदै उपजाइ ॥१२॥

ਦੋ ਸੈ ਗਜ ਦੋ ਬੈਰਕੈ; ਲੀਨੀ ਸਾਹੁ ਮੰਗਾਇ ॥

दो सै गज दो बैरकै; लीनी साहु मंगाइ ॥

ਬਡੀ ਧੁਜਨ ਸੌ ਬਾਧਿ ਕੈ; ਬਾਧੀ ਭੁਜਨ ਬਨਾਇ ॥੧੩॥

बडी धुजन सौ बाधि कै; बाधी भुजन बनाइ ॥१३॥

ਰੂੰਈ ਮਨਿ ਕ ਮੰਗਾਇ ਕੈ; ਅੰਗ ਲਈ ਲਪਟਾਇ ॥

रूंई मनि क मंगाइ कै; अंग लई लपटाइ ॥

ਬਾਂਧਿ ਘੋਘਰੋ ਪਵਨ ਲਖਿ; ਕੂਦਤ ਭਯੋ ਰਿਸਾਇ ॥੧੪॥

बांधि घोघरो पवन लखि; कूदत भयो रिसाइ ॥१४॥

ਚੌਪਈ ॥

चौपई ॥

ਜ੍ਯੋਂ ਜ੍ਯੋਂ ਪਵਨ ਝਲਾਤੋ ਆਵੈ ॥

ज्यों ज्यों पवन झलातो आवै ॥

ਧੀਮੈ ਧੀਮੈ ਤਰਕਹ ਜਾਵੈ ॥

धीमै धीमै तरकह जावै ॥

ਦੁਹੂੰ ਬੈਰਕਨ ਸਾਹੁ ਉਡਾਰਿਯੋ ॥

दुहूं बैरकन साहु उडारियो ॥

ਗਹਿਰੀ ਨਦੀ ਬਿਖੈ ਲੈ ਡਾਰਿਯੋ ॥੧੫॥

गहिरी नदी बिखै लै डारियो ॥१५॥

ਘੋਘਰਨ ਜੋਰ ਨਦੀ ਨਰ ਤਰਿਯੋ ॥

घोघरन जोर नदी नर तरियो ॥

ਧੁਜਨ ਹੇਤ ਤਹ ਹੁਤੋ ਉਬਰਿਯੋ ॥

धुजन हेत तह हुतो उबरियो ॥

ਰੂੰਈ ਤੇ ਕਛੁ ਚੋਟ ਨ ਲਾਗੀ ॥

रूंई ते कछु चोट न लागी ॥

ਪ੍ਰਾਨ ਬਚਾਇ ਗਯੋ ਬਡਭਾਗੀ ॥੧੬॥

प्रान बचाइ गयो बडभागी ॥१६॥

ਦੋਹਰਾ ॥

दोहरा ॥

ਜਬ ਤਾ ਕੋ ਜੀਵਤ ਸੁਨ੍ਯੋ; ਰਾਨੀ ਸ੍ਰਵਨਨ ਮਾਹਿ ॥

जब ता को जीवत सुन्यो; रानी स्रवनन माहि ॥

ਯਾ ਦਿਨ ਸੋ ਸੁਖ ਜਗਤ ਮੈ; ਕਹਿਯੋ ਕਹੂੰ ਕੋਊ ਨਾਹਿ ॥੧੭॥

या दिन सो सुख जगत मै; कहियो कहूं कोऊ नाहि ॥१७॥

ਚੌਪਈ ॥

चौपई ॥

ਕੂਦਿ ਸਾਹੁ ਜੋ ਪ੍ਰਾਨ ਬਚਾਯੋ ॥

कूदि साहु जो प्रान बचायो ॥

ਤਿਨ ਰਾਜੈ ਕਛੁ ਭੇਦ ਨ ਪਾਯੋ ॥

तिन राजै कछु भेद न पायो ॥

ਤਬ ਰਾਨੀ ਧੀਰਜ ਮਨ ਭਯੋ ॥

तब रानी धीरज मन भयो ॥

ਚਿਤ ਜੁ ਹੁਤੋ ਸਕਲ ਭ੍ਰਮ ਗਯੋ ॥੧੮॥

चित जु हुतो सकल भ्रम गयो ॥१८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੨॥੧੨੭੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे बहतरो चरित्र समापतम सतु सुभम सतु ॥७२॥१२७६॥अफजूं॥

ਦੋਹਰਾ ॥

दोहरा ॥

ਬਜਵਾਰੇ ਬਨਿਯਾ ਰਹੈ; ਕੇਵਲ ਤਾ ਕੋ ਨਾਮ ॥

बजवारे बनिया रहै; केवल ता को नाम ॥

ਨਿਸੁ ਦਿਨੁ ਕਰੈ ਪਠਾਨ ਕੇ; ਗ੍ਰਿਹ ਕੋ ਸਗਰੋ ਕਾਮ ॥੧॥

निसु दिनु करै पठान के; ग्रिह को सगरो काम ॥१॥

ਚੌਪਈ ॥

चौपई ॥

ਸੁੰਦਰ ਤ੍ਰਿਯ ਤਾ ਕੈ ਗ੍ਰਿਹ ਰਹੈ ॥

सुंदर त्रिय ता कै ग्रिह रहै ॥

ਪੁਹਪ ਵਤੀ ਤਾ ਕੋ ਜਗ ਚਹੈ ॥

पुहप वती ता को जग चहै ॥

ਬਾਂਕੇ ਸੰਗ ਨੇਹੁ ਤਿਨ ਲਾਯੋ ॥

बांके संग नेहु तिन लायो ॥

ਕੇਵਲ ਕੋ ਚਿਤ ਤੇ ਬਿਸਰਾਯੋ ॥੨॥

केवल को चित ते बिसरायो ॥२॥

ਦੋਹਰਾ ॥

दोहरा ॥

ਏਕ ਦਿਵਸ ਕੇਵਲ ਗਯੋ; ਗ੍ਰਿਹ ਕੋ ਕੌਨੇ ਕਾਜ ॥

एक दिवस केवल गयो; ग्रिह को कौने काज ॥

ਦੇਖੈ ਕ੍ਯਾ ਨਿਜੁ ਤ੍ਰਿਯ ਭਏ; ਬਾਂਕੋ ਰਹਿਯੋ ਬਿਰਾਜ ॥੩॥

देखै क्या निजु त्रिय भए; बांको रहियो बिराज ॥३॥

ਚੌਪਈ ॥

चौपई ॥

ਜਬ ਤ੍ਰਿਯ ਪਤਿ ਆਵਤ ਲਖਿ ਪਾਇਸ ॥

जब त्रिय पति आवत लखि पाइस ॥

ਯਹੈ ਚਿਤ ਮੈ ਚਰਿਤ ਬਨਾਇਸ ॥

यहै चित मै चरित बनाइस ॥

ਸੌ ਛਿਤਰ ਤਿਹ ਮੂੰਢ ਲਗਾਯੋ ॥

सौ छितर तिह मूंढ लगायो ॥

ਛੋਰਿ ਪਠਾਨ ਕਹਿਯੋ ਕ੍ਯੋ ਆਯੋ ॥੪॥

छोरि पठान कहियो क्यो आयो ॥४॥

ਦੋਹਰਾ ॥

दोहरा ॥

ਆਪੁ ਜੂਤਿਯਨ ਜੁਰਿ ਗਈ; ਰਹੀ ਨ ਤਾਹਿ ਸੰਭਾਰਿ ॥

आपु जूतियन जुरि गई; रही न ताहि स्मभारि ॥

ਐਸੋ ਚਰਿਤ ਬਨਾਇ ਕੈ; ਬਾਂਕੋ ਦਯੋ ਨਿਕਾਰਿ ॥੫॥

ऐसो चरित बनाइ कै; बांको दयो निकारि ॥५॥

ਅਤਿ ਚਿਤ ਕੋਪ ਬਢਾਇ ਕੈ; ਤਪਤ ਤਾਂਬ੍ਰ ਕਰ ਨੈਨ ॥

अति चित कोप बढाइ कै; तपत तांब्र कर नैन ॥

ਬਿਕਟ ਬਿਕ੍ਰ ਕਰਿ ਆਪਨੋ; ਕਹੈ ਬਨਕਿ ਸੋ ਬੈਨ ॥੬॥

बिकट बिक्र करि आपनो; कहै बनकि सो बैन ॥६॥

TOP OF PAGE

Dasam Granth