ਦਸਮ ਗਰੰਥ । दसम ग्रंथ । |
Page 897 ਆਪਨ ਸੋ ਲੌਡਿਯਨ ਸੋਂ; ਜਾਰ ਦਏ ਚਿਮਟਾਇ ॥ आपन सो लौडियन सों; जार दए चिमटाइ ॥ ਪਠੈ ਏਕ ਚੇਰੀ ਦਈ; ਕਹੌ ਨ੍ਰਿਪਤਿ ਸੋ ਜਾਇ ॥੯॥ पठै एक चेरी दई; कहौ न्रिपति सो जाइ ॥९॥ ਚੌਪਈ ॥ चौपई ॥ ਜੁ ਮੈ ਤੁਮੈ ਸਿਵ ਬਾਨੀ ਕਹੀ ॥ जु मै तुमै सिव बानी कही ॥ ਵਹੈ ਬਾਤ ਤੁਮਰੇ ਗ੍ਰਿਹ ਲਹੀ ॥ वहै बात तुमरे ग्रिह लही ॥ ਛੋਰਿ ਸਸਤ੍ਰ ਚਲਿ ਤੁਰਤ ਨਿਹਾਰਹੁ ॥ छोरि ससत्र चलि तुरत निहारहु ॥ ਕਛੂ ਕੋਪ ਨਹਿ ਹ੍ਰਿਦੈ ਬਿਚਾਰਹੁ ॥੧੦॥ कछू कोप नहि ह्रिदै बिचारहु ॥१०॥ ਦੋਹਰਾ ॥ दोहरा ॥ ਤੁਰਤ ਬਚਨ ਸੁਨਿ ਨ੍ਰਿਪ ਗਯੋ; ਕੇਲ ਕਰਤ ਜਹ ਤ੍ਰੀਯ ॥ तुरत बचन सुनि न्रिप गयो; केल करत जह त्रीय ॥ ਸਿਵ ਕੇ ਬਚਨ ਸੰਭਾਰਿ ਕੈ; ਠਟਕਿ ਰਹਤ ਭਯੋ ਜੀਯ ॥੧੧॥ सिव के बचन स्मभारि कै; ठटकि रहत भयो जीय ॥११॥ ਚੌਪਈ ॥ चौपई ॥ ਮੁਹਿ ਜੁ ਤ੍ਰਿਯਾ ਸਿਵ ਬੈਨ ਉਚਾਰੇ ॥ मुहि जु त्रिया सिव बैन उचारे ॥ ਸਾਚ ਭਏ ਵਹ ਧਾਮ ਹਮਾਰੇ ॥ साच भए वह धाम हमारे ॥ ਰੂਪ ਮਤੀ ਮੁਹਿ ਝੂਠਿ ਨ ਕਹਿਯੋ ॥ रूप मती मुहि झूठि न कहियो ॥ ਅਬ ਸੋ ਸਾਚ ਤਵਨ ਕੋ ਲਹਿਯੋ ॥੧੨॥ अब सो साच तवन को लहियो ॥१२॥ ਦੋਹਰਾ ॥ दोहरा ॥ ਰਤਿ ਕਰਿ ਕੈ ਸਭ ਹੀ ਤ੍ਰਿਯਨ; ਦੀਨੇ ਜਾਰ ਉਠਾਇ ॥ रति करि कै सभ ही त्रियन; दीने जार उठाइ ॥ ਆਪੁ ਆਨਿ ਨ੍ਰਿਪ ਸੋ ਕਹਿਯੋ; ਬਹਿਗੀ ਬਾਤ ਬਨਾਇ ॥੧੩॥ आपु आनि न्रिप सो कहियो; बहिगी बात बनाइ ॥१३॥ ਜੋ ਮੈ ਤੁਮ ਸੋ ਨ੍ਰਿਪ! ਕਹਿਯੋ; ਬਾਤ ਅਬ ਵਹੈ ਲਹੀ ॥ जो मै तुम सो न्रिप! कहियो; बात अब वहै लही ॥ ਕੋਪ ਨ ਚਿਤ ਮੈ ਕੀਜਿਯਹੁ; ਸਿਵ ਕੇ ਬਚਨ ਸਹੀ ॥੧੪॥ कोप न चित मै कीजियहु; सिव के बचन सही ॥१४॥ ਕਿੰਨਰ ਜਛ ਭੁਜੰਗ ਗਨ; ਨਰ ਮੁਨਿ ਦੇਵ ਅਦੇਵ ॥ किंनर जछ भुजंग गन; नर मुनि देव अदेव ॥ ਤ੍ਰਿਯ ਚਰਿਤ੍ਰ ਕੋ ਚਿਤ ਮੈ; ਰੰਚ ਨ ਚੀਨਤ ਭੇਵ ॥੧੫॥ त्रिय चरित्र को चित मै; रंच न चीनत भेव ॥१५॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੭॥੧੧੮੭॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे सतासठवो चरित्र समापतम सतु सुभम सतु ॥६७॥११८७॥अफजूं॥ ਦੋਹਰਾ ॥ दोहरा ॥ ਸਾਹੁ ਏਕ ਗੁਜਰਾਤ ਕੋ; ਤਾ ਕੇ ਗ੍ਰਿਹ ਇਕ ਪੂਤ ॥ साहु एक गुजरात को; ता के ग्रिह इक पूत ॥ ਸੌਦਾ ਕੌ ਚੌਕਸ ਕਰੈ; ਪਿਤੁ ਤੇ ਭਯੋ ਸਪੂਤ ॥੧॥ सौदा कौ चौकस करै; पितु ते भयो सपूत ॥१॥ ਨਾਊ ਕੇ ਇਕ ਪੁਤ੍ਰ ਸੋ; ਤਾ ਕੋ ਰਹੈ ਪ੍ਯਾਰ ॥ नाऊ के इक पुत्र सो; ता को रहै प्यार ॥ ਸੂਰਤਿ ਮੈ ਦੋਊ ਏਕਸੋ; ਕੋਊ ਨ ਸਕੈ ਬਿਚਾਰ ॥੨॥ सूरति मै दोऊ एकसो; कोऊ न सकै बिचार ॥२॥ ਚੌਪਈ ॥ चौपई ॥ ਸਾਹੁ ਪੁਤ੍ਰ ਸਸੁਰਾਰੇ ਚਲੋ ॥ साहु पुत्र ससुरारे चलो ॥ ਸੰਗ ਲਏ ਨਊਆ ਸੁਤ ਭਲੋ ॥ संग लए नऊआ सुत भलो ॥ ਗਹਿਰੇ ਬਨ ਭੀਤਰ ਦੋਊ ਗਏ ॥ गहिरे बन भीतर दोऊ गए ॥ ਬਚਨ ਕਹਤ ਨਊਆ ਸੁਤ ਭਏ ॥੩॥ बचन कहत नऊआ सुत भए ॥३॥ ਨਊਆ ਕੇ ਸੁਤ ਬਚਨ ਉਚਾਰੇ ॥ नऊआ के सुत बचन उचारे ॥ ਸੁਨੋ ਸਾਹੁ ਸੁਤ! ਬੈਨ ਹਮਾਰੇ ॥ सुनो साहु सुत! बैन हमारे ॥ ਤਬ ਹੌ ਯਾਰ ਤੁਮੈ ਪਹਿਚਾਨੌ ॥ तब हौ यार तुमै पहिचानौ ॥ ਮੇਰੇ ਕਹਿਯੋ ਅਬੈ ਜੌ ਮਾਨੌ ॥੪॥ मेरे कहियो अबै जौ मानौ ॥४॥ ਦੋਹਰਾ ॥ दोहरा ॥ ਅਸ੍ਵ ਬਸਤ੍ਰ ਸਭ ਅਪਨੇ; ਤਨਕਿਕ ਮੋ ਕੋ ਦੇਹੁ ॥ अस्व बसत्र सभ अपने; तनकिक मो को देहु ॥ ਯਹ ਬੁਗਚਾ ਤੁਮ ਲੈ ਚਲੌ; ਚਲਿ ਆਗੇ ਫਿਰਿ ਲੇਹੁ ॥੫॥ यह बुगचा तुम लै चलौ; चलि आगे फिरि लेहु ॥५॥ ਚੌਪਈ ॥ चौपई ॥ ਸਾਹੁ ਪੁਤ੍ਰ ਸੋਈ ਤਬ ਕਰਿਯੋ ॥ साहु पुत्र सोई तब करियो ॥ ਤਾ ਕੌ ਬੁਗਚਾ ਨਿਜੁ ਸਿਰਿ ਧਰਿਯੋ ॥ ता कौ बुगचा निजु सिरि धरियो ॥ ਨਿਜੁ ਘੋਰਾ ਪੈ ਤਾਹਿ ਚਰਾਯੋ ॥ निजु घोरा पै ताहि चरायो ॥ ਅਪੁਨੇ ਬਸਤ੍ਰਨ ਸੋ ਪਹਿਰਾਯੋ ॥੬॥ अपुने बसत्रन सो पहिरायो ॥६॥ ਨਊਆ ਸੁਤ ਤਿਹ ਭੇਖ ਬਨਾਯੋ ॥ नऊआ सुत तिह भेख बनायो ॥ ਦੇ ਬੁਗਚਾ ਸੁਤ ਸਾਹੁ ਚਲਾਯੋ ॥ दे बुगचा सुत साहु चलायो ॥ ਤਾ ਕੋ ਅਤਿ ਹੀ ਚਿਤ ਹਰਖਾਨੋ ॥ ता को अति ही चित हरखानो ॥ ਸਾਹੁ ਪੁਤ੍ਰ ਕਛੁ ਭੇਦ ਨ ਜਾਨੋ ॥੭॥ साहु पुत्र कछु भेद न जानो ॥७॥ ਦੋਹਰਾ ॥ दोहरा ॥ ਚਲਤ ਚਲਤ ਸਸੁਰਾਰਿ ਕੌ; ਗਾਵ ਪਹੂੰਚ੍ਯੋ ਆਇ ॥ चलत चलत ससुरारि कौ; गाव पहूंच्यो आइ ॥ ਉਤਰਿ ਨ ਤਿਹ ਸੁਤ ਸਾਹੁ ਕੋ; ਹੈ ਪਰ ਲਿਯੋ ਚਰਾਇ ॥੮॥ उतरि न तिह सुत साहु को; है पर लियो चराइ ॥८॥ |
Dasam Granth |