ਦਸਮ ਗਰੰਥ । दसम ग्रंथ ।

Page 724

ਜਿਸਨ ਧਨੰਜੈ ਕ੍ਰਿਸਨ ਭਨਿ; ਸ੍ਵੇਤਵਾਹ ਲੈ ਨਾਇ ॥

जिसन धनंजै क्रिसन भनि; स्वेतवाह लै नाइ ॥

ਆਯੁਧ ਬਹੁਰਿ ਬਖਾਨੀਅਹੁ; ਸਬੈ ਬਾਨ ਹੁਇ ਜਾਇ ॥੧੧੭॥

आयुध बहुरि बखानीअहु; सबै बान हुइ जाइ ॥११७॥

ਅਰਜੁਨ ਪਾਰਥ ਕੇਸਗੁੜ; ਸਾਚੀ ਸਬਯ ਬਖਾਨ ॥

अरजुन पारथ केसगुड़; साची सबय बखान ॥

ਆਯੁਧ ਬਹੁਰਿ ਬਖਾਨੀਐ; ਨਾਮ ਬਾਨ ਕੇ ਜਾਨ ॥੧੧੮॥

आयुध बहुरि बखानीऐ; नाम बान के जान ॥११८॥

ਬਿਜੈ ਕਪੀਧੁਜ ਜੈਦ੍ਰਥਰਿ; ਸੂਰਜ ਜਾਰਿ ਫੁਨਿ ਭਾਖੁ ॥

बिजै कपीधुज जैद्रथरि; सूरज जारि फुनि भाखु ॥

ਆਯੁਧ ਬਹੁਰਿ ਬਖਾਨੀਐ; ਨਾਮ ਬਾਨ ਲਖਿ ਰਾਖੁ ॥੧੧੯॥

आयुध बहुरि बखानीऐ; नाम बान लखि राखु ॥११९॥

ਤਿਮਰਰਿ ਬਲ ਬ੍ਰਤ ਨਿਸਚ ਹਾ; ਕਹਿ ਸੁਤ ਬਹੁਰਿ ਉਚਾਰ ॥

तिमररि बल ब्रत निसच हा; कहि सुत बहुरि उचार ॥

ਆਯੁਧ ਉਚਰਿ ਸ੍ਰੀ ਬਾਨ ਕੇ; ਨਿਕਸਹਿ ਨਾਮ ਅਪਾਰ ॥੧੨੦॥

आयुध उचरि स्री बान के; निकसहि नाम अपार ॥१२०॥

ਸਹਸ੍ਰ ਬਿਸਨ ਕੇ ਨਾਮ ਲੈ; ਅਨੁਜ ਸਬਦ ਕੌ ਦੇਹੁ ॥

सहस्र बिसन के नाम लै; अनुज सबद कौ देहु ॥

ਤਨੁਜ ਉਚਰਿ ਪੁਨਿ ਸਸਤ੍ਰ ਕਹਿ; ਨਾਮੁ ਬਾਨੁ ਲਖਿ ਲੇਹੁ ॥੧੨੧॥

तनुज उचरि पुनि ससत्र कहि; नामु बानु लखि लेहु ॥१२१॥

ਨਰਕਿ ਨਿਵਾਰਨ ਅਘ ਹਰਨ; ਕ੍ਰਿਪਾ ਸਿੰਧ ਕੌ ਭਾਖੁ ॥

नरकि निवारन अघ हरन; क्रिपा सिंध कौ भाखु ॥

ਅਨੁਜ ਤਨੁਜ ਕਹਿ ਸਸਤ੍ਰ ਕਹੁ; ਨਾਮ ਬਾਨ ਲਖਿ ਰਾਖੁ ॥੧੨੨॥

अनुज तनुज कहि ससत्र कहु; नाम बान लखि राखु ॥१२२॥

ਬਿਘਨ ਹਰਨ ਬਿਆਧਨਿ ਦਰਨ; ਪ੍ਰਿਥਮਯ ਸਬਦ ਬਖਾਨ ॥

बिघन हरन बिआधनि दरन; प्रिथमय सबद बखान ॥

ਅਨੁਜ ਤਨੁਜ ਕਹਿ ਸਸਤ੍ਰ ਕਹੁ; ਨਾਮ ਬਾਨ ਜੀਅ ਜਾਨ ॥੧੨੩॥

अनुज तनुज कहि ससत्र कहु; नाम बान जीअ जान ॥१२३॥

ਮਕਰ ਕੇਤੁ ਕਹਿ ਮਕਰ ਧੁਜ; ਪੁਨਿ ਆਯੁਧ ਪਦੁ ਦੇਹੁ ॥

मकर केतु कहि मकर धुज; पुनि आयुध पदु देहु ॥

ਸਭੈ ਨਾਮ ਸ੍ਰੀ ਬਾਨ ਕੇ; ਚੀਨ ਚਤੁਰ ਚਿਤਿ ਲੇਹੁ ॥੧੨੪॥

सभै नाम स्री बान के; चीन चतुर चिति लेहु ॥१२४॥

ਪੁਹਪ ਧਨੁਖ ਅਲਿ ਪਨਚ ਕੇ; ਪ੍ਰਿਥਮੈ ਨਾਮ ਬਖਾਨ ॥

पुहप धनुख अलि पनच के; प्रिथमै नाम बखान ॥

ਆਯੁਧ ਬਹੁਰਿ ਬਖਾਨੀਐ; ਜਾਨੁ ਨਾਮ ਸਭ ਬਾਨ ॥੧੨੫॥

आयुध बहुरि बखानीऐ; जानु नाम सभ बान ॥१२५॥

ਸੰਬਰਾਰਿ ਤ੍ਰਿਪੁਰਾਰਿ ਅਰਿ; ਪ੍ਰਿਥਮੈ ਸਬਦ ਬਖਾਨ ॥

स्मबरारि त्रिपुरारि अरि; प्रिथमै सबद बखान ॥

ਆਯੁਧ ਬਹੁਰਿ ਬਖਾਨੀਐ; ਨਾਮ ਬਾਨ ਕੇ ਮਾਨ ॥੧੨੬॥

आयुध बहुरि बखानीऐ; नाम बान के मान ॥१२६॥

ਸ੍ਰੀ ਸਾਰੰਗਗ੍ਰਾ ਬੀਰਹਾ; ਬਲਹਾ ਬਾਨ ਬਖਾਨ ॥

स्री सारंगग्रा बीरहा; बलहा बान बखान ॥

ਬਿਸਿਖ ਬਿਸੀ ਬਾਸੀ ਧਰਨ; ਬਾਨ ਨਾਮ ਜੀਅ ਜਾਨ ॥੧੨੭॥

बिसिख बिसी बासी धरन; बान नाम जीअ जान ॥१२७॥

ਬਿਖ ਕੇ ਪ੍ਰਿਥਮੇ ਨਾਮ ਕਹਿ; ਧਰ ਪਦ ਬਹੁਰੌ ਦੇਹੁ ॥

बिख के प्रिथमे नाम कहि; धर पद बहुरौ देहु ॥

ਨਾਮ ਸਕਲ ਸ੍ਰੀ ਬਾਨ ਕੇ; ਚਤੁਰ! ਚਿਤਿ ਲਖਿ ਲੇਹੁ ॥੧੨੮॥

नाम सकल स्री बान के; चतुर! चिति लखि लेहु ॥१२८॥

ਸਕਲ ਸਿੰਧੁ ਕੇ ਨਾਮ ਲੈ; ਤਨੈ ਸਬਦ ਕੌ ਦੇਹੁ ॥

सकल सिंधु के नाम लै; तनै सबद कौ देहु ॥

ਧਰ ਪਦ ਬਹੁਰ ਬਖਾਨੀਐ; ਨਾਮ ਬਾਨ ਲਖਿ ਲੇਹੁ ॥੧੨੯॥

धर पद बहुर बखानीऐ; नाम बान लखि लेहु ॥१२९॥

ਉਦਧਿ ਸਿੰਧੁ ਸਰਿਤੇਸ ਜਾ; ਕਹਿ ਧਰ ਬਹੁਰਿ ਬਖਾਨ ॥

उदधि सिंधु सरितेस जा; कहि धर बहुरि बखान ॥

ਬੰਸੀਧਰ ਕੇ ਨਾਮ ਸਭ; ਲੀਜਹੁ ਚਤੁਰ ਪਛਾਨ ॥੧੩੦॥

बंसीधर के नाम सभ; लीजहु चतुर पछान ॥१३०॥

ਬਧ ਨਾਸਨੀ ਬੀਰਹਾ; ਬਿਖ ਬਿਸਖਾਗ੍ਰਜ ਬਖਾਨ ॥

बध नासनी बीरहा; बिख बिसखाग्रज बखान ॥

ਧਰ ਪਦ ਬਹੁਰਿ ਬਖਾਨੀਐ; ਨਾਮ ਬਾਨ ਕੇ ਮਾਨ ॥੧੩੧॥

धर पद बहुरि बखानीऐ; नाम बान के मान ॥१३१॥

ਸਭ ਮਨੁਖਨ ਕੇ ਨਾਮ ਕਹਿ; ਹਾ ਪਦ ਬਹੁਰੋ ਦੇਹੁ ॥

सभ मनुखन के नाम कहि; हा पद बहुरो देहु ॥

ਸਕਲ ਨਾਮ ਸ੍ਰੀ ਬਾਨ ਕੇ; ਚਤੁਰ ਚਿਤਿ ਲਖਿ ਲੇਹੁ ॥੧੩੨॥

सकल नाम स्री बान के; चतुर चिति लखि लेहु ॥१३२॥

ਕਾਲਕੂਟ ਕਹਿ ਕਸਟਕਰਿ; ਸਿਵਕੰਠੀ ਅਹਿ ਉਚਾਰਿ ॥

कालकूट कहि कसटकरि; सिवकंठी अहि उचारि ॥

ਧਰ ਪਦ ਬਹੁਰਿ ਬਖਾਨੀਐ; ਜਾਨੁ ਬਾਨ ਨਿਰਧਾਰ ॥੧੩੩॥

धर पद बहुरि बखानीऐ; जानु बान निरधार ॥१३३॥

ਸਿਵ ਕੇ ਨਾਮ ਉਚਾਰਿ ਕੈ; ਕੰਠੀ ਪਦ ਪੁਨਿ ਦੇਹੁ ॥

सिव के नाम उचारि कै; कंठी पद पुनि देहु ॥

ਪੁਨਿ ਧਰ ਸਬਦ ਬਖਾਨੀਐ; ਨਾਮ ਬਾਨ ਲਖਿ ਲੇਹੁ ॥੧੩੪॥

पुनि धर सबद बखानीऐ; नाम बान लखि लेहु ॥१३४॥

ਬਿਆਧਿ ਬਿਖੀ ਮੁਖਿ ਪ੍ਰਿਥਮ ਕਹਿ; ਧਰ ਪਦ ਬਹੁਰਿ ਬਖਾਨ ॥

बिआधि बिखी मुखि प्रिथम कहि; धर पद बहुरि बखान ॥

ਨਾਮ ਸਭੈ ਏ ਬਾਨ ਕੇ; ਲੀਜੋ ਚਤੁਰ ਪਛਾਨ ॥੧੩੫॥

नाम सभै ए बान के; लीजो चतुर पछान ॥१३५॥

ਖਪਰਾ ਨਾਲਿਕ ਧਨੁਖ ਸੁਤ; ਲੈ ਸੁ ਕਮਾਨਜ ਨਾਉ ॥

खपरा नालिक धनुख सुत; लै सु कमानज नाउ ॥

ਸਕਰ ਕਾਨ ਨਰਾਂਚ ਭਨਿ; ਧਰ ਸਭ ਸਰ ਕੇ ਗਾਂਉ ॥੧੩੬॥

सकर कान नरांच भनि; धर सभ सर के गांउ ॥१३६॥

ਬਾਰਿਦ ਜਿਉ ਬਰਸਤ ਰਹੈ; ਜਸੁ ਅੰਕੁਰ ਜਿਹ ਹੋਇ ॥

बारिद जिउ बरसत रहै; जसु अंकुर जिह होइ ॥

ਬਾਰਿਦ ਸੋ ਬਾਰਿਦ ਨਹੀ; ਤਾਹਿ ਬਤਾਵਹੁ ਕੋਇ ॥੧੩੭॥

बारिद सो बारिद नही; ताहि बतावहु कोइ ॥१३७॥

ਬਿਖਧਰ ਬਿਸੀ ਬਿਸੋਕਕਰ; ਬਾਰਣਾਰਿ ਜਿਹ ਨਾਮ ॥

बिखधर बिसी बिसोककर; बारणारि जिह नाम ॥

ਨਾਮ ਸਬੈ ਸ੍ਰੀ ਬਾਨ ਕੇ; ਲੀਨੇ ਹੋਵਹਿ ਕਾਮ ॥੧੩੮॥

नाम सबै स्री बान के; लीने होवहि काम ॥१३८॥

TOP OF PAGE

Dasam Granth