ਦਸਮ ਗਰੰਥ । दसम ग्रंथ ।

Page 840

ਅੜਿਲ ॥

अड़िल ॥

ਕਹਿਯੋ ਤਿਹਾਰੋ ਮਾਨਿ; ਭੋਗ ਤੋਸੋ ਕ੍ਯੋਂ ਕਰਿਯੈ? ॥

कहियो तिहारो मानि; भोग तोसो क्यों करियै? ॥

ਘੋਰ ਨਰਕ ਕੇ ਬੀਚ; ਜਾਇ ਪਰਬੇ ਤੇ ਡਰਿਯੈ ॥

घोर नरक के बीच; जाइ परबे ते डरियै ॥

ਤਬ ਆਲਿੰਗਨ ਕਰੇ; ਧਰਮ ਅਰਿ ਕੈ ਮੁਹਿ ਗਹਿ ਹੈ ॥

तब आलिंगन करे; धरम अरि कै मुहि गहि है ॥

ਹੋ ਅਤਿ ਅਪਜਸ ਕੀ ਕਥਾ; ਜਗਤ ਮੋ ਕੌ ਨਿਤਿ ਕਹਿ ਹੈ ॥੨੫॥

हो अति अपजस की कथा; जगत मो कौ निति कहि है ॥२५॥

ਚਲੈ ਨਿੰਦ ਕੀ ਕਥਾ; ਬਕਤ੍ਰ ਕਸ ਤਿਸੈ ਦਿਖੈਹੋ? ॥

चलै निंद की कथा; बकत्र कस तिसै दिखैहो? ॥

ਧਰਮ ਰਾਜ ਕੀ ਸਭਾ; ਜ੍ਵਾਬ ਕੈਸੇ ਕਰਿ ਦੈਹੌ? ॥

धरम राज की सभा; ज्वाब कैसे करि दैहौ? ॥

ਛਾਡਿ ਯਰਾਨਾ ਬਾਲ! ਖ੍ਯਾਲ ਹਮਰੇ ਨਹਿ ਪਰਿਯੈ ॥

छाडि यराना बाल! ख्याल हमरे नहि परियै ॥

ਕਹੀ ਸੁ ਹਮ ਸੋ ਕਹੀ; ਬਹੁਰਿ ਯਹ ਕਹਿਯੋ ਨ ਕਰਿਯੈ ॥੨੬॥

कही सु हम सो कही; बहुरि यह कहियो न करियै ॥२६॥

ਨੂਪ ਕੁਅਰਿ ਯੌ ਕਹੀ; ਭੋਗ ਮੋ ਸੌ ਪਿਯ! ਕਰਿਯੈ ॥

नूप कुअरि यौ कही; भोग मो सौ पिय! करियै ॥

ਪਰੇ ਨ ਨਰਕ ਕੇ ਬੀਚ; ਅਧਿਕ ਚਿਤ ਮਾਹਿ ਨ ਡਰਿਯੈ ॥

परे न नरक के बीच; अधिक चित माहि न डरियै ॥

ਨਿੰਦ ਤਿਹਾਰੀ ਲੋਗ; ਕਹਾ ਕਰਿ ਕੈ ਮੁਖ ਕਰਿ ਹੈ? ॥

निंद तिहारी लोग; कहा करि कै मुख करि है? ॥

ਤ੍ਰਾਸ ਤਿਹਾਰੇ ਸੌ; ਸੁ ਅਧਿਕ ਚਿਤ ਭੀਤਰ ਡਰਿ ਹੈ ॥੨੭॥

त्रास तिहारे सौ; सु अधिक चित भीतर डरि है ॥२७॥

ਤੌ ਕਰਿ ਹੈ ਕੋਊ ਨਿੰਦ; ਕਛੂ ਜਬ ਭੇਦ ਲਹੈਂਗੇ ॥

तौ करि है कोऊ निंद; कछू जब भेद लहैंगे ॥

ਜੌ ਲਖਿ ਹੈ ਕੋਊ ਬਾਤ; ਤ੍ਰਾਸ ਤੋ ਮੋਨਿ ਰਹੈਂਗੇ ॥

जौ लखि है कोऊ बात; त्रास तो मोनि रहैंगे ॥

ਆਜੁ ਹਮਾਰੇ ਸਾਥ; ਮਿਤ੍ਰ! ਰੁਚਿ ਸੌ ਰਤਿ ਕਰਿਯੈ ॥

आजु हमारे साथ; मित्र! रुचि सौ रति करियै ॥

ਹੋ ਨਾਤਰ ਛਾਡੌ ਟਾਂਗ ਤਰੇ; ਅਬਿ ਹੋਇ ਨਿਕਰਿਯੈ ॥੨੮॥

हो नातर छाडौ टांग तरे; अबि होइ निकरियै ॥२८॥

ਟਾਂਗ ਤਰੇ ਸੋ ਜਾਇ; ਕੇਲ ਕੈ ਜਾਹਿ ਨ ਆਵੈ ॥

टांग तरे सो जाइ; केल कै जाहि न आवै ॥

ਬੈਠਿ ਨਿਫੂੰਸਕ ਰਹੈ; ਰੈਨਿ ਸਿਗਰੀ ਨ ਬਜਾਵੈ ॥

बैठि निफूंसक रहै; रैनि सिगरी न बजावै ॥

ਬਧੇ ਧਰਮ ਕੇ ਮੈ; ਨ ਭੋਗ ਤੁਹਿ ਸਾਥ ਕਰਤ ਹੋ ॥

बधे धरम के मै; न भोग तुहि साथ करत हो ॥

ਜਗ ਅਪਜਸ ਕੇ ਹੇਤ; ਅਧਿਕ ਚਿਤ ਬੀਚ ਡਰਤ ਹੋ ॥੨੯॥

जग अपजस के हेत; अधिक चित बीच डरत हो ॥२९॥

ਕੋਟਿ ਜਤਨ ਤੁਮ ਕਰੋ; ਭਜੇ ਬਿਨੁ ਤੋਹਿ ਨ ਛੋਰੋ ॥

कोटि जतन तुम करो; भजे बिनु तोहि न छोरो ॥

ਗਹਿ ਆਪਨ ਕਰ ਆਜੁ; ਸਗਰ ਤੋ ਕੋ ਨਿਸ ਭੋਰੋ ॥

गहि आपन कर आजु; सगर तो को निस भोरो ॥

ਮੀਤ! ਤਿਹਾਰੇ ਹੇਤ; ਕਾਸਿ ਕਰਵਤ ਹੂੰ ਲੈਹੋ ॥

मीत! तिहारे हेत; कासि करवत हूं लैहो ॥

ਹੋ ਧਰਮਰਾਜ ਕੀ ਸਭਾ; ਜ੍ਵਾਬ ਠਾਢੀ ਹ੍ਵੈ ਦੈਹੋ ॥੩੦॥

हो धरमराज की सभा; ज्वाब ठाढी ह्वै दैहो ॥३०॥

ਆਜੁ ਪਿਯਾ! ਤਵ ਸੰਗ; ਸੇਜੁ ਰੁਚਿ ਮਾਨ ਸੁਹੈਹੋ ॥

आजु पिया! तव संग; सेजु रुचि मान सुहैहो ॥

ਮਨ ਭਾਵਤ ਕੋ ਭੋਗ; ਰੁਚਿਤ ਚਿਤ ਮਾਹਿ ਕਮੈਹੋ ॥

मन भावत को भोग; रुचित चित माहि कमैहो ॥

ਆਜੁ ਸੁ ਰਤਿ ਸਭ ਰੈਨਿ; ਭੋਗ ਸੁੰਦਰ! ਤਵ ਕਰਿਹੋ ॥

आजु सु रति सभ रैनि; भोग सुंदर! तव करिहो ॥

ਸਿਵ ਬੈਰੀ ਕੋ ਦਰਪ ਸਕਲ; ਮਿਲਿ ਤੁਮੈ ਪ੍ਰਹਰਿਹੋ ॥੩੧॥

सिव बैरी को दरप सकल; मिलि तुमै प्रहरिहो ॥३१॥

ਰਾਇ ਬਾਚ ॥

राइ बाच ॥

ਪ੍ਰਥਮ ਛਤ੍ਰਿ ਕੇ ਧਾਮ; ਦਿਯੋ ਬਿਧਿ ਜਨਮ ਹਮਾਰੋ ॥

प्रथम छत्रि के धाम; दियो बिधि जनम हमारो ॥

ਬਹੁਰਿ ਜਗਤ ਕੇ ਬੀਚ; ਕਿਯੋ ਕੁਲ ਅਧਿਕ ਉਜਿਯਾਰੋ ॥

बहुरि जगत के बीच; कियो कुल अधिक उजियारो ॥

ਬਹੁਰਿ ਸਭਨ ਮੈ ਬੈਠਿ; ਆਪੁ ਕੋ ਪੂਜ ਕਹਾਊ ॥

बहुरि सभन मै बैठि; आपु को पूज कहाऊ ॥

ਹੋ ਰਮੋ ਤੁਹਾਰੇ ਸਾਥ; ਨੀਚ ਕੁਲ ਜਨਮਹਿ ਪਾਊ ॥੩੨॥

हो रमो तुहारे साथ; नीच कुल जनमहि पाऊ ॥३२॥

ਕਹਾ ਜਨਮ ਕੀ ਬਾਤ? ਜਨਮ ਸਭ ਕਰੇ ਤਿਹਾਰੇ ॥

कहा जनम की बात? जनम सभ करे तिहारे ॥

ਰਮੋ ਨ ਹਮ ਸੋ ਆਜੁ; ਐਸ ਘਟਿ ਭਾਗ ਹਮਾਰੇ ॥

रमो न हम सो आजु; ऐस घटि भाग हमारे ॥

ਬਿਰਹ ਤਿਹਾਰੇ ਲਾਲ! ਬੈਠਿ ਪਾਵਕ ਮੋ ਬਰਿਯੈ ॥

बिरह तिहारे लाल! बैठि पावक मो बरियै ॥

ਹੋ ਪੀਵ ਹਲਾਹਲ ਆਜੁ; ਮਿਲੇ ਤੁਮਰੇ ਬਿਨੁ ਮਰਿਯੈ ॥੩੩॥

हो पीव हलाहल आजु; मिले तुमरे बिनु मरियै ॥३३॥

ਦੋਹਰਾ ॥

दोहरा ॥

ਰਾਇ ਡਰਿਯੋ ਜਉ ਦੈ ਮੁਝੈ; ਸ੍ਰੀ ਭਗਵਤਿ ਕੀ ਆਨ ॥

राइ डरियो जउ दै मुझै; स्री भगवति की आन ॥

ਸੰਕ ਤ੍ਯਾਗ ਯਾ ਸੋ ਰਮੋ; ਕਰਿਹੌ ਨਰਕ ਪਯਾਨ ॥੩੪॥

संक त्याग या सो रमो; करिहौ नरक पयान ॥३४॥

ਚਿਤ ਕੇ ਸੋਕ ਨਿਵਰਤ ਕਰਿ; ਰਮੋ ਹਮਾਰੇ ਸੰਗ ॥

चित के सोक निवरत करि; रमो हमारे संग ॥

ਮਿਲੇ ਤਿਹਾਰੇ ਬਿਨੁ ਅਧਿਕ; ਬ੍ਯਾਪਤ ਮੋਹਿ ਅਨੰਗ ॥੩੫॥

मिले तिहारे बिनु अधिक; ब्यापत मोहि अनंग ॥३५॥

ਨਰਕ ਪਰਨ ਤੇ ਮੈ ਡਰੋ; ਕਰੋ ਨ ਤੁਮ ਸੋ ਸੰਗ ॥

नरक परन ते मै डरो; करो न तुम सो संग ॥

ਤੋ ਤਨ ਮੋ ਤਨ ਕੈਸਊ; ਬ੍ਯਾਪਤ ਅਧਿਕ ਅਨੰਗ ॥੩੬॥

तो तन मो तन कैसऊ; ब्यापत अधिक अनंग ॥३६॥

TOP OF PAGE

Dasam Granth