ਦਸਮ ਗਰੰਥ । दसम ग्रंथ । |
Page 881 ਸਵੈਯਾ ॥ सवैया ॥ ਕੋਪ ਅਨੇਕ ਭਰੇ ਅਮਰਾਰਦਨ; ਆਨਿ ਪਰੈ ਕਰਵਾਰਿ ਉਘਾਰੇ ॥ कोप अनेक भरे अमरारदन; आनि परै करवारि उघारे ॥ ਪਟਿਸ ਲੋਹਹਥੀ ਪਰਸੇ; ਅਮਿਤਾਯੁਧ ਲੈ ਕਰਿ ਕੋਪ ਪ੍ਰਹਾਰੇ ॥ पटिस लोहहथी परसे; अमितायुध लै करि कोप प्रहारे ॥ ਨਾਰਿ ਸੰਭਾਰਿ ਹਥਯਾਰ ਸੁਰਾਰਿ; ਹਕਾਰਿ ਹਨੇ ਨਹਿ ਜਾਤ ਬਿਚਾਰੇ ॥ नारि स्मभारि हथयार सुरारि; हकारि हने नहि जात बिचारे ॥ ਖੇਲਿ ਬਸੰਤ ਬਡੇ ਖਿਲਵਾਰ; ਮਨੋ ਮਦ ਚਾਖਿ ਗਿਰੇ ਮਤਵਾਰੇ ॥੭੯॥ खेलि बसंत बडे खिलवार; मनो मद चाखि गिरे मतवारे ॥७९॥ ਦੋਹਰਾ ॥ दोहरा ॥ ਹੈ ਗੈ ਰਥੀ ਬਾਜੀ ਘਨੇ; ਜੋਧਾ ਹਨੇ ਅਨੇਕ ॥ है गै रथी बाजी घने; जोधा हने अनेक ॥ ਜੀਤਿ ਸੁਯੰਬਰ ਰਨ ਰਹੀ; ਭੂਪਤਿ ਬਚਾ ਨ ਏਕ ॥੮੦॥ जीति सुय्मबर रन रही; भूपति बचा न एक ॥८०॥ ਬਾਜਨ ਕੀ ਬਾਜੀ ਪਰੀ; ਬਾਜਨ ਬਜੇ ਅਨੇਕ ॥ बाजन की बाजी परी; बाजन बजे अनेक ॥ ਬਿਸਿਖ ਬਹੁਤ ਬਰਸੇ ਤਹਾ; ਬਚਾ ਨ ਬਾਜੀ ਏਕ ॥੮੧॥ बिसिख बहुत बरसे तहा; बचा न बाजी एक ॥८१॥ ਚੌਪਈ ॥ चौपई ॥ ਦੈਤ ਦਏ ਜਮ ਧਾਮ ਪਠਾਈ ॥ दैत दए जम धाम पठाई ॥ ਬਾਰੀ ਸੁਭਟ ਸਿੰਘ ਕੀ ਆਈ ॥ बारी सुभट सिंघ की आई ॥ ਤਿਹ ਤ੍ਰਿਯ ਕਹਾ, ਆਇ ਤੁਮ ਲਰੋ ॥ तिह त्रिय कहा, आइ तुम लरो ॥ ਕੈ ਅਬ ਹਾਰਿ ਮਾਨ ਮੁਹਿ ਬਰੋ ॥੮੨॥ कै अब हारि मान मुहि बरो ॥८२॥ ਸੁਭਟ ਸਿੰਘ ਜਬ ਯੌ ਸੁਨਿ ਪਾਯੋ ॥ सुभट सिंघ जब यौ सुनि पायो ॥ ਅਧਿਕ ਚਿਤ ਮੈ ਕੋਪ ਬਢਾਯੋ ॥ अधिक चित मै कोप बढायो ॥ ਮੈ ਕਾ ਜੁਧ ਤ੍ਰਿਯਾ ਤੇ ਡਰਿਹੋ ॥ मै का जुध त्रिया ते डरिहो ॥ ਯਾ ਕੋ ਤ੍ਰਾਸ ਮਾਨਿ ਯਹ ਬਰਿਹੋ ॥੮੩॥ या को त्रास मानि यह बरिहो ॥८३॥ ਕਹੂੰ ਮਤਿ ਗੈਵਰ ਗਰਜਾਹੀ ॥ कहूं मति गैवर गरजाही ॥ ਕਹੂੰ ਪਾਖਰੇ ਹੈ ਹਿਂਹਨਾਹੀ ॥ कहूं पाखरे है हिंहनाही ॥ ਸਸਤ੍ਰ ਕਵਚ ਸੂਰਾ ਕਹੂੰ ਕਸੈ ॥ ससत्र कवच सूरा कहूं कसै ॥ ਜੁਗਿਨ ਰੁਧਿਰ ਖਪਰ ਭਰ ਹਸੈ ॥੮੪॥ जुगिन रुधिर खपर भर हसै ॥८४॥ ਸਵੈਯਾ ॥ सवैया ॥ ਸ੍ਰੀ ਸੁਭਟੇਸ ਬਡੋ ਦਲੁ ਲੈ; ਉਮਡਿਯੋ ਗਹਿ ਕੈ ਕਰਿ ਆਯੁਧ ਬਾਕੇ ॥ स्री सुभटेस बडो दलु लै; उमडियो गहि कै करि आयुध बाके ॥ ਬੀਰ ਹਠੀ ਕਵਚੀ ਖੜਗੀ; ਪਰਸੀਸ ਭਈ ਸਰਦਾਰ ਨਿਸਾਕੇ ॥ बीर हठी कवची खड़गी; परसीस भई सरदार निसाके ॥ ਏਕ ਟਰੇ, ਇਕ ਆਨ ਅਰੇ; ਇਕ ਜੂਝਿ ਗਿਰੇ, ਬ੍ਰਿਣ ਖਾਇ ਤ੍ਰਿਯਾ ਕੇ ॥ एक टरे, इक आन अरे; इक जूझि गिरे, ब्रिण खाइ त्रिया के ॥ ਛਾਰ ਚੜਾਇ ਕੈ ਅੰਗ ਮਲੰਗ; ਰਹੇ ਮਨੌ ਸੋਇ ਪਿਯੇ ਬਿਜਯਾ ਕੇ ॥੮੫॥ छार चड़ाइ कै अंग मलंग; रहे मनौ सोइ पिये बिजया के ॥८५॥ ਚੌਪਈ ॥ चौपई ॥ ਐਸੋ ਬੀਰ ਖੇਤ ਤਹ ਪਰਿਯੋ ॥ ऐसो बीर खेत तह परियो ॥ ਏਕ ਸੁਭਟ ਜੀਵਤ ਨ ਉਬਰਿਯੋ ॥ एक सुभट जीवत न उबरियो ॥ ਦਸ ਹਜਾਰ ਮਾਤੇ ਗਜ ਮਾਰੇ ॥ दस हजार माते गज मारे ॥ ਬੀਸ ਹਜਾਰ ਬਰ ਬਾਜ ਬਿਦਾਰੇ ॥੮੬॥ बीस हजार बर बाज बिदारे ॥८६॥ ਤੀਸ ਐਤ ਪੈਦਲ ਕਹ ਮਾਰਿਯੋ ॥ तीस ऐत पैदल कह मारियो ॥ ਤੇਇਸ ਲਛ ਰਥ ਹਨਿ ਡਾਰਿਯੋ ॥ तेइस लछ रथ हनि डारियो ॥ ਦ੍ਵਾਦਸ ਲਛ ਰਥੀ ਅਤਿ ਮਾਰਿਸ ॥ द्वादस लछ रथी अति मारिस ॥ ਮਹਾਰਥੀ ਅਨਗਨਤ ਸੰਘਾਰਸਿ ॥੮੭॥ महारथी अनगनत संघारसि ॥८७॥ ਦੋਹਰਾ ॥ दोहरा ॥ ਸੁਭਟ ਸਿੰਘ ਤਨਹਾ ਬਚਾ; ਸਾਥੀ ਰਹਾ ਨ ਏਕ ॥ सुभट सिंघ तनहा बचा; साथी रहा न एक ॥ ਹੈ ਗੈ ਰਥ ਬਾਜੀ ਘਨੇ; ਰਥ ਕਟਿ ਗਏ ਅਨੇਕ ॥੮੮॥ है गै रथ बाजी घने; रथ कटि गए अनेक ॥८८॥ ਚੌਪਈ ॥ चौपई ॥ ਦੁੰਦ ਜੁਧ ਤ੍ਰਿਯ ਪਤਿਹ ਮਚਾਯੋ ॥ दुंद जुध त्रिय पतिह मचायो ॥ ਨਿਰਖਨ ਦਿਨਿਸ ਨਿਸਿਸ ਰਨ ਆਯੋ ॥ निरखन दिनिस निसिस रन आयो ॥ ਬ੍ਰਹਮਾ ਚੜੇ ਹੰਸ ਪਰ ਆਏ ॥ ब्रहमा चड़े हंस पर आए ॥ ਪੰਚ ਬਦਨ ਹੂੰ ਤਹਾ ਸੁਹਾਏ ॥੮੯॥ पंच बदन हूं तहा सुहाए ॥८९॥ ਤ੍ਰਿਯ ਕੋਮਲ ਪਿਯ ਬਾਨ ਪ੍ਰਹਾਰੈ ॥ त्रिय कोमल पिय बान प्रहारै ॥ ਜਿਯ ਤੇ ਤਾਹਿ ਮਾਰਿ ਨਹਿ ਡਾਰੈ ॥ जिय ते ताहि मारि नहि डारै ॥ ਲਗੇ ਬਿਸਿਖ ਕੇ ਜਿਨ ਪਤਿ ਮਰੈ ॥ लगे बिसिख के जिन पति मरै ॥ ਮੁਹਿ ਪੈਠਬ ਪਾਵਕ ਮਹਿ ਪਰੈ ॥੯੦॥ मुहि पैठब पावक महि परै ॥९०॥ ਚਾਰ ਪਹਰ ਨਿਜ ਪਤਿ ਸੋ ਲਰੀ ॥ चार पहर निज पति सो लरी ॥ ਦੁਹੂੰਅਨ ਬਿਸਿਖ ਬ੍ਰਿਸਟਿ ਬਹੁ ਕਰੀ ॥ दुहूंअन बिसिख ब्रिसटि बहु करी ॥ ਤਬ ਲੋ ਸੂਰ ਅਸਤ ਹ੍ਵੈ ਗਯੋ ॥ तब लो सूर असत ह्वै गयो ॥ ਪ੍ਰਾਚੀ ਦਿਸਾ ਚੰਦ੍ਰ ਪ੍ਰਗਟ੍ਯੋ ॥੯੧॥ प्राची दिसा चंद्र प्रगट्यो ॥९१॥ |
Dasam Granth |