ਦਸਮ ਗਰੰਥ । दसम ग्रंथ ।

Page 892

ਦੋਹਰਾ ॥

दोहरा ॥

ਤਾ ਕੌ ਢੀਠ ਬਧਾਇ ਕੈ; ਕਾਢਿ ਲਈ ਤਰਵਾਰਿ ॥

ता कौ ढीठ बधाइ कै; काढि लई तरवारि ॥

ਤੁਰਤ ਘਾਵ ਤਾ ਕੋ ਕਿਯੋ; ਹਨਤ ਨ ਲਾਗੀ ਬਾਰਿ ॥੫॥

तुरत घाव ता को कियो; हनत न लागी बारि ॥५॥

ਤਾ ਕੋ ਹਨਿ ਡਾਰਤ ਭਯੋ; ਕਛੂ ਨ ਪਾਯੋ ਖੇਦ ॥

ता को हनि डारत भयो; कछू न पायो खेद ॥

ਗਾਵ ਸੁਖੀ ਅਪਨੇ ਬਸਿਯੋ; ਕਿਨੂੰ ਨ ਜਾਨ੍ਯੋ ਭੇਦ ॥੬॥

गाव सुखी अपने बसियो; किनूं न जान्यो भेद ॥६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੨॥੧੧੧੨॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे बासठवो चरित्र समापतम सतु सुभम सतु ॥६२॥१११२॥अफजूं॥

ਚੌਪਈ ॥

चौपई ॥

ਪ੍ਰਬਲ ਸਿੰਘ ਦਛਿਨ ਕੋ ਨ੍ਰਿਪ ਬਰ ॥

प्रबल सिंघ दछिन को न्रिप बर ॥

ਬਹੁ ਭਾਤਨਿ ਕੋ ਧਨ ਤਾ ਕੇ ਘਰ ॥

बहु भातनि को धन ता के घर ॥

ਚਾਰੁ ਚਛੁ ਤਾ ਕੀ ਤ੍ਰਿਯ ਰਹਈ ॥

चारु चछु ता की त्रिय रहई ॥

ਜੋ ਵਹੁ ਕਹੈ, ਸੁ ਰਾਜਾ ਕਰਈ ॥੧॥

जो वहु कहै, सु राजा करई ॥१॥

ਅਤਿ ਸੁੰਦਰਿ ਵਹੁ ਨਾਰਿ ਸੁਨੀਜੈ ॥

अति सुंदरि वहु नारि सुनीजै ॥

ਤਾ ਕੋ ਪਟਤਰ, ਕਾ ਕੋ ਦੀਜੈ? ॥

ता को पटतर, का को दीजै? ॥

ਰਾਜਾ ਅਧਿਕ ਪ੍ਯਾਰ ਤਿਹ ਰਾਖੈ ॥

राजा अधिक प्यार तिह राखै ॥

ਕਟੁ ਬਚ ਕਦੀ ਨ ਮੁਖ ਤੇ ਭਾਖੈ ॥੨॥

कटु बच कदी न मुख ते भाखै ॥२॥

ਬੰਗਸ ਕੇ ਰਾਜੇ ਕਹਲਾਵੈ ॥

बंगस के राजे कहलावै ॥

ਭਾਂਤਿ ਭਾਂਤਿ ਕੇ ਭੋਗ ਕਮਾਵੈ ॥

भांति भांति के भोग कमावै ॥

ਇਕ ਸੁੰਦਰ ਨਰ ਰਾਨੀ ਲਹਿਯੋ ॥

इक सुंदर नर रानी लहियो ॥

ਤਬ ਹੀ ਆਨਿ ਮੈਨ ਤਿਹ ਗਹਿਯੋ ॥੩॥

तब ही आनि मैन तिह गहियो ॥३॥

ਤਾ ਸੌ ਨੇਹੁ ਰਾਨਿਯਹਿ ਕੀਨੋ ॥

ता सौ नेहु रानियहि कीनो ॥

ਗ੍ਰਿਹ ਤੇ ਕਾਢਿ ਅਮਿਤ ਧਨੁ ਦੀਨੋ ॥

ग्रिह ते काढि अमित धनु दीनो ॥

ਤਿਹ ਜਾਰਹਿ ਇਹ ਭਾਂਤਿ ਸਿਖਾਯੋ ॥

तिह जारहि इह भांति सिखायो ॥

ਆਪੁ ਚਰਿਤ ਇਹ ਭਾਂਤਿ ਬਨਾਯੋ ॥੪॥

आपु चरित इह भांति बनायो ॥४॥

ਦੋਹਰਾ ॥

दोहरा ॥

ਦਰਵਾਜੇ ਇਹ ਕੋਟ ਕੇ; ਰਹਿਯੋ ਸਵੇਰੇ ਲਾਗਿ ॥

दरवाजे इह कोट के; रहियो सवेरे लागि ॥

ਅਤਿ ਦੁਰਬਲ ਕੋ ਭੇਸ ਕਰਿ; ਸਭ ਬਸਤ੍ਰਨ ਕੋ ਤ੍ਯਾਗ ॥੫॥

अति दुरबल को भेस करि; सभ बसत्रन को त्याग ॥५॥

ਚੌਪਈ ॥

चौपई ॥

ਤਾ ਕੇ ਗ੍ਰਿਹ ਜਬ ਨ੍ਰਿਪ ਪਗ ਧਾਰਿਯੋ ॥

ता के ग्रिह जब न्रिप पग धारियो ॥

ਬਿਖੁ ਦੈ ਤਾਹਿ ਮਾਰਿ ਹੀ ਡਾਰਿਯੋ ॥

बिखु दै ताहि मारि ही डारियो ॥

ਦੀਨ ਬਚਨ ਤਬ ਤ੍ਰਿਯਹਿ ਉਚਾਰੇ ॥

दीन बचन तब त्रियहि उचारे ॥

ਮੋਹਿ ਤ੍ਯਾਗ ਗੇ ਰਾਜ ਹਮਾਰੇ ॥੬॥

मोहि त्याग गे राज हमारे ॥६॥

ਮਰਤੀ ਬਾਰ ਨ੍ਰਿਪਤਿ ਮੁਹਿ ਕਹਿਯੋ ॥

मरती बार न्रिपति मुहि कहियो ॥

ਸੋ ਮੈ ਬਚਨ ਹ੍ਰਿਦੈ ਦ੍ਰਿੜ ਗਹਿਯੋ ॥

सो मै बचन ह्रिदै द्रिड़ गहियो ॥

ਰਾਜ ਸਾਜ ਦੁਰਬਲ ਕੋ ਦੀਜੋ ॥

राज साज दुरबल को दीजो ॥

ਮੋਰੋ ਕਹਿਯੋ ਮਾਨਿ ਤ੍ਰਿਯ! ਲੀਜੋ ॥੭॥

मोरो कहियो मानि त्रिय! लीजो ॥७॥

ਦੋਹਰਾ ॥

दोहरा ॥

ਅਤਿ ਸੁੰਦਰ ਦੁਰਬਲ ਘਨੋ; ਕੋਟ ਦੁਆਰੇ ਹੋਇ ॥

अति सुंदर दुरबल घनो; कोट दुआरे होइ ॥

ਰਾਜ ਸਾਜ ਤਿਹ ਦੀਜਿਯਹੁ; ਲਾਜ ਨ ਕਰਿਯਹੁ ਕੋਇ ॥੮॥

राज साज तिह दीजियहु; लाज न करियहु कोइ ॥८॥

ਚੌਪਈ ॥

चौपई ॥

ਹਮ ਤੁਮ ਕੋਟ ਦੁਆਰੇ ਜੈਹੈ ॥

हम तुम कोट दुआरे जैहै ॥

ਐਸੇ ਪੁਰਖ ਲਹੈ ਤਿਹ ਲਯੈਹੈ ॥

ऐसे पुरख लहै तिह लयैहै ॥

ਰਾਜ ਸਾਜ ਤਾਹੀ ਕੋ ਦੀਜੈ ॥

राज साज ताही को दीजै ॥

ਮੇਰੋ ਬਚਨ ਸ੍ਰਵਨ ਸੁਨਿ ਲੀਜੈ ॥੯॥

मेरो बचन स्रवन सुनि लीजै ॥९॥

ਮਰਤੇ ਪਤਿ ਮੁਹਿ ਬਚਨ ਉਚਾਰੇ ॥

मरते पति मुहि बचन उचारे ॥

ਸੋ ਹੌਂ ਉਚਰਤ ਸਾਥ ਤੁਮਾਰੇ ॥

सो हौं उचरत साथ तुमारे ॥

ਦਿਜ ਬਰ ਸ੍ਰਾਪ ਭੂਪ ਕੋ ਦਿਯੋ ॥

दिज बर स्राप भूप को दियो ॥

ਤਾ ਤੇ ਭੇਖ ਰੰਕ ਕੋ ਕਿਯੋ ॥੧੦॥

ता ते भेख रंक को कियो ॥१०॥

ਦੋਹਰਾ ॥

दोहरा ॥

ਇਹੀ ਕੋਟ ਕੇ ਦ੍ਵਾਰ ਮੈ; ਬਸਿਯਹੁ ਭੂਪਤਿ ਜਾਇ ॥

इही कोट के द्वार मै; बसियहु भूपति जाइ ॥

ਦੇਹਿ ਨ੍ਰਿਪਤਿ ਕੀ ਤ੍ਯਾਗ ਕੈ; ਦੇਹ ਰੰਕ ਕੀ ਪਾਇ ॥੧੧॥

देहि न्रिपति की त्याग कै; देह रंक की पाइ ॥११॥

ਤਬ ਰਾਜੈ ਤਾ ਸੋ ਕਹਿਯੋ; ਹ੍ਵੈ ਹੈ ਕਬੈ ਉਧਾਰ? ॥

तब राजै ता सो कहियो; ह्वै है कबै उधार? ॥

ਜੋ ਨ੍ਰਿਪ ਸੋ ਦਿਜਬਰ ਕਹਿਯੋ; ਸੋ ਮੈ ਕਹੌ ਸੁਧਾਰ ॥੧੨॥

जो न्रिप सो दिजबर कहियो; सो मै कहौ सुधार ॥१२॥

TOP OF PAGE

Dasam Granth