ਦਸਮ ਗਰੰਥ । दसम ग्रंथ । |
Page 880 ਸਵੈਯਾ ॥ सवैया ॥ ਕਾਕ ਧੁਜਾ ਕਰਿ ਕੋਪ ਤਹੀ ਛਿਨ; ਆਨਿ ਪਰਿਯੋ ਕਰਵਾਰ ਨਿਕਾਰੇ ॥ काक धुजा करि कोप तही छिन; आनि परियो करवार निकारे ॥ ਸਿੰਘ ਸਲਾ ਸਰਦੂਲ ਸਿਲੀਮੁਖ; ਸਾਲ ਤਮਾਲ ਹਨੇ ਅਹਿ ਕਾਰੇ ॥ सिंघ सला सरदूल सिलीमुख; साल तमाल हने अहि कारे ॥ ਸ੍ਵਾਨ ਸ੍ਰਿੰਗਾਲ ਸੁਰਾਂਤਕ ਸੀਸ; ਧੁਜਾ ਰਥ ਨਾਗ ਧਰਾਧਰ ਭਾਰੇ ॥ स्वान स्रिंगाल सुरांतक सीस; धुजा रथ नाग धराधर भारे ॥ ਯੌ ਬਰਖੇ ਨਭ ਤੇ ਹਰਖੇ; ਰਿਪੁ ਆਨਿ ਦਸੋ ਦਿਸਿ ਤੇ ਭਭਕਾਰੇ ॥੬੬॥ यौ बरखे नभ ते हरखे; रिपु आनि दसो दिसि ते भभकारे ॥६६॥ ਦੋਹਰਾ ॥ दोहरा ॥ ਮਾਯਾ ਦੈਤ ਪਸਾਰਿ ਕੈ; ਪੁਨਿ ਬੋਲਾ ਇਮਿ ਬੈਨ ॥ माया दैत पसारि कै; पुनि बोला इमि बैन ॥ ਜੁਧੁ ਸੁਯੰਬਰ ਜੀਤਿ ਤੁਹਿ; ਲੈ ਜੈਹੌ ਨਿਜੁ ਐਨ ॥੬੭॥ जुधु सुय्मबर जीति तुहि; लै जैहौ निजु ऐन ॥६७॥ ਸਵੈਯਾ ॥ सवैया ॥ ਰਾਜ ਸੁਤਾ ਕਰਿ ਕੋਪ ਤਿਹੀ ਛਿਨ; ਸਾਮੁਹਿ ਹ੍ਵੈ ਹਥਿਯਾਰ ਗਹੇ ॥ राज सुता करि कोप तिही छिन; सामुहि ह्वै हथियार गहे ॥ ਬਲਵਾਨ ਕਮਾਨ ਕੋ ਤਾਨਿ ਹਨੇ; ਕਬਿ ਰਾਮ ਭਨੈ, ਚਿਤ ਮੈ ਜੁ ਚਹੇ ॥ बलवान कमान को तानि हने; कबि राम भनै, चित मै जु चहे ॥ ਸਰ ਸੂਰ ਦਇੰਤਨ ਕੇ ਤਨ ਮੈ; ਇਹ ਭਾਂਤਿ ਲਗੇ ਨਹਿ ਜਾਤ ਕਹੇ ॥ सर सूर दइंतन के तन मै; इह भांति लगे नहि जात कहे ॥ ਮਨੋ ਇੰਦ੍ਰ ਕੇ ਬਾਗ ਅਸੋਕ ਬਿਖੈ; ਫੁਲਵਾਰਿਨ ਕੇ ਫਲ ਫੂਲ ਰਹੇ ॥੬੮॥ मनो इंद्र के बाग असोक बिखै; फुलवारिन के फल फूल रहे ॥६८॥ ਕਾਢਿ ਕ੍ਰਿਪਾਨ ਮਹਾ ਕੁਪਿ ਕੈ; ਭਟ ਕੂਦਿ ਪਰੇ ਸਰਦਾਰ ਕਰੋਰੇ ॥ काढि क्रिपान महा कुपि कै; भट कूदि परे सरदार करोरे ॥ ਬਾਲ ਹਨੇ ਬਲਵਾਨ ਘਨੇ; ਇਕ ਫਾਸਿਨ ਸੌ ਗਹਿ ਕੈ ਝਕਝੋਰੇ ॥ बाल हने बलवान घने; इक फासिन सौ गहि कै झकझोरे ॥ ਸਾਜ ਪਰੇ ਕਹੂੰ ਤਾਜ ਗਿਰੇ; ਗਜਰਾਜ ਗਿਰੇ ਛਿਤ ਪੈ ਸਿਰ ਤੋਰੇ ॥ साज परे कहूं ताज गिरे; गजराज गिरे छित पै सिर तोरे ॥ ਲੁਟੇ ਰਥੀ ਰਥ ਫੂਟੇ ਕਹੂੰ; ਬਿਨੁ ਸ੍ਵਾਰ ਫਿਰੈ ਹਿਨਨਾਵਤ ਘੋਰੇ ॥੬੯॥ लुटे रथी रथ फूटे कहूं; बिनु स्वार फिरै हिननावत घोरे ॥६९॥ ਚੌਪਈ ॥ चौपई ॥ ਜੇ ਭਟ ਅਮਿਤ ਕੋਪ ਕਰਿ ਧਾਏ ॥ जे भट अमित कोप करि धाए ॥ ਤੇ ਬਿਨੁ ਤਨ ਹ੍ਵੈ ਸੁਰਗ ਸਿਧਾਏ ॥ ते बिनु तन ह्वै सुरग सिधाए ॥ ਚਟਪਟ ਬਿਕਟ ਪਲਟਿ ਜੇ ਲਰੇ ॥ चटपट बिकट पलटि जे लरे ॥ ਕਟਿ ਕਟਿ ਮਰੇ ਬਰੰਗਨਿਨ ਬਰੇ ॥੭੦॥ कटि कटि मरे बरंगनिन बरे ॥७०॥ ਜੇ ਭਟ ਬਿਮੁਖਾਹਵ ਹ੍ਵੈ ਮੂਏ ॥ जे भट बिमुखाहव ह्वै मूए ॥ ਇਤ ਕੇ ਭਏ ਨ ਉਤ ਕੇ ਹੂਏ ॥ इत के भए न उत के हूए ॥ ਗਰਜਿ ਪ੍ਰਾਨ ਬੀਰਨ ਜਿਨ ਦਏ ॥ गरजि प्रान बीरन जिन दए ॥ ਦੈ ਦੁੰਦਭੀ ਸ੍ਵਰਗ ਜਨੁ ਗਏ ॥੭੧॥ दै दुंदभी स्वरग जनु गए ॥७१॥ ਦੋਹਰਾ ॥ दोहरा ॥ ਜਿਨ ਇਸਤ੍ਰਿਨ ਜਰਿ ਅਗਨਿ ਮੈ; ਪ੍ਰਾਨ ਆਪਨੇ ਦੀਨ ॥ जिन इसत्रिन जरि अगनि मै; प्रान आपने दीन ॥ ਝਗਰਿ ਬਰੰਗਨਿਨ ਤੇ ਤਹਾ; ਛੀਨਿ ਪਤਿਨ ਕਹ ਲੀਨ ॥੭੨॥ झगरि बरंगनिन ते तहा; छीनि पतिन कह लीन ॥७२॥ ਚੌਪਈ ॥ चौपई ॥ ਐਸੇ ਬਾਲ ਬੀਰ ਬਹੁ ਮਾਰੇ ॥ ऐसे बाल बीर बहु मारे ॥ ਸੁਮਤਿ ਸਿੰਘ ਆਦਿਕ ਹਨਿ ਡਾਰੇ ॥ सुमति सिंघ आदिक हनि डारे ॥ ਸਮਰ ਸੈਨ ਰਾਜਾ ਪੁਨਿ ਹਯੋ ॥ समर सैन राजा पुनि हयो ॥ ਤਾਲ ਕੇਤੁ ਮ੍ਰਿਤ ਲੋਕ ਪਠਯੋ ॥੭੩॥ ताल केतु म्रित लोक पठयो ॥७३॥ ਬ੍ਰਹਮ ਕੇਤੁ ਕਹ ਪੁਨਿ ਹਨਿ ਦੀਨੋ ॥ ब्रहम केतु कह पुनि हनि दीनो ॥ ਕਾਰਤਿਕੇਯ ਧੁਜ ਕੋ ਬਧ ਕੀਨੋ ॥ कारतिकेय धुज को बध कीनो ॥ ਕ੍ਰੂਰ ਕੇਤੁ ਦਾਨਵ ਤਬ ਧਾਯੋ ॥ क्रूर केतु दानव तब धायो ॥ ਤੁਮਲ ਜੁਧ ਤਿਹ ਠੌਰ ਮਚਾਯੋ ॥੭੪॥ तुमल जुध तिह ठौर मचायो ॥७४॥ ਕੌਲ ਕੇਤੁ ਦਾਨਵ ਉਠਿ ਧਾਯੋ ॥ कौल केतु दानव उठि धायो ॥ ਕਮਠ ਕੇਤੁ ਚਿਤ ਅਧਿਕ ਰਿਸਾਯੋ ॥ कमठ केतु चित अधिक रिसायो ॥ ਕੇਤੁ ਉਲੂਕ ਚਲਾ ਦਲ ਲੈ ਕੈ ॥ केतु उलूक चला दल लै कै ॥ ਕੁਤਿਸਿਤ ਕੇਤੁ ਕ੍ਰੋਧ ਤਨ ਤੈ ਕੈ ॥੭੫॥ कुतिसित केतु क्रोध तन तै कै ॥७५॥ ਕੌਲ ਕੇਤੁ ਤ੍ਰਿਯ ਤਬੈ ਸੰਘਾਰਾ ॥ कौल केतु त्रिय तबै संघारा ॥ ਕੁਤਿਸਿਤ ਕੇਤੁ ਮਾਰ ਹੀ ਡਾਰਾ ॥ कुतिसित केतु मार ही डारा ॥ ਕਛਪ ਕੇਤੁ ਗਦਾ ਗਹਿ ਘਾਯੋ ॥ कछप केतु गदा गहि घायो ॥ ਕੇਤੁ ਲੂਕ ਮ੍ਰਿਤ ਲੋਕ ਪਠਾਯੋ ॥੭੬॥ केतु लूक म्रित लोक पठायो ॥७६॥ ਜਾ ਤਨ ਬਾਲ ਗਦਾ ਕੀ ਮਾਰੈ ॥ जा तन बाल गदा की मारै ॥ ਏਕੈ ਘਾਇ ਚੌਥਿ ਸਿਰ ਡਾਰੈ ॥ एकै घाइ चौथि सिर डारै ॥ ਜਾ ਕੇਤਕਿ ਮਾਰ ਤਨ ਬਾਨਾ ॥ जा केतकि मार तन बाना ॥ ਕਰੈ ਬੀਰ ਜਮਪੁਰੀ ਪਯਾਨਾ ॥੭੭॥ करै बीर जमपुरी पयाना ॥७७॥ ਦੋਹਰਾ ॥ दोहरा ॥ ਤਾ ਕੋ ਜੁਧੁ ਬਿਲੋਕਿ ਕਰਿ; ਕਵਨ ਸੁਭਟ ਠਹਰਾਇ ॥ ता को जुधु बिलोकि करि; कवन सुभट ठहराइ ॥ ਜੋ ਸਮੁਹੈ ਆਵਤ ਭਯਾ; ਜਮਪੁਰ ਦਿਯਾ ਪਠਾਇ ॥੭੮॥ जो समुहै आवत भया; जमपुर दिया पठाइ ॥७८॥ |
Dasam Granth |