ਦਸਮ ਗਰੰਥ । दसम ग्रंथ ।

Page 863

ਦੋਹਰਾ ॥

दोहरा ॥

ਐਸ ਭਾਂਤਿ ਉਚਰਤ ਭਯਾ; ਹ੍ਵੈ ਢੀਲੋ ਸਰਬੰਗ ॥

ऐस भांति उचरत भया; ह्वै ढीलो सरबंग ॥

ਮੁਹਰਨ ਕੋ ਸੌਦਾ ਕਰੌ; ਸਾਹੁ! ਤਿਹਾਰੇ ਸੰਗ ॥੧੩॥

मुहरन को सौदा करौ; साहु! तिहारे संग ॥१३॥

ਮਦਨ ਰਾਇ ਠਗ ਇਮ ਕਹੀ; ਮਨ ਮੈ ਮੰਤ੍ਰ ਬਿਚਾਰਿ ॥

मदन राइ ठग इम कही; मन मै मंत्र बिचारि ॥

ਲੈ ਮੁਹਰੈ ਰੁਪਯਾ ਦੇਵੌ; ਤੁਮ ਕਹ ਸਾਹ! ਸੁਧਾਰਿ ॥੧੪॥

लै मुहरै रुपया देवौ; तुम कह साह! सुधारि ॥१४॥

ਚੌਪਈ ॥

चौपई ॥

ਯੌ ਜਬ ਸਾਹ ਬੈਨਿ ਸੁਨ ਪਾਯੋ ॥

यौ जब साह बैनि सुन पायो ॥

ਕਾਢਿ ਅਸਰਫੀ ਧਨੀ ਕਹਾਯੋ ॥

काढि असरफी धनी कहायो ॥

ਠਗ ਕੀ ਦ੍ਰਿਸਟਿ ਜਬੈ ਤੇ ਪਰੀ ॥

ठग की द्रिसटि जबै ते परी ॥

ਸਭ ਸਨ ਕੀ ਮਨ ਭੀਤਰਿ ਧਰੀ ॥੧੫॥

सभ सन की मन भीतरि धरी ॥१५॥

ਮੁਹਿਰੈ ਡਾਰਿ ਗੁਥਰਿਯਹਿ ਲਈ ॥

मुहिरै डारि गुथरियहि लई ॥

ਅਧਿਕ ਮਾਰਿ ਬਨਿਯਾ ਕਹ ਦਈ ॥

अधिक मारि बनिया कह दई ॥

ਊਚੇ ਸੋਰ ਕਰਾ ਪੁਰ ਮਾਹੀ ॥

ऊचे सोर करा पुर माही ॥

ਮੈ ਮੁਹਰਨ ਕਹ ਬੇਚਤ ਨਾਹੀ ॥੧੬॥

मै मुहरन कह बेचत नाही ॥१६॥

ਸੋਰ ਸੁਨਤ ਪੁਰ ਜਨ ਸਭ ਧਾਏ ॥

सोर सुनत पुर जन सभ धाए ॥

ਵਾ ਬਨਿਯਾ ਠਗ ਕੇ ਢਿਗ ਆਏ ॥

वा बनिया ठग के ढिग आए ॥

ਮੁਸਟ ਜੁਧ ਨਿਰਖਤ ਅਨੁਰਾਗੇ ॥

मुसट जुध निरखत अनुरागे ॥

ਤਿਹ ਦੁਹੂੰਅਨ ਕਹ ਪੂਛਨ ਲਾਗੇ ॥੧੭॥

तिह दुहूंअन कह पूछन लागे ॥१७॥

ਤੁਮ ਕ੍ਯੋ ਜੁਧ ਕਰਤ ਹੋ? ਭਾਈ! ॥

तुम क्यो जुध करत हो? भाई! ॥

ਹਮੈ ਕਹਹੁ ਸਭ ਬ੍ਰਿਥਾ ਸੁਨਾਈ ॥

हमै कहहु सभ ब्रिथा सुनाई ॥

ਦੁਹੂੰਅਨ ਕਹ ਅਬ ਹੀ ਗਹਿ ਲੈਹੈ ॥

दुहूंअन कह अब ही गहि लैहै ॥

ਲੈ ਕਾਜੀ ਪੈ ਨ੍ਯਾਇ ਚੁਕੈਹੈ ॥੧੮॥

लै काजी पै न्याइ चुकैहै ॥१८॥

ਸੁਨਤ ਬਚਨ ਉਦਿਤ ਠਗ ਭਯੋ ॥

सुनत बचन उदित ठग भयो ॥

ਤਾ ਕਹ ਲੈ ਕਾਜੀ ਪਹ ਗਯੋ ॥

ता कह लै काजी पह गयो ॥

ਅਧਿਕ ਦੁਖਿਤ ਹ੍ਵੈ ਦੀਨ ਪੁਕਾਰੋ ॥

अधिक दुखित ह्वै दीन पुकारो ॥

ਕਰਿ ਕਾਜੀ ਤੈ ਨ੍ਯਾਇ ਹਮਾਰੋ ॥੧੯॥

करि काजी तै न्याइ हमारो ॥१९॥

ਦੋਹਰਾ ॥

दोहरा ॥

ਤਬ ਲਗਿ ਬਨਿਯਾ ਹ੍ਵੈ ਦੁਖੀ; ਇਮਿ ਕਾਜੀ ਸੋ ਬੈਨ ॥

तब लगि बनिया ह्वै दुखी; इमि काजी सो बैन ॥

ਹਮਰੌ ਕਰੌ ਨਿਯਾਇ ਤੁਮ; ਕਹਿਯੋ ਸ੍ਰਵਤ ਜਲ ਨੈਨ ॥੨੦॥

हमरौ करौ नियाइ तुम; कहियो स्रवत जल नैन ॥२०॥

ਚੌਪਈ ॥

चौपई ॥

ਸੁਨੁ ਕਾਜੀ ਜੂ! ਬਚਨ ਹਮਾਰੇ ॥

सुनु काजी जू! बचन हमारे ॥

ਕਲਾਮੁਲਾ ਕੀ ਆਨਿ ਤਿਹਾਰੇ ॥

कलामुला की आनि तिहारे ॥

ਖੁਦਾਇ ਸੁਨੌਗੇ ਦਾਦ ਹਮਾਰੋ ॥

खुदाइ सुनौगे दाद हमारो ॥

ਹ੍ਵੈਹੌ ਦਾਵਨਗੀਰ ਤੁਹਾਰੋ ॥੨੧॥

ह्वैहौ दावनगीर तुहारो ॥२१॥

ਦੋਹਰਾ ॥

दोहरा ॥

ਅਧਿਕ ਦੀਨ ਹ੍ਵੈ ਠਗ ਕਹਿਯੋ; ਸੁਨੁ ਕਾਜਿਨ ਕੇ ਰਾਇ! ॥

अधिक दीन ह्वै ठग कहियो; सुनु काजिन के राइ! ॥

ਹਮ ਪੁਕਾਰ ਤੁਮ ਪੈ ਕਰੀ; ਹਮਰੋ ਕਰੋ ਨ੍ਯਾਇ ॥੨੨॥

हम पुकार तुम पै करी; हमरो करो न्याइ ॥२२॥

ਚੌਪਈ ॥

चौपई ॥

ਤਬ ਕਾਜੀ ਜਿਯ ਨ੍ਯਾਇ ਬਿਚਾਰਿਯੋ ॥

तब काजी जिय न्याइ बिचारियो ॥

ਪ੍ਰਗਟ ਸਭਾ ਮੈ ਦੁਹੂੰ ਉਚਾਰਿਯੋ ॥

प्रगट सभा मै दुहूं उचारियो ॥

ਜੋ ਮੁਹਰਨ ਕੇ ਸਨਹਿ ਬਤਾਵੈ ॥

जो मुहरन के सनहि बतावै ॥

ਸੋ ਸਭ ਆਜੁ ਅਸਰਫੀ ਪਾਵੈ ॥੨੩॥

सो सभ आजु असरफी पावै ॥२३॥

ਸਨ ਮੁਹਰਨ ਕੋ ਬਨਿਕ ਨ ਜਾਨੋ ॥

सन मुहरन को बनिक न जानो ॥

ਮੂੰਦਿ ਰਹਾ ਮੁਖ ਕਛੁ ਨ ਬਖਾਨੋ ॥

मूंदि रहा मुख कछु न बखानो ॥

ਰੋਇ ਪੀਟ ਕਰਿ ਕਰਤ ਪੁਕਾਰਾ ॥

रोइ पीट करि करत पुकारा ॥

ਹਾਹਾ ਕਿਯਸਿ ਕਹਾ? ਕਰਤਾਰਾ! ॥੨੪॥

हाहा कियसि कहा? करतारा! ॥२४॥

ਦੋਹਰਾ ॥

दोहरा ॥

ਮੁਹਰ ਅਕਬਰੀ ਏਕ ਸਤ; ਜਹਾਂਗੀਰੀ ਸੈ ਦੋਇ ॥

मुहर अकबरी एक सत; जहांगीरी सै दोइ ॥

ਸਾਹਿ ਜਹਾਨੀ ਚਾਰਿ ਸੈ; ਦੇਖ ਲੇਹੁ ਸਭ ਕੋਇ ॥੨੫॥

साहि जहानी चारि सै; देख लेहु सभ कोइ ॥२५॥

ਚੌਪਈ ॥

चौपई ॥

ਸਭਾ ਬੀਚ ਜਬ ਮੁਹਰ ਉਘਾਰੀ ॥

सभा बीच जब मुहर उघारी ॥

ਸੋ ਨਿਕਰੀ ਜੋ ਠਗਹਿ ਉਚਾਰੀ ॥

सो निकरी जो ठगहि उचारी ॥

ਕਾਜੀ ਛੀਨਿ ਸਾਹੁ ਤੇ ਲੀਨੀ ॥

काजी छीनि साहु ते लीनी ॥

ਲੈ ਤਸਕਰ ਕੇ ਕਰ ਮੈ ਦੀਨੀ ॥੨੬॥

लै तसकर के कर मै दीनी ॥२६॥

ਦੋਹਰਾ ॥

दोहरा ॥

ਜਸ ਕਾਜੀ ਕੋ ਪਸਰਿਯੋ; ਠਗ ਭਾਖ੍ਯੋ ਸਭ ਗਾਉ ॥

जस काजी को पसरियो; ठग भाख्यो सभ गाउ ॥

ਕੀਨੋ ਉਮਰ ਖਿਤਾਬ ਜਿਮਿ; ਆਜੁ ਹਮਾਰੋ ਨ੍ਯਾਉ ॥੨੭॥

कीनो उमर खिताब जिमि; आजु हमारो न्याउ ॥२७॥

TOP OF PAGE

Dasam Granth