ਦਸਮ ਗਰੰਥ । दसम ग्रंथ ।

Page 832

ਅੜਿਲ ॥

अड़िल ॥

ਚੋਰ ਚੋਰ ਕਹਿ ਉਠੀ; ਸੁ ਆਂਗਨ ਜਾਇ ਕੈ ॥

चोर चोर कहि उठी; सु आंगन जाइ कै ॥

ਤ੍ਰਾਸ ਦਿਖਾਯੋ ਤਾਹਿ; ਮਿਲਨ ਹਿਤ ਰਾਇ ਕੈ ॥

त्रास दिखायो ताहि; मिलन हित राइ कै ॥

ਬਹੁਰਿ ਕਹੀ ਤ੍ਰਿਯ ਆਇ; ਬਾਤ ਸੁਨ ਲੀਜਿਯੈ ॥

बहुरि कही त्रिय आइ; बात सुन लीजियै ॥

ਹੋ ਅਬੈ ਬਧੈਹੌ ਤੋਹਿ; ਕਿ ਮੋਹਿ ਭਜੀਜਿਯੈ ॥੩੧॥

हो अबै बधैहौ तोहि; कि मोहि भजीजियै ॥३१॥

ਚੋਰ ਬਚਨ ਸੁਨਿ ਲੋਗ; ਪਹੁੰਚੇ ਆਇ ਕੈ ॥

चोर बचन सुनि लोग; पहुंचे आइ कै ॥

ਤਿਨ ਪ੍ਰਤਿ ਕਹਿਯੋ ਕਿ ਸੋਤ ਉਠੀ; ਬਰਰਾਇ ਕੈ ॥

तिन प्रति कहियो कि सोत उठी; बरराइ कै ॥

ਗਏ ਧਾਮ ਤੇ ਕਹਿਯੋ; ਮਿਤ੍ਰ ਕੌ ਕਰ ਪਕਰਿ ॥

गए धाम ते कहियो; मित्र कौ कर पकरि ॥

ਹੋ ਅਬੈ ਬਧੈਹੌ ਤੋਹਿ; ਕਿ ਮੋ ਸੌ ਭੋਗ ਕਰਿ ॥੩੨॥

हो अबै बधैहौ तोहि; कि मो सौ भोग करि ॥३२॥

ਦੋਹਰਾ ॥

दोहरा ॥

ਤਬੈ ਰਾਇ ਚਿਤ ਕੇ ਬਿਖੈ; ਐਸੇ ਕਿਯਾ ਬਿਚਾਰ ॥

तबै राइ चित के बिखै; ऐसे किया बिचार ॥

ਚਰਿਤ ਖੇਲਿ ਕਛੁ ਨਿਕਸਿਯੈ; ਇਹੇ ਮੰਤ੍ਰ ਕਾ ਸਾਰ ॥੩੩॥

चरित खेलि कछु निकसियै; इहे मंत्र का सार ॥३३॥

ਭਜੌ ਤੌ ਇਜਤ ਜਾਤ ਹੈ; ਭੋਗ ਕਿਯੋ ਧ੍ਰਮ ਜਾਇ ॥

भजौ तौ इजत जात है; भोग कियो ध्रम जाइ ॥

ਕਠਿਨ ਬਨੀ ਦੁਹੂੰ ਬਾਤ ਤਿਹ; ਕਰਤਾ ਕਰੈ ਸਹਾਇ ॥੩੪॥

कठिन बनी दुहूं बात तिह; करता करै सहाइ ॥३४॥

ਪੂਤ ਹੋਇ ਤੌ ਭਾਂਡ ਵਹ; ਸੁਤਾ ਤੌ ਬੇਸ੍ਯਾ ਹੋਇ ॥

पूत होइ तौ भांड वह; सुता तौ बेस्या होइ ॥

ਭੋਗ ਕਰੇ ਭਾਜਤ ਧਰਮ; ਭਜੇ ਬੰਧਾਵਤ ਸੋਇ ॥੩੫॥

भोग करे भाजत धरम; भजे बंधावत सोइ ॥३५॥

ਚੌਪਈ ॥

चौपई ॥

ਕਹਿਯੋ ਸੁਨਹੁ ਤੁਮ ਬਾਤ ਪਿਆਰੀ! ॥

कहियो सुनहु तुम बात पिआरी! ॥

ਦੇਖਤ ਥੋ ਮੈ ਪ੍ਰੀਤਿ ਤਿਹਾਰੀ ॥

देखत थो मै प्रीति तिहारी ॥

ਤੁਮ ਸੀ ਤ੍ਰਿਯਾ ਹਾਥ ਜੋ ਪਰੈ ॥

तुम सी त्रिया हाथ जो परै ॥

ਬਡੋ ਮੂੜ ਜੋ ਤਾਹਿ ਪ੍ਰਹਰੈ ॥੩੬॥

बडो मूड़ जो ताहि प्रहरै ॥३६॥

ਦੋਹਰਾ ॥

दोहरा ॥

ਰੂਪਵੰਤ ਤੋ ਸੀ ਤ੍ਰਿਯਾ; ਪਰੈ ਜੁ ਕਰ ਮੈ ਆਇ ॥

रूपवंत तो सी त्रिया; परै जु कर मै आइ ॥

ਤਾਹਿ ਤ੍ਯਾਗ ਮਨ ਮੈ ਕਰੈ; ਤਾ ਕੋ ਜਨਮ ਲਜਾਇ ॥੩੭॥

ताहि त्याग मन मै करै; ता को जनम लजाइ ॥३७॥

ਪੋਸਤ ਭਾਂਗ ਅਫੀਮ ਬਹੁਤ; ਲੀਜੈ ਤੁਰਤ ਮੰਗਾਇ ॥

पोसत भांग अफीम बहुत; लीजै तुरत मंगाइ ॥

ਨਿਜੁ ਕਰ ਮੋਹਿ ਪਿਵਾਇਯੈ; ਹ੍ਰਿਦੈ ਹਰਖ ਉਪਜਾਇ ॥੩੮॥

निजु कर मोहि पिवाइयै; ह्रिदै हरख उपजाइ ॥३८॥

ਤੁਮ ਮਦਰਾ ਪੀਵਹੁ ਘਨੋ; ਹਮੈ ਪਿਵਾਵਹੁ ਭੰਗ ॥

तुम मदरा पीवहु घनो; हमै पिवावहु भंग ॥

ਚਾਰਿ ਪਹਰ ਕੌ ਮਾਨਿਹੌ; ਭੋਗਿ ਤਿਹਾਰੇ ਸੰਗ ॥੩੯॥

चारि पहर कौ मानिहौ; भोगि तिहारे संग ॥३९॥

ਚੌਪਈ ॥

चौपई ॥

ਫੂਲਿ ਗਈ ਸੁਨ ਬਾਤ ਅਯਾਨੀ ॥

फूलि गई सुन बात अयानी ॥

ਭੇਦ ਅਭੇਦ ਕੀ ਬਾਤ ਨ ਜਾਨੀ ॥

भेद अभेद की बात न जानी ॥

ਅਧਿਕ ਹ੍ਰਿਦੇ ਮੈ ਸੁਖ ਉਪਜਾਯੋ ॥

अधिक ह्रिदे मै सुख उपजायो ॥

ਅਮਲ ਕਹਿਯੋ ਸੋ ਤੁਰਤ ਮੰਗਾਯੋ ॥੪੦॥

अमल कहियो सो तुरत मंगायो ॥४०॥

ਦੋਹਰਾ ॥

दोहरा ॥

ਪੋਸਤ ਭਾਂਗ ਅਫੀਮ ਬਹੁ; ਗਹਿਰੀ ਭਾਂਗ ਘੁਟਾਇ ॥

पोसत भांग अफीम बहु; गहिरी भांग घुटाइ ॥

ਤੁਰਤ ਤਰਨਿ ਲ੍ਯਾਵਤ ਭਈ; ਮਦ ਸਤ ਬਾਰ ਚੁਆਇ ॥੪੧॥

तुरत तरनि ल्यावत भई; मद सत बार चुआइ ॥४१॥

ਅੜਿਲ ॥

अड़िल ॥

ਰਾਇ ਤਬੈ ਚਿਤ ਭੀਤਰ; ਕਿਯਾ ਬਿਚਾਰ ਹੈ ॥

राइ तबै चित भीतर; किया बिचार है ॥

ਯਾਹਿ ਨ ਭਜਿਹੌ ਆਜੁ; ਮੰਤ੍ਰ ਕਾ ਸਾਰ ਹੈ ॥

याहि न भजिहौ आजु; मंत्र का सार है ॥

ਅਧਿਕ ਮਤ ਕਰਿ ਯਾਹਿ; ਖਾਟ ਪਰ ਡਾਰਿ ਕੈ ॥

अधिक मत करि याहि; खाट पर डारि कै ॥

ਹੋ ਸਾਠਿ ਮੁਹਰ ਦੈ ਭਜਿਹੋਂ; ਧਰਮ ਸੰਭਾਰਿ ਕੈ ॥੪੨॥

हो साठि मुहर दै भजिहों; धरम स्मभारि कै ॥४२॥

ਦੋਹਰਾ ॥

दोहरा ॥

ਰੀਤਿ ਨ ਜਾਨਤ ਪ੍ਰੀਤ ਕੀ; ਪੈਸਨ ਕੀ ਪਰਤੀਤ ॥

रीति न जानत प्रीत की; पैसन की परतीत ॥

ਬਿਛੂ ਬਿਸੀਅਰੁ ਬੇਸਯਾ; ਕਹੋ, ਕਵਨ ਕੇ ਮੀਤ? ॥੪੩॥

बिछू बिसीअरु बेसया; कहो, कवन के मीत? ॥४३॥

ਤਾ ਕੋ ਮਦ ਪ੍ਯਾਯੋ ਘਨੋ; ਅਤਿ ਚਿਤ ਮੋਦ ਬਢਾਇ ॥

ता को मद प्यायो घनो; अति चित मोद बढाइ ॥

ਮਤ ਸਵਾਈ ਖਾਟ ਪਰ; ਆਪਿ ਭਜਨ ਕੇ ਭਾਇ ॥੪੪॥

मत सवाई खाट पर; आपि भजन के भाइ ॥४४॥

ਮਦਰਾ ਪ੍ਯਾਯੋ ਤਰੁਨਿ ਕੋ; ਨਿਜੁ ਕਰ ਪ੍ਯਾਲੇ ਡਾਰਿ ॥

मदरा प्यायो तरुनि को; निजु कर प्याले डारि ॥

ਇਹ ਛਲ ਸੌ ਤਿਹ ਮਤ ਕਰਿ; ਰਾਖੀ ਖਾਟ ਸੁਵਾਰਿ ॥੪੫॥

इह छल सौ तिह मत करि; राखी खाट सुवारि ॥४५॥

TOP OF PAGE

Dasam Granth