ਦਸਮ ਗਰੰਥ । दसम ग्रंथ ।

Page 875

ਚੌਪਈ ॥

चौपई ॥

ਤਾ ਕੀ ਕਹੀ ਕਾਨ ਤ੍ਰਿਯ ਧਰੀ ॥

ता की कही कान त्रिय धरी ॥

ਤਾਕੀ ਛੋਰਿ ਦ੍ਰਿਸਟਿ ਜਬ ਕਰੀ ॥

ताकी छोरि द्रिसटि जब करी ॥

ਯਹ ਕੌਤਕ ਸਭ ਸਾਹੁ ਨਿਹਾਰਿਯੋ ॥

यह कौतक सभ साहु निहारियो ॥

ਦੁਰਾਚਾਰ ਇਹ ਨਾਰਿ ਬਿਚਾਰਿਯੋ ॥੧੪॥

दुराचार इह नारि बिचारियो ॥१४॥

ਮੋ ਸੋ ਸਤਿ ਤਵਨ ਤ੍ਰਿਯ ਕਹਿਯੋ ॥

मो सो सति तवन त्रिय कहियो ॥

ਯੌ ਕਹਿ ਸਾਹੁ ਮੋਨਿ ਹ੍ਵੈ ਰਹਿਯੋ ॥

यौ कहि साहु मोनि ह्वै रहियो ॥

ਨਿਜ ਤ੍ਰਿਯ ਭਏ ਨੇਹ ਤਜਿ ਦੀਨੋ ॥

निज त्रिय भए नेह तजि दीनो ॥

ਤਿਹ ਤ੍ਰਿਅ ਸਾਥ ਯਰਾਨੋ ਕੀਨੋ ॥੧੫॥

तिह त्रिअ साथ यरानो कीनो ॥१५॥

ਦੋਹਰਾ ॥

दोहरा ॥

ਛਲਿਯੋ ਸਾਹੁ ਤ੍ਰਿਯ ਤ੍ਰਿਯਾਜੁਤ; ਐਸੇ ਚਰਿਤ ਸੁਧਾਰਿ ॥

छलियो साहु त्रिय त्रियाजुत; ऐसे चरित सुधारि ॥

ਤਾ ਸੋ ਨੇਹੁ ਤੁਰਾਇ ਕੈ; ਕਿਯਾ ਆਪੁਨੋ ਯਾਰ ॥੧੬॥

ता सो नेहु तुराइ कै; किया आपुनो यार ॥१६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੧॥੮੭੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इकावनो चरित्र समापतम सतु सुभम सतु ॥५१॥८७९॥अफजूं॥

ਚੌਪਈ ॥

चौपई ॥

ਉਤਰ ਦੇਸ ਨ੍ਰਿਪਤਿ ਇਕ ਭਾਰੋ ॥

उतर देस न्रिपति इक भारो ॥

ਸੂਰਜ ਬੰਸ ਬਿਖੈ ਉਜਿਯਾਰੋ ॥

सूरज बंस बिखै उजियारो ॥

ਇੰਦ੍ਰ ਪ੍ਰਭਾ ਤਾ ਕੀ ਪਟਰਾਨੀ ॥

इंद्र प्रभा ता की पटरानी ॥

ਬਿਜੈ ਸਿੰਘ ਰਾਜਾ ਬਰ ਆਨੀ ॥੧॥

बिजै सिंघ राजा बर आनी ॥१॥

ਦੋਹਰਾ ॥

दोहरा ॥

ਏਕ ਸੁਤਾ ਤਾ ਕੇ ਭਵਨ; ਅਮਿਤ ਰੂਪ ਕੀ ਖਾਨਿ ॥

एक सुता ता के भवन; अमित रूप की खानि ॥

ਕਾਮ ਦੇਵ ਠਟਕੇ ਰਹਤ; ਰਤਿ ਸਮ ਤਾਹਿ ਪਛਾਨਿ ॥੨॥

काम देव ठटके रहत; रति सम ताहि पछानि ॥२॥

ਚੌਪਈ ॥

चौपई ॥

ਜੋਬਨ ਅਧਿਕ ਤਾਹਿ ਜਬ ਭਯੋ ॥

जोबन अधिक ताहि जब भयो ॥

ਲੈ ਤਾ ਕੋ ਗੰਗਾ ਪਿਤੁ ਗਯੋ ॥

लै ता को गंगा पितु गयो ॥

ਬਡੇ ਬਡੇ ਰਾਜਾ ਤਹ ਐਹੈ ॥

बडे बडे राजा तह ऐहै ॥

ਤਿਨ ਮੈ ਭਲੋ ਹੇਰਿ ਤਹ ਦੈਹੈ ॥੩॥

तिन मै भलो हेरि तह दैहै ॥३॥

ਚਲੇ ਚਲੇ ਗੰਗਾ ਪਹਿ ਆਏ ॥

चले चले गंगा पहि आए ॥

ਬੰਧੁ ਸੁਤਾ ਇਸਤ੍ਰਿਨ ਸੰਗ ਲ੍ਯਾਏ ॥

बंधु सुता इसत्रिन संग ल्याए ॥

ਸ੍ਰੀ ਜਾਨ੍ਹਵਿ ਕੋ ਦਰਸਨ ਕੀਨੋ ॥

स्री जान्हवि को दरसन कीनो ॥

ਪੂਰਬ ਪਾਪ ਬਿਦਾ ਕਰਿ ਦੀਨੋ ॥੪॥

पूरब पाप बिदा करि दीनो ॥४॥

ਬਡੇ ਬਡੇ ਭੂਪਤਿ ਤਹ ਆਏ ॥

बडे बडे भूपति तह आए ॥

ਤਵਨਿ ਕੁਅਰਿ ਕੋ ਸਕਲ ਦਿਖਾਏ ॥

तवनि कुअरि को सकल दिखाए ॥

ਇਨ ਪਰ ਦ੍ਰਿਸਟਿ ਸਭਨ ਪਰ ਕਰਿਯੈ ॥

इन पर द्रिसटि सभन पर करियै ॥

ਜੋ ਜਿਯ ਰੁਚੈ ਤਿਸੀ ਕੌ ਬਰਿਯੈ ॥੫॥

जो जिय रुचै तिसी कौ बरियै ॥५॥

ਦੋਹਰਾ ॥

दोहरा ॥

ਹੇਰਿ ਨ੍ਰਿਪਤਿ ਸੁਤ ਨ੍ਰਿਪਨ ਕੇ; ਕੰਨ੍ਯਾ ਕਹੀ ਬਿਚਾਰ ॥

हेरि न्रिपति सुत न्रिपन के; कंन्या कही बिचार ॥

ਸੁਭਟ ਸਿੰਘ ਸੁੰਦਰ ਸੁਘਰ; ਬਰਹੋ ਵਹੈ ਕੁਮਾਰ ॥੬॥

सुभट सिंघ सुंदर सुघर; बरहो वहै कुमार ॥६॥

ਅਧਿਕ ਰੂਪ ਤਾ ਕੋ ਨਿਰਖਿ; ਸਭ ਰਾਜਾ ਰਿਸਿ ਖਾਹਿ ॥

अधिक रूप ता को निरखि; सभ राजा रिसि खाहि ॥

ਜਿਯੋ ਕਿਯੋ ਯਾਹਿ ਬਿਵਾਹਿ ਕੈ; ਗ੍ਰਿਹਿ ਅਪੁਨੇ ਲੈ ਜਾਹਿ ॥੭॥

जियो कियो याहि बिवाहि कै; ग्रिहि अपुने लै जाहि ॥७॥

ਚੌਪਈ ॥

चौपई ॥

ਭੂਪਤਿ ਸਕਲ ਅਧਿਕ ਰਿਸਿ ਕਰੈ ॥

भूपति सकल अधिक रिसि करै ॥

ਹਾਥ ਹਥਯਾਰਨ ਊਪਰ ਧਰੈ ॥

हाथ हथयारन ऊपर धरै ॥

ਕੁਪਿ ਕੁਪਿ ਬਚਨ ਬਕਤ੍ਰ ਤੇ ਕਹੈ ॥

कुपि कुपि बचन बकत्र ते कहै ॥

ਬਿਨੁ ਰਨ ਕਿਯੇ ਆਜੁ ਨਹਿ ਰਹੈ ॥੮॥

बिनु रन किये आजु नहि रहै ॥८॥

TOP OF PAGE

Dasam Granth