ਦਸਮ ਗਰੰਥ । दसम ग्रंथ ।

Page 821

ਦੋਹਰਾ ॥

दोहरा ॥

ਤਿਹ ਪਾਛੇ ਕੁਟਵਾਰ ਕੇ; ਗਏ ਪਯਾਦੇ ਆਇ ॥

तिह पाछे कुटवार के; गए पयादे आइ ॥

ਤੁਰਤੁ ਕੁਠਰਿਯਾ ਨਾਜ ਕੀ; ਮੁਗਲਹਿ ਦਯੋ ਦੁਰਾਇ ॥੮॥

तुरतु कुठरिया नाज की; मुगलहि दयो दुराइ ॥८॥

ਘੇਰਿ ਪਯਾਦਨ ਜਬ ਲਈ; ਰਹਿਯੋ ਨ ਕਛੂ ਉਪਾਇ ॥

घेरि पयादन जब लई; रहियो न कछू उपाइ ॥

ਨਿਕਸਿ ਆਪੁ ਠਾਢੀ ਭਈ; ਗ੍ਰਿਹ ਕੌ ਆਗਿ ਲਗਾਇ ॥੯॥

निकसि आपु ठाढी भई; ग्रिह कौ आगि लगाइ ॥९॥

ਦੁਹੂੰ ਹਾਥ ਪੀਟਤ ਭਈ; ਜਰਿਯੋ ਜਰਿਯੋ ਗ੍ਰਿਹ ਭਾਖਿ ॥

दुहूं हाथ पीटत भई; जरियो जरियो ग्रिह भाखि ॥

ਵੈ ਚਾਰੌ ਤਾ ਮੈ ਜਰੇ; ਕਿਨਹੂੰ ਨ ਹੇਰੀ ਰਾਖਿ ॥੧੦॥

वै चारौ ता मै जरे; किनहूं न हेरी राखि ॥१०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਸਟਮੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮॥੧੫੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे असटमे चरित्र समापतम सतु सुभम सतु ॥८॥१५५॥अफजूं॥

ਦੋਹਰਾ ॥

दोहरा ॥

ਸਹਰ ਲਹੌਰ ਬਿਖੈ ਹੁਤੀ; ਏਕ ਬਹੁਰਿਯਾ ਸਾਹ ॥

सहर लहौर बिखै हुती; एक बहुरिया साह ॥

ਕਮਲ ਨਿਰਖਿ ਲੋਚਨ ਜਲਤ; ਹੇਰਿ ਲਜਤ ਮੁਖ ਮਾਹ ॥੧॥

कमल निरखि लोचन जलत; हेरि लजत मुख माह ॥१॥

ਚੌਪਈ ॥

चौपई ॥

ਸ੍ਰੀ ਜਗਜੋਤਿ ਮਤੀ ਤਿਹ ਨਾਮਾ ॥

स्री जगजोति मती तिह नामा ॥

ਜਾ ਸਮ ਔਰ ਨ ਜਗ ਮੋ ਬਾਮਾ ॥

जा सम और न जग मो बामा ॥

ਅਧਿਕ ਤਰੁਨ ਕੀ ਪ੍ਰਭਾ ਬਿਰਾਜੈ ॥

अधिक तरुन की प्रभा बिराजै ॥

ਲਖਿ ਤਾ ਕੌ ਤੜਿਤਾ ਤਨ ਲਾਜੈ ॥੨॥

लखि ता कौ तड़िता तन लाजै ॥२॥

ਦੋਹਰਾ ॥

दोहरा ॥

ਇਕ ਰਾਜਾ ਅਟਕਤ ਭਯੋ; ਨਿਰਖਿ ਤਰਨਿ ਕੇ ਅੰਗ ॥

इक राजा अटकत भयो; निरखि तरनि के अंग ॥

ਰਤਿ ਮਾਨੀ ਰੁਚਿ ਮਾਨਿ ਕੈ; ਅਤਿ ਹਿਤ ਚਿਤ ਕੈ ਸੰਗ ॥੩॥

रति मानी रुचि मानि कै; अति हित चित कै संग ॥३॥

ਸੋ ਨ੍ਰਿਪ ਪਰ ਅਟਕਤ ਭਈ; ਨਿਤਿ ਗ੍ਰਿਹ ਲੇਤ ਬੁਲਾਇ ॥

सो न्रिप पर अटकत भई; निति ग्रिह लेत बुलाइ ॥

ਚਿਤ੍ਰਕਲਾ ਇਕ ਸਹਚਰੀ; ਤਿਹ ਗ੍ਰਿਹ ਤਾਹਿ ਪਠਾਇ ॥੪॥

चित्रकला इक सहचरी; तिह ग्रिह ताहि पठाइ ॥४॥

ਚਿਤ੍ਰਕਲਾ ਜੋ ਸਹਚਰੀ; ਸੋ ਨ੍ਰਿਪ ਰੂਪ ਨਿਹਾਰਿ ॥

चित्रकला जो सहचरी; सो न्रिप रूप निहारि ॥

ਗਿਰੀ ਮੂਰਛਨਾ ਹ੍ਵੈ ਧਰਨਿ; ਹਰ ਅਰਿ ਸਰ ਗਯੋ ਮਾਰਿ ॥੫॥

गिरी मूरछना ह्वै धरनि; हर अरि सर गयो मारि ॥५॥

ਚੌਪਈ ॥

चौपई ॥

ਉਠਤ ਬਚਨ ਨ੍ਰਿਪ ਸਾਥ ਉਚਾਰੇ ॥

उठत बचन न्रिप साथ उचारे ॥

ਆਜੁ ਭਜੋ ਮੁਹਿ ਰਾਜ ਪਿਆਰੇ! ॥

आजु भजो मुहि राज पिआरे! ॥

ਹੇਰਿ ਤੁਮੈ ਹਰ ਅਰਿ ਬਸ ਭਈ ॥

हेरि तुमै हर अरि बस भई ॥

ਮੋ ਕਹ ਬਿਸਰਿ ਸਕਲ ਸੁਧਿ ਗਈ ॥੬॥

मो कह बिसरि सकल सुधि गई ॥६॥

ਦੋਹਰਾ ॥

दोहरा ॥

ਸੁਨਤ ਬਚਨ ਨ੍ਰਿਪ ਨ ਕਰਿਯੋ; ਤਾ ਸੌ ਭੋਗ ਬਨਾਇ ॥

सुनत बचन न्रिप न करियो; ता सौ भोग बनाइ ॥

ਸੰਗ ਲ੍ਯਾਇ ਇਹ ਖਾਇ ਰਿਸਿ; ਕਹਿਯੋ ਸਾਹ ਸੌ ਜਾਇ ॥੭॥

संग ल्याइ इह खाइ रिसि; कहियो साह सौ जाइ ॥७॥

ਅੜਿਲ ॥

अड़िल ॥

ਸੁਨਤ ਬਚਨ ਤਿਹ ਸਾਹ; ਤੁਰਤ ਘਰ ਆਇਯੋ ॥

सुनत बचन तिह साह; तुरत घर आइयो ॥

ਲਖਿਯੋ ਤਵਨ ਤ੍ਰਿਯ ਭੇਦ; ਅਧਿਕ ਦੁਖ ਪਾਇਯੋ ॥

लखियो तवन त्रिय भेद; अधिक दुख पाइयो ॥

ਮੋਰਿ ਨਿਰਖਿ ਪਤਿ ਨ੍ਰਿਪ ਕੋ; ਜਿਯ ਤੇ ਮਾਰਿ ਹੈ ॥

मोरि निरखि पति न्रिप को; जिय ते मारि है ॥

ਹੋ ਤਾ ਪਾਛੇ ਹਮਹੂੰ ਕੌ; ਤੁਰਤ ਸੰਘਾਰਿ ਹੈ ॥੮॥

हो ता पाछे हमहूं कौ; तुरत संघारि है ॥८॥

ਦੋਹਰਾ ॥

दोहरा ॥

ਤਾ ਤੇ ਆਗੇ ਕੀਜਿਯੈ; ਨ੍ਰਿਪ ਕੋ ਤੁਰਤ ਉਪਾਇ ॥

ता ते आगे कीजियै; न्रिप को तुरत उपाइ ॥

ਜਿਯ ਤੇ ਜਿਯਤ ਨਿਕਾਰਿਯੈ; ਭੋਜਨ ਭਲੋ ਖਵਾਇ ॥੯॥

जिय ते जियत निकारियै; भोजन भलो खवाइ ॥९॥

ਇਕ ਸਫ ਬੀਚ ਲਪੇਟਿ ਤਿਹ; ਧਰਿਯੋ ਭੀਤ ਸੋ ਲਾਇ ॥

इक सफ बीच लपेटि तिह; धरियो भीत सो लाइ ॥

ਜਾਇ ਸਾਹ ਆਗੇ ਲਿਯੌ; ਭੋਜਨ ਭਲੋ ਮੰਗਾਇ ॥੧੦॥

जाइ साह आगे लियौ; भोजन भलो मंगाइ ॥१०॥

ਅੜਿਲ ॥

अड़िल ॥

ਭੋਜਨ ਭਲੋ ਸਾਹ ਕੌ; ਤਾਹਿ ਖਵਾਇਯੋ ॥

भोजन भलो साह कौ; ताहि खवाइयो ॥

ਬਹੁਰਿ ਬਚਨ ਤਾ ਕੋ; ਇਹ ਭਾਂਤਿ ਸੁਨਾਇਯੋ ॥

बहुरि बचन ता को; इह भांति सुनाइयो ॥

ਭਰਿ ਮੇਵਾ ਕੀ ਮੁਠਿ; ਯਾ ਸਫ ਮੋ ਡਾਰਿਯੈ ॥

भरि मेवा की मुठि; या सफ मो डारियै ॥

ਹੋ ਪਰੇ ਜੀਤਿਬੈ ਦਾਵ; ਪਰੇ ਬਿਨੁ ਹਾਰਿਯੈ ॥੧੧॥

हो परे जीतिबै दाव; परे बिनु हारियै ॥११॥

TOP OF PAGE

Dasam Granth