ਦਸਮ ਗਰੰਥ । दसम ग्रंथ ।

Page 721

ਪ੍ਰਿਥਮੈ ਵਹੈ ਉਚਾਰੀਐ; ਰਿਧ ਸਿਧ ਕੋ ਧਾਮ ॥

प्रिथमै वहै उचारीऐ; रिध सिध को धाम ॥

ਪੁਨਿ ਪਦ ਸਸਤ੍ਰ ਬਖਾਨੀਐ; ਜਾਨੁ ਚਕ੍ਰ ਕੇ ਨਾਮ ॥੬੭॥

पुनि पद ससत्र बखानीऐ; जानु चक्र के नाम ॥६७॥

ਗਿਰਧਰ ਪ੍ਰਿਥਮ ਉਚਾਰਿ ਪਦ; ਆਯੁਧ ਬਹੁਰਿ ਉਚਾਰਿ ॥

गिरधर प्रिथम उचारि पद; आयुध बहुरि उचारि ॥

ਨਾਮ ਸੁਦਰਸਨ ਚਕ੍ਰ ਕੇ; ਨਿਕਸਤ ਚਲੈ ਅਪਾਰ ॥੬੮॥

नाम सुदरसन चक्र के; निकसत चलै अपार ॥६८॥

ਕਾਲੀ ਨਥੀਆ ਪ੍ਰਿਥਮ ਕਹਿ; ਸਸਤ੍ਰ ਸਬਦ ਕਹੁ ਅੰਤਿ ॥

काली नथीआ प्रिथम कहि; ससत्र सबद कहु अंति ॥

ਨਾਮ ਸੁਦਰਸਨ ਚਕ੍ਰ ਕੇ; ਨਿਕਸਤ ਜਾਹਿ ਅਨੰਤ ॥੬੯॥

नाम सुदरसन चक्र के; निकसत जाहि अनंत ॥६९॥

ਕੰਸ ਕੇਸਿਹਾ ਪ੍ਰਥਮ ਕਹਿ; ਫਿਰਿ ਕਹਿ ਸਸਤ੍ਰ ਬਿਚਾਰਿ ॥

कंस केसिहा प्रथम कहि; फिरि कहि ससत्र बिचारि ॥

ਨਾਮ ਸੁਦਰਸਨ ਚਕ੍ਰ ਕੇ; ਲੀਜਹੁ ਸੁਕਬਿ ਸੁ ਧਾਰ ॥੭੦॥

नाम सुदरसन चक्र के; लीजहु सुकबि सु धार ॥७०॥

ਬਕੀ ਬਕਾਸੁਰ ਸਬਦ ਕਹਿ; ਫੁਨਿ ਬਚ ਸਤ੍ਰੁ ਉਚਾਰ ॥

बकी बकासुर सबद कहि; फुनि बच सत्रु उचार ॥

ਨਾਮ ਸੁਦਰਸਨ ਚਕ੍ਰ ਕੇ; ਨਿਕਸਤ ਚਲੈ ਅਪਾਰ ॥੭੧॥

नाम सुदरसन चक्र के; निकसत चलै अपार ॥७१॥

ਅਘ ਨਾਸਨ ਅਘਹਾ ਉਚਰਿ; ਪੁਨਿ ਬਚ ਸਸਤ੍ਰ ਬਖਾਨ ॥

अघ नासन अघहा उचरि; पुनि बच ससत्र बखान ॥

ਨਾਮ ਸੁਦਰਸਨ ਚਕ੍ਰ ਕੇ; ਸਭੈ ਚਤੁਰ ਚਿਤਿ ਜਾਨ ॥੭੨॥

नाम सुदरसन चक्र के; सभै चतुर चिति जान ॥७२॥

ਸ੍ਰੀ ਉਪੇਂਦ੍ਰ ਕੇ ਨਾਮ ਕਹਿ; ਫੁਨਿ ਪਦ ਸਸਤ੍ਰ ਬਖਾਨ ॥

स्री उपेंद्र के नाम कहि; फुनि पद ससत्र बखान ॥

ਨਾਮ ਸੁਦਰਸਨ ਚਕ੍ਰ ਕੇ; ਸਬੈ ਸਮਝ ਸੁਰ ਗਿਆਨ ॥੭੩॥

नाम सुदरसन चक्र के; सबै समझ सुर गिआन ॥७३॥

ਕਬਿਯੋ ਬਾਚ ਦੋਹਰਾ ॥

कबियो बाच दोहरा ॥

ਸਬੈ ਸੁਭਟ ਅਉ ਸਭ ਸੁਕਬਿ! ਯੌ ਸਮਝੋ ਮਨ ਮਾਹਿ ॥

सबै सुभट अउ सभ सुकबि! यौ समझो मन माहि ॥

ਬਿਸਨੁ ਚਕ੍ਰ ਕੇ ਨਾਮ ਮੈ; ਭੇਦ ਕਉਨਹੂੰ ਨਾਹਿ ॥੭੪॥

बिसनु चक्र के नाम मै; भेद कउनहूं नाहि ॥७४॥

ਇਤਿ ਸ੍ਰੀ ਨਾਮ ਮਾਲਾ ਪੁਰਾਣੇ ਚਕ੍ਰ ਨਾਮ ਦੁਤੀਯ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੨॥

इति स्री नाम माला पुराणे चक्र नाम दुतीय धिआइ समापतम सतु सुभम सतु ॥२॥


ਅਥ ਸ੍ਰੀ ਬਾਣ ਕੇ ਨਾਮ ॥

अथ स्री बाण के नाम ॥

ਦੋਹਰਾ ॥

दोहरा ॥

ਬਿਸਿਖ ਬਾਣ ਸਰ ਧਨੁਜ ਭਨ; ਕਵਚਾਂਤਕ ਕੇ ਨਾਮ ॥

बिसिख बाण सर धनुज भन; कवचांतक के नाम ॥

ਸਦਾ ਹਮਾਰੀ ਜੈ ਕਰੋ; ਸਕਲ ਕਰੋ ਮਮ ਕਾਮ ॥੭੫॥

सदा हमारी जै करो; सकल करो मम काम ॥७५॥

ਧਨੁਖ ਸਬਦ ਪ੍ਰਿਥਮੈ ਉਚਰਿ; ਅਗ੍ਰਜ ਬਹੁਰਿ ਉਚਾਰ ॥

धनुख सबद प्रिथमै उचरि; अग्रज बहुरि उचार ॥

ਨਾਮ ਸਿਲੀਮੁਖ ਕੇ ਸਭੈ; ਲੀਜਹੁ ਚਤੁਰ ਸੁਧਾਰ ॥੭੬॥

नाम सिलीमुख के सभै; लीजहु चतुर सुधार ॥७६॥

ਪਨਚ ਸਬਦ ਪ੍ਰਿਥਮੈ ਉਚਰਿ; ਅਗ੍ਰਜ ਬਹੁਰਿ ਉਚਾਰ ॥

पनच सबद प्रिथमै उचरि; अग्रज बहुरि उचार ॥

ਨਾਮ ਸਿਲੀਮੁਖ ਕੇ ਸਭੈ; ਨਿਕਸਤ ਚਲੈ ਅਪਾਰ ॥੭੭॥

नाम सिलीमुख के सभै; निकसत चलै अपार ॥७७॥

ਨਾਮ ਉਚਾਰਿ ਨਿਖੰਗ ਕੇ; ਬਾਸੀ ਬਹੁਰਿ ਬਖਾਨ ॥

नाम उचारि निखंग के; बासी बहुरि बखान ॥

ਨਾਮ ਸਿਲੀਮੁਖ ਕੇ ਸਭੈ; ਲੀਜਹੁ ਹ੍ਰਿਦੈ ਪਛਾਨ ॥੭੮॥

नाम सिलीमुख के सभै; लीजहु ह्रिदै पछान ॥७८॥

ਸਭ ਮ੍ਰਿਗਯਨ ਕੇ ਨਾਮ ਕਹਿ; ਹਾ ਪਦ ਬਹੁਰਿ ਉਚਾਰ ॥

सभ म्रिगयन के नाम कहि; हा पद बहुरि उचार ॥

ਨਾਮ ਸਭੈ ਸ੍ਰੀ ਬਾਨ ਕੇ; ਜਾਣੁ ਹ੍ਰਿਦੈ ਨਿਰਧਾਰ ॥੭੯॥

नाम सभै स्री बान के; जाणु ह्रिदै निरधार ॥७९॥

ਸਕਲ ਕਵਚ ਕੇ ਨਾਮ ਕਹਿ; ਭੇਦਕ ਬਹੁਰਿ ਬਖਾਨ ॥

सकल कवच के नाम कहि; भेदक बहुरि बखान ॥

ਨਾਮ ਸਕਲ ਸ੍ਰੀ ਬਾਨ ਕੇ; ਨਿਕਸਤ ਚਲੈ ਪ੍ਰਮਾਨ ॥੮੦॥

नाम सकल स्री बान के; निकसत चलै प्रमान ॥८०॥

ਨਾਮ ਚਰਮ ਕੇ ਪ੍ਰਿਥਮ ਕਹਿ; ਛੇਦਕ ਬਹੁਰਿ ਬਖਾਨ ॥

नाम चरम के प्रिथम कहि; छेदक बहुरि बखान ॥

ਨਾਮ ਸਬੈ ਹੀ ਬਾਨ ਕੇ; ਚਤੁਰ ਚਿਤ ਮੈ ਜਾਨੁ ॥੮੧॥

नाम सबै ही बान के; चतुर चित मै जानु ॥८१॥

TOP OF PAGE

Dasam Granth