ਦਸਮ ਗਰੰਥ । दसम ग्रंथ ।

Page 902

ਚੌਪਈ ॥

चौपई ॥

ਮੋਲਹਿ ਏਕ ਪਾਗ ਨਹਿ ਪਾਈ ॥

मोलहि एक पाग नहि पाई ॥

ਤਬ ਮਸਲਤਿ ਹਮ ਜਿਯਹਿ ਬਨਾਈ ॥

तब मसलति हम जियहि बनाई ॥

ਜਾਹਿ ਇਹਾ ਮੂਤਤਿ ਲਖਿ ਪਾਵੋ ॥

जाहि इहा मूतति लखि पावो ॥

ਤਾ ਕੀ ਛੀਨ ਪਗਰਿਯਾ ਲ੍ਯਾਵੋ ॥੬॥

ता की छीन पगरिया ल्यावो ॥६॥

ਜਬ ਪਯਾਦਨ ਐਸੇ ਸੁਨਿ ਪਾਯੋ ॥

जब पयादन ऐसे सुनि पायो ॥

ਤਿਹੀ ਭਾਂਤਿ ਮਿਲਿ ਸਭਨ ਕਮਾਯੋ ॥

तिही भांति मिलि सभन कमायो ॥

ਜੋ ਮਨਮੁਖ ਤੀਰਥ ਤਿਹ ਆਯੋ ॥

जो मनमुख तीरथ तिह आयो ॥

ਪਾਗ ਬਿਨਾ ਕਰਿ ਤਾਹਿ ਪਠਾਯੋ ॥੭॥

पाग बिना करि ताहि पठायो ॥७॥

ਦੋਹਰਾ ॥

दोहरा ॥

ਰਾਤਿ ਬੀਚ ਕਰਿ ਆਠ ਸੈ; ਪਗਰੀ ਲਈ ਉਤਾਰਿ ॥

राति बीच करि आठ सै; पगरी लई उतारि ॥

ਆਨਿ ਤਿਨੈ ਹਮ ਦੀਹ ਮੈ; ਧੋਵਨਿ ਦਈ ਸੁਧਾਰਿ ॥੮॥

आनि तिनै हम दीह मै; धोवनि दई सुधारि ॥८॥

ਚੌਪਈ ॥

चौपई ॥

ਪ੍ਰਾਤ ਲੇਤ ਸਭ ਧੋਇ ਮਗਾਈ ॥

प्रात लेत सभ धोइ मगाई ॥

ਸਭ ਹੀ ਸਿਖ੍ਯਨ ਕੋ ਬੰਧਵਾਈ ॥

सभ ही सिख्यन को बंधवाई ॥

ਬਚੀ ਸੁ ਬੇਚਿ ਤੁਰਤ ਤਹ ਲਈ ॥

बची सु बेचि तुरत तह लई ॥

ਬਾਕੀ ਬਚੀ ਸਿਪਾਹਿਨ ਦਈ ॥੯॥

बाकी बची सिपाहिन दई ॥९॥

ਦੋਹਰਾ ॥

दोहरा ॥

ਬਟਿ ਕੈ ਪਗਰੀ ਨਗਰ ਕੋ; ਜਾਤ ਭਏ ਸੁਖ ਪਾਇ ॥

बटि कै पगरी नगर को; जात भए सुख पाइ ॥

ਭੇਦ ਮੂਰਖਨ ਨ ਲਹਿਯੋ; ਕਹਾ ਗਯੋ ਕਰਿ ਰਾਇ? ॥੧੦॥

भेद मूरखन न लहियो; कहा गयो करि राइ? ॥१०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਹਤਰੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੧॥੧੨੫੮॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे इकहतरौ चरित्र समापतम सतु सुभम सतु ॥७१॥१२५८॥अफजूं॥

ਦੋਹਰਾ ॥

दोहरा ॥

ਰਾਜਾ ਏਕ ਪਹਾਰ ਕੋ; ਚਿਤ੍ਰਨਾਥ ਤਿਹ ਨਾਮ ॥

राजा एक पहार को; चित्रनाथ तिह नाम ॥

ਤਾ ਕੋ ਜਨ ਸਭ ਦੇਸ ਕੇ; ਜਪਤ ਆਠਹੂੰ ਜਾਮ ॥੧॥

ता को जन सभ देस के; जपत आठहूं जाम ॥१॥

ਇੰਦ੍ਰ ਮੁਖੀ ਰਾਨੀ ਰਹੈ; ਤਾ ਕੇ ਰੂਪ ਅਨੂਪ ॥

इंद्र मुखी रानी रहै; ता के रूप अनूप ॥

ਸਚੀ ਜਾਨਿ ਕਰਿ ਜਕ ਰਹੈ; ਜਾਹਿ ਆਪੁ ਪੁਰਹੂਤ ॥੨॥

सची जानि करि जक रहै; जाहि आपु पुरहूत ॥२॥

ਚੌਪਈ ॥

चौपई ॥

ਨ੍ਰਿਪ ਪੁਰ ਤਰੈ ਨਦੀ ਇਕ ਬਹੈ ॥

न्रिप पुर तरै नदी इक बहै ॥

ਚੰਦ੍ਰਭਗਾ ਤਾ ਕੋ ਜਗ ਕਹੈ ॥

चंद्रभगा ता को जग कहै ॥

ਤਟ ਟੀਲਾ ਪੈ ਮਹਲ ਉਸਾਰੇ ॥

तट टीला पै महल उसारे ॥

ਜਨੁ ਬਿਸਕਰਮੈ ਕਰਨ ਸੁਧਾਰੇ ॥੩॥

जनु बिसकरमै करन सुधारे ॥३॥

ਦੋਹਰਾ ॥

दोहरा ॥

ਗਹਿਰੋ ਜਾ ਕੋ ਜਲ ਰਹੈ; ਜਾ ਸਮ ਨਦੀ ਨ ਆਨ ॥

गहिरो जा को जल रहै; जा सम नदी न आन ॥

ਡਰਤ ਤੈਰਿ ਕੋਊ ਨ ਸਕੈ; ਲਾਗਤ ਸਿੰਧੁ ਸਮਾਨ ॥੪॥

डरत तैरि कोऊ न सकै; लागत सिंधु समान ॥४॥

ਸਾਹੁ ਏਕ ਗੁਜਰਾਤ ਕੋ; ਘੋਰਾ ਬੇਚਨ ਕਾਜ ॥

साहु एक गुजरात को; घोरा बेचन काज ॥

ਚਲਿ ਆਯੋ ਤਿਹ ਠਾਂ, ਜਹਾ; ਚਿਤ੍ਰਨਾਥ ਮਹਾਰਾਜ ॥੫॥

चलि आयो तिह ठां, जहा; चित्रनाथ महाराज ॥५॥

ਰੂਪ ਅਨੂਪਮ ਸਾਹੁ ਕੋ; ਜੌਨ ਲਖੈ ਨਰ ਨਾਰਿ ॥

रूप अनूपम साहु को; जौन लखै नर नारि ॥

ਧਨ ਆਪਨ ਕੀ ਕ੍ਯਾ ਚਲੀ? ਤਨ ਮਨ ਡਾਰਹਿ ਵਾਰ ॥੬॥

धन आपन की क्या चली? तन मन डारहि वार ॥६॥

ਚੌਪਈ ॥

चौपई ॥

ਏਕ ਤ੍ਰਿਯਹਿ ਵਹੁ ਸਾਹਿ ਨਿਹਾਰਿਯੋ ॥

एक त्रियहि वहु साहि निहारियो ॥

ਇੰਦ੍ਰ ਮੁਖੀ ਕੇ ਨਿਕਟ ਉਚਾਰਿਯੋ ॥

इंद्र मुखी के निकट उचारियो ॥

ਐਸੋ ਪੁਰਖੁ ਭੋਗ ਕੋ ਪੈਯੈ ॥

ऐसो पुरखु भोग को पैयै ॥

ਪ੍ਰਾਨ ਸਹਿਤ ਤਾ ਕੇ ਬਲਿ ਜੈਯੈ ॥੭॥

प्रान सहित ता के बलि जैयै ॥७॥

ਸੁਨੁ ਰਾਨੀ! ਤਿਹ ਬੋਲਿ ਪਠੈਯੈ ॥

सुनु रानी! तिह बोलि पठैयै ॥

ਮੈਨ ਭੋਗ ਤਿਹ ਸਾਥ ਕਮੈਯੈ ॥

मैन भोग तिह साथ कमैयै ॥

ਤੁਮ ਤੇ ਤਾ ਕੋ ਜੋ ਸੁਤ ਹੌ ਹੈ ॥

तुम ते ता को जो सुत हौ है ॥

ਤਾ ਕੇ ਰੂਪ ਤੁਲਿ ਕਹ, ਕੋ ਹੈ? ॥੮॥

ता के रूप तुलि कह, को है? ॥८॥

ਤਾ ਕੋ ਜੋ ਇਸਤ੍ਰੀ ਲਖਿ ਪੈਹੈ ॥

ता को जो इसत्री लखि पैहै ॥

ਬਹੁਰਿ ਆਪਨੇ ਧਾਮ ਨ ਜੈਹੈ ॥

बहुरि आपने धाम न जैहै ॥

ਤਾਹੀ ਪੈ ਆਸਿਕ ਹ੍ਵੈ ਰਹਿ ਹੈ ॥

ताही पै आसिक ह्वै रहि है ॥

ਰਾਮ ਨਾਮ ਕੋ ਜ੍ਯੋਂ ਨਿਤ ਕਹਿ ਹੈ ॥੯॥

राम नाम को ज्यों नित कहि है ॥९॥

ਦੋਹਰਾ ॥

दोहरा ॥

ਤਵ ਸੁਤ ਕੋ ਜੋ ਇਸਤ੍ਰੀ; ਨੈਕੁ ਨਿਹਰਿ ਹੈ ਨਿਤ ॥

तव सुत को जो इसत्री; नैकु निहरि है नित ॥

ਸ੍ਰੀ ਰਾਘਵ ਕੇ ਨਾਮ ਜ੍ਯੋਂ; ਸਦਾ ਸੰਭਰਿ ਹੈ ਚਿਤ ॥੧੦॥

स्री राघव के नाम ज्यों; सदा स्मभरि है चित ॥१०॥

TOP OF PAGE

Dasam Granth