ਦਸਮ ਗਰੰਥ । दसम ग्रंथ ।

Page 722

ਸੁਭਟ ਨਾਮ ਉਚਾਰਿ ਕੈ; ਹਾ ਪਦ ਬਹੁਰਿ ਸੁਨਾਇ ॥

सुभट नाम उचारि कै; हा पद बहुरि सुनाइ ॥

ਨਾਮ ਸਿਲੀਮੁਖ ਕੇ ਸਬੈ; ਲੀਜਹੁ ਚਤੁਰ ਬਨਾਇ ॥੮੨॥

नाम सिलीमुख के सबै; लीजहु चतुर बनाइ ॥८२॥

ਸਭ ਪਛਨ ਕੇ ਨਾਮ ਕਹਿ; ਪਰ ਪਦ ਬਹੁਰਿ ਬਖਾਨ ॥

सभ पछन के नाम कहि; पर पद बहुरि बखान ॥

ਨਾਮ ਸਿਲੀਮੁਖ ਕੇ ਸਬੈ; ਚਿਤ ਮੈ ਚਤੁਰਿ ਪਛਾਨ ॥੮੩॥

नाम सिलीमुख के सबै; चित मै चतुरि पछान ॥८३॥

ਪੰਛੀ ਪਰੀ ਸਪੰਖ ਧਰ; ਪਛਿ ਅੰਤਕ ਪੁਨਿ ਭਾਖੁ ॥

पंछी परी सपंख धर; पछि अंतक पुनि भाखु ॥

ਨਾਮ ਸਿਲੀਮੁਖ ਕੇ ਸਭੈ; ਜਾਨ ਹ੍ਰਿਦੈ ਮੈ ਰਾਖੁ ॥੮੪॥

नाम सिलीमुख के सभै; जान ह्रिदै मै राखु ॥८४॥

ਸਭ ਅਕਾਸ ਕੇ ਨਾਮ ਕਹਿ; ਚਰ ਪਦ ਬਹੁਰਿ ਬਖਾਨ ॥

सभ अकास के नाम कहि; चर पद बहुरि बखान ॥

ਨਾਮ ਸਿਲੀਮੁਖ ਕੇ ਸਭੈ; ਲੀਜੈ ਚਤੁਰ ਪਛਾਨ ॥੮੫॥

नाम सिलीमुख के सभै; लीजै चतुर पछान ॥८५॥

ਖੰ ਅਕਾਸ ਨਭਿ ਗਗਨ ਕਹਿ; ਚਰ ਪਦ ਬਹੁਰਿ ਉਚਾਰੁ ॥

खं अकास नभि गगन कहि; चर पद बहुरि उचारु ॥

ਨਾਮ ਸਕਲ ਸ੍ਰੀ ਬਾਨ ਕੇ; ਲੀਜਹੁ ਚਤੁਰ! ਸੁ ਧਾਰ ॥੮੬॥

नाम सकल स्री बान के; लीजहु चतुर! सु धार ॥८६॥

ਅਸਮਾਨ ਸਿਪਿਹਰ ਸੁ ਦਿਵ; ਗਰਦੂੰ ਬਹੁਰਿ ਬਖਾਨੁ ॥

असमान सिपिहर सु दिव; गरदूं बहुरि बखानु ॥

ਪੁਨਿ ਚਰ ਸਬਦ ਬਖਾਨੀਐ; ਨਾਮ ਬਾਨ ਕੇ ਜਾਨ ॥੮੭॥

पुनि चर सबद बखानीऐ; नाम बान के जान ॥८७॥

ਪ੍ਰਿਥਮ ਨਾਮ ਕਹਿ ਚੰਦ੍ਰ ਕੇ; ਧਰ ਪਦ ਬਹੁਰੋ ਦੇਹੁ ॥

प्रिथम नाम कहि चंद्र के; धर पद बहुरो देहु ॥

ਪੁਨਿ ਚਰ ਸਬਦ ਉਚਾਰੀਐ; ਨਾਮ ਬਾਨ ਲਖਿ ਲੇਹੁ ॥੮੮॥

पुनि चर सबद उचारीऐ; नाम बान लखि लेहु ॥८८॥

ਗੋ ਮਰੀਚ ਕਿਰਨੰ ਛਟਾ; ਧਰ, ਧਰ ਕਹਿ ਮਨ ਮਾਹਿ ॥

गो मरीच किरनं छटा; धर, धर कहि मन माहि ॥

ਚਰ ਪਦ ਬਹੁਰਿ ਬਖਾਨੀਐ; ਨਾਮ ਬਾਨ ਹੁਇ ਜਾਹਿ ॥੮੯॥

चर पद बहुरि बखानीऐ; नाम बान हुइ जाहि ॥८९॥

ਰਜਨੀਸਰ ਦਿਨਹਾ ਉਚਰਿ; ਧਰ ਧਰ ਪਦ ਕਹਿ ਅੰਤਿ ॥

रजनीसर दिनहा उचरि; धर धर पद कहि अंति ॥

ਨਾਮ ਸਕਲ ਸ੍ਰੀ ਬਾਨ ਕੇ; ਨਿਕਰਤ ਜਾਹਿ ਅਨੰਤ ॥੯੦॥

नाम सकल स्री बान के; निकरत जाहि अनंत ॥९०॥

ਰਾਤ੍ਰਿ ਨਿਸਾ ਦਿਨ ਘਾਤਨੀ; ਚਰ ਧਰ ਸਬਦ ਬਖਾਨ ॥

रात्रि निसा दिन घातनी; चर धर सबद बखान ॥

ਨਾਮ ਸਕਲ ਸ੍ਰੀ ਬਾਨ ਕੇ; ਕਰੀਅਹੁ ਚਤੁਰ! ਬਖਿਆਨ ॥੯੧॥

नाम सकल स्री बान के; करीअहु चतुर! बखिआन ॥९१॥

ਸਸਿ ਉਪਰਾਜਨਿ ਰਵਿ ਹਰਨਿ; ਚਰ ਕੋ ਲੈ ਕੈ ਨਾਮ ॥

ससि उपराजनि रवि हरनि; चर को लै कै नाम ॥

ਧਰ ਕਹਿ, ਨਾਮ ਏ ਬਾਨ ਕੇ; ਜਪੋ ਆਠਹੂੰ ਜਾਮ ॥੯੨॥

धर कहि, नाम ए बान के; जपो आठहूं जाम ॥९२॥

ਰੈਨ ਅੰਧਪਤਿ ਮਹਾ ਨਿਸਿ; ਨਿਸਿ ਈਸਰ ਨਿਸਿ ਰਾਜ ॥

रैन अंधपति महा निसि; निसि ईसर निसि राज ॥

ਚੰਦ੍ਰ ਬਾਨ ਚੰਦ੍ਰਹਿ ਧਰ੍ਯੋ; ਚਿਤ੍ਰਨ ਕੇ ਬਧ ਕਾਜ ॥੯੩॥

चंद्र बान चंद्रहि धर्यो; चित्रन के बध काज ॥९३॥

ਸਭ ਕਿਰਨਨ ਕੇ ਨਾਮ ਕਹਿ; ਧਰ ਪਦ ਬਹੁਰਿ ਉਚਾਰ ॥

सभ किरनन के नाम कहि; धर पद बहुरि उचार ॥

ਪੁਨਿ ਧਰ ਕਹੁ ਸਭ ਬਾਨ ਕੇ; ਜਾਨੁ ਨਾਮ ਨਿਰਧਾਰ ॥੯੪॥

पुनि धर कहु सभ बान के; जानु नाम निरधार ॥९४॥

ਸਭ ਸਮੁੰਦਰ ਕੇ ਨਾਮ ਲੈ; ਅੰਤਿ ਸਬਦ ਸੁਤ ਦੇਹੁ ॥

सभ समुंदर के नाम लै; अंति सबद सुत देहु ॥

ਪੁਨਿ ਧਰ ਸਬਦ ਉਚਾਰੀਐ; ਨਾਮ ਬਾਨ ਲਖਿ ਲੇਹੁ ॥੯੫॥

पुनि धर सबद उचारीऐ; नाम बान लखि लेहु ॥९५॥

ਜਲਪਤਿ ਜਲਾਲੈ ਨਦੀ ਪਤਿ; ਕਹਿ ਸੁਤ ਪਦ ਕੋ ਦੇਹੁ ॥

जलपति जलालै नदी पति; कहि सुत पद को देहु ॥

ਪੁਨਿ ਧਰ ਸਬਦ ਬਖਾਨੀਐ; ਨਾਮ ਬਾਨ ਲਖਿ ਲੇਹੁ ॥੯੬॥

पुनि धर सबद बखानीऐ; नाम बान लखि लेहु ॥९६॥

ਨੀਰਾਲੈ ਸਰਤਾਧਿਪਤਿ ਕਹਿ; ਸੁਤ ਪਦ ਕੋ ਦੇਹੁ ॥

नीरालै सरताधिपति कहि; सुत पद को देहु ॥

ਪੁਨਿ ਧਰ ਸਬਦ ਬਖਾਨੀਐ; ਨਾਮ ਬਾਨ ਲਖਿ ਲੇਹੁ ॥੯੭॥

पुनि धर सबद बखानीऐ; नाम बान लखि लेहु ॥९७॥

ਸਭੈ ਝਖਨ ਕੇ ਨਾਮ ਲੈ; ਬਿਰੀਆ ਕਹਿ ਲੇ ਏਕ ॥

सभै झखन के नाम लै; बिरीआ कहि ले एक ॥

ਸੁਤ ਧਰ ਕਹੁ ਸਭ ਨਾਮ ਸਰ; ਨਿਕਸਤ ਜਾਹਿ ਅਨੇਕ ॥੯੮॥

सुत धर कहु सभ नाम सर; निकसत जाहि अनेक ॥९८॥

ਸਭ ਜਲ ਜੀਵਨਿ ਨਾਮ ਲੈ; ਆਸ੍ਰੈ ਬਹੁਰਿ ਬਖਾਨ ॥

सभ जल जीवनि नाम लै; आस्रै बहुरि बखान ॥

ਸੁਤ ਧਰ ਬਹੁਰਿ ਬਖਾਨੀਐ; ਨਾਮ ਬਾਨ ਸਭ ਜਾਨ ॥੯੯॥

सुत धर बहुरि बखानीऐ; नाम बान सभ जान ॥९९॥

TOP OF PAGE

Dasam Granth