ਦਸਮ ਗਰੰਥ । दसम ग्रंथ ।

Page 894

ਚੌਪਈ ॥

चौपई ॥

ਰਾਇਕ ਰਾਠ ਮਹੋਬੇ ਰਹੈ ॥

राइक राठ महोबे रहै ॥

ਮਿਤ੍ਰ ਸਿੰਘ ਜਾ ਕੋ ਜਗ ਕਹੈ ॥

मित्र सिंघ जा को जग कहै ॥

ਦਛਿਨ ਪੈਂਡ ਚਲਨ ਨਹਿ ਦੇਈ ॥

दछिन पैंड चलन नहि देई ॥

ਕੂਟਿ ਲੂਟਿ ਲੋਗਨ ਕਹ ਲੇਈ ॥੧॥

कूटि लूटि लोगन कह लेई ॥१॥

ਜੋ ਲਿੰਡਿਯਾਇ, ਤਿਹ ਕੌ ਧਨ ਲ੍ਯਾਵੈ ॥

जो लिंडियाइ, तिह कौ धन ल्यावै ॥

ਜੋ ਐਠੈ, ਤਿਹ ਮਾਰਿ ਗਿਰਾਵੈ ॥

जो ऐठै, तिह मारि गिरावै ॥

ਲੂਟਿ ਕੂਟਿ ਸਭ ਹੀ ਕੌ ਲੇਈ ॥

लूटि कूटि सभ ही कौ लेई ॥

ਅਧਿਕ ਦਰਬੁ ਇਸਤ੍ਰੀ ਕੌ ਦੇਈ ॥੨॥

अधिक दरबु इसत्री कौ देई ॥२॥

ਏਕ ਦਿਵਸ ਧਾਰਾ ਕੋ ਗਯੋ ॥

एक दिवस धारा को गयो ॥

ਸੂਰਮਾਨ ਸੰਗ ਭੇਟਾ ਭਯੋ ॥

सूरमान संग भेटा भयो ॥

ਹੈ ਦੌਰਾਇ ਚਲਤ ਗਿਰ ਪਰਿਯੋ ॥

है दौराइ चलत गिर परियो ॥

ਤਬ ਤਿਨ ਆਨ ਸੂਰਮਨ ਧਰਿਯੋ ॥੩॥

तब तिन आन सूरमन धरियो ॥३॥

ਦੋਹਰਾ ॥

दोहरा ॥

ਬਾਧਿ ਕਾਲਪੀ ਲੈ ਗਏ; ਤਾਹਿ ਹਨਨ ਕੇ ਭਾਇ ॥

बाधि कालपी लै गए; ताहि हनन के भाइ ॥

ਤਨਕ ਭਨਕ ਸੁਨਿ ਤਿਹ ਤ੍ਰਿਯਾ; ਤਹਾ ਪਹੂੰਚੀ ਆਇ ॥੪॥

तनक भनक सुनि तिह त्रिया; तहा पहूंची आइ ॥४॥

ਚੌਪਈ ॥

चौपई ॥

ਚੁਨਿ ਚੁਨਿ ਗੋਬਰ ਹੈ ਪਰ ਧਰੈ ॥

चुनि चुनि गोबर है पर धरै ॥

ਕਾਹੂ ਕੀ ਸੰਕਾ ਨਹਿ ਕਰੈ ॥

काहू की संका नहि करै ॥

ਪਤਿ ਕੌ ਬਧ ਨ ਹੋਇ ਯੌ ਧਾਈ ॥

पति कौ बध न होइ यौ धाई ॥

ਇਹ ਮਿਸਿ ਨਿਕਟਿ ਪਹੂਚੀ ਆਈ ॥੫॥

इह मिसि निकटि पहूची आई ॥५॥

ਦੋਹਰਾ ॥

दोहरा ॥

ਝਟਕਿ ਬਾਹ ਤੇ ਨਿਜੁ ਪਤਿਹ; ਹੈ ਪਰ ਲਯੋ ਚਰਾਇ ॥

झटकि बाह ते निजु पतिह; है पर लयो चराइ ॥

ਤਾਹੀ ਕੌ ਅਸਿ ਛੀਨਿ ਕੈ; ਤਾਹਿ ਚੰਡਾਰਹਿ ਘਾਇ ॥੬॥

ताही कौ असि छीनि कै; ताहि चंडारहि घाइ ॥६॥

ਚੌਪਈ ॥

चौपई ॥

ਜਵਨ ਸ੍ਵਾਰ ਪਹੂੰਚ੍ਯੋ ਤਿਹ ਮਾਰਿਯੋ ॥

जवन स्वार पहूंच्यो तिह मारियो ॥

ਏਕੈ ਬਾਨ ਮਾਰਿ ਹੀ ਡਾਰਿਯੋ ॥

एकै बान मारि ही डारियो ॥

ਕਾਹੂ ਤੇ ਚਿਤ ਡਰਤ ਨ ਭਈ ॥

काहू ते चित डरत न भई ॥

ਨਿਜੁ ਪਤਿ ਲੈ ਪੁਰਵਾ ਕਹ ਗਈ ॥੭॥

निजु पति लै पुरवा कह गई ॥७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੈਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੫॥੧੧੪੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे पैसठवो चरित्र समापतम सतु सुभम सतु ॥६५॥११४४॥अफजूं॥

ਦੋਹਰਾ ॥

दोहरा ॥

ਦੁਹਿਤਾ ਏਕ ਵਜੀਰ ਕੀ; ਰੂਪ ਸਹਰ ਕੇ ਮਾਹਿ ॥

दुहिता एक वजीर की; रूप सहर के माहि ॥

ਤਾ ਕੇ ਸਮ ਤਿਹੂੰ ਲੋਕ ਮੈ; ਰੂਪਵਤੀ ਕਊ ਨਾਹਿ ॥੧॥

ता के सम तिहूं लोक मै; रूपवती कऊ नाहि ॥१॥

ਅਗਨਤ ਧਨੁ ਬਿਧਿ ਘਰ ਦਯੋ; ਅਮਿਤ ਰੂਪ ਕੌ ਪਾਇ ॥

अगनत धनु बिधि घर दयो; अमित रूप कौ पाइ ॥

ਲੋਕ ਚੌਦਹੂੰ ਮੈ ਸਦਾ; ਰੋਸਨ ਰੋਸਨ ਰਾਇ ॥੨॥

लोक चौदहूं मै सदा; रोसन रोसन राइ ॥२॥

ਸਾਮ ਦੇਸ ਕੇ ਸਾਹ ਕੋ; ਸੁੰਦਰ ਏਕ ਸਪੂਤ ॥

साम देस के साह को; सुंदर एक सपूत ॥

ਸੂਰਤਿ ਸੀਰਤਿ ਮੈ ਜਨੁਕ; ਆਪੁ ਬਨ੍ਯੋ ਪੁਰਹੂਤ ॥੩॥

सूरति सीरति मै जनुक; आपु बन्यो पुरहूत ॥३॥

ਸੁਮਤਿ ਸੈਨ ਸੂਰਾ ਬਡੋ; ਖੇਲਣ ਚਰਿਯੋ ਸਿਕਾਰ ॥

सुमति सैन सूरा बडो; खेलण चरियो सिकार ॥

ਸ੍ਵਾਨ ਸਿਚਾਨੇ ਸੰਗ ਲੈ; ਆਯੋ ਬਨੈ ਮੰਝਾਰ ॥੪॥

स्वान सिचाने संग लै; आयो बनै मंझार ॥४॥

ਸੁਮਤਿ ਸੈਨ ਸਭ ਸਭਾ ਮੈ; ਐਸੇ ਉਚਰੇ ਬੈਨ ॥

सुमति सैन सभ सभा मै; ऐसे उचरे बैन ॥

ਜਿਹ ਆਗੇ ਆਵੈ ਹਨੈ; ਔ ਕੋਊ ਮ੍ਰਿਗਹਿ ਹਨੈ ਨ ॥੫॥

जिह आगे आवै हनै; औ कोऊ म्रिगहि हनै न ॥५॥

ਚੌਪਈ ॥

चौपई ॥

ਮ੍ਰਿਗ ਜਾ ਕੇ ਆਗੇ ਹ੍ਵੈ ਆਵੈ ॥

म्रिग जा के आगे ह्वै आवै ॥

ਵਹੈ ਆਪਨੋ ਤੁਰੈ ਧਵਾਵੈ ॥

वहै आपनो तुरै धवावै ॥

ਕੈ ਮ੍ਰਿਗ ਮਾਰੈ, ਕੈ ਗਿਰਿ ਮਰੈ ॥

कै म्रिग मारै, कै गिरि मरै ॥

ਯੌ ਗ੍ਰਿਹ ਕੌ ਦਰਸਨ ਨਹਿ ਕਰੈ ॥੬॥

यौ ग्रिह कौ दरसन नहि करै ॥६॥

ਹੁਕਮ ਧਨੀ ਕੋ ਐਸੋ ਭਯੋ ॥

हुकम धनी को ऐसो भयो ॥

ਰਾਜ ਪੁਤ੍ਰ ਆਗੇ ਮ੍ਰਿਗ ਗਯੋ ॥

राज पुत्र आगे म्रिग गयो ॥

ਸੁਮਤਿ ਸਿੰਘ ਤਬ ਤੁਰੈ ਧਵਾਯੋ ॥

सुमति सिंघ तब तुरै धवायो ॥

ਪਾਛੈ ਲਗਿਯੋ ਹਿਰਨ ਕੋ ਆਯੋ ॥੭॥

पाछै लगियो हिरन को आयो ॥७॥

ਦੋਹਰਾ ॥

दोहरा ॥

ਪਾਛੇ ਲਾਗਿਯੋ ਹਿਰਨ ਕੇ; ਰੂਪ ਪਹੂੰਚ੍ਯੋ ਆਇ ॥

पाछे लागियो हिरन के; रूप पहूंच्यो आइ ॥

ਦੁਹਿਤਾ ਹੇਰਿ ਵਜੀਰ ਕੀ; ਰੂਪ ਰਹੀ ਮੁਰਛਾਇ ॥੮॥

दुहिता हेरि वजीर की; रूप रही मुरछाइ ॥८॥

TOP OF PAGE

Dasam Granth