ਦਸਮ ਗਰੰਥ । दसम ग्रंथ ।

Page 712

੩੩ ਸਵਯੇ ॥

३३सवये ॥

ੴ ਵਾਹਿਗੁਰੂ ਜੀ ਕੀ ਫਤਹਿ ॥

ੴ वाहिगुरू जी की फतहि ॥

ਸ੍ਰੀ ਮੁਖਵਾਕ ਪਾਤਸਾਹੀ ੧੦ ॥

स्री मुखवाक पातसाही १० ॥

ਸਵੈਯਾ ॥

सवैया ॥

ਜਾਗਤ ਜੋਤਿ ਜਪੈ ਨਿਸ ਬਾਸੁਰ; ਏਕੁ ਬਿਨਾ, ਮਨਿ ਨੈਕ ਨ ਆਨੈ ॥

जागत जोति जपै निस बासुर; एकु बिना, मनि नैक न आनै ॥

ਪੂਰਨ ਪ੍ਰੇਮ ਪ੍ਰਤੀਤ ਸਜੈ; ਬ੍ਰਤ ਗੋਰ ਮੜ੍ਹੀ ਮਠ ਭੂਲ ਨ ਮਾਨੈ ॥

पूरन प्रेम प्रतीत सजै; ब्रत गोर मड़्ही मठ भूल न मानै ॥

ਤੀਰਥ ਦਾਨ ਦਇਆ ਤਪ ਸੰਜਮ; ਏਕੁ ਬਿਨਾ ਨਹਿ ਏਕ ਪਛਾਨੈ ॥

तीरथ दान दइआ तप संजम; एकु बिना नहि एक पछानै ॥

ਪੂਰਨ ਜੋਤਿ ਜਗੈ ਘਟ ਮੈ; ਤਬ ਖਾਲਸ ਤਾਹਿ ਨ ਖਾਲਸ ਜਾਨੈ ॥੧॥

पूरन जोति जगै घट मै; तब खालस ताहि न खालस जानै ॥१॥

ਸਤਿ ਸਦੈਵ ਸਰੂਪ ਸਤ ਬ੍ਰਤ; ਆਦਿ ਅਨਾਦਿ ਅਗਾਧ ਅਜੈ ਹੈ ॥

सति सदैव सरूप सत ब्रत; आदि अनादि अगाध अजै है ॥

ਦਾਨ ਦਯਾ ਦਮ ਸੰਜਮ ਨੇਮ; ਜਤ ਬ੍ਰਤ ਸੀਲ ਸੁਬ੍ਰਿਤ ਅਬੈ ਹੈ ॥

दान दया दम संजम नेम; जत ब्रत सील सुब्रित अबै है ॥

ਆਦਿ ਅਨੀਲ ਅਨਾਦਿ ਅਨਾਹਦ; ਆਪਿ ਅਦ੍ਵੇਖ ਅਭੇਖ ਅਭੈ ਹੈ ॥

आदि अनील अनादि अनाहद; आपि अद्वेख अभेख अभै है ॥

ਰੂਪ ਅਰੂਪ ਅਰੇਖ ਜਰਾਰਦਨ; ਦੀਨ ਦਯਾਲ ਕ੍ਰਿਪਾਲ ਭਏ ਹੈ ॥੨॥

रूप अरूप अरेख जरारदन; दीन दयाल क्रिपाल भए है ॥२॥

ਆਦਿ ਅਦ੍ਵੈਖ ਅਵੇਖ ਮਹਾ ਪ੍ਰਭ; ਸਤਿ ਸਰੂਪ ਸੁ ਜੋਤਿ ਪ੍ਰਕਾਸੀ ॥

आदि अद्वैख अवेख महा प्रभ; सति सरूप सु जोति प्रकासी ॥

ਪੂਰ ਰਹਯੋ ਸਭ ਹੀ ਘਟ ਕੈ ਪਟ; ਤਤ ਸਮਾਧਿ ਸੁਭਾਵ ਪ੍ਰਨਾਸੀ ॥

पूर रहयो सभ ही घट कै पट; तत समाधि सुभाव प्रनासी ॥

ਆਦਿ ਜੁਗਾਦਿ ਜਗਾਦਿ ਤੁਹੀ ਪ੍ਰਭ! ਫੈਲ ਰਹਯੋ ਸਭ ਅੰਤਰ ਬਾਸੀ ॥

आदि जुगादि जगादि तुही प्रभ! फैल रहयो सभ अंतर बासी ॥

ਦੀਨ ਦਯਾਲ, ਕ੍ਰਿਪਾਲ! ਕ੍ਰਿਪਾ ਕਰ; ਆਦਿ ਅਜੋਨ ਅਜੈ ਅਬਿਨਾਸੀ! ॥੩॥

दीन दयाल, क्रिपाल! क्रिपा कर; आदि अजोन अजै अबिनासी! ॥३॥

ਆਦਿ ਅਭੇਖ ਅਛੇਦ ਸਦਾ ਪ੍ਰਭ! ਬੇਦ ਕਤੇਬਨਿ ਭੇਦੁ ਨ ਪਾਯੋ ॥

आदि अभेख अछेद सदा प्रभ! बेद कतेबनि भेदु न पायो ॥

ਦੀਨ ਦਯਾਲ ਕ੍ਰਿਪਾਲ ਕ੍ਰਿਪਾਨਿਧਿ! ਸਤਿ ਸਦੈਵ ਸਭੈ ਘਟ ਛਾਯੋ ॥

दीन दयाल क्रिपाल क्रिपानिधि! सति सदैव सभै घट छायो ॥

ਸੇਸ ਸੁਰੇਸ ਗਣੇਸ ਮਹੇਸੁਰ; ਗਾਹਿ ਫਿਰੈ ਸ੍ਰੁਤਿ, ਥਾਹ ਨਾ ਆਯੋ ॥

सेस सुरेस गणेस महेसुर; गाहि फिरै स्रुति, थाह ना आयो ॥

ਰੇ ਮਨ ਮੂੜਿ! ਅਗੂੜ ਇਸੋ ਪ੍ਰਭ; ਤੈ ਕਿਹਿ ਕਾਜਿ ਕਹੋ ਬਿਸਰਾਯੋ? ॥੪॥

रे मन मूड़ि! अगूड़ इसो प्रभ; तै किहि काजि कहो बिसरायो? ॥४॥

ਅਚੁਤ ਆਦਿ ਅਨੀਲ ਅਨਾਹਦ; ਸਤ ਸਰੂਪ ਸਦੈਵ ਬਖਾਨੇ ॥

अचुत आदि अनील अनाहद; सत सरूप सदैव बखाने ॥

ਆਦਿ ਅਜੋਨਿ ਅਜਾਇ ਜਹਾ ਬਿਨੁ; ਪਰਮ ਪੁਨੀਤ ਪਰੰਪਰ ਮਾਨੇ ॥

आदि अजोनि अजाइ जहा बिनु; परम पुनीत पर्मपर माने ॥

ਸਿਧ ਸਯੰਭੂ ਪ੍ਰਸਿਧ ਸਬੈ ਜਗ; ਏਕ ਹੀ ਠੌਰ ਅਨੇਕ ਬਖਾਨੇ ॥

सिध सय्मभू प्रसिध सबै जग; एक ही ठौर अनेक बखाने ॥

ਰੇ ਮਨ ਰੰਕ! ਕਲੰਕ ਬਿਨਾ ਹਰਿ; ਤੈ ਕਿਹ ਕਾਰਣ ਤੇ ਨ ਪਹਿਚਾਨੇ? ॥੫॥

रे मन रंक! कलंक बिना हरि; तै किह कारण ते न पहिचाने? ॥५॥

ਅਛਰ ਆਦਿ ਅਨੀਲ ਅਨਾਹਦ; ਸਤ ਸਦੈਵ ਤੁਹੀ ਕਰਤਾਰਾ! ॥

अछर आदि अनील अनाहद; सत सदैव तुही करतारा! ॥

ਜੀਵ ਜਿਤੇ ਜਲ ਮੈ ਥਲ ਮੈ; ਸਬ ਕੈ ਸਦ ਪੇਟ ਕੌ ਪੋਖਨ ਹਾਰਾ ॥

जीव जिते जल मै थल मै; सब कै सद पेट कौ पोखन हारा ॥

ਬੇਦ ਪੁਰਾਨ ਕੁਰਾਨ ਦੁਹੂੰ ਮਿਲਿ; ਭਾਂਤਿ ਅਨੇਕ ਬਿਚਾਰ ਬਿਚਾਰਾ ॥

बेद पुरान कुरान दुहूं मिलि; भांति अनेक बिचार बिचारा ॥

ਔਰ ਜਹਾਨ ਨਿਦਾਨ ਕਛੂ ਨਹਿ; ਏ ਸੁਬਹਾਨ! ਤੁਹੀ ਸਿਰਦਾਰਾ ॥੬॥

और जहान निदान कछू नहि; ए सुबहान! तुही सिरदारा ॥६॥

ਆਦਿ ਅਗਾਧਿ ਅਛੇਦ ਅਭੇਦ; ਅਲੇਖ ਅਜੇਅ ਅਨਾਹਦ ਜਾਨਾ ॥

आदि अगाधि अछेद अभेद; अलेख अजेअ अनाहद जाना ॥

ਭੂਤ ਭਵਿਖ ਭਵਾਨ ਤੁਹੀ; ਸਬਹੂੰ ਸਬ ਠੌਰਨ ਮੋ ਮਨ ਮਾਨਾ ॥

भूत भविख भवान तुही; सबहूं सब ठौरन मो मन माना ॥

TOP OF PAGE

Dasam Granth