ਦਸਮ ਗਰੰਥ । दसम ग्रंथ ।

Page 841

ਛੰਦ ॥

छंद ॥

ਤਰੁਨ ਕਰਿਯੋ ਬਿਧਿ ਤੋਹਿ; ਤਰੁਨਿ ਹੀ ਦੇਹ ਹਮਾਰੋ ॥

तरुन करियो बिधि तोहि; तरुनि ही देह हमारो ॥

ਲਖੇ ਤੁਮੈ ਤਨ ਆਜੁ; ਮਦਨ ਬਸਿ ਭਯੋ ਹਮਾਰੋ ॥

लखे तुमै तन आजु; मदन बसि भयो हमारो ॥

ਮਨ ਕੋ ਭਰਮ ਨਿਵਾਰਿ; ਭੋਗ ਮੋਰੇ ਸੰਗਿ ਕਰਿਯੈ ॥

मन को भरम निवारि; भोग मोरे संगि करियै ॥

ਨਰਕ ਪਰਨ ਤੇ ਨੈਕ; ਅਪਨ ਚਿਤ ਬੀਚ ਨ ਡਰਿਯੈ ॥੩੭॥

नरक परन ते नैक; अपन चित बीच न डरियै ॥३७॥

ਦੋਹਰਾ ॥

दोहरा ॥

ਪੂਜ ਜਾਨਿ ਕਰ ਜੋ ਤਰੁਨਿ; ਮੁਰਿ ਕੈ ਕਰਤ ਪਯਾਨ ॥

पूज जानि कर जो तरुनि; मुरि कै करत पयान ॥

ਤਵਨਿ ਤਰੁਨਿ ਗੁਰ ਤਵਨ ਕੀ; ਲਾਗਤ ਸੁਤਾ ਸਮਾਨ ॥੩੮॥

तवनि तरुनि गुर तवन की; लागत सुता समान ॥३८॥

ਛੰਦ ॥

छंद ॥

ਕਹਾ ਤਰੁਨਿ ਸੋ ਪ੍ਰੀਤਿ; ਨੇਹ ਨਹਿ ਓਰ ਨਿਬਾਹਹਿ ॥

कहा तरुनि सो प्रीति; नेह नहि ओर निबाहहि ॥

ਏਕ ਪੁਰਖ ਕੌ ਛਾਡਿ; ਔਰ ਸੁੰਦਰ ਨਰ ਚਾਹਹਿ ॥

एक पुरख कौ छाडि; और सुंदर नर चाहहि ॥

ਅਧਿਕ ਤਰੁਨਿ ਰੁਚਿ ਮਾਨਿ; ਤਰੁਨਿ ਜਾ ਸੋ ਹਿਤ ਕਰਹੀ ॥

अधिक तरुनि रुचि मानि; तरुनि जा सो हित करही ॥

ਹੋ ਤੁਰਤੁ ਮੂਤ੍ਰ ਕੋ ਧਾਮ; ਨਗਨ ਆਗੇ ਕਰਿ ਧਰਹੀ ॥੩੯॥

हो तुरतु मूत्र को धाम; नगन आगे करि धरही ॥३९॥

ਦੋਹਰਾ ॥

दोहरा ॥

ਕਹਾ ਕਰੌ? ਕੈਸੇ ਬਚੌ? ਹ੍ਰਿਦੈ ਨ ਉਪਜਤ ਸਾਂਤ ॥

कहा करौ? कैसे बचौ? ह्रिदै न उपजत सांत ॥

ਤੋਹਿ ਮਾਰਿ ਕੈਸੇ ਜਿਯੋ? ਬਚਨ ਨੇਹ ਕੇ ਨਾਤ ॥੪੦॥

तोहि मारि कैसे जियो? बचन नेह के नात ॥४०॥

ਚੌਪਈ ॥

चौपई ॥

ਰਾਇ ਚਿਤ ਇਹ ਭਾਂਤਿ ਬਿਚਾਰੋ ॥

राइ चित इह भांति बिचारो ॥

ਇਹਾ ਸਿਖ ਕੋਊ ਨ ਹਮਾਰੋ ॥

इहा सिख कोऊ न हमारो ॥

ਯਾਹਿ ਭਜੇ ਮੇਰੋ ਧ੍ਰਮ ਜਾਈ ॥

याहि भजे मेरो ध्रम जाई ॥

ਭਾਜਿ ਚਲੌ ਤ੍ਰਿਯ ਦੇਤ ਗਹਾਈ ॥੪੧॥

भाजि चलौ त्रिय देत गहाई ॥४१॥

ਤਾ ਤੇ ਯਾਕੀ ਉਸਤਤਿ ਕਰੋ ॥

ता ते याकी उसतति करो ॥

ਚਰਿਤ ਖੇਲਿ ਯਾ ਕੋ ਪਰਹਰੋ ॥

चरित खेलि या को परहरो ॥

ਬਿਨੁ ਰਤਿ ਕਰੈ ਤਰਨਿ ਜਿਯ ਮਾਰੈ ॥

बिनु रति करै तरनि जिय मारै ॥

ਕਵਨ ਸਿਖ੍ਯ? ਮੁਹਿ ਆਨਿ ਉਬਾਰੈ ॥੪੨॥

कवन सिख्य? मुहि आनि उबारै ॥४२॥

ਅੜਿਲ ॥

अड़िल ॥

ਧੰਨ੍ਯ ਤਰੁਨਿ! ਤਵ ਰੂਪ ਧੰਨ੍ਯ; ਪਿਤੁ ਮਾਤ ਤਿਹਾਰੋ ॥

धंन्य तरुनि! तव रूप धंन्य; पितु मात तिहारो ॥

ਧੰਨ੍ਯ ਤਿਹਾਰੇ ਦੇਸ ਧੰਨ੍ਯ; ਪ੍ਰਤਿਪਾਲਨ ਹਾਰੋ ॥

धंन्य तिहारे देस धंन्य; प्रतिपालन हारो ॥

ਧੰਨ੍ਯ ਕੁਅਰਿ! ਤਵ ਬਕ੍ਰਤ; ਅਧਿਕ ਜਾ ਮੈ ਛਬਿ ਛਾਜੈ ॥

धंन्य कुअरि! तव बक्रत; अधिक जा मै छबि छाजै ॥

ਹੋ ਜਲਜ ਸੂਰ ਅਰੁ ਚੰਦ੍ਰ; ਦ੍ਰਪ ਕੰਦ੍ਰਪ ਲਖਿ ਭਾਜੈ ॥੪੩॥

हो जलज सूर अरु चंद्र; द्रप कंद्रप लखि भाजै ॥४३॥

ਸੁਭ ਸੁਹਾਗ ਤਨ ਭਰੇ ਚਾਰੁ; ਚੰਚਲ ਚਖੁ ਸੋਹਹਿ ॥

सुभ सुहाग तन भरे चारु; चंचल चखु सोहहि ॥

ਖਗ ਮ੍ਰਿਗ ਜਛ ਭੁਜੰਗ ਅਸੁਰ; ਸੁਰ ਨਰ ਮੁਨਿ ਮੋਹਹਿ ॥

खग म्रिग जछ भुजंग असुर; सुर नर मुनि मोहहि ॥

ਸਿਵ ਸਨਕਾਦਿਕ ਥਕਿਤ ਰਹਿਤ; ਲਖਿ ਨੇਤ੍ਰ ਤਿਹਾਰੇ ॥

सिव सनकादिक थकित रहित; लखि नेत्र तिहारे ॥

ਹੋ ਅਤਿ ਅਸਚਰਜ ਕੀ ਬਾਤ; ਚੁਭਤ ਨਹਿ ਹ੍ਰਿਦੈ ਹਮਾਰੇ ॥੪੪॥

हो अति असचरज की बात; चुभत नहि ह्रिदै हमारे ॥४४॥

ਸਵੈਯਾ ॥

सवैया ॥

ਪੌਢਤੀ ਅੰਕ ਪ੍ਰਜੰਕ ਲਲਾ ਕੋ ਲੈ; ਕਾਹੂ ਸੋ ਭੇਦ ਨ ਭਾਖਤ ਜੀ ਕੋ ॥

पौढती अंक प्रजंक लला को लै; काहू सो भेद न भाखत जी को ॥

ਕੇਲ ਕਮਾਤ ਬਹਾਤ ਸਦਾ ਨਿਸਿ; ਮੈਨ ਕਲੋਲ ਨ ਲਾਗਤ ਫੀਕੋ ॥

केल कमात बहात सदा निसि; मैन कलोल न लागत फीको ॥

ਜਾਗਤ ਲਾਜ ਬਢੀ ਤਹ ਮੈ; ਡਰ ਲਾਗਤ ਹੈ ਸਜਨੀ! ਸਭ ਹੀ ਕੋ ॥

जागत लाज बढी तह मै; डर लागत है सजनी! सभ ही को ॥

ਤਾ ਤੇ ਬਿਚਾਰਤ ਹੌ ਚਿਤ ਮੈ; ਇਹ ਜਾਗਨ ਤੇ ਸਖਿ! ਸੋਵਨ ਨੀਕੋ ॥੪੫॥

ता ते बिचारत हौ चित मै; इह जागन ते सखि! सोवन नीको ॥४५॥

ਦੋਹਰਾ ॥

दोहरा ॥

ਬਹੁਰ ਤ੍ਰਿਯਾ ਤਿਹ ਰਾਇ ਸੋ; ਯੌ ਬਚ ਕਹਿਯੋ ਸੁਨਾਇ ॥

बहुर त्रिया तिह राइ सो; यौ बच कहियो सुनाइ ॥

ਆਜ ਭੋਗ ਤੋ ਸੋ ਕਰੌ; ਕੈ ਮਰਿਹੌ ਬਿਖੁ ਖਾਇ ॥੪੬॥

आज भोग तो सो करौ; कै मरिहौ बिखु खाइ ॥४६॥

ਬਿਸਿਖੀ ਬਰਾਬਰਿ ਨੈਨ ਤਵ; ਬਿਧਨਾ ਧਰੇ ਬਨਾਇ ॥

बिसिखी बराबरि नैन तव; बिधना धरे बनाइ ॥

ਲਾਜ ਕੌਚ ਮੋ ਕੌ ਦਯੋ; ਚੁਭਤ ਨ ਤਾ ਤੇ ਆਇ ॥੪੭॥

लाज कौच मो कौ दयो; चुभत न ता ते आइ ॥४७॥

TOP OF PAGE

Dasam Granth