ਦਸਮ ਗਰੰਥ । दसम ग्रंथ ।

Page 830

ਅੜਿਲ ॥

अड़िल ॥

ਛਜਿਯਾ ਜਾ ਕੋ ਨਾਮ; ਸਕਲ ਜਗ ਜਾਨਈ ॥

छजिया जा को नाम; सकल जग जानई ॥

ਲਧੀਆ ਵਾ ਕੀ ਨਾਮ; ਹਿਤੂ ਪਹਿਚਾਨਈ ॥

लधीआ वा की नाम; हितू पहिचानई ॥

ਜੋ ਕੋਊ ਪੁਰਖ ਬਿਲੋਕਤ; ਤਿਨ ਕੋ ਆਇ ਕੈ ॥

जो कोऊ पुरख बिलोकत; तिन को आइ कै ॥

ਹੋ ਮਨ ਬਚ ਕ੍ਰਮ ਕਰਿ ਰਹਿਤ; ਹ੍ਰਿਦੈ ਸੁਖੁ ਪਾਇ ਕੈ ॥੨॥

हो मन बच क्रम करि रहित; ह्रिदै सुखु पाइ कै ॥२॥

ਦੋਹਰਾ ॥

दोहरा ॥

ਨਿਰਖਿ ਰਾਇ ਸੌ ਬਸਿ ਭਈ; ਤਿਸ ਬਸਿ ਹੋਤ ਨ ਸੋਇ ॥

निरखि राइ सौ बसि भई; तिस बसि होत न सोइ ॥

ਤਿਨ ਚਿਤ ਮੈ ਚਿੰਤਾ ਕਰੀ; ਕਿਹ ਬਿਧਿ ਮਿਲਬੌ ਹੋਇ ॥੩॥

तिन चित मै चिंता करी; किह बिधि मिलबौ होइ ॥३॥

ਯਹ ਮੋ ਪਰ ਰੀਝਤ ਨਹੀ; ਕਹੁ, ਕਸ ਕਰੋ ਉਪਾਇ? ॥

यह मो पर रीझत नही; कहु, कस करो उपाइ? ॥

ਮੋਰੇ ਸਦਨ ਨ ਆਵਈ; ਮੁਹਿ ਨਹਿ ਲੇਤ ਬੁਲਾਇ ॥੪॥

मोरे सदन न आवई; मुहि नहि लेत बुलाइ ॥४॥

ਤੁਰਤੁ ਤਵਨ ਕੋ ਕੀਜਿਯੈ; ਕਿਹ ਬਿਧਿ ਮਿਲਨ ਉਪਾਇ ॥

तुरतु तवन को कीजियै; किह बिधि मिलन उपाइ ॥

ਜੰਤ੍ਰ ਮੰਤ੍ਰ ਚੇਟਕ ਚਰਿਤ੍ਰ; ਕੀਏ ਜੁ ਬਸਿ ਹ੍ਵੈ ਜਾਇ ॥੫॥

जंत्र मंत्र चेटक चरित्र; कीए जु बसि ह्वै जाइ ॥५॥

ਜੰਤ੍ਰ ਮੰਤ੍ਰ ਰਹੀ ਹਾਰਿ ਕਰਿ; ਰਾਇ ਮਿਲ੍ਯੋ ਨਹਿ ਆਇ ॥

जंत्र मंत्र रही हारि करि; राइ मिल्यो नहि आइ ॥

ਏਕ ਚਰਿਤ੍ਰ ਤਬ ਤਿਨ ਕਿਯੋ; ਬਸਿ ਕਰਬੇ ਕੇ ਭਾਇ ॥੬॥

एक चरित्र तब तिन कियो; बसि करबे के भाइ ॥६॥

ਬਸਤ੍ਰ ਸਭੈ ਭਗਵੇ ਕਰੇ; ਧਰਿ ਜੁਗਿਯਾ ਕੋ ਭੇਸ ॥

बसत्र सभै भगवे करे; धरि जुगिया को भेस ॥

ਸਭਾ ਮਧ੍ਯ ਤਿਹ ਰਾਇ ਕੌ; ਕੀਨੋ ਆਨਿ ਅਦੇਸ ॥੭॥

सभा मध्य तिह राइ कौ; कीनो आनि अदेस ॥७॥

ਅੜਿਲ ॥

अड़िल ॥

ਤਿਹ ਜੁਗਿਯਹਿ ਲਖਿ ਰਾਇ; ਰੀਝਿ ਚਿਤ ਮੈ ਰਹਿਯੋ ॥

तिह जुगियहि लखि राइ; रीझि चित मै रहियो ॥

ਜਾ ਤੇ ਕਛੁ ਸੰਗ੍ਰਹੌ; ਮੰਤ੍ਰ ਮਨ ਮੋ ਚਹਿਯੋ ॥

जा ते कछु संग्रहौ; मंत्र मन मो चहियो ॥

ਤਿਹ ਗ੍ਰਿਹਿ ਦਿਯੋ ਪਠਾਇਕ; ਦੂਤ ਬੁਲਾਇ ਕੈ ॥

तिह ग्रिहि दियो पठाइक; दूत बुलाइ कै ॥

ਹੋ ਕਲਾ ਸਿਖਨ ਕੇ ਹੇਤ; ਮੰਤ੍ਰ ਸਮਝਾਇ ਕੈ ॥੮॥

हो कला सिखन के हेत; मंत्र समझाइ कै ॥८॥

ਚੌਪਈ ॥

चौपई ॥

ਚਲਿ ਸੇਵਕ ਜੁਗਿਯਾ ਪਹਿ ਆਵਾ ॥

चलि सेवक जुगिया पहि आवा ॥

ਰਾਇ ਕਹਿਯੋ, ਸੋ ਤਾਹਿ ਜਤਾਵਾ ॥

राइ कहियो, सो ताहि जतावा ॥

ਕਛੂ ਮੰਤ੍ਰ ਮੁਰ ਈਸਹਿ ਦੀਜੈ ॥

कछू मंत्र मुर ईसहि दीजै ॥

ਕ੍ਰਿਪਾ ਜਾਨਿ ਕਾਰਜ ਪ੍ਰਭੁ ਕੀਜੈ ॥੯॥

क्रिपा जानि कारज प्रभु कीजै ॥९॥

ਦੋਹਰਾ ॥

दोहरा ॥

ਪਹਰ ਏਕ ਲੌ ਛੋਰਿ ਦ੍ਰਿਗ; ਕਹੀ ਜੋਗ ਯਹਿ ਬਾਤ ॥

पहर एक लौ छोरि द्रिग; कही जोग यहि बात ॥

ਲੈ ਆਵਹੁ ਰਾਜਹਿ ਇਹਾ; ਜੌ ਗੁਨ ਸਿਖ੍ਯੋ ਚਹਾਤ ॥੧੦॥

लै आवहु राजहि इहा; जौ गुन सिख्यो चहात ॥१०॥

ਅਰਧ ਰਾਤ ਬੀਤੈ ਜਬੈ; ਆਵੈ ਹਮਰੇ ਪਾਸ ॥

अरध रात बीतै जबै; आवै हमरे पास ॥

ਸ੍ਰੀ ਗੋਰਖ ਕੀ ਮਯਾ ਤੇ; ਜੈ ਹੈ ਨਹੀ ਨਿਰਾਸ ॥੧੧॥

स्री गोरख की मया ते; जै है नही निरास ॥११॥

ਚੌਪਈ ॥

चौपई ॥

ਸੇਵਕ ਤਾ ਸੋ ਜਾਇ ਸੁਨਾਯੋ ॥

सेवक ता सो जाइ सुनायो ॥

ਅਰਧ ਰਾਤ੍ਰ ਬੀਤੇ ਸੁ ਜਗਾਯੋ ॥

अरध रात्र बीते सु जगायो ॥

ਤਾ ਜੁਗਿਯਾ ਕੇ ਗ੍ਰਿਹ ਲੈ ਆਯੋ ॥

ता जुगिया के ग्रिह लै आयो ॥

ਹੇਰਿ ਰਾਇ ਤ੍ਰਿਯ ਅਤਿ ਸੁਖ ਪਾਯੋ ॥੧੨॥

हेरि राइ त्रिय अति सुख पायो ॥१२॥

ਦੋਹਰਾ ॥

दोहरा ॥

ਰਾਜਾ ਸੋ ਆਇਸੁ ਕਹੀ; ਦੀਜੈ ਲੋਗ ਉਠਾਹਿ ॥

राजा सो आइसु कही; दीजै लोग उठाहि ॥

ਧੂਪ ਦੀਪ ਅਛਤ ਪੁਹਪ; ਆਛੋ ਸੁਰਾ ਮੰਗਾਇ ॥੧੩॥

धूप दीप अछत पुहप; आछो सुरा मंगाइ ॥१३॥

ਤਬ ਰਾਜੈ ਤੈਸੋ ਕੀਆ; ਲੋਗਨ ਦਿਯਾ ਉਠਾਇ ॥

तब राजै तैसो कीआ; लोगन दिया उठाइ ॥

ਧੂਪ ਦੀਪ ਅਛਤ ਪੁਹਪ; ਆਛੋ ਸੁਰਾ ਮੰਗਾਇ ॥੧੪॥

धूप दीप अछत पुहप; आछो सुरा मंगाइ ॥१४॥

ਤਬ ਰਾਜੇ ਅਪਨੇ ਸਭਨ; ਲੋਗਨ ਦਿਯਾ ਉਠਾਇ ॥

तब राजे अपने सभन; लोगन दिया उठाइ ॥

ਆਪੁ ਇਕੇਲੋ ਹੀ ਰਹਿਯੋ; ਮੰਤ੍ਰ ਹੇਤ ਸੁਖ ਪਾਇ ॥੧੫॥

आपु इकेलो ही रहियो; मंत्र हेत सुख पाइ ॥१५॥

ਚੌਪਈ ॥

चौपई ॥

ਰਹਿਯੋ ਇਕੇਲੋ ਰਾਇ ਨਿਹਾਰਿਯੋ ॥

रहियो इकेलो राइ निहारियो ॥

ਤਬ ਜੋਗੀ ਇਹ ਭਾਂਤਿ ਉਚਾਰਿਯੋ ॥

तब जोगी इह भांति उचारियो ॥

ਚਮਤਕਾਰ ਇਕ ਤੌਹਿ ਦਿਖੈਹੌ ॥

चमतकार इक तौहि दिखैहौ ॥

ਤਿਹ ਪਾਛੈ ਤੁਹਿ ਮੰਤ੍ਰ ਸਿਖੈਹੌ ॥੧੬॥

तिह पाछै तुहि मंत्र सिखैहौ ॥१६॥

TOP OF PAGE

Dasam Granth