ਦਸਮ ਗਰੰਥ । दसम ग्रंथ ।

Page 878

ਦੋਹਰਾ ॥

दोहरा ॥

ਮੋੜਤੇਸ ਅੰਬੇਰ ਪਤਿ; ਅਮਿਤ ਸੈਨ ਲੈ ਸਾਥ ॥

मोड़तेस अ्मबेर पति; अमित सैन लै साथ ॥

ਬਾਲ ਨਿਮਿਤਿ ਆਵਤ ਭਏ; ਗਹੇ ਬਰਛਿਯੈ ਹਾਥ ॥੩੭॥

बाल निमिति आवत भए; गहे बरछियै हाथ ॥३७॥

ਬਿਕਟ ਸਿੰਘ ਅੰਬੇਰ ਪਤਿ; ਅਮਿਟ ਸਿੰਘ ਤਿਹ ਨਾਮ ॥

बिकट सिंघ अ्मबेर पति; अमिट सिंघ तिह नाम ॥

ਕਬਹੂੰ ਦਈ ਨ ਪੀਠ ਰਨ; ਜੀਤੇ ਬਹੁ ਸੰਗ੍ਰਾਮ ॥੩੮॥

कबहूं दई न पीठ रन; जीते बहु संग्राम ॥३८॥

ਚੌਪਈ ॥

चौपई ॥

ਤੇ ਨ੍ਰਿਪ ਜੋਰਿ ਸੈਨ ਦ੍ਵੈ ਧਾਏ ॥

ते न्रिप जोरि सैन द्वै धाए ॥

ਭਾਂਤਿ ਭਾਂਤਿ ਬਾਜਿਤ੍ਰ ਬਜਾਏ ॥

भांति भांति बाजित्र बजाए ॥

ਰਾਜ ਸੁਤਾ ਜਬ ਨੈਨ ਨਿਹਾਰੇ ॥

राज सुता जब नैन निहारे ॥

ਸੈਨਾ ਸਹਿਤ ਮਾਰ ਹੀ ਡਾਰੇ ॥੩੯॥

सैना सहित मार ही डारे ॥३९॥

ਜਬ ਅਬਲਾ ਨ੍ਰਿਪ ਦੋਊ ਸੰਘਾਰੇ ॥

जब अबला न्रिप दोऊ संघारे ॥

ਠਟਕੇ ਸੁਭਟ ਸਕਲ ਤਬ ਭਾਰੇ ॥

ठटके सुभट सकल तब भारे ॥

ਖੇਤ ਛਾਡਿ ਯਹ ਤਰੁਨਿ ਨ ਟਰਿਹੈ ॥

खेत छाडि यह तरुनि न टरिहै ॥

ਸਭਹਿਨ ਕੋ ਪ੍ਰਾਨਨ ਬਿਨੁ ਕਰਿ ਹੈ ॥੪੦॥

सभहिन को प्रानन बिनु करि है ॥४०॥

ਬੂੰਦੀ ਨਾਥ ਰਣੁਤ ਕਟ ਧਾਯੋ ॥

बूंदी नाथ रणुत कट धायो ॥

ਅਧਿਕ ਮਦੁਤ ਕਟ ਸਿੰਘ ਰਿਸਾਯੋ ॥

अधिक मदुत कट सिंघ रिसायो ॥

ਨਾਥ ਉਜੈਨ ਜਿਸੇ ਜਗ ਕਹਈ ॥

नाथ उजैन जिसे जग कहई ॥

ਵਾ ਕਹਿ ਜੀਤੈ ਜਗ ਕੋ ਰਹਈ ॥੪੧॥

वा कहि जीतै जग को रहई ॥४१॥

ਜਬ ਅਬਲਾ ਆਵਤ ਵਹੁ ਲਹੇ ॥

जब अबला आवत वहु लहे ॥

ਹਾਥ ਹਥਯਾਰ ਆਪਨੇ ਗਹੇ ॥

हाथ हथयार आपने गहे ॥

ਅਧਿਕ ਕੋਪ ਕਰਿ ਕੁਵਤਿ ਪ੍ਰਹਾਰੇ ॥

अधिक कोप करि कुवति प्रहारे ॥

ਛਿਨਿਕ ਬਿਖੈ ਦਲ ਸਹਿਤ ਸੰਘਾਰੇ ॥੪੨॥

छिनिक बिखै दल सहित संघारे ॥४२॥

ਗੰਗਾਂਦ੍ਰੀ ਜਮੁਨਾਂਦ੍ਰੀ ਹਠੇ ॥

गंगांद्री जमुनांद्री हठे ॥

ਸਾਰਸ੍ਵਤੀ ਹ੍ਵੈ ਚਲੇ ਇਕਠੇ ॥

सारस्वती ह्वै चले इकठे ॥

ਸਤੁਦ੍ਰਵਾਦਿ ਅਤਿ ਦ੍ਰਿੜ ਪਗ ਰੋਪੇ ॥

सतुद्रवादि अति द्रिड़ पग रोपे ॥

ਬ੍ਯਾਹਾਦ੍ਰੀ ਸਿਗਰੇ ਮਿਲਿ ਕੋਪੇ ॥੪੩॥

ब्याहाद्री सिगरे मिलि कोपे ॥४३॥

ਦੋਹਰਾ ॥

दोहरा ॥

ਪਰਮ ਸਿੰਘ ਪੂਰੋ ਪੁਰਖ; ਕਰਮ ਸਿੰਘ ਸੁਰ ਗ੍ਯਾਨ ॥

परम सिंघ पूरो पुरख; करम सिंघ सुर ग्यान ॥

ਧਰਮ ਸਿੰਘ ਹਾਠੋ ਹਠੀ; ਅਮਿਤ ਜੁਧ ਕੀ ਖਾਨ ॥੪੪॥

धरम सिंघ हाठो हठी; अमित जुध की खान ॥४४॥

ਅਮਰ ਸਿੰਘ ਅਰੁ ਅਚਲ ਸਿੰਘ; ਮਨ ਮੈ ਕੋਪ ਬਢਾਇ ॥

अमर सिंघ अरु अचल सिंघ; मन मै कोप बढाइ ॥

ਪਾਚੌ ਭੂਪ ਪਹਾਰਿਯੈ; ਸਨਮੁਖਿ ਪਹੁਚੇ ਆਇ ॥੪੫॥

पाचौ भूप पहारियै; सनमुखि पहुचे आइ ॥४५॥

ਚੌਪਈ ॥

चौपई ॥

ਪਰਬਤੀਸ ਪਾਚੋ ਨ੍ਰਿਪ ਧਾਏ ॥

परबतीस पाचो न्रिप धाए ॥

ਖਸੀਯਾ ਅਧਿਕ ਸੰਗ ਲੈ ਆਏ ॥

खसीया अधिक संग लै आए ॥

ਪਾਹਨ ਬ੍ਰਿਸਟਿ ਕੋਪ ਕਰਿ ਕਰੀ ॥

पाहन ब्रिसटि कोप करि करी ॥

ਮਾਰਿ ਮਾਰਿ ਮੁਖ ਤੇ ਉਚਰੀ ॥੪੬॥

मारि मारि मुख ते उचरी ॥४६॥

ਦੁੰਦਭ ਢੋਲ ਦੁਹੂੰ ਦਿਸਿ ਬਾਜੇ ॥

दुंदभ ढोल दुहूं दिसि बाजे ॥

ਸਾਜੇ ਸਸਤ੍ਰ ਸੂਰਮਾ ਗਾਜੇ ॥

साजे ससत्र सूरमा गाजे ॥

ਕੁਪਿ ਕੁਪਿ ਅਧਿਕ ਹ੍ਰਿਦਨ ਮੈ ਲਰੇ ॥

कुपि कुपि अधिक ह्रिदन मै लरे ॥

ਕਟਿ ਕਟਿ ਮਰੇ ਬਰੰਗਨਿ ਬਰੇ ॥੪੭॥

कटि कटि मरे बरंगनि बरे ॥४७॥

ਭੂਪ ਪਾਂਚਉ ਬਾਨ ਚਲਾਵੈਂ ॥

भूप पांचउ बान चलावैं ॥

ਬਾਧੇ ਗੋਲ ਸਾਮੁਹੇ ਆਵੈਂ ॥

बाधे गोल सामुहे आवैं ॥

ਤਬ ਬਚਿਤ੍ਰ ਦੇ ਸਸਤ੍ਰ ਪ੍ਰਹਾਰੇ ॥

तब बचित्र दे ससत्र प्रहारे ॥

ਛਿਨਿਕ ਬਿਖੈ ਸਕਲੇ ਹਨਿ ਡਾਰੇ ॥੪੮॥

छिनिक बिखै सकले हनि डारे ॥४८॥

ਦੇਇ ਬਚਿਤ੍ਰ ਪਾਂਚ ਨ੍ਰਿਪ ਮਾਰੇ ॥

देइ बचित्र पांच न्रिप मारे ॥

ਔਰ ਸੁਭਟ ਚੁਨਿ ਚੁਨਿ ਹਨਿ ਡਾਰੇ ॥

और सुभट चुनि चुनि हनि डारे ॥

ਸਾਤ ਨ੍ਰਿਪਤਿ ਅਵਰੈ ਤਬ ਚਲੇ ॥

सात न्रिपति अवरै तब चले ॥

ਜੋਧਾ ਜੋਰ ਜੁਧ ਕਰਿ ਭਲੇ ॥੪੯॥

जोधा जोर जुध करि भले ॥४९॥

ਕਾਸਿ ਰਾਜ ਮਘਧੇਸ੍ਵਰ ਕੋਪੇ ॥

कासि राज मघधेस्वर कोपे ॥

ਅੰਗ ਬੰਗ ਰਾਜਨ ਪਗ ਰੋਪੇ ॥

अंग बंग राजन पग रोपे ॥

ਔਰ ਕੁਲਿੰਗ ਦੇਸ ਪਤਿ ਧਾਯੋ ॥

और कुलिंग देस पति धायो ॥

ਤ੍ਰਿਗਤਿ ਦੇਸ ਏਸ੍ਵਰ ਹੂੰ ਆਯੋ ॥੫੦॥

त्रिगति देस एस्वर हूं आयो ॥५०॥

ਰਾਜਾ ਕਾਮਰੂਪ ਕੋ ਧਾਯੋ ॥

राजा कामरूप को धायो ॥

ਅਮਿਤ ਕਟਕ ਲੀਨੇ ਸੰਗ ਆਯੋ ॥

अमित कटक लीने संग आयो ॥

ਦਾਰੁਣ ਰਣ ਸੂਰਣ ਤਹ ਕਰਿਯੋ ॥

दारुण रण सूरण तह करियो ॥

ਰਵਿ ਸਸਿ ਚਕ੍ਯੋ ਇੰਦ੍ਰ ਥਰਹਰਿਯੋ ॥੫੧॥

रवि ससि चक्यो इंद्र थरहरियो ॥५१॥

TOP OF PAGE

Dasam Granth